शिरोमणी अकाली दल के वरिष्ठ नेता सरदार परमबंस सिंह रोमाणा ने आज आम आदमी पार्टी की सरकार से डेरा सिरसा प्रमुख राम रहीम के खिलाफ धारा 295-ए के तहत मुकदमा चलाने, श्री गुरु ग्रंथ साहिब की बेअदबी का आदेश देने के लिए डेरा नेता हनीप्रीत को नामजद कर गिरफ्तार करने तथा बेअदबी के आरोपी प्रदीप कलेर को उसके खिलाफ दो लंबित मामलों में तत्काल गिरफ्तारी को मंजरी देने की मांग की है।
यहां एक प्रेस कांफ्रेंस को संबोधित करते हुए सरदार परमबंस सिंह रोमाणा ने कहा कि मुख्यमंत्री भगवंत मान को बताना चाहिए कि उन्होने पिछले दो साले से राम रहीम के खिलाफ मुकदमा चलाने की मंजूरी देने में किस सौदे के तहत देरी की है। उन्होने कहा,‘‘ जाहिर तौर पर भगवंत मान पिछली कांग्रेस सरकार के नक्शेकदम पर चल रही है, क्योंकि धार्मिक भावनाओं को ठेस पहुंचाने के लिए धारा 295-ए के तहत राम रहीम पर मुकदमा चलाने के लिए एसआईटी द्वारा किया गया आवेदन सितंबर 2021 से लंबित है।’’
उन्होने यह भी पूछा कि डेरा प्रमुख के खिलाफ मुकदमा चलाने की मंजूरी क्यों नही दी गई, जबकि अन्य सभी आरोपियों के लिए यह मंजूरी दे दी गई है।यह कहते हुए कि डेरा प्रमुख के खिलाफ कार्रवाई नही करने का मुख्य कारण आगामी उपचुनाव और हरियाणा में विधानसभा चुनावों को मुख्य कारण बताते हुए सरदार रोमाणा ने कहा,‘‘ यह भी मुख्य कारण है कि हनीप्रीत को नामजद यां गिरफ्तार नही किया गया, जबकि छह महीने पहले धारा 164 के तहत मजिस्ट्रेट के सामने दिए गए बयान में डेरा नेता प्रदीप कलेर ने उसे मुख्य आरोपी बताया था।’’
सरदार रोमाणा ने बेहद हैरान करने वाले खुलासे का हवाला दिया कि श्री गुरु ग्रंथ साहिब की चोरी, सिखों को अपने ग्रंथ को बचाने के लिए चुनौती देने वाले पोस्टर चिपकाने और पवित्र ग्रंथ साहिब को फाड़ने और उसके पन्नों को उर्द-खुर्द करने के संबंध में तीन एफआईआर दर्ज की गई थी। उन्होने कहा कि इसके बावजूद कलेर को केवल चोरी के मामले में गिरफ्तार किया गया, जबकि तीनों मामले बाजखाना पुलिस स्टेशन में दर्ज किए गए थे।
उन्होने कहा,‘‘ इससे स्पष्ट है कि कलेर को भी ब्लैकमेल किया जा रहा है और बाकी दो मामलों में गिरफ्तारी से बचने के लिए उसे एक खास स्क्रिप्ट के अनुसार बयान देने के निर्देश दिए गए हैं।’’ सरदार रोमाणा ने मांग की कि बाकी दो मामलों में कलेर को तुरंत गिरफ्तार किया जाए और मुख्यमंत्री से पूछा कि अब तक ऐसा क्यों नही किया गया है? अकाली नेता ने कहा कि पूर्व मुख्यमंत्रियों कैप्टन अमरिंदर सिंह और चरणजीत सिंह चन्नी और पूर्व गृहमंत्री सुखजिंदर सिंह रंधावा ने भी राम रहीम, हनीप्रीत और प्रदीप कलेर को भगवंत मान की तरह संरक्षण दिया था।
उन्होने कहा,‘‘ इन सभी ने सिख समुदाय की कीमत पर डेरा सिरसा के साथ सांठगांठ की।’’सरदार रोमाणा ने आप सरकार के साथ-साथ पंजाब पुलिस के अधिकारियों की भूमिका पर भी सवाल उठाए, जो छह साल पहले प्रदीप कलेर को भगोड़ा घोषित किए जाने के बावजूद कार्रवाई करने में नाकाम रहे हैं। ‘‘कलेर ने आधिकारिक तौर पर कहा है कि वह सिरसा में डेरा में रह रहा था और उसने अपना टेलीफोन नंबर भी नही बदला है।’’ उन्होने कहा कि आप सरकार को यह भी बताना चाहिए कि जब किसी को भगोड़ा घोषित किया जाता है तो कानून के अनुसार कलेर की संपत्ति को जब्त क्यों नही किया?
अकाली नेता ने कहा कि सच्चाई यह है कि आप सरकार अभी भी कलेर को गिरफ्तार करने के लिए तैयार नही है, लेकिन सोशल मीडिया पर उत्तर प्रदेश के एक मंत्री के साथ एक समाहरोह में भाग लेने वाले कलेर की तस्वीरें सामने आने के बाद सरकार मजबूर हो गई है। उन्होने कहा,‘‘ इसके बाद भी कलेर को एक चुनिंदा मामले में गिरफ्तार किया गया और दो महीने मे जमानत पाने में सफल रहा। उसके खिलाु दो और मामले लंबित हैं और यही कारण है कि कलेर अकाली दल के खिलाफ आप सरकार के सुर में सुर मिला रहा है।’’
ਰਾਮ ਰਹੀਮ ਖਿਲਾਫ ਪੈਂਡਿੰਗ ਕੇਸ ’ਚ ਮੁਕੱਦਮਾ ਚਲਾਉਣ ਦੀ ਆਗਿਆ ਦਿਓ: ਅਕਾਲੀ ਦਲ ਨੇ ਮੁੱਖ ਮੰਤਰੀ ਮਾਨ ਨੂੰ ਆਖਿਆ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹੁਕਮ ਦੇਣ ਲਈ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਦੀਪ ਕਲੇਰ ਖਿਲਾਫ ਦਰਜ ਦੋ ਪੈਂਡਿੰਗ ਕੇਸਾਂ ਵਿਚ ਉਸਨੂੰ ਵੀ ਗ੍ਰਿਫਤਾਰ ਕੀਤਾ ਜਾਵੇ: ਪਰਮਬੰਸ ਸਿੰਘ ਰੋਮਾਣਾ
ਚੰਡੀਗੜ੍ਹ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੰਗ ਕੀਤੀ ਕਿ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਧਾਰਾ 295 ਏ ਤਹਿਤ ਮੁਕੱਦਮਾ ਚਲਾਉਣ ਦੀ ਤੁਰੰਤ ਆਗਿਆ ਦੇਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਹੁਕਮ ਦੇਣ ਲਈ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਦੀਪ ਕਲੇਰ ਖਿਲਾਫ ਦਰਜ ਦੋ ਪੈਂਡਿੰਗ ਕੇਸਾਂ ਵਿਚ ਉਸਦੀ ਗ੍ਰਿਫਤਾਰੀ ਕੀਤੀ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਕਿਸ ਸੌਦੇ ਤਹਿਤ ਉਹ ਪਿਛਲੇ ਦੋ ਤੋਂ ਵੱਧ ਸਾਲਾਂ ਤੋਂ ਰਾਮ ਰਹੀਮ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਲਟਕਾ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਵੀ ਪਿਛਲੀ ਕਾਂਗਰਸ ਸਰਕਾਰ ਦੇ ਰਾਹ ਚਲ ਰਹੇ ਹਨ ਕਿਉਂਕਿ ਐਸ ਆਈ ਟੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਰਾਮ ਰਹੀਮ ਖਿਲਾਫ ਧਾਰਾ 295 ਏ ਤਹਿਤ ਮੁਕੱਦਮਾ ਚਲਾਉਣ ਲਈ ਆਗਿਆ ਮੰਗਣ ਦੀ ਅਰਜ਼ੀ ਸਤੰਬਰ 2021 ਤੋਂ ਪੈਂਡਿੰਗ ਪਈ ਹੈ।
ਉਹਨਾਂ ਸਵਾਲ ਕੀਤਾ ਕਿ ਡੇਰਾ ਸਿਰਸਾ ਮੁਖੀ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਬਾਕੀ ਸਾਰੇ ਮੁਲਜ਼ਮਾਂ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਆਉਂਦੀਆ ਜ਼ਿਮਨੀ ਚੋਣਾਂ ਤੇ ਹਰਿਆਣਾ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਣ ਆਪ ਸਰਕਾਰ ਡੇਰਾ ਮੁਖੀ ਖਿਲਾਫ ਕਾਰਵਾਈ ਨਹੀਂ ਕਰ ਰਹੀ।
ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਡੇਰਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਕਲੇਰ ਵੱਲੋਂ ਛੇ ਮਹੀਨੇ ਪਹਿਲਾਂ ਮੈਜਿਸਟਰੇਟ ਸਾਹਮਣੇ ਧਾਰਾ 164 ਤਹਿਤ ਦਰਜ ਕਰਵਾਏ ਬਿਆਨਾਂ ਵਿਚ ਹਨੀਪ੍ਰੀਤ ਨੂੰ ਮੁੱਖ ਮੁਲਜ਼ਮ ਕਰਾਰ ਦੇਣ ਦੇ ਬਾਵਜੂਦ ਉਸਨੂੰ ਹਾਲੇ ਤੱਕ ਮੁਕੱਦਮੇ ਵਿਚ ਨਾਮਜ਼ਦ ਨਹੀਂ ਕੀਤਾ ਗਿਆ ਤੇ ਨਾ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ।ਸਰਦਾਰ ਰੋਮਾਣਾ ਨੇ ਹੈਰਾਨੀਜਨਕ ਖੁੱਲ੍ਹਾਸਾ ਕਰਦਿਆਂ ਦਸਤਾਵੇਜ਼ ਪੜ੍ਹ ਕੇ ਸਾਬਤ ਕੀਤਾ ਕਿ ਕਿਵੇਂ ਪ੍ਰਦੀਪ ਕਲੇਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਸਿੱਖਾਂ ਨੂੰ ਆਪਣੇ ਗ੍ਰੰਥ ਨੂੰ ਬਚਾਉਣ ਦੀ ਚੁਣੌਤੀ ਦੇਣ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰਨ ਦੇ ਸੰਬੰਧ ਵਿਚ ਤਿੰਨ ਐਫ ਆਈ ਆਰ ਉਸਦੇ ਖਿਲਾਫ ਦਰਜ ਹਨ।
ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕਲੇਰ ਨੂੰ ਸਿਰਫ ਚੋਰੀ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਬਾਜਾਖਾਨਾ ਪੁਲਿਸ ਥਾਣੇ ਵਿਚ ਤਿੰਨੋਂ ਕੇਸ ਦਰਜ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਕਲੇਰ ਨੂੰ ਵੀ ਬਲੈਕਮੇਲ ਕੀਤਾ ਜਾ ਰਿਹਾ ਹੈ ਤੇ ਉਸਨੂੰ ਦੋ ਕੇਸਾਂ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਸਰਕਾਰ ਦੀ ਮਰਜ਼ੀ ਦੇ ਬਿਆਨ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਸਰਦਾਰ ਰੋਮਾਣਾ ਨੇ ਮੰਗ ਕੀਤੀ ਕਿ ਬਾਕੀ ਰਹਿੰਦੇ ਦੋ ਕੇਸਾਂ ਵਿਚ ਵੀ ਕਲੇਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਹੁਣ ਤੱਕ ਅਜਿਹਾ ਕਿਉਂ ਨਹੀਂ ਕੀਤਾ ਗਿਆ।ਸਰਦਾਰ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਰਾਮ ਰਹੀਮ, ਹਨੀਪ੍ਰੀਤ ਤੇ ਪ੍ਰਦੀਪ ਕਲੇਰ ਦਾ ਬਚਾਅ ਕੀਤਾ ਸੀ ਜਿਵੇਂ ਕਿ ਹੁਣ ਭਗਵੰਤ ਮਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਸਭ ਨੇ ਸਿੱਖ ਕੌਮ ਦੀ ਕੀਮਤ ’ਤੇ ਡੇਰਾ ਸਿਰਸਾ ਨਾਲ ਸਮਝੌਤੇ ਕੀਤੇ ਹੋਏ ਹਨ।
ਛੇ ਸਾਲ ਪਹਿਲਾਂ ਭਗੌੜਾ ਕਰਾਰ ਦਿੱਤੇ ਜਾਣ ਦੇ ਬਾਵਜੂਦ ਆਪ ਸਰਕਾਰ ਦੇ ਨਾਲ-ਨਾਲ ਪ੍ਰਦੀਪ ਕਲੇਰ ਖਿਲਾਫ ਕਾਰਵਾਈ ਨਾ ਕਰਨ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਭੂਮਿਕਾ ’ਤੇ ਸਵਾਲ ਚੁੱਕਦਿਆਂ ਉਹਨਾਂ ਕਿਹਾ ਕਿ ਕਲੇਰ ਨੇ ਆਨ ਰਿਕਾਰਡ ਕਿਹਾ ਹੈ ਕਿ ਉਹ ਡੇਰਾ ਸਿਰਸਾ ਵਿਚ ਰਹਿ ਰਿਹਾ ਸੀ ਤੇ ਉਸਨੇ ਤਾਂ ਆਪਣਾ ਫੋਨ ਨੰਬਰ ਵੀ ਨਹੀਂ ਬਦਲਿਆ ਸੀ। ਉਹਨਾਂ ਕਿਹਾ ਕਿ ਆਪ ਸਰਕਾਰ ਦੱਸੇ ਕਿ ਕਾਨੂੰਨ ਮੁਤਾਬਕ ਹਾਲੇ ਤੱਕ ਕਲੇਰ ਦੀ ਜਾਇਦਾਦ ਕਿਉਂ ਜ਼ਬਤ ਨਹੀਂ ਕੀਤੀ ਗਈ ਜਦੋਂ ਕਿ ਉਹ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਸੱਚਾਈਇਹ ਹੈ ਕਿ ਆਪ ਸਰਕਾਰ ਕਲੇਰ ਨੂੰ ਗ੍ਰਿਫਤਾਰ ਹੀ ਨਹੀਂ ਕਰਨਾ ਚਾਹੁੰਦੀ ਤੇ ਉਸਨੂੰ ਕਲੇਰ ਨੂੰ ਉਦੋਂ ਮਜਬੂਰੀ ਵੱਸ ਗ੍ਰਿਫਤਾਰ ਕਰਨਾ ਪਿਆ ਜਦੋਂ ਉਸਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਜਿਸ ਵਿਚ ਉਹ ਉੱਤਰ ਪ੍ਰਦੇਸ਼ ਵਿਚ ਇਕ ਸਮਾਗਮ ਵਿਚ ਨਜ਼ਰ ਆ ਰਿਹਾ ਸੀ। ਉਹਨਾਂ ਕਿਹਾ ਕਿ ਕਲੇਰ ਨੂੰ ਸਿਰਫ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਵਿਚ ਵੀ ਉਹ ਦੋ ਮਹੀਨੇ ਵਿਚ ਜ਼ਮਾਨਤ ਲੈਣ ਵਿਚ ਕਾਮਯਾਬ ਹੋ ਗਿਆ। ਉਹਨਾਂ ਕਿਹਾ ਕਿ ਉਸਦੇ ਖਿਲਾਫ ਦੋ ਕੇਸ ਹਾਲੇ ਵੀ ਪੈਂਡਿੰਗ ਹਨ ਅਤੇ ਇਹੀ ਕਾਰਣ ਹੈ ਕਿ ਕਲੇਰ ਹੁਣ ਅਕਾਲੀ ਦਲ ਦੇ ਖਿਲਾਫ ਆਪ ਸਰਕਾਰ ਦੀ ਭਾਸ਼ਾ ਬੋਲ ਰਿਹਾ ਹੈ।
Give immediate sanction to prosecute Ram Raheem in pending case – SAD to CM Mann
Parambans S Romana also demands Honeypreet be arrested for ordering sacrilege of Sri Guru Granth Sahib as well as arrest of Pradeep Kler in the two pending cases registered against him
Chandigarh
Senior Shiromani Akali Dal (SAD) leader Parambans Singh Romana today demanded the Aam Aadmi Party (AAP) government give immediate sanction to prosecute Dera Sirsa head Ram Raheem under Section 295-A, nominate and arrest dera leader Honeypreet for ordering the sacrilege of Sri Guru Granth Sahib and arrest sacrilege accused Pradeep Kler in the two pending cases registered against him.
Addressing a press conference here, Mr Parambans Romana said chief minister Bhagwant Mann should tell under what deal he had delayed giving sanction for the prosecution for Ram Raheem since the last more than two years. “Apparently Bhagwant Mann has followed in the footsteps of the previous Congress government as an application by the SIT to prosecute Ram Raheem under Section 295-A for hurting religious sentiments is pending since September 2021”. He also asked why the sanction to prosecute the Dera head had not been given when the same had been given for all the other accused.
Asserting that the forthcoming byelections and the assembly elections in Haryana were the main reason why the AAP government was not proceeding against the Dera head, Mr Romana said “this is also the main reason why Honeypreet has not been nominated or arrested despite the fact that she has been name as the main accused by Dera leader Pradeep Kler in this statement before a magistrate under Section 164 more than six months back”.
In a shocking revelation, Mr Romana also quoted documents to prove that three FIRs had been registered against Pradeep Kler with regard to the theft of the Sri Guru Granth Sahib, pasting of posters challenging Sikhs to save their Granth and the tearing of the sacred Granth Sahib and dispersing of its pages.
He said despite this Kler had been arrested in only the case of theft even though all three cases had been registered in the Bajakhana police station. “It is clear that Kler is also being blackmailed and has been directed to give statements as per a tailor made script to avert arrest in the two remaining cases”. Mr Romana demanded that Kler be arrested in the two remaining cases immediately and asked the chief minister to explain why this had not been done till now.
Asserting that former chief ministers Capt Amarinder Singh and Charanjit Channi and former home minister Sukhjinder Randhawa had all also given protection to Ram Raheem, Honeypreet and Pradeep Kler like was being done by Bhagwant Mann, the Akali leader said “all of them struck deals with Dera Sirsa at the cost of the Sikh community”.
Mr Romana also questioned the role of the AAP government as well as Punjab Police officials who had failed to take action against Pradeep Kler despite the fact that he had been declared a proclaimed offender six years back. “Kler is on record to have said that he was living in the dera in Sirsa and that he had not even changed his telephone number”.
He said the AAP government should also tell why Kler’s property had not been attached as per law when someone is declared as proclaimed offender.The Akali leader said the truth was that the AAP government was not ready to arrest Kler even now but its hand had been forced when pictures of Kler attending a function with an Uttar Pradesh minister were cited on social media.
“Even then Kler was arrested in a selected case and was successful in attaining bail in two months. Two more cases remain pending against him and this is why Kler is singing to the tunes of the AAP government against the SAD”, he added.