Monday, 09 September 2024

 

 

खास खबरें एलपीयू के फिजियोथेरेपी छात्रों ने विश्व फिजियोथेरेपी दिवस 2024 मनाया गांव राजपुर भाइयां में क्रिकेट टूर्नामेंट सांसद राज कुमार चब्बेवाल ने किया खिलाड़ियों का उत्साहवर्धन “अपराजिता मैं चंबा की” कार्यक्रम के तहत कार्यशाला आयोजित जनता को सुविधाएं देने के लिए शहर के हर कोने में करवाए जा रहे हैं विकास कार्यः ब्रम शंकर जिंपा रयात बाहरा यूनिवर्सिटी में बॉडीबिल्डिंग चैंपियनशिप आयोजित जनता की मांग के अनुसार वार्डो में करवाए जा रहे हैं विकास कार्यः ब्रम शंकर जिंपा हर व्यक्ति नेत्रदान को अपनी जिंदगी का हिस्सा बनाएः ब्रम शंकर जिंपा पर्यटन विकास निगम अध्यक्ष आर.एस.बाली ने तीन दिवसीय मेले का शुभारम्भ किया पूर्व गृह मंत्री अनिल विज 11 सितम्बर को भरेंगे नामांकन पत्र, गांधी ग्राउंड से बड़ी संख्या में कार्यकर्ताओं के साथ एसडीएम कार्यालय जाएंगे मुख्यमंत्री सुखविंद्र सिंह सुक्खू ने देहरा निर्वाचन क्षेत्र में विकास कार्यों में तेजी लाने के निर्देश दिए रूहानीयत से इंसानियत का स्वरूप निरंकारी रक्तदान शिविर कैबिनेट मंत्री ब्रम शंकर जिंपा ने जनता दरबार लगा कर सुनी लोगों की शिकायतें कैबिनेट मंत्री ब्रम शंकर जिम्पा ने हॉकी खिलाड़ियों को खेलों से जुड़े रहकर नशे से दूर रहने की दी प्रेरणा सी जी सी झंजेड़ी कैंपस में राज्य स्तरीय आई डी ई बूट कैंप का आयोजन किया गया बिजली मंत्री हरभजन सिंह ईटीओ द्वारा पीएसपीसीएल को बिजली चोरी के खिलाफ विशेष जांच के सख्त निर्देश जालंधर की सबसे मशहूर लवली स्वीट्स ने मलेरकोटला में अपना शोरूम खोला बेटियों के साथ ही आगे बढ़ता है समाज : ब्रम शंकर जिम्पा अमरिंदर सिंह राजा वड़िंग द्वारा गांव नंदपुर के खेल मेले का पोस्टर रिलीज़ किया गिया मुख्यमंत्री भगवंत सिंह मान द्वारा राज्य में बड़े निवेश को प्रोत्साहन, कनाडा के नेबुला ग्रुप ने पंजाब में निवेश के लिए गहरी दिलचस्पी दिखाई शहर-गांव, गरीबी-अमीरी, लिंग भेद और जात-पात की दीवारें समाप्त करने के लिए शिक्षा ही एकमात्र साधन है : अनुराग वर्मा फिरोजपुर तिहरा हत्याकांड: पंजाब पुलिस ने केंद्रीय एजेंसियों और महाराष्ट्र पुलिस के साथ साझा ऑपरेशन में छह शूटरों को औरंगाबाद से गिरफ्तार किया

 

समाज में महिलाओं के सम्मान और उनकी शक्ति का प्रतीक है तीज का त्योहार: ब्रम शंकर जिम्पा

कैबिनेट मंत्री ने गांव बसी दाऊद खां में 'विरसे दे वारिस सोसायटी' की ओर से आयोजित तीज के त्योहार में की शिरकत

Bram Shanker Jimpa, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Hoshiarpur
Listen to this article

Web Admin

Web Admin

5 Dariya News

होशियारपुर , 04 Aug 2024

कैबिनेट मंत्री पंजाब ब्रम शंकर जिम्पा ने आज होशियारपुर के गांव बसी दाऊद खां में विरसे दे वारिस सोसायटी की ओर से आयोजित तीज के त्योहार में मुख्य अतिथि के रूप में शिरकत की। इस अवसर पर गांव वासियों ग्रामीणों व सोसायटी के सदस्यों ने कैबिनेट मंत्री का गर्मजोशी से स्वागत किया।

कार्यक्रम की शुरुआत गांव की बच्चियों द्वारा प्रस्तुत सांस्कृतिक कार्यक्रम से हुई, जिसमें पारंपरिक लोक गीतों और नृत्यों का प्रदर्शन किया गया। बच्चियों के इस अद्भुत प्रदर्शन ने सभी उपस्थित लोगों का दिल जीत लिया। कैबिनेट मंत्री ने बच्चों के इस प्रयास की सराहना करते हुए कहा कि ऐसे कार्यक्रम हमारी संस्कृति और परंपराओं को जीवित रखने में महत्वपूर्ण भूमिका निभाते हैं। 

उन्होंने बच्चियों और सोसायटी के सदस्यों को उनके योगदान के लिए पुरस्कृत भी किया। कैबिनेट मंत्री ने अपने संबोधन में कहा कि तीज का त्योहार हमारे समाज में महिलाओं के सम्मान और उनकी शक्ति का प्रतीक है। इस प्रकार के आयोजनों से न केवल हमारी सांस्कृतिक धरोहर को संरक्षित किया जा सकता है, बल्कि युवा पीढ़ी को अपनी जड़ों से भी जोड़ा जा सकता है।

ब्रम शंकर जिम्पा ने गांव के लोगों की समस्याएं भी सुनी। ग्रामीणों ने उन्हें अपने क्षेत्र की पेयजल आपूर्ति की कमी जैसी समस्याओं से अवगत कराया। मंत्री जी ने सभी समस्याओं का गंभीरता से संज्ञान लेते हुए उनके समाधान के लिए संबंधित अधिकारियों को निर्देश देने का आश्वासन दिया। उन्होंने कहा कि सरकार ग्रामीण विकास के लिए पूरी तरह से प्रतिबद्ध है और इन समस्याओं का समाधान जल्द से जल्द किया जाएगा।

इस मौके पर विरसे दे वारिस सोसायटी के अध्यक्ष ने कैबिनेट मंत्री का धन्यवाद करते हुए कहा कि उनके आगमन से गांववासियों में नई ऊर्जा का संचार हुआ है। उन्होंने उम्मीद जताई कि सरकार द्वारा जल्द ही ग्रामीणों की समस्याओं का समाधान किया जाएगा।

इस मौके पर अमरजीत सिंह बाजवा, अशोक पहलवान, सुखदेव सिंह सुक्खा, एडवोकेट अमरजोत, प्रीतपाल, जगतार सिंह साबी, सरपंच निर्मल कांता, पंच बलवीर कुमार, राज कौर, दलविंदर सिंह, राज रानी, विनाक्षी कुमारी, गांव मन्नण के सरपंच महिंदर, मंगी लाल, कोमलप्रीत कौर,हरप्रीत कौर, रमनजोत सैनी, जसलीन कौर, सुखविंदर कौर, अनमोलप्रीत कौर, हरजोत सिंह, गुरबाज सिंह, तरनप्रीत कौर भी मौजूद थे।


ਸਮਾਜ ’ਚ ਔਰਤਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸ਼ਕਤੀ ਦਾ ਪ੍ਰਤੀਕ ਹੈ ਤੀਜ ਦਾ ਤਿਉਹਾਰ : ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ ਪਿੰਡ ਬੱਸੀ ਦਾਊਦ ਖਾਂ ’ਚ ’ਵਿਰਸੇ ਦੇ ਵਾਰਿਸ ਸੋਸਾਇਟੀ’ ਵਲੋਂ ਆਯੋਜਿਤ ਤੀਜ ਦੇ ਤਿਉਹਾਰ ’ਚ ਕੀਤੀ ਸ਼ਿਰਕਤ

ਹੁਸ਼ਿਆਰਪੁਰ

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾਊਦ ਖਾਂ ਵਿਖੇ ਵਿਰਸੇ ਦੇ ਵਾਰਿਸ ਸੋਸਾਇਟੀ ਵਲੋਂ ਆਯੋਜਿਤ ਤੀਜ ਦੇ ਤਿਉਹਾਰ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਅਤੇ ਸੋਸਾਇਟੀ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਦੀਆਂ ਬੱਚੀਆਂ ਦੁਆਰਾ ਪੇਸ਼ ਸਭਿਆਚਾਰਕ ਪ੍ਰੋਗਰਾਮ ਨਾਲ ਹੋਈ, ਜਿਸ ਵਿਚ ਰਵਾਇਤੀ ਲੋਕ ਗੀਤਾਂ ਅਤੇ ਨਾਚ ਦਾ ਪ੍ਰਦਰਸ਼ਨ ਕੀਤਾ ਗਿਆ। ਬੱਚੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਸਾਰੇ ਹਾਜ਼ਰ ਲੋਕਾਂ ਦਾ ਦਿਲ ਜਿੱਤ ਲਿਆ। ਕੈਬਨਿਟ ਮੰਤਰੀ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਾਡੇ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। 

ਉਨ੍ਹਾਂ ਬੱਚੀਆਂ ਅਤੇ ਸੋਸਾਇਟੀ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ। ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤੀਜ ਦਾ ਤਿਉਹਾਰ ਸਾਡੇ ਸਮਾਜ ਵਿਚ ਔਰਤਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸ਼ਕਤੀ ਦਾ ਪ੍ਰਤੀਕ ਹੈ। ਇਸ ਤਰ੍ਹਾਂ ਦੇ ਆਯੋਜਨਾਂ ਨਾਲ ਨਾ ਕੇਵਲ ਸਾਡੇ ਸਭਿਆਚਾਰਕ ਵਿਰਾਸਤ ਨੂੰ ਸੰਭਾਲ ਸਕਦੇ ਹਨ, ਬਲਕਿ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਵੀ ਜੋੜਿਆ ਜਾ ਸਕਦਾ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਆਪਣੇ ਹਲਕੇ ਦੀ ਪਾਣੀ ਦੀ ਸਪਲਾਈ ਦੀ ਕਮੀ ਵਰਗੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮੰਤਰੀ ਜੀ ਨੇ ਸਾਰੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ। 

ਉਨ੍ਹਾਂ ਕਿਹਾ ਕਿ ਸਰਕਾਰ ਪਿੰਡ ਦੇ ਵਿਕਾਸ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਅਤੇ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਵਿਰਸੇ ਦੇ ਵਾਰਿਸ ਸੋਸਾਇਟੀ ਦੇ ਪ੍ਰਧਾਨ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਿੰਡ ਵਾਸੀਆਂ ਵਿਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਦੁਆਰਾ ਜਲਦ ਹੀ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

ਇਸ ਮੌਕੇ ਅਮਰਜੀਤ ਸਿੰਘ ਬਾਜਵਾ, ਅਸ਼ੋਕ ਪਹਿਲਵਾਨ, ਸੁਖਦੇਵ ਸਿੰਘ ਸੁੱਖਾ, ਐਡਵੋਕੇਟ ਅਮਰਜੋਤ, ਪ੍ਰੀਤਪਾਲ, ਜਗਤਾਰ ਸਿੰਘ ਸਾਬੀ, ਸਰਪੰਚ ਨਿਰਮਲ ਕਾਂਤਾ, ਪੰਚ ਬਲਵੀਰ ਕੁਮਾਰ, ਰਾਜ ਕੌਰ, ਦਲਵਿੰਦਰ ਸਿੰਘ, ਰਾਜ ਰਾਣੀ, ਵਿਨਾਕਸ਼ੀ ਕੁਮਾਰੀ, ਪਿੰਡ ਮੰਨਣ ਦੇ ਸਰਪੰਚ ਮਹਿੰਦਰ, ਮੰਗੀ ਲਾਲ, ਕੋਮਲਪ੍ਰੀਤ ਕੌਰ, ਹਰਪ੍ਰੀਤ ਕੌਰ, ਰਮਨਜੋਤ ਸੈਣੀ, ਜਸਲੀਨ ਕੌਰ, ਸੁਖਵਿੰਦਰ ਕੌਰ, ਅਨਮੋਲਪ੍ਰੀਤ ਕੌਰ, ਹਰਜੋਤ ਸਿੰਘ, ਗੁਰਬਾਜ ਸਿੰਘ, ਤਰਨਪ੍ਰੀਤ ਕੌਰ ਵੀ ਮੌਜੂਦ ਸਨ।

 

Tags: Bram Shanker Jimpa , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD