पंजाब मंडी बोर्ड के चेयरमैन स. हरचंद सिंह बरसट की ओर से आज मार्किट कमेटी, जगराऊं में 144 लाख रुपए से बने 2 कवर शैडों और 166 लाख रुपए की लागत से बनी फड़ों का उद्घाटन किया गया। इसके साथ ही शहीद भगत सिंह हरियावल लहर के दूसरे पड़ाव के तहत मार्किट कमेटी मुल्लांपुर, जगराऊं, बदनी कलां में पौधे लगाए गए। इनकी देख-रेख की जिम्मेदारी वहां के अधिकारियों और कर्मचारियों को सौंपी गई।
इस अवसर पर बीबी सर्वजीत कौर मानूके विधायक जगराओ और स. मनजीत सिंह बिलासपुर एम.एल.ए. निहाल सिंह वाला विशेष तौर पर सम्मलित हुए। इस मौके पर स. बरसट ने कहा कि धरती पर गर्मी बढ़ने से जीवन को जिस तरह का खतरा होने लगा है, उससे हम सभी को सतर्क रहने की आवश्यकता है। पिछले कुछ सालों से प्राकृतिक साधनों से हो रहे खिलवाड़ के कारण धरती पर गर्मी बढ़ती जा रही है।
आधुनिकता के नाम पर जंगलों को खत्म किया जा रहा है, जिससे गर्मी बढ़ रही है। इसलिए सभी को सतर्क होकर ज्यादा से ज्यादा पौधे लगाकर उसकी देख-रेख करनी चाहिए ताकि हमारा आस-पास हरा-भरा रह सके। पंजाब मंडी बोर्ड के चेयरमैन ने बताया कि मुख्यमंत्री स. भगवंत सिंह मान की अगवाई में सारे पंजाब में पौधे लगाए जा रहे हैं। बढ़ रहा प्रदूषण और तापमान समस्त मानवता के लिए बड़ी चुनौती बन गया है। इसलिए सभी को वातावरण को हरा-भरा बनाने की आवश्यकता है। उन्होंने सभी उच्च अधिकारियों, कर्मचारियों और आढ़तियों को अपने आस-पास 5-5 पौधे लगाकर और अपने जन्मदिन के मौके पर दो-दो पौधे लगाने और उनकी देख-रेख करने के लिए प्रेरित किया।
उन्होंने बताया कि मार्किट कमेटी, बदनी कलां, जिला मोगा में मिनी जंगल भी बनाया जा रहा हैं, ताकि वातावरण को साफ़ रखा जा सके। पंजाब मंडी बोर्ड के चेयरमैन ने बताया कि शहीद भगत सिंह हरियावल मुहिम तहत साल 2023-24 के दौरान पंजाब राज्य की विभिन्न मंडियों में 30 हजार पौधे लगाने के अपने लक्ष्य को पार करते हुए 33000 से अधिक फलदार, छायादार और मेडिसन के पौधे लगाए गए। इस सीज़न में 35 हजार से अधिक पौधे लगाने का लक्ष्य है।
इस अवसर पर श्री सुरेश गोयल चेयरमैन कोप्रेटिव बैंक पंजाब, स. के.एन.एस. कंग हल्का इंचार्ज दाखां, स. गुरिंदर सिंह चीमा चीफ इंजीनियर, स. हरनेक सिंह सेखों चेयरमैन मार्केट कमेटी मुल्लापुर दाखां, स. जगजीत सिंह दिशा प्रधान नगर पंचायत बधनी कलां, जशनदीप सिंह डी.एम.ओ. मोगा, गुरमतपाल सिंह डी.एम.ओ. लुधियाना, मंदीप सिंह डी.एम.ओ. (मुख्यालय), अमनप्रीत सिंह डिप्टी डी.एम.ओ., कंवलप्रीत सिंह कलसी सेक्रेटरी मार्केट कमेटी जगराओं, कनईया लाल प्रधान, स्वर्णजीत सिंह चेयरमैन, राजकुमार भोला, जगजीत सिंह सिद्धू, जतिंदर सिंह, भूषण गोयल, गुरमीत सिंह, रमेश जैन, बलराज सिंह, बलविंदर सिंह ग्रेवाल, महिंद्रपाल गुरुसर, मनोहर लाल, जगसीर सिंह कलेर मौजूद रहे।
ਹਰਚੰਦ ਸਿੰਘ ਬਰਸਟ ਨੇ ਕਵਰ ਸ਼ੈੱਡ ਅਤੇ ਫੜ੍ਹਾਂ ਦਾ ਕੀਤਾ ਉਦਘਾਟਨ
ਮਾਰਕਿਟ ਕਮੇਟੀ ਜਗਰਾਊਂ ਵਿਖੇ 144 ਲੱਖ ਰੁਪਏ ਨਾਲ 2 ਕਵਰ ਸ਼ੈੱਡ ਅਤੇ 166 ਲੱਖ ਰੁਪਏ ਨਾਲ ਬਣੇ ਹਨ ਫੜ੍ਹ
ਐਸ.ਏ.ਐਸ. ਨਗਰ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਮਾਰਕਿਟ ਕਮੇਟੀ, ਜਗਰਾਊਂ ਵਿਖੇ 144 ਲੱਖ ਰੁਪਏ ਨਾਲ ਬਣੇ 2 ਕਵਰ ਸ਼ੈੱਡਾਂ ਅਤੇ 166 ਲੱਖ ਰੁਪਏ ਦੀ ਲਾਗਤ ਨਾਲ ਬਣੀ ਫੜ੍ਹਾਂ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਤਹਿਤ ਮਾਰਕਿਟ ਕਮੇਟੀ ਮੁੱਲਾਂਪੁਰ, ਮਾਰਕਿਟ ਕਮੇਟੀ ਜਗਰਾਊਂ, ਮਾਰਕਿਟ ਕਮੇਟੀ ਬਦਨੀ ਕਲਾਂ ਜਿਲ੍ਹਾ ਮੋਗਾ ਵਿਖੇ ਬੂਟੇ ਲਗਾਏ ਗਏ।
ਇਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਉੱਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਇਸ ਮੌਕੇ ਬੀਬੀ ਸਰਵਜੀਤ ਕੌਰ ਮਾਣੂਕੇ ਵਿਧਾਇਕ ਜਗਰਾਊਂ ਅਤੇ ਸ. ਮਨਜੀਤ ਸਿੰਘ ਬਿਲਾਸਪੁਰ ਐਮ.ਐਲ.ਏ. ਨਿਹਾਲ ਸਿੰਘ ਵਾਲਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਸ. ਬਰਸਟ ਨੇ ਕਿਹਾ ਕਿ ਧਰਤੀ ਤੇ ਗਰਮੀ ਵੱਧਣ ਨਾਲ ਜੀਵਨ ਨੂੰ ਜਿਸ ਤਰ੍ਹਾ ਦਾ ਖਤਰਾ ਪੈਦਾ ਹੋ ਰਿਹਾ ਹੈ, ਉਸ ਤੋਂ ਸਾਨੂੰ ਸਾਰਿਆਂ ਨੂੰ ਸਚੇਤ ਰਹਿਣ ਦੀ ਲੋੜ ਹੈ।
ਪਿਛਲੇ ਕੁਝ ਸਾਲਾਂ ਤੋਂ ਕੁਦਰਤੀ ਸਾਧਨਾਂ ਨਾਲ ਹੋ ਰਹੇ ਖਿਲਵਾੜ ਕਾਰਨ ਧਰਤੀ ਤੇ ਤਪਸ਼ ਵੱਧ ਰਹੀ ਹੈ। ਆਧੁਨਿਕਤਾ ਦੇ ਨਾਂ ਤੇ ਜੰਗਲਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਨਾਲ ਗਰਮੀ ਵੱਧਦੀ ਜਾ ਰਹੀ ਹੈ। ਇਸ ਲਈ ਸਾਰਿਆਂ ਨੂੰ ਸਚੇਤ ਹੋ ਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਦੇਖ-ਰੇਖ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਰਹਿ ਸਕੇ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਵੱਧ ਰਿਹਾ ਪ੍ਰਦੂਸ਼ਣ ਅਤੇ ਤਾਪਮਾਨ ਸਮੁੱਚੀ ਮਨੁੱਖਤਾ ਲਈ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਦੀ ਲੋੜ ਹੈ। ਉਨ੍ਹਾਂ ਵੱਲੋਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਆੜ੍ਹਤੀਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਉਤਸਾਹਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮਾਰਕਿਟ ਕਮੇਟੀ, ਬਦਨੀ ਕਲਾਂ, ਜਿਲ੍ਹਾਂ ਮੋਗਾ ਵਿਖੇ ਮਿੰਨੀ ਜੰਗਲ ਵੀ ਲਗਾਇਆ ਜਾ ਰਿਹਾ ਹੈ, ਤਾਂ ਜੋ ਕਿ ਵਾਤਾਵਰਨ ਨੂੰ ਸਾਫ਼ ਰੱਖਿਆ ਜਾ ਸਕੇ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ 30 ਹਜਾਰ ਬੂਟੇ ਲਗਾਉਣ ਦੇ ਆਪਣੇ ਟੀਚੇ ਨੂੰ ਪਾਰ ਕਰਦਿਆਂ ਹੋਇਆ 33000 ਤੋਂ ਵੱਧ ਫ਼ਲਦਾਰ, ਛਾਂਦਾਰ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ।
ਇਸ ਮੌਕੇ ਸ੍ਰੀ ਸੁਰੇਸ਼ ਗੋਇਲ, ਚੇਅਰਮੈਨ ਕੋਆਪਰੈਟਿਵ ਬੈਂਕ ਪੰਜਾਬ, ਸ. ਕੇ.ਐਨ.ਐਸ. ਕੰਗ ਹਲਕਾ ਇੰਚਾਰਜ ਦਾਖਾਂ, ਸ. ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨਿਅਰ, ਸ. ਹਰਨੇਕ ਸਿੰਘ ਸੇਖੋਂ ਚੇਅਰਮੈਨ ਮਾਰਕਿਟ ਕਮੇਟੀ ਮੁੱਲਾਪੁਰ ਦਾਖਾਂ, ਸ. ਜਗਜੀਤ ਸਿੰਘ ਦੀਸ਼ਾ ਪ੍ਰਧਾਨ ਨਗਰ ਪੰਚਾਇਤ ਬੱਧਨੀ ਕਲਾਂ, ਜਸ਼ਨਦੀਪ ਸਿੰਘ ਡੀ.ਐਮ.ਓ. ਮੋਗਾ, ਗੁਰਮਤਪਾਲ ਸਿੰਘ ਡੀ.ਐਮ.ਓ. ਲੁਧਿਆਣਾ, ਮਨਦੀਪ ਸਿੰਘ ਡੀ.ਐਮ.ਓ. (ਹੈਡ ਕੁਆਟਰ), ਅਮਨਪ੍ਰੀਤ ਸਿੰਘ ਡਿਪਟੀ ਡੀ.ਐਮ.ਓ., ਕੰਵਲਪ੍ਰੀਤ ਸਿੰਘ ਕਲਸੀ ਸਕੱਤਰ ਮਾਰਕਿਟ ਕਮੇਟੀ ਜਗਰਾਉਂ, ਕਨਈਆ ਲਾਲ ਪ੍ਰਧਾਨ, ਸਵਰਨਜੀਤ ਸਿੰਘ ਚੇਅਰਮੈਨ, ਰਾਜਕੁਮਾਰ ਭੋਲਾ, ਜਗਜੀਤ ਸਿੰਘ ਸਿੱਧੂ, ਜਤਿੰਦਰ ਸਿੰਘ, ਭੁਸ਼ਨ ਗੋਇਲ, ਗੁਰਮੀਤ ਸਿੰਘ, ਰਮੇਸ਼ ਜੈਨ, ਬਲਰਾਜ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਮਹਿੰਦਰਪਾਲ ਗੁਰੂਸਰ, ਮਨੋਹਰ ਲਾਲ, ਜਗਸੀਰ ਸਿੰਘ ਕਲੇਰ ਮੌਜੂਦ ਰਹੇ।