कैबिनेट मंत्री ब्रम शंकर जिंपा ने न्यू गौतम नगर वेलफेयर सोसायटी गली नंबर 1 को विकास कार्य के लिए एक लाख रुपए का चैक सौंपते हुए कहा कि पंजाब सरकार वेलफेयर सोसायटियों को प्रोत्साहित करने में कोई कमी नहीं छोड़ रही है। उन्होंने कहा कि वेलफेयर सोसायटियां इलाके के विकास व उसकी देखभाल में अहम भूमिका अदा कर रही है और न्यू गौतम नगर वेलफेयर सोसायटी ने हमेशा ही समाज सेवी कार्यों में बढ़चढ़ कर हिस्सा लिया है।
इस दौरान उनके साथ मेयर सुरिंदर कुमार, सीनियर डिप्टी मेयर प्रवीण सैनी भी मौजूद थे। कैबिनेट मंत्री ने विश्वास दिलाया कि सोसायटी की ओर से उनके सामने जो भी मांग रखी जाएगी, उसे जल्द पूरा किया जाएगा और इलाके के विकास में किसी तरह की कोई कमी नहीं छोड़ी जाएगी। उन्होंने कहा कि कुछ मांगे सोसायटी ने उनके सामने रखी है, जिन्हें जल्द पूरा कर दिया जाएगा। उन्होंने इलाके के लोगों को अधिक से अधिक पौधारोपण के लिए भी प्रेरित किया।
इस मौके पर पार्षद विजय अग्रवाल, न्यू गौतम नगर वेलफेयर सोसायटी के प्रधान तेजिंदर ओहरी, कौशल खुल्लर, रमन मल्होत्रा, पवन पसान, विष्णु सूद, ओंकार सिंह, जसवंत सिंह, अमित शर्मा, सुनंदन शर्मा, शगुन मुरगई, राकेश सूद, सुमेश सोनी, वरिंदर वैद भी मौजूद थे।
ਵੈਲਫੇਅਰ ਸੁਸਾਇਟੀਆਂ ਨੂੰ ਉਤਸ਼ਾਹਿਤ ਕਰਨ ’ਚ ਪੰਜਾਬ ਸਰਕਾਰ ਨਹੀਂ ਛੱਡ ਰਹੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਨਿਊ ਗੌਤਮ ਨਗਰ ਵੈਲਫੇਅਰ ਸੁਸਾਇਟੀ ਗਲੀ ਨੰਬਰ 1 ਨੂੰ ਦਿੱਤਾ ਇਕ ਲੱਖ ਰੁਪਏ ਦਾ ਚੈੱਕ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਨਿਊ ਗੌਤਮ ਨਗਰ ਵੈਲਫੇਅਰ ਸੁਸਾਇਟੀ ਗਲੀ ਨੰਬਰ 1 ਨੂੰ ਵਿਕਾਸ ਕਾਰਜ ਲਈ ਇਕ ਲੱਖ ਰੁਪਏ ਦਾ ਚੈਂਕ ਸੌਂਪਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੈਲਫੇਅਰ ਸੁਸਾਇਟੀਆਂ ਨੂੰ ਉਤਸ਼ਾਹਿਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਵੈਲਫੇਅਰ ਸੁਸਾਇਟੀਆਂ ਇਲਾਕੇ ਦੇ ਵਿਕਾਸ ਅਤੇ ਉਨ੍ਹਾਂ ਦੀ ਦੇਖਭਾਲ ਵਿਚ ਅਹਿੰਮ ਭੂਮਿਕਾ ਅਦਾ ਕਰ ਰਹੀ ਹੈ ਅਤੇ ਨਿਊ ਗੌਤਮ ਨਗਰ ਵੈਲਫੇਅਰ ਸੁਸਾਇਟੀ ਨੇ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਹੈ।
ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਸੁਸਾਇਟੀ ਵੱਲੋਂ ਉਨ੍ਹਾਂ ਦੇ ਸਾਹਮਣੇ ਜੋ ਵੀ ਮੰਗ ਰੱਖੀ ਜਾਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ ਅਤੇ ਇਲਾਕੇ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਮੰਗਾਂ ਸੁਸਾਇਟੀ ਨੇ ਉਨ੍ਹਾਂ ਸਾਹਮਣੇ ਰੱਖੀਆਂ ਹਨ, ਜਿਨ੍ਹਾਂ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ। 'ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਕੌਂਸਲਰ ਵਿਜੇ ਅਗਰਵਾਲ, ਨਿਊ ਗੌਤਮ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜੈਤਿੰਦਰ ਓਹਰੀ, ਕੌਸ਼ਲ ਖੁੱਲਰ, ਰਮਨ ਮਲਹੋਤਰਾ, ਪਵਨ ਪਸਾਨ, ਵਿਸ਼ਨੂੰ ਸੂਦ, ਓਂਕਾਰ ਸਿੰਘ, ਜਸਵੰਤ ਸਿੰਘ, ਅਮਿਤ ਸ਼ਰਮਾ, ਸੁਨੰਦਨ ਸ਼ਰਮਾ, ਸ਼ਗੁਨ ਮੁਰਗਈ, ਰਾਕੇਸ਼ ਸੂਦ, ਸੁਮੇਸ਼ ਸੈਣੀ, ਵਰਿੰਦਰ ਵੈਦ ਵੀ ਮੌਜੂਦ ਸਨ।