कैबिनेट मंत्री ब्रम शंकर जिम्पा ने न्यू कालोनी बजवाड़ा में पहुंच कर मोह्याल सभा को भवन के विकास के लिए 2 लाख रुपए का चेक दिया। उन्होंने कहा कि इस प्रकार की सहायता से सामुदायिक भवनों और संगठनों को विकास कार्यों में सहायता मिलती है, जिससे समाज में सामाजिक और सांस्कृतिक गतिविधियों को बढ़ावा मिलता है।
उन्होंने कहा कि यह योगदान मोह्याल सभा की भलाई और उनके सामाजिक कार्यों को समर्थन देने के लिए है। ऐसे अनुदान समुदाय के विकास और उनके द्वारा संचालित गतिविधियों को प्रोत्साहित करने में महत्वपूर्ण भूमिका निभाते हैं। ब्रम शंकर जिम्पा ने कहा कि मोह्याल ब्राह्मणों का भारतीय सेना और विभिन्न सैन्य अभियानों में प्रमुख योगदान रहा है। उन्होंने मुगल, मराठा और सिख सेनाओं में भी महत्वपूर्ण भूमिका निभाई।
विद्वता, समाज सेवा और शिक्षा के क्षेत्र में भी उनका बेहतरीन योगदान है। उन्होंने कहा कि भारतीय स्वतंत्रता संग्राम में भी मोह्याल ब्राह्मणों ने सक्रिय भाग लिया। उन्होंने स्वतंत्रता के लिए संघर्ष में अपने योगदान से देश को प्रेरित किया। मोह्याल ब्राह्मणों की बहादुरी, विद्वताऔर समाज सेवा की परंपरा ने भारतीय समाज में उनका एक विशिष्ट स्थान बनाया है।
इस मौके पर मनोज दत्ता, वरिंदर दत्त वैद, अश्वनी दत्ता, ओंकार बाली, सुष्पिंदर बाली, दिनेश दत्ता, कुलदीप दत्ता, सुभाष दत्ता, रमेश दत्ता, जगमोहन मेहता, संजीव कुमार बक्शी, एच. के बक्शी, रेणु बक्शी, राजेश कुमार धुन्ना के अलावा अन्य गणमान्य भी मौजूद थे।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੋਹਿਆਲ ਸਭਾ ਨੂੰ ਦਿੱਤਾ 2 ਲੱਖ ਰੁਪਏ ਦਾ ਚੈੱਕ
ਕਿਹਾ, ਮੋਹਿਆਲ ਬ੍ਰਹਮਣਾਂ ਦੀ ਬਹਾਦਰੀ, ਵਿਦਵਤਾ ਅਤੇ ਸਮਾਜ ਸੇਵਾ ਦੀ ਪਰੰਪਰਾ ਨੇ ਭਾਰਤੀ ਸਮਾਜ ’ਚ ਬਣਾਇਆ ਉਨ੍ਹਾਂ ਦਾ ਵਿਸ਼ੇਸ਼ ਸਥਾਨ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਨਿਊ ਕਲੋਨੀ ਬਜਵਾੜਾ ਵਿਖੇ ਪਹੁੰਚ ਕੇ ਮੋਹਿਆਲ ਸਭਾ ਨੂੰ ਭਵਨ ਦੇ ਵਿਕਾਸ ਲਈ 2 ਲੱਖ ਰੁਪਏ ਦਾ ਚੈੱਕ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀ ਸਹਾਇਤਾ ਨਾਲ ਕਮਿਊਨਿਟੀ ਭਵਨਾਂ ਅਤੇ ਸੰਗਠਨਾਂ ਨੂੰ ਵਿਕਾਸ ਕਾਰਜਾਂ ਵਿਚ ਸਹਾਇਤਾ ਮਿਲਦੀ ਹੈ, ਜਿਸ ਨਾਲ ਸਮਾਜ ਵਿਚ ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਬੜ੍ਹਾਵਾ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਇਹ ਯੋਗਦਾਨ ਮੋਹਿਆਲ ਸਭਾ ਦੀ ਭਲਾਈ ਅਤੇ ਉਨ੍ਹਾਂ ਦੇ ਸਮਾਜਿਕ ਕਾਰਜਾਂ ਨੂੰ ਸਮਰਥਨ ਦੇਣ ਲਈ ਹੈ। ਇਸ ਤਰ੍ਹਾਂ ਦੇ ਦਾਨ ਸਮਾਜ ਵਿਕਾਸ ਅਤੇ ਉਨ੍ਹਾਂ ਦੁਆਰਾ ਕੀਤੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੋਹਿਆਲ ਬ੍ਰਹਮਣ ਦਾ ਭਾਰਤੀ ਸੈਨਾ ਅਤੇ ਵੱਖ-ਵੱਖ ਸੈਨਿਕ ਅਭਿਆਨਾਂ ਵਿਚ ਪ੍ਰਮੁਖ ਯੋਗਦਾਨ ਰਿਹਾ ਹੈ। ਉਨ੍ਹਾਂ ਮੁਗਲ, ਮਰਾਠਾ ਅਤੇ ਸਿੱਖ ਸੈਨਾਵਾਂ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਵਿਦਵਤਾ, ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਉਨ੍ਹਾਂ ਦਾ ਬੇਹਤਰੀਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਭਾਰਤੀਆ ਸਵੰਤਤਰਤਾ ਸੰਗਰਾਮ ਵਿਚ ਵੀ ਮੋਹਿਆਲ ਬ੍ਰਹਮਣਾਂ ਨੇ ਮੋਹਰੀ ਯੋਗਦਾਨ ਪਾਇਆ ਹੈ। ਉਨ੍ਹਾਂ ਸਵਤੰਤਰਤਾ ਲਈ ਸੰਘਰਸ਼ ਵਿਚ ਆਪਣੇ ਯੋਗਦਾਨ ਨਾਲ ਦੇਸ਼ ਨੂੰ ਪ੍ਰੇਰਿਤ ਕੀਤਾ। ਮੋਹਿਆਲ ਬ੍ਰਮਣਾਂ ਦੀ ਬਹਾਦਰੀ, ਵਿਦਵਤਾ ਅਤੇ ਸਮਾਜ ਸੇਵਾ ਦੀ ਪਰੰਪਰਾ ਨੇ ਭਾਰਤੀ ਸਮਾਜ ਵਿਚ ਉਨ੍ਹਾਂ ਨੇ ਇਕ ਖਾਸ ਸਥਾਨ ਬਣਾਇਆ ਹੈ।
ਇਸ ਮੌਕੇ ਮਨੋਜ ਦੱਤਾ, ਵਰਿੰਦਰ ਦੱਤ ਵੈਦ, ਅਸ਼ਵਨੀ ਦੱਤਾ, ਓਂਕਾਰ ਬਾਲੀ, ਸੁਸ਼ਪਿੰਦਰ ਬਾਲੀ, ਵਿਦੇਸ਼ ਦੱਤਾ, ਕੁਲਦੀਪ ਦੱਤਾ, ਸੁਭਾਸ਼ ਦੱਤਾ, ਰਮੇਸ਼ ਦੱਤਾ, ਜਗਮੋਹਨ ਮਹਿਤਾ, ਸੰਜੀਵ ਕੁਮਾਰ ਬਖਸ਼ੀ, ਐਚ ਕੇ ਬਖਸ਼ੀ, ਰੇਣੂ ਬਖਸ਼ੀ, ਰਾਜੇਸ਼ ਕੁਮਾਰ ਧੁੰਨਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।