कैबिनेट मंत्री ने फूड स्ट्रीट होशियारपुर में वन महोत्सव के दौरान लोगों को निःशुल्क पौधे बांटे व जिला वासियों को मानसून सीजन में अधिक से अधिक पौधे लगाने की अपील की ताकि आने वाली पीढ़ियों को साथ सुथरा वातावरण मिल सके। इस दौरान उनके साथ मेयर सुरिंदर कुमार, सीनियर डिप्टी मेयर प्रवीन सैनी, डिप्टी मेयर रंजीत चौधरी, डी.एफ.ओ नलिन यादव भी मौजूद थे।
कैबिनेट मंत्री ने कहा कि मुख्य मंत्री के निर्देशों पर पूरे प्रदेश में सबसे अधिक पौधे जिला होशियारपुर में लगाए जा रहे हैं। उन्होंने कहा कि पहले जिले का लक्ष्य 20 लाख पौधे था, जिसे बढ़ाकर 38 लाख कर दिया गया है। उन्होंने कहा कि जिले भर में पौधे लगाने के अभियान का उद्देश्य जहां लोगों को साफ-सुथरा वातावरण मुहैया करवाना है वहीं लोगों को वातावरण संभाल के प्रति जागरुक भी करना है।
ब्रम शंकर जिंपा ने पौधे वितरित करते हुए कहा कि पर्यावरण को बचाने के लिए तन-मन से प्रयास करने की जरुरत है, जिससे हम अपनी आने वाली पीढिय़ों को साफ-सुथरा और हरा भरा पर्यावरण दे सकें। इस लिए न सिर्फ ज्यादा से ज्याद पौधारोपण किया जाए बल्कि पौधों की सुरक्षा भी यकीनी बनाई जाए।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਫੂਡ ਸਟਰੀਟ ’ਚ ਵਣ ਮਹਾਉਤਸਵ ਦੌਰਾਨ ਵੰਡੇ ਮੁਫ਼ਤ ਪੌਦੇ
ਕਿਹਾ, ਵਾਤਾਵਰਨ ਨੂੰ ਬਚਾਉਣ ਲਈ ਸਾਰੇ ਲੋਕ ਲਗਾਉਣ ਵੱਧ ਤੋਂ ਵੱਧ ਪੌਦੇ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਫੂਡ ਸਟਰੀਟ ਹੁਸ਼ਿਆਰਪੁਰ ਵਿਚ ਵਣ ਮਹਾਉਤਸਵ ਦੌਰਾਨ ਲੋਕਾਂ ਨੂੰ ਮੁਫ਼ਤ ਪੌਦੇ ਵੰਡੇ ਅਤੇ ਜ਼ਿਲ੍ਹਾ ਵਾਸੀਆਂ ਨੂੰ ਮਾਨਸੂਨ ਸੀਜ਼ਨ ਵਿਚ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ ਵਾਤਾਵਰਨ ਮਿਲ ਸਕੇ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਡੀ.ਐਫ.ਓ ਨਲਿਨ ਯਾਦਵ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਸੂਬੇ ਵਿਚ ਸਭ ਤੋਂ ਵੱਧ ਪੌਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਿਲ੍ਹੇ ਦਾ ਟੀਚਾ 20 ਲੱਖ ਪੋਦਿਆਂ ਦਾ ਸੀ, ਜਿਸ ਨੂੰ ਵਧਾ ਕੇ 38 ਲੱਖ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਦਾ ਉਦੇਸ਼ ਜਿਥੇ ਲੋਕਾਂ ਨੂੰ ਸਾਫ-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਹੈ, ਉਥੇ ਲੋਕਾਂ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਵੀ ਕਰਨਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਪੌਦੇ ਵੰਡਦੇ ਹੋਏ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਤਨ-ਮਨ ਨਾਲ ਯਤਨ ਕਰਨ ਦੀ ਲੋੜ ਹੈ, ਜਿਸ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਦੇ ਸਕਦੇ ਹਾਂ। ਇਸ ਮੌਕੇ ਰੇਂਜ ਅਫ਼ਸਰ ਤਜਿੰਦਰ ਸਿੰਘ, ਸਤਵੰਤ ਸਿੰਘ ਸਿਆਣ, ਕੌਂਸਲਰ ਪ੍ਰਦੀਪ ਬਿੱਟੂ, ਪ੍ਰੋ: ਬਹਾਦਰ ਸਿੰਘ ਸੁਨੇਤ, ਮਨੀ ਗੋਗੀਆ, ਚੰਦਨ ਲੱਕੀ, ਜਸਵੀਰ ਸਿੰਘ, ਵਰਿੰਦਰ ਵੈਦ ਅਤੇ ਕੁਲਦੀਪ ਭਾਰਦਵਾਜ ਤੋਂ ਇਲਾਵਾ ਹੋਰ ਵੀ ਮੌਜੂਦ ਸਨ।