कैबिनेट मंत्री पंजाब ब्रम शंकर जिंपा ने कहा कि होशियारपुर के सौंदर्यीकरण में औद्योगिक संस्थान अहम योगदान दे रहे हैं। वे आज आर्थिक नीति व योजना बोर्ड और सोनालिका उद्योग के वाइस चेयरमैन (कैबिनेट मंत्री दर्जा) अमृत सागर मित्तल की मौजूदगी में फूड स्ट्रीट चौक से लोक निर्माण विभाग रैस्ट हाउस(पी.डब्ल्यू.डी रैस्ट हाउस) तक श्रीमती राज रानी मित्तल रोड के हुए सौंदर्यीकरण का उद्घाटन करने के दौरान पत्रकारों से बातचीत कर रहे थे।
इस दौरान सोनालिका के एम.डी दीपक मित्तल, डायरेक्टर संजीवनी शरणम संगीता मित्तल, मेयर सुरिंदर कुमार, डायरेक्टर सोनालिका अक्षय सांगवान, कैबिनेट मंत्री ब्रम शंकर जिंपा की धर्मपत्नी विभा शर्मा भी मौजूद थे। इस मौके पर संजीवनी शरणम में आयोजित समागम को संबोधित करते हुए कैबिनेट मंत्री ने कहा कि शहर के सौंदर्यीकरण को लेकर कोई कमी नहीं छोड़ी जाएगी और शहर के हर क्षेत्र के सौंदर्यीकरण को लेकर विशेष प्रयास किए जाएंगे।
उन्होंने कहा कि इंटरनेशनल ट्रैक्टर्ज लिमिटेड सोनालिका के सहयोग से इस प्रोजैक्ट को संपन्न किया गया है, जिसके अंतर्गत सोनालिका की ओर से करीब 70 लाख रुपए का सहयोग किया गया है। उन्होंने कहा कि इस रोड के सौंदर्यीकरण में सड़के के किनारे खूबसूरत स्ट्रीट लाईटों के अलावा सैर करने वाले लोगों के लिए विशेष फुटपाथ बनाया जाएगा और इसे ग्रीन बैल्ट के तौर पर भी विकसित किया जाएगा।
उन्होंने बताया कि आने वाले समय में शहर के अन्य इलाकों को भी इसी तरह खूबसूरत बनाया जाएगा ताकि लोगों को एक बेहतरीन माहौल दिया जा सके। उन्होंने इस बात पर खुशी प्रकट की कि औद्योगिक संस्थान शहर की बेहतरी के लिए हर संभव सहयोग दे रहे हैं। उन्होंने बताया कि सोनालिका के सहयोग से जल्द ही ग्रीन व्यू पार्क का कायाकल्प किया जाएगा।
ब्रम शंकर जिंपा ने सोनालिका के सामाजिक कार्यों की प्रशंसा करते हुए कहा कि संजीवनी शरणम के माध्यम से सोनालिका ने जहां बुजुर्गों का हाथ थामा है वहीं फिजियोथैरेपी और आर्टिज्म सैंटर खोलकर लोगों को बेहतरीन स्वास्थ्य सेवाएं मुहैया करवाने में भी अहम योगदान दिया जा रहा है। उन्होंने सरकारी कैटल पाउंड फलाही में सोनालिका के योगदान की भी प्रशंसा की।
इस दौरान आर्थिक नीति व योजना बोर्ड और सोनालिका उद्योग के वाइस चेयरमैन (कैबिनेट मंत्री दर्जा) अमृत सागर मित्तल व सोनालिका के एम.डी दीपक मित्तल ने कहा कि शहर के विकास में सोनालिका की ओर से यथासंभव योगदान दिया जाएगा। उन्होंने बताया कि उनकी माता स्व. राज रानी मित्तल ने हमेशा ही परिवार को सामाजिक सेवा के लिए प्रेरित किया है और उन्ही के आदर्शों पर चलते हुए सोनालिका परिवार समाज के प्रति अपनी जिम्मेदारियों को निभा रहा है।
इस मौके पर होशियारपुर कोआप्रेटिव बैंक के चेयरमैन विक्रम शर्मा, सीनियर डिप्टी मेयर प्रवीण सैनी, डिप्टी मेयर रंजीत चौधरी, नगर निगम के संयुक्त कमिश्नर संदीप तिवाड़ी, सोनालिका से जे. एस. चौहान, अतुल शर्मा, आम आदमी पार्टी के प्रदेश सचिव सतवंत सिंह सियाण, पार्षद प्रदीप बिट्टू, पार्षद विजय अग्रवाल, पार्षद मुखी राम, पार्षद जसवंत काला, पार्षद चंद्रावती, पूर्व पार्षद कुलविंदर हुंदल, धीरज शर्मा, आज्ञा पाल साहनी, गुरप्रीत गोपी, मंजोत कौर, संतोष सैनी, एडवोकेट अमरजोत सैनी, कामरेड गंगा प्रसाद, रचना अत्री, कंचन देयोल, जस्सी हुंदल, मंदीप कौर, शशि बाला के अलावा अन्य गणमान्य भी मौजूद थे।
ਹੁਸ਼ਿਆਰਪੁਰ ਦੇ ਸੁੰਦਰੀਕਰਨ ‘ਚ ਉਦਯੋਗਿਕ ਅਦਾਰੇ ਪਾ ਰਹੇ ਹਨ ਅਹਿਮ ਯੋਗਦਾਨ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਫੂਡ ਸਟਰੀਟ ਤੋਂ ਪੀ.ਡਬਲਯੂ.ਡੀ ਰੈਸਟ ਹਾਊਸ ਤੱਕ ਬਣੀ ਸ੍ਰੀਮਤੀ ਰਾਜ ਰਾਣੀ ਮਿੱਤਲ ਰੋਡ ਦੇ ਸੁੰਦਰੀਕਰਨ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਪਰੁਰ ਦੇ ਸੁੰਦਰੀਕਰਨ ਵਿਚ ਉਦਯੋਗਿਕ ਅਦਾਰੇ ਅਹਿਮ ਯੋਗਦਾਨ ਦੇ ਰਹੇ ਹਨ। ਉਹ ਅੱਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਪੰਜਾਬ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਦਰਜਾ) ਅਮ੍ਰਿਤ ਸਾਗਰ ਮਿੱਤਲ ਦੀ ਮੌਜੂਦਗੀ ਵਿਚ ਫੂਡ ਸਟਰੀਟ ਚੌਕ ਤੋਂ ਲੋਕ ਨਿਰਮਾਣ ਵਿਭਾਗ ਰੈਸਟ ਹਾਊਸ (ਪੀ.ਡਬਲਯੂ.ਡੀ) ਤੱਕ ਸ੍ਰੀਮਤੀ ਰਾਜ ਰਾਣੀ ਮਿੱਤਲ ਰੋਡ ਦੇ ਹੋਏ ਸੁੰਦਰੀਕਰਨ ਦਾ ਉਦਘਾਟਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਦੌਰਾਨ ਸੋਨਾਲੀਕਾ ਦੇ ਐਮ.ਡੀ ਦੀਪਕ ਮਿੱਤਲ, ਡਾਇਰੈਕਟਰ ਸੰਜੀਵਨੀ ਸ਼ਰਣਮ ਸੰਗੀਤਾ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਡਾਇਰੈਕਟਰ ਸੋਨਾਲੀਕਾ ਅਕਸ਼ੇ ਸਾਂਗਵਾਨ, ਕੈਬਨਿਟ ਮੰਤਰੀ ਜਿਪਾ ਦੀ ਧਰਮ ਪਤਨੀ ਵਿਭਾ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਸੰਜੀਵਨੀ ਸ਼ਰਣਮ ਵਿਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਦੇ ਹਰ ਖੇਤਰ ਦੇ ਸੁੰਦਰੀਕਰਨ ਨੂੰ ਲੈ ਕੇ ਵਿਸ਼ੇਸ਼ ਯਤਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਸੋਨਾਲੀਕਾ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਗਿਆ ਹੈ, ਜਿਸ ਤਹਿਤ ਸੋਨਾਲੀਕਾ ਵੱਲੋਂ ਕਰੀਬ 70 ਲੱਖ ਰੁਪਏ ਦਾ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਦੇ ਸੁੰਦਰੀਕਰਨ ਵਿਚ ਸੜਕਾਂ ਦੇ ਕਿਨਾਰੇ ਖੂਬਸੂਰਤ ਸਟਰੀਟ ਲਾਈਟਾਂ ਤੋਂ ਇਲਾਵਾ ਸੈਰ ਕਰਨ ਵਾਲੇ ਲੋਕਾਂ ਲਈ ਵਿਸ਼ੇਸ਼ ਫੁੱਟਪਾਥ ਬਣਾਇਆ ਜਾਵੇਗਾ ਅਤੇ ਇਸ ਨੂੰ ਗ੍ਰੀਨ ਬੈਲਟ ਦੇ ਤੌਰ ‘ਤੇ ਵੀ ਵਿਕਸਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਹੋਰਨਾਂ ਇਲਾਕਿਆਂ ਨੂੰ ਵੀ ਇਸੇ ਤਰ੍ਹਾਂ ਖ਼ੂਬਸੂਰਤ ਬਣਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਇਕ ਬਿਹਤਰੀਨ ਮਾਹੌਲ ਦਿੱਤਾ ਜਾ ਸਕੇ। ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਉਦਯੋਗਿਕ ਅਦਾਰੇ ਸ਼ਹਿਰ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਨਾਲੀਕਾ ਦੇ ਸਹਿਯੋਗ ਨਾਲ ਜਲਦ ਹੀ ਗ੍ਰੀਨ ਵਿਊ ਪਾਰਕ ਨੂੰ ਵੀ ਨਵਾਂ ਰੂਪ ਦਿੱਤਾ ਜਾਵੇਗਾ।
ਬ੍ਰਮ ਸ਼ੰਕਰ ਜਿੰਪਾ ਨੇ ਸੋਨਾਲੀਕਾ ਦੇ ਸਮਾਜਿਕ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਜੀਵਨੀ ਸ਼ਰਣਮ ਰਾਹੀਂ ਸੋਨਾਲੀਕਾ ਨੇ ਜਿਥੇ ਬਜ਼ੁਰਗਾਂ ਦਾ ਹੱਥ ਫੜਿਆ ਹੈ, ਉਥੇ ਫਿਜ਼ੀਓਥਰੈਪੀ ਅਤੇ ਆਰਟੀਜ਼ਮ ਸੈਂਟਰ ਖੋਲ੍ਹ ਕੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਵੀ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰੀ ਕੈਟਲ ਪੌਂਡ ਫਲਾਹੀ ਵਿਚ ਸੋਨਾਲੀਕਾ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਇਸ ਦੌਰਾਨ ਆਰਥਿਕ ਨੀਤੀ ਤੇ ਯੋਜਨਾ ਬੋਰਡ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਦਰਜਾ) ਅੰਮ੍ਰਿਤ ਸਾਗਰ ਮਿੱਤਲ ਅਤੇ ਸੋਨਾਲੀਕਾ ਦੇ ਐਮ.ਡੀ ਦੀਪਕ ਮਿੱਤਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਸੋਨਾਲੀਕਾ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਸਵਰਗੀ ਰਾਜ ਰਾਣੀ ਮਿੱਤਲ ਨੇ ਹਮੇਸ਼ਾ ਹੀ ਪਰਿਵਾਰ ਨੂੰ ਸਮਾਜਿਕ ਸੇਵਾ ਦੇ ਲਈ ਪ੍ਰੇਰਿਤ ਕੀਤਾ ਹੈ ਅਤੇ ਉਨ੍ਹਾਂ ਦੇ ਹੀ ਆਦਰਸ਼ਾਂ ‘ਤੇ ਚੱਲਦੇ ਹੋਏ ਸੋਨਾਲੀਕਾ ਪਰਿਵਾਰ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਅ ਰਿਹਾ ਹੈ।
ਇਸ ਮੌਕੇ ਹੁਸ਼ਿਆਰਪੁਰ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਸੋਨਾਲੀਕਾ ਤੋਂ ਜੇ.ਐਸ ਚੌਹਾਨ, ਅਤੁਲ ਸ਼ਰਮਾ, ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਸਤਵੰਤ ਸਿੰਘ ਸਿਆਣ, ਕੌਂਸਲਰ ਪ੍ਰਦੀਪ ਬਿੱਟੂ, ਕੌਂਸਲਰ ਵਿਜੇ ਅਗਰਵਾਲ, ਕੌਂਸਲਰ ਮੁਖੀ ਰਾਮ, ਕੌਂਸਲਰ ਜਸਵੰਤ ਕਾਲਾ, ਕੌਂਸਲਰ ਚੰਦਰਾਵਤੀ, ਸਾਬਕਾ ਕੌਂਸਲਰ ਕੁਲਵਿੰਦਰ ਹੁੰਦਲ, ਧੀਰਜ ਸ਼ਰਮਾ, ਆਗਿਆ ਪਾਲ ਸਾਹਨੀ, ਗੁਰਪ੍ਰੀਤ ਗੋਪੀ, ਮਨਜੋਤ ਕੌਰ, ਸੰਤੋਸ਼ ਸੈਣੀ, ਐਡਵੋਕੇਟ ਅਮਰਜੋਤ ਸੈਣੀ, ਕਾਮਰੇਡ ਗੰਗਾ ਪ੍ਰਸਾਦ, ਰਚਨਾ ਅੱਤਰੀ, ਕੰਚਨ ਦਿਓਲ, ਜੱਸੀ ਹੁੰਦਲ, ਮਨਦੀਪ ਕੌਰ, ਸ਼ਸ਼ੀ ਬਾਲਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।