कैबिनेट मंत्री पंजाब ब्रम शंकर जिंपा ने विकास सेवा समिति गली नंबर 5 गौतम नगर को 1 लाख रुपए का चैक भेंट किया। विकास सेवा समिति के अध्यक्ष सुनील वालिया की उपस्थिति में यह चैक सौंपा जो कि गली में गेट लगवाने व जरुरी मरम्मत के लिए प्रयोग किया जाएगा। इस दौरान आप नेता सुमेश सोनी की ओर से 4 स्ट्रीट लाइटें गली नंबर 5 को प्रदान की गई।
कैबिनेट मंत्री ने इस दौरान इलाका निवासियों को विश्वास दिलाया कि इलाके के विकास में कोई कमी नहीं छोड़ी जाएगी और लोगों की सभी मांगों को समयबद्ध तरीके से पूरा किया जाएगा। आप नेता सुमेश सोनी व समिति के अन्य सदस्यों ने कैबिनेट मंत्री जी को गौतम नगर में एक और ट्यूबवेल लगाने की प्रार्थना की। कैबिनेट मंत्री ने विश्वास दिलाया कि लोगों की जरुरत को देखते उचित कदम उठाया जाएगा।
इस मौके पर पार्षद विजय अग्रवाल, रमेश शर्मा, कपिला जी, विकास शर्मा जी, के.आर.सोढ़ी जी, नरेश साबा, डॉ. दीन दयाल, शमिंदर जी, भारत भूषण, शिव आर्य, नरेश भाटिया, मास्टर सुरिंदर, दीपक जैरथ, विमल वर्मा, सरदारा सिंह, मदन पाठक भी मौजूद थे।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਕਾਸ ਸੇਵਾ ਸੰਮਤੀ ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈੱਕ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਿਕਾਸ ਸੇਵਾ ਸੰਮਤੀ ਗਲੀ ਨੰਬਰ 5 ਗੌਤਮ ਨਗਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਵਿਕਾਸ ਸੇਵਾ ਸੰਮਤੀ ਦੇ ਪ੍ਰਧਾਨ ਸੁਨੀਲ ਵਾਲੀਆ ਦੀ ਹਾਜ਼ਰੀ ਵਿਚ ਇਹ ਚੈੱਕ ਸੌਂਪਿਆ, ਜੋ ਕਿ ਗਲ਼ੀ ਵਿਚ ਗੇਟ ਲਗਵਾਉਣ ਅਤੇ ਜ਼ਰੂਰੀ ਮੁਰੰਮਤ ਲਈ ਪ੍ਰਯੋਗ ਕੀਤਾ ਜਾਵੇਗਾ। ਇਸ ਦੌਰਾਨ ਆਪ ਨੇਤਾ ਸੁਮੇਸ਼ ਸੈਣੀ ਵੱਲੋਂ 4 ਸਟਰੀਟ ਲਾਈਟਾਂ ਗਲੀ ਨੰਬਰ 5 ਨੂੰ ਪ੍ਰਦਾਨ ਕੀਤੀਆਂ ਗਈਆਂ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਲਾਕੇ ਦੇ ਵਿਕਾਸ ਵਿਚ ਕੋਈ ਕਮੀਂ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਆਪ ਨੇਤਾ ਸੁਮੇਸ਼ ਸੈਣੀ ਅਤੇ ਸੰਮਤੀ ਦੇ ਹੋਰ ਮੈਂਬਰਾਂ ਨੇ ਕੈਬਨਿਟ ਮੰਤਰੀ ਨੂੰ ਗੌਤਮ ਨਗਰ ਵਿਚ ਇਕ ਹੋਰ ਟਿਊਬਵੈੱਲ ਲਗਾਉਣ ਦੀ ਬੇਨਤੀ ਕੀਤੀ। ਕੈਬਨਿਟ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਯੋਗ ਕਦਮ ਚੁੱਕੇ ਜਾਣਗੇ।
ਇਸ ਮੌਕੇ ਕੌਂਸਲਰ ਵਿਜੇ ਅਗਰਵਾਲ, ਰਮੇਸ਼ ਸ਼ਰਮਾ, ਕਪਿਲਾ ਜੀ, ਵਿਕਾਸ ਸ਼ਰਮਾ, ਕੇ.ਆਰ ਸੋਢੀ, ਨਰੇਸ਼ ਸਾਬਾ, ਡਾ. ਦੀਨ ਦਿਆਲ, ਸ਼ਮਿੰਦਰ, ਭਾਰਤ ਭੂਸ਼ਣ, ਸ਼ਿਵ ਆਰੀਅਨ, ਨਰੇਸ਼ ਭਾਟੀਆ, ਮਾਸਟਰ ਸੁਰਿੰਦਰ, ਦੀਪਕ ਜੈਰਥ, ਵਿਮਲ ਵਰਮਾ, ਸਰਦਾਰਾ ਸਿੰਘ, ਮਦਨ ਪਾਠਕ ਵੀ ਮੌਜੂਦ ਸਨ।