श्री गुरु हरकृष्ण साहिब जी के प्रकाश पर्व पर जिला रैडक्रास सोसायटी के कार्यकारिणी सदस्य व समाजसेवी आज्ञापाल सिंह साहनी ने आज सांझी रसोई में परिवार सहित पहुंच कर भोजन वितरण किया। इस दौरान कैबिनेट मंत्री पंजाब ब्रम शंकर जिंपा भी विशेष तौर पर मौजूद हुए और उन्होंने भी वहां भोजन करने आए लोगों को खुद भोजन परोसा।
उन्होंने कहा कि जिला रैड क्रास सोसायटी की ओर से दानी सज्जनों के सहयोग से सांझी रसोई में रोजाना 10 रुपए में पौष्टिक खाना मुहैया करवाया जा रहा है। उन्होंने कहा कि इस खाने की क्वालिटी पर विशेष ध्यान रखा जा रहा है ताकि पौष्टिक खाना ही मुहैया करवाया जा सके। उन्होंने कहा कि सांझी रसोई में कोई भी व्यक्ति दोपहर का खाना खाने के लिए आ सकता है।
कैबिनेट मंत्री ने कहा कि आज्ञापाल सिंह साहनी और उनका पूरा परिवार समाज सेवा में अतुलनीय कार्य कर रहा है और आज गुरु साहिब के प्रकाश पर्व पर उन्हें सांझी रसोई में सेवा का मौका मिला है, जिसके लिए वे साहनी परिवार के आभारी हैं। उन्होंने सांझी रसोई प्रोजेक्ट की प्रशंसा करते हुए कहा कि जिला रैड क्रास सोसायटी की ओर से इस तरह की जन कल्याण योजनाएं लगातार चलती रहेंगी।
उन्होंने शहर के दानी सज्जनों को अपील करते हुए कहा कि वे अपने पारिवारिक सदस्यों के जन्म दिन व अन्य यादगार दिन बुक-ए-डे स्कीम के अंतर्गत सांझी रसोई में योगदान देकर मनाएं। उन्होंने बताया कि इस प्रोजैक्ट के माध्यम से रोजाना 300-400 से ज्यादा जरुरतमंद लोगों को दोपहर का खाना खिलाया जा रहा है।
इस अवसर पर मेयर सुरिंदर कुमार, नगर सुधार ट्रस्ट के चेयरमैन हरमीत सिंह औलख, कोआप्रेटिव बैंक के चेयरमैन विक्रम शर्मा, सीनियर डिप्टी मेयर प्रवीन सैनी, जिला रैडक्रास सोसायटी के सचिव मंगेश सूद, पार्षद जसवंत काला, हरप्रीत साहनी, वरिंदर शर्मा, राजीव बजाज, कुमकुम सूद, राकेश कपिला, सुमेश सोनी, कुलविंदर हुंदल, अवतार सिंह धामी, हरिंदर हैरी, कमलजीत कम्मा के अलावा अन्य गणमान्य भी मौजूद थे।
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਸਾਹਨੀ ਪਰਿਵਾਰ ਨੇ ਸਾਂਝੀ ਰਸੋਈ ’ਚ ਵਰਤਾਇਆ ਭੋਜਨ
ਕੈਬਨਿਟ ਮੰਤਰੀ ਨੇ ਦਾਨੀ ਸੱਜਣਾਂ ਨੂੰ 'ਬੁੱਕ-ਏ-ਡੇਅ' ਸਕੀਮ ਤਹਿਤ ਸਾਂਝੀ ਰਸੋਈ ’ਚ ਯੋਗਦਾਨ ਦੇ ਕੇ ਆਪਦੇ ਯਾਦਗਾਰੀ ਦਿਨ ਮਨਾਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਅਤੇ ਸਮਾਜ ਸੇਵੀ ਆਗਿਆਪਾਲ ਸਿੰਘ ਸਾਹਨੀ ਨੇ ਅੱਜ ਸਾਂਝੀ ਰਸੋਈ ਵਿਚ ਪਰਿਵਾਰ ਸਮੇਤ ਪਹੁੰਚ ਕੇ ਭੋਜਨ ਵਰਤਾਇਆ। ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਹੋਏ ਅਤੇ ਉਨ੍ਹਾਂ ਨੇ ਵੀ ਉਥੇ ਭੋਜਨ ਕਰਨ ਆਏ ਲੋਕਾਂ ਨੂੰ ਖ਼ੁਦ ਭੋਜਨ ਵਰਤਾਇਆ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਬਾਇਟੀ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਂਝੀ ਰਸੋਈ ਵਿਚ ਰੋਜ਼ਾਨਾ 10 ਰੁਪਏ ਵਿਚ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖਾਣੇ ਦੀ ਗੁਣਵੱਤਾ ’ਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਤਾਂ ਜੋ ਪੌਸ਼ਟਿਕ ਖਾਣਾ ਹੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਂਝੀ ਰਸੋਈ ਵਿਚ ਕੋਈ ਵੀ ਵਿਅਕਤੀ ਦੁਪਹਿਰ ਦਾ ਖਾਣਾ ਖਾਣ ਲਈ ਆ ਸਕਦਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਗਿਆਪਾਲ ਸਿੰਘ ਸਾਹਨੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸਮਾਜ ਸੇਵਾ ਵਿਚ ਸ਼ਾਨਦਾਰ ਕੰਮ ਕਰ ਰਿਹਾ ਹੈ ਅਤੇ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਸਾਂਝੀ ਰਸੋਈ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਲਈ ਉਹ ਸਾਹਨੀ ਪਰਿਵਾਰ ਦੇ ਧੰਨਵਾਦੀ ਹਨ। ਉਨ੍ਹਾਂ ਸਾਂਝੀ ਰਸੋਈ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਸ ਤਰ੍ਹਾਂ ਦੀਆਂ ਲੋਕ ਭਲਾਈ ਯੋਜਨਾਵਾਂ ਲਗਾਤਾਰ ਚਲਦੀਆਂ ਰਹਿਣਗੀਆਂ।
ਉਨ੍ਹਾਂ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਅਤੇ ਹੋਰ ਯਾਦਗਾਰੀ ਦਿਨ 'ਬੁੱਕ-ਏ-ਡੇਅ' ਸਕੀਮ ਤਹਿਤ ਸਾਂਝੀ ਰਸੋਈ ਵਿਚ ਯੋਗਦਾਨ ਪਾ ਕੇ ਮਨਾਉਣ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਰੋਜ਼ਾਨਾ 300-400 ਤੋਂ ਵੱਧ ਲੋੜਵੰਦ ਲੋਕਾਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਜਾਂਦਾ ਹੈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਕੌਂਸਲਰ ਜਸਵੰਤ ਸਿੰਘ, ਹਰਪ੍ਰੀਤ ਸਾਹਨੀ, ਵਰਿੰਦਰ ਸ਼ਰਮਾ, ਰਾਜੀਵ ਬਜਾਜ, ਕੁਮਕੁਮ ਸੂਦ, ਰਾਕੇਸ਼ ਕਪਿਲਾ, ਸੁਮੇਸ਼ ਸੋਨੀ, ਕੁਲਵਿੰਦਰ ਹੁੰਦਲ, ਅਵਤਾਰ ਸਿੰਘ ਧਾਮੀ, ਹਰਿੰਦਰ ਹੈਰੀ, ਕਮਲਜੀਤ ਕੰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।