पंजाब सरकार की तरफ से विकास कार्यों और भलाई स्कीमों के लिए अलग-अलग संस्थाओं और सोसायटियों को दी जाने वाली ग्रांटों के अंतर्गत कैबिनेट मंत्री पंजाब ब्रम शंकर जिम्पा ने स्थानीय वार्ड नंबर 4 की गौतम नगर वेलफेयर सोसायटी को 2 लाख रुपए की अनुदान राशि का चैक सौंपा। एसोसिएशन के पदाधिकारियों को चैक सौंपते हुए कैबिनेट मंत्री ने बताया कि एसोसिएशन मोहल्ले के विकास में काफी अच्छा योगदान दे रही है और भगवान परशुराम जी पार्क की भी अच्छे तरह से देखभाल कर रही है।
उन्होंने भरोसा दिया कि भलाई कार्यों में लगी सभाओं, सोसायटियों और संस्थाओं को ज़रूरत पड़ने पर पंजाब सरकार की तरफ से भविष्य में भी हर संभव मदद की जाएगी। उन्होंने कहा कि विकास और भलाई कार्यों के लिए ग्रांट्स की कोई कमी नहीं आने दी जाएगी और यह कार्य युद्ध स्तर पर जारी रहेंगे। ब्रम शंकर जिम्पा ने कहा कि इलाके में विकास कार्य भी जारी रहेंगे ताकि लोगों को किसी परेशानी का सामना न करना पड़े।
उन्होंने कहा कि मुख्य मंत्री भगवंत मान के नेतृत्व वाली पंजाब सरकार प्रदेश में योजनाबद्ध तरीके से विकास करवा रही है, जिसके चलते हर क्षेत्र की नुहार बदली जा रही है। ब्रम शंकर जिंपा ने कहा कि होशियारपुर के सभी वार्डों की प्रमुख मांगो को चरणबद्ध तरीके हल किया जा रहा है। उन्होंने कहा कि शहर में विकास के पक्ष से कोई कमी नहीं रहने दी जाएगी।
इस मौके पर गौतम नगर वेलफेयर सोसायटी के प्रधान अशोक शर्मा, वरिंदर वैद, सुमेश सोनी, सतीश पुरी, राकेश साहनी, पी. सी शर्मा, आर. के कोहली, रजिंदर मल्होत्रा, सतपाल बग्गा, हंसराज शर्मा, के.सी शर्मा, गुरमेल राम, संजय गुप्ता, नरेश साबा, सतीश शर्मा, शुभम के अलावा अन्य गणमान्य भी मौजूद थे।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਗੌਤਮ ਨਗਰ ਵੈਲਫੇਅਰ ਸੁਸਾਇਟੀ ਨੂੰ ਦਿੱਤਾ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ
ਹੁਸ਼ਿਆਰਪੁਰ
ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਲਈ ਵੱਖ-ਵੱਖ ਸੰਸਥਾਵਾਂ ਅਤੇ ਸੁਸਾਇਟੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਤਹਿਤ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਸਥਾਨਕ ਵਾਰਡ ਨੰਬਰ 4 ਦੀ ਗੌਤਮ ਨਗਰ ਵੈਲਫੇਅਰ ਸੁਸਾਇਟੀ ਨੂੰ 2 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਚੈੱਕ ਸੌਂਪਿਆ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਚੈੱਕ ਸੌਂਪਦੇ ਹੋਏ ਕੈਬਨਿਟ ਮੰਤਰੀ ਨੇ ਦੱਸਿਆ ਕਿ ਐਸੋਸੀਏਸ਼ਨ ਮੁਹੱਲੇ ਦੇ ਵਿਕਾਸ ਵਿਚ ਬਹੁਤ ਵਧੀਆ ਯੋਗਦਾਨ ਦੇ ਰਹੀ ਹੈ ਅਤੇ ਭਗਵਾਨ ਪਰਸ਼ੂਰਾਮ ਜੀ ਪਾਰਕ ਦੀ ਵੀ ਚੰਗੀ ਤਰ੍ਹਾਂ ਨਾਲ ਦੇਖ-ਭਾਲ ਕਰ ਰਹੀ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਭਲਾਈ ਕੰਮਾਂ ਵਿਚ ਲੱਗੀਆਂ ਸਭਾਵਾਂ, ਸੁਸਾਇਟੀਆਂ ਅਤੇ ਸੰਸਥਾਵਾਂ ਨੂੰ ਲੋੜ ਪੈਣ ‘ਤੇ ਪੰਜਾਬ ਸਰਕਾਰ ਵੱਲੋਂ ਭਵਿੱਖ ਵਿਚ ਵੀ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਹੋਰ ਭਲਾਈ ਕੰਮਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਕੰਮ ਜੰਗੀ ਪੱਧਰ ‘ਤੇ ਜਾਰੀ ਰਹਿਣਗੇ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਲਾਕੇ ਵਿਚ ਵਿਕਾਸ ਕਾਰਜ ਵੀ ਜਾਰੀ ਰਹਿਣਗੇ, ਤਾਂ ਜੋ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰਵਾ ਰਹੀ ਹੈ, ਜਿਸ ਦੇ ਚੱਲਦੇ ਹਰ ਖੇਤਰ ਦੀ ਨੁਹਾਰ ਬਦਲੀ ਜਾ ਰਹੀ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸਾਰੇ ਵਾਰਡਾਂ ਦੀਆਂ ਮੁੱਖ ਮੰਗਾਂ ਦਾ ਪੜਾਅਵਾਰ ਤਰੀਕੇ ਨਾਲ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਗੌਤਮ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ, ਵਰਿੰਦਰ ਵੈਦ, ਸੁਮੇਸ਼ ਸੈਣੀ, ਸਤੀਸ਼ ਪੁਰੀ, ਰਾਕੇਸ਼ ਸਾਹਨੀ, ਪੀ.ਪੀ ਸ਼ਰਮਾ, ਆਰ.ਕੇ ਕੋਹਲੀ, ਰਜਿੰਦਰ ਮਲਹੋਤਰਾ, ਸਤਪਾਲ ਬਰਗਾ, ਹੰਸਰਾਜ ਸ਼ਰਮਾ, ਕੇ.ਸੀ ਸ਼ਰਮਾ, ਗੁਰਮੇਲ ਰਾਮ, ਸੰਜੇ ਗੁਪਤਾ, ਨਰੇਸ਼ ਸਾਬਾ, ਸਤੀਸ਼ ਸ਼ਰਮਾ, ਸ਼ੁਭਮ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।