मुख्यमंत्री भगवंत सिंह मान के नेतृत्व में पंजाब सरकार ने पर्यावरण संरक्षण और हरियाली को बढ़ावा देने के उद्देश्य से हरियावल अभियान की शुरुआत की है। इस पहल के अंतर्गत कैबिनेट मंत्री पंजाब ब्रम शंकर जिम्पा ने आज होशियारपुर के गांव डाडा की आर्मी रेंज में पौधारोपण अभियान की शुरुआत की।
इस मौके पर उनके साथ जनरल ऑफिसर अमृतसर डिवीजन मेजर जनरल मुकेश शर्मा, कमांडर जालंधर ब्रिगेडियर एच.पी सिंह, मेयर सुरिंदर कुमार भी मौजूद थे। कैबिनेट मंत्री ने कहा कि पूरे प्रदेश को हरा-भरा बनाने के लिए यह अभियान चलाया जा रहा है। उन्होंने बताया कि मुख्यमंत्री भगवंत सिंह मान के हरियावल अभियान के अंतर्गत राज्य में लाखों पौधे लगाए जा रहे है।
उन्होंने कहा कि पर्यावरण संरक्षण और हरियाली को बढ़ावा देना हमारी प्राथमिकता है। पौधारोपण से न केवल पर्यावरण में सुधार होगा, बल्कि यह आने वाली पीढ़ियों के लिए एक स्वच्छ और स्वस्थ वातावरण सुनिश्चित करने में भी सहायक होगा। उन्होंने ग्रामीणों को इस अभियान में बढ़-चढ़कर हिस्सा लेने और अधिक से अधिक पौधे लगाने के लिए प्रेरित किया।
ब्रम शंकर जिम्पा ने कहा कि पौधारोपण अभियान के तहत राज्यभर में विभिन्न स्थानों पर पौधे लगाए जा रहे है, जिसमें स्कूल, कॉलेज, सरकारी कार्यालय और अन्य सार्वजनिक स्थान शामिल हैं। उन्होंने आशा व्यक्त की कि यह अभियान राज्य में हरियाली और पर्यावरण संरक्षण के प्रति जागरूकता बढ़ाने में मील का पत्थर साबित होगा।
उन्होंने बताया कि आज का यह पौधारोपण अभियान कर्नल (रिटा.) मंदीप सिंह ग्रेवाल, जिला प्रशासन, वन विभाग, स्थानीय निवासियों, और स्वयंसेवी संगठनों के सहयोग से करवाया गया। उन्होंने सभी को धन्यवाद देते हुए कहा कि सामूहिक प्रयासों से ही हम अपने पर्यावरण को संरक्षित और संवर्धित कर सकते हैं।
इस अवसर पर चेयरमैन नगर सुधार ट्रस्ट हरमीत सिंह औलख, होशियारपुर कोआप्रेटिव बैंक के चेयरमैन विक्रम शर्मा, सीनियर डिप्टी मेयर प्रवीण सैनी, कर्नल ऋषभ सिंह, कर्नल अमित दत्त, डी.एफ.ओ नलिन यादव, कमलजीत ग्रेवाल, सरपंच डाडा सुरजीत सिंह, बलबीर सिंह, सागर, रेंज अधिकारी जतिंदर सिंह, विनोद, ब्लॉक ऑफिसर बलवंत के अलावा भारतीय सेना के 50 से अधिकारी जवान भी मौजूद थे।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਆਰਮੀ ਰੇਂਜ ਡਾਡਾ ’ਚ ਪੌਦੇ ਲਗਾਉਣ ਦੀ ਮੁਹਿੰਮ ਦੀ ਕਰਵਾਈ ਸ਼ੁਰੂਆਤ
ਕਿਹਾ, ਪੂਰੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਜਾ ਰਹੀ ਹੈ ਹਰਿਆਵਲ ਮੁਹਿੰਮ
ਹੁਸ਼ਿਆਰਪੁਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਵਾਤਾਵਰਨ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਤਹਿਤ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਪਿੰਡ ਡਾਡਾ ਦੀ ਆਰਮੀ ਰੇਂਜ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਜਨਰਲ ਅਫ਼ਸਰ ਅੰਮ੍ਰਿਤਸਰ ਡਵੀਜ਼ਨ ਮੇਜਰ ਜਨਰਲ ਮੁਕੇਸ਼ ਸ਼ਰਮਾ, ਕਮਾਂਡਰ ਜਲੰਧਰ ਬ੍ਰਿਗੇਡੀਅਰ ਐਚ.ਪੀ ਸਿੰਘ, ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੂਰੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਰਿਆਵਲ ਮੁਹਿੰਮ ਤਹਿਤ ਸੂਬੇ ਵਿਚ ਲੱਖਾਂ ਪੌਦੇ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਾਤਾਵਰਨ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨਾ ਸਾਡੀ ਮੁੱਖ ਪਹਿਲ ਹੈ। ਪੌਦੇ ਲਗਾਉਣ ਨਾਲ ਨਾ ਕੇਵਲ ਵਾਤਾਵਰਨ ਵਿਚ ਸੁਧਾਰ ਹੋਵੇਗਾ, ਬਲਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਵੱਛ ਅਤੇ ਸਿਹਤਮੰਦ ਵਾਤਾਵਰਨ ਯਕੀਨੀ ਬਣਾਉਣ ਵਿਚ ਵੀ ਸਹਾਇਕ ਹੋਵੇਗਾ।
ਉਨ੍ਹਾਂ ਪਿੰਡ ਵਾਸੀਆਂ ਨੂੰ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਰੁੱਖ ਲਗਾਓ ਮੁਹਿੰਮ ਤਹਿਤ ਸੂਬੇ ਭਰ ਵਿਚ ਵੱਖ-ਵੱਖ ਸਥਾਨਾਂ ’ਤੇ ਪੌਦੇ ਲਗਾਏ ਜਾ ਰਹੇ ਹਨ, ਜਿਸ ਵਿਚ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਹੋਰ ਜਨਤਕ ਸਥਾਨ ਸ਼ਾਮਿਲ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮੁਹਿੰਮ ਸੂਬੇ ਵਿਚ ਹਰਿਆਲੀ ਅਤੇ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਬਧਾਉਣ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਅੱਜ ਦੀ ਇਹ ਰੁੱਖ ਲਗਾਉਣ ਦਾ ਪ੍ਰੋਗਰਾਮ ਕਰਨਲ (ਰਿਟਾ.) ਮਨਦੀਪ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਸ਼ਾਸਨ, ਵਣ ਵਿਭਾਗ, ਸਥਾਨਕ ਨਿਵਾਸੀਆਂ, ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਅਸੀਂ ਆਪਣੇ ਵਾਤਾਵਰਨ ਦੀ ਰੱਖਿਆ ਅਤੇ ਸੁਧਾਰ ਕਰ ਸਕਦੇ ਹਾਂ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਹੁਸ਼ਿਆਰਪੁਰ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਕਰਨਲ ਰਿਸ਼ਭ ਸਿੰਘ, ਕਰਨਲ ਅਮਿਤ ਦੱਤ, ਡੀ.ਐਫ.ਓ ਨਲਿਨ ਯਾਦਵ, ਕਮਲਜੀਤ ਗਰੇਵਾਲ, ਸਰਪੰਚ ਡਾਡਾ ਸੁਰਜੀਤ ਸਿੰਘ, ਬਲਬੀਰ ਸਿੰਘ, ਸਾਗਰ, ਰੇਂਜ ਅਫ਼ਸਰ ਤਜਿੰਦਰ ਸਿੰਘ, ਵਿਨੋਦ , ਬਲਾਕ ਅਫ਼ਸਰ ਬਲਵੰਤ ਤੋਂ ਇਲਾਵਾ ਭਾਰਤੀ ਸੈਨਾ ਦੇ 50 ਤੋਂ ਵੱਧ ਜਵਾਨ ਵੀ ਮੌਜੂਦ ਸਨ।