कैबिनेट मंत्री पंजाब ब्रम शंकर जिम्पा ने आज होशियारपुर के रेलवे मंडी ग्राउंड में पौधारोपण कार्यक्रम की शुरुआत की। इस अवसर पर उनके साथ मेयर सुरिंदर कुमार, सीनियर डिप्टी मेयर प्रवीण सैनी भी उपस्थित थे। इस दौरान सोनालिका की ओर से पौधों की सुरक्षा के लिए 100 ट्री गॉर्ड भी उपलब्ध करवाए गए।
कार्यक्रम के दौरान कैबिनेट मंत्री ने कहा कि होशियारपुर के विकास में सोनालिका उद्योग का अत्यधिक महत्वपूर्ण योगदान रहा है। उन्होंने कहा कि शहर के सौंदर्यीकरण और विकास के साथ-साथ सोनालिका उद्योग शहरवासियों की जरूरतों को पूरा करने में भी अग्रणी रहा है।
कैबिनेट मंत्री जिम्पा ने कहा कि सोनालिका ग्रुप का योगदान केवल औद्योगिक क्षेत्र में ही नहीं, बल्कि सामाजिक और पर्यावरणीय गतिविधियों में भी उल्लेखनीय रहा है। कैबिनेट मंत्री ने इस अवसर पर आर्थिक नीति व योजना बोर्ड पंजाब और सोनालिका उद्योग के वाइस चेयरमैन (कैबिनेट मंत्री दर्जा) अमृत सागर मित्तल के जन्मदिन की बधाई दी।
उन्होंने पंजाब की अर्थव्यवस्था में सोनालिका के योगदान को याद करते हुए कहा कि इस उद्योग ने राज्य के विकास में महत्वपूर्ण भूमिका निभाई है। उन्होंने कहा कि मित्तल परिवार सदैव समाजसेवा में सक्रिय रहा है और उनके प्रयासों के कारण होशियारपुर शहर को एक नई पहचान मिली है।
श्री जिम्पा ने पौधारोपण कार्यक्रम के महत्व पर प्रकाश डालते हुए कहा कि पर्यावरण संरक्षण आज की सबसे बड़ी आवश्यकता है। उन्होंने कहा कि पौधारोपण केवल हमारे वातावरण को स्वच्छ रखने के लिए ही नहीं, बल्कि आने वाली पीढ़ियों के लिए भी एक स्वस्थ वातावरण सुनिश्चित करने के लिए आवश्यक है।
उन्होंने सभी नागरिकों से अपील की कि वे अधिक से अधिक पौधे लगाएं और उनकी देखभाल करें ताकि हमारा शहर हरियाली से परिपूर्ण हो सके। सोनालिका के अतुल शर्मा ने इस अवसर पर कैबिनेट मंत्री और अन्य गणमान्य व्यक्तियों का धन्यवाद किया और कहा कि सोनालिका ग्रुप हमेशा से समाज के कल्याण और पर्यावरण की सुरक्षा के लिए प्रतिबद्ध रहा है। उन्होंने कहा कि वे भविष्य में भी इसी तरह के प्रयास जारी रखेंगे।
इस मौके पर रेलवे मंडी स्पोर्ट्स एंड वेलफेयर क्लब के अध्यक्ष जगविंदर सिंह रामगढ़, महासचिव सतीश राणा, कमलजीत सिंह, इंजीनियर सुलखन पाल, इंजीनियर सुरिंदर कुमार, ठाकुर मीर सिंह, सुखविंदर राजू, राजिंदर सिंह जिंदी, राजेश सैनी, कुलविंदर ठाकुर, जसपाल सिंह, अश्वनी दत्ता भी मौजूद थे।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਰੇਲਵੇ ਮੰਡੀ ਗਰਾਉਂਡ ’ਚ ਪੌਦੇ ਲਗਾਉਣ ਦੀ ਕੀਤੀ ਸ਼ੁਰੂਆਤ
ਸੋਨਾਲੀਕਾ ਨੇ ਪੌਦਿਆਂ ਦੀ ਸੁਰੱਖਿਆ ਲਈ 100 ਟ੍ਰੀ ਗਾਰਡ ਵੀ ਕਰਵਾਏ ਉਪਲਬੱਧ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਰੇਲਵੇ ਮੰਡੀ ਗਰਾਉਂਡ ਵਿਖੇ ਪੌਦੇ ਲਗਾਉਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਇਸ ਦੌਰਾਨ ਸੋਨਾਲੀਕਾ ਵਲੋਂ ਪੌਦਿਆਂ ਦੀ ਸੁਰੱਖਿਆ ਲਈ 100 ਟ੍ਰੀ ਗਾਰਡ ਵੀ ਉਪਲਬੱਧ ਕਰਵਾਏ ਗਏ।
ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਵਿਚ ਸੋਨਾਲੀਕਾ ਉਦਯੋਗ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਦੇ ਨਾਲ-ਨਾਲ ਸੋਨਾਲੀਕਾ ਉਦਯੋਗ ਸ਼ਹਿਰਵਾਸੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਵੀ ਮੋਹਰੀ ਰਿਹਾ ਹੈ।
ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਸੋਨਾਲੀਕਾ ਗਰੁੱਪ ਦਾ ਯੋਗਦਾਨ ਕੇਵਲ ਉਦਯੋਗਿਕ ਖੇਤਰ ਵਿਚ ਹੀ ਨਹੀਂ, ਬਲਕਿ ਸਮਾਜਿਕ ਅਤੇ ਵਾਤਾਵਰਣ ਦੀਆਂ ਗਤੀਵਿਧੀਆਂ ਵਿਚ ਵੀ ਜ਼ਿਕਰਯੋਗ ਰਿਹਾ ਹੈ। ਕੈਬਨਿਟ ਮੰਤਰੀ ਨੇ ਇਸ ਮੌਕੇ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਪੰਜਾਬ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਦਰਜਾ) ਅੰਮ੍ਰਿਤ ਸਾਗਰ ਮਿੱਤਲ ਦੇ ਜਨਮ ਦਿਨ ਦੀ ਵਧਾਈ ਦਿੱਤੀ।
ਉਨ੍ਹਾਂ ਪੰਜਾਬ ਦੀ ਅਰਥਵਿਵਸਥਾ ਵਿਚ ਸੋਨਾਲੀਕਾ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਉਦਯੋਗ ਨੇ ਰਾਜ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਮਿੱਤਲ ਪਰਿਵਾਰ ਸਦਾ ਸਮਾਜ ਸੇਵਾ ਵਿਚ ਮੋਹਰੀ ਰਿਹਾ ਹੈ ਅਤੇ ਉਨ੍ਹਾਂ ਦੇ ਯਤਨਾਂ ਕਾਰਨ ਹੁਸ਼ਿਆਰਪੁਰ ਸ਼ਹਿਰ ਨੂੰ ਇਕ ਨਵੀਂ ਪਹਿਚਾਣ ਮਿਲੀ ਹੈ।
ਸ਼੍ਰੀ ਜਿੰਪਾ ਨੇ ਪੌਦੇ ਲਗਾਉਣ ਦੇ ਪ੍ਰੋਗਰਾਮ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਵਾਤਾਵਰਣ ਸੰਭਾਲ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਉਨ੍ਹਾ ਕਿਹਾ ਕ ਪੌਦੇ ਕੇਵਲ ਸਾਡੇ ਵਾਤਾਵਰਣ ਨੂੰ ਸਵੱਛ ਰੱਖਣ ਲਈ ਹੀ ਨਹੀਂ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇਕ ਸਿਹਤਮੰਦ ਵਾਤਾਵਰਣ ਯਕੀਨੀ ਕਰਨ ਲਈ ਜ਼ਰੂਰੀ ਹੈ।
ਉਨ੍ਹਾਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ, ਤਾਂ ਜੋ ਸਾਡਾ ਸ਼ਹਿਰ ਹਰਿਆਲੀ ਨਾਲ ਭਰਪੂਰ ਹੋ ਸਕੇ। ਸੋਨਾਲੀਕਾ ਤੋਂ ਅਤੁਲ ਸ਼ਰਮਾ ਨੇ ਇਸ ਮੌਕੇ ਕੈਬਨਿਟ ਮੰਤਰੀ ਅਤੇ ਹੋਰ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੋਨਾਲੀਕਾ ਗਰੁੱਪ ਹਮੇਸ਼ਾ ਤੋਂ ਸਮਾਜ ਦੀ ਭਲਾਈ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣਗੇ।
ਇਸ ਮੌਕੇ ਰੇਲਵੇ ਮੰਡੀ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ੍ਹ੍, ਜਨਰਲ ਸਕੱਤਰ ਸਤੀਸ਼ ਰਾਣਾ, ਕਮਲਜੀਤ ਸਿੰਘ, ਇੰਜੀਨੀਅਰ ਸੁਲਖਨ ਪਾਲ, ਇੰਜੀਨੀਅਰ ਸੁਰਿੰਦਰ ਕੁਮਾਰ, ਠਾਕੁਰ ਮੀਰ ਸਿੰਘ, ਸੁਖਵਿੰਦਰ ਰਾਜੂ, ਰਾਜਿੰਦਰ ਸਿੰਘ ਜਿੰਦੀ, ਰਾਜੇਸ਼ ਸੈਣੀ, ਕੁਲਵਿੰਦਰ ਠਾਕੁਰ, ਜਸਪਾਲ ਸਿੰਘ, ਅਸ਼ਵਨੀ ਦੱਤਾ ਵੀ ਮੌਜੂਦ ਸਨ।