पंजाब भाजपा के उपाध्यक्ष डा. सुभाष शर्मा ने आज केंद्रीय मंत्री एवं भाजपा के राष्ट्रीय अध्यक्ष जेपी नड्डा के साथ संसदीय कार्यालय में मुलाकात की।इस अवसर पर उन्होंने श्री नड्डा को उन्हें पार्टी प्रत्याशी बनाने के लिए धन्यवाद किया। इस शिष्टाचारक भेंट के दौरान डा. सुभाष शर्मा ने जेपी नड्डा को कहा कि बेशक वह श्री आनंदपुर साहिब से लोकसभा चुनाव हार गए हैं लेकिन हलके में पार्टी की मजबूती से उपस्थिति दर्ज करवाने में सफल रहे।
वह श्री आनंदपुर साहिब के हलके के विकास के लिए प्रयास जारी रखेंगे और अगले चुनाव में अवश्य जीत हासिल करेंगे। डा. सुभाष शर्मा ने कहा कि जेपी नड्डा के नेतृत्व में भाजपा ने बड़ी मजबूती से पंजाब में सभी 13 सीटों पर लोकसभा चुनाव लड़ा और पार्टी पंजाब में वोट प्रतिशत बढ़ाने में सफल रही। डा. सुभाष शर्मा ने कहा कि उन्हें सदैव जेपी नड्डा का प्रेम और आशीर्वाद मिला है और आज की मुलाकात के बाद उनमें नई ऊर्जा का संचार हुआ है।
ਡਾ. ਸੁਭਾਸ਼ ਸ਼ਰਮਾ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਸਬੰਧੀ ਵਿਚਾਰ-ਵਟਾਂਦਰਾ
ਨਵੀਂ ਦਿੱਲੀ
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਨਾਲ ਸੰਸਦੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਅਤੇ ਇਸ ਮੌਕੇ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਬਣਾਉਣ ਲਈ ਸ੍ਰੀ ਨੱਡਾ ਦਾ ਧੰਨਵਾਦ ਕੀਤਾ। ਇਸ ਸ਼ਿਸ਼ਟਾਚਾਰ ਮੁਲਾਕਾਤ ਦੌਰਾਨ ਡਾ. ਸੁਭਾਸ਼ ਸ਼ਰਮਾ ਨੇ ਜੇ.ਪੀ.ਨੱਡਾ ਨੂੰ ਦੱਸਿਆ ਕਿ ਭਾਵੇਂ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣ ਹਾਰ ਗਏ ਸਨ, ਪਰ ਉਹ ਹਲਕੇ ਵਿੱਚ ਪਾਰਟੀ ਦੀ ਮਜ਼ਬੂਤ ਮੌਜੂਦਗੀ ਕਾਇਮ ਕਰਨ ਵਿੱਚ ਸਫਲ ਰਹੇ ਹਨ।
ਉਹ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ ਅਤੇ ਅਗਲੀਆਂ ਚੋਣਾਂ ਵਿੱਚ ਜ਼ਰੂਰ ਜਿੱਤ ਪ੍ਰਾਪਤ ਕਰਨਗੇ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੇਪੀ ਨੱਡਾ ਦੀ ਅਗਵਾਈ ਹੇਠ ਭਾਜਪਾ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਲੋਕ ਸਭਾ ਚੋਣਾਂ ਜ਼ੋਰਦਾਰ ਢੰਗ ਨਾਲ ਲੜੀਆਂ ਅਤੇ ਪਾਰਟੀ ਪੰਜਾਬ ਵਿਚ ਵੋਟ ਪ੍ਰਤੀਸ਼ਤ ਵਧਾਉਣ ਵਿਚ ਸਫਲ ਰਹੀ। ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਜੇ.ਪੀ. ਨੱਡਾ ਦਾ ਪਿਆਰ ਅਤੇ ਆਸ਼ੀਰਵਾਦ ਮਿਲਿਆ ਹੈ ਅਤੇ ਅੱਜ ਦੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਅੰਦਰ ਨਵੀਂ ਊਰਜਾ ਭਰੀ ਹੈ।