कृषि विभाग होशियारपुर की ओर से डायरेक्टर कृषि एवं किसान कल्याण विभाग, पंजाब के दिशानिर्देशों के तहत सिटी सेंटर, होशियारपुर में जिला स्तरीय किसान प्रशिक्षण शिविर का आयोजन किया गया। इस शिविर में पंजाब कृषि एवं किसान कल्याण विभाग के कृषि विशेषज्ञों और कृषि विज्ञान केंद्र की टीम ने किसानों को नवीनतम कृषि तकनीकों के बारे में जानकारी दी।
मेले का उद्घाटन कैबिनेट मंत्री पंजाब ब्रम शंकर जिम्पा ने किया और मेले में मुख्य अतिथि के तौर पर शिरकत की। मेले में हलका विधायक टांडा जसवीर सिंह राजा गिल, मेयर सुरिंदर कुमार शिंदा, अतिरिक्त डिप्टी कमिश्नर राहुल चाबा भी विशेष तौर पर शामिल हुए। मुख्य अतिथि कैबिनेट मंत्री ब्रहम शंकर जिम्पा ने अपने संबोधन में किसानों से अपील की कि वे आगामी धान के सीजन के दौरान पराली और फसल के अवशेष न जलाएं, ताकि पर्यावरण प्रदूषण से बचा जा सके। उन्होंने प्राकृतिक संसाधनों को बचाने का भी आह्वान किया।
उन्होंने मेले में उपस्थित विभिन्न विभागों से किसानों एवं जनता की समस्याओं का प्राथमिकता के आधार पर समाधान करने को कहा। उन्होंने विभागों को सरकार द्वारा चलाई जा रही किसान कल्याण योजनाओं को किसानों तक पहुंचाने के लिए अधिकतम प्रयास करने पर जोर दिया और किसानों से अपील की कि वे विभागों के साथ समन्वय बनाकर सरकार द्वारा चलाई जा रही इन योजनाओं का भरपूर लाभ उठाएं। उन्होंने किसानों के हितों और कल्याण के प्रति पंजाब सरकार की प्रतिबद्धता दोहराई।
इस अवसर पर हलका विधायक टांडा जसवीर सिंह राजा गिल ने किसानों से विशेषज्ञों द्वारा सुझाई गई तकनीकों को अपनाकर पर्यावरण को बचाने और प्राकृतिक संसाधनों को बनाए रखने की अपील की। जिला प्रशासन से अतिरिक्त डिप्टी कमिश्नर (सामान्य) राहुल चाबा ने किसान मेलों को कृषि के संबंध में समृद्ध जानकारी का स्रोत बताते हुए कहा कि इन मेलों में जहां किसानों को नई तकनीकों की जानकारी मिलती है, वहीं किसानों के अनुभवों से कृषि क्षेत्र में नए शोध करने संबंधी प्रेरणा मिलती है। उन्होंने जिले के सभी किसानों से फसल अवशेषों के कुशल प्रबंधन की अपील की।
कैंप को संबोधित करते हुए मुख्य कृषि अधिकारी होशियारपुर डा. दपिंदर सिंह ने कृषि विभाग की गतिविधियों पर प्रकाश डाला और किसानों से अपील की कि वे फसल अवशेषों के उचित प्रबंधन में कृषि और किसान कल्याण विभाग द्वारा प्रदान की गई कृषि मशीनरी का पूरा लाभ उठाएं और किसान भूमि परख के आधार पर प्राप्त मृदा स्वास्थ्य कार्ड के अनुसार ही उर्वरकों का उपयोग करें ।
उन्होंने कहा कि विभाग किसानों को गुणवत्तापूर्ण खाद, बीज एवं कृषि रसायन उपलब्ध कराने के लिए प्रतिबद्ध है। उन्होंने किसानों से विभाग द्वारा अनुदान पर उपलब्ध कराए जा रहे खरीफ़ मक्की बीज व इनपुट्स के खरीद बिल ब्लाक कार्यालय में जाकर पोर्टल पर ऑनलाइन 25 जुलाई 2024 तक भर सकते है और स्कीम का लाभ ले सकते हैं। कृषि विज्ञान केन्द्र के सह निदेशक डाॅ. मनिंदर सिंह बौस और उनके विशेषज्ञों की टीम ने किसानों के साथ पशुपालन, पराली प्रबंधन, सब्जी की खेती, उन्नत बीज और कृषि वानिकी के तहत फसलों और खेती के बारे में तकनीकी जानकारी साझा की।
कैंप के दौरान उप मंडल मजिस्ट्रेट होशियारपुर प्रीतिंदर सिंह बैंस, सीनियर डिप्टी मेयर प्रवीण सैनी, डिप्टी मेयर रंजीता चौधरी, जिला प्रशिक्षण अधिकारी सुरिंदर सिंह सोढ़ी, डिप्टी डायरेक्टर बागवानी डाॅ. जसविन्दर सिंह सहित जिले के सभी कृषि अधिकारी/कर्मचारी, जिले के विभिन्न गांवों से बड़ी संख्या में किसान शामिल थे। शिविर में विभिन्न स्वयं सहायता समूहों, विभागों द्वारा प्रदर्शनी स्टॉल भी लगाए गए।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਦਿੱਤਾ ਸੱਦਾ
ਕਿਹਾ, ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਅਤੇ ਭਲਾਈ ਲਈ ਵਚਨਬੱਧ
ਹੁਸ਼ਿਆਰਪੁਰ
ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਵੱਲੋਂ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਸਿਟੀ ਸੈਂਟਰ, ਹੁਸ਼ਿਆਰਪੁਰ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਖੇਤੀ ਮਾਹਿਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਨੇ ਕਿਸਾਨਾਂ ਨੂੰ ਨਵੀਨਤਮ ਖੇਤੀਬਾੜੀ ਤਕਨੀਕਾਂ ਸਬੰਧੀ ਜਾਣੂ ਕਰਵਾਇਆ।
ਮੇਲੇ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਮੇਲੇ ਵਿਚ ਸ਼ਿਰਕਤ ਕੀਤਾ। ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ, ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਵੀ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਆਪਣੇ ਸੰਬੋਧਨ ਵਿਚ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ, ਤਾਂ ਜੋ ਵਾਤਾਵਰਨ ਦੂਸ਼ਿਤ ਹੋਣ ਤੋਂ ਬਚ ਸਕੇ। ਉਨ੍ਹਾਂ ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਮੇਲੇ ਵਿਚ ਹਾਜ਼ਰ ਵੱਖ-ਵੱਖ ਵਿਭਾਗਾਂ ਨੂੰ ਕਿਸਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੀ ਗੱਲ ਆਖੀ।
ਉਨ੍ਹਾਂ ਵਿਭਾਗਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ‘ਤੇ ਜ਼ੋਰ ਦਿੱਤਾ ਅਤੇ ਕਿਸਾਨਾਂ ਨੂੰ ਵੀ ਵਿਭਾਗਾਂ ਨਾਲ ਤਾਲਮੇਲ ਕਰਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਸਕੀਮਾਂ ਦਾ ਭਰਪੂਰ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਸਰਕਾਰ ਦੀ ਕਿਸਾਨਾਂ ਦੇ ਹਿੱਤਾਂ ਅਤੇ ਭਲਾਈ ਸਬੰਧੀ ਆਪਣੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵੱਲੋਂ ਕਿਸਾਨਾਂ ਨੂੰ ਵਾਤਾਵਰਨ ਨੂੰ ਬਚਾਉਣ ਅਤੇ ਮਾਹਿਰਾਂ ਵੱਲੋਂ ਸੁਝਾਈਆਂ ਗਈਆਂ ਤਕਨੀਕਾਂ ਨੂੰ ਖੇਤੀ ਵਿਚ ਅਪਣਾ ਕੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਤੋਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਕਿਸਾਨ ਮੇਲਿਆਂ ਨੂੰ ਖੇਤੀ ਸਬੰਧੀ ਭਰਪੂਰ ਜਾਣਕਾਰੀ ਦਾ ਸੋਮਾ ਦੱਸਦਿਆਂ ਕਿਹਾ ਕਿ ਇਨ੍ਹਾਂ ਮੇਲਿਆਂ ਵਿਚ ਜਿਥੇ ਨਵੀਆਂ ਤਕਨੀਕਾਂ ਬਾਰੇ ਕਿਸਾਨ ਜਾਣੂ ਹੁੰਦੇ ਹਨ, ਉਸ ਦੇ ਨਾਲ ਹੀ ਕਿਸਾਨਾਂ ਦੇ ਤਜ਼ਰਬਿਆਂ ਤੋਂ ਖੇਤੀ ਵਿਚ ਨਵੀਂ ਖੋਜ ਨੂੰ ਕਰਨ ਸਬੰਧੀ ਸੇਧ ਵੀ ਮਿਲਦੀ ਹੈ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਯੋਗ ਪ੍ਰਬੰਧਨ ਦੀ ਅਪੀਲ ਕੀਤੀ। ਕੈਂਪ ਨੂੰ ਸੰਬੋਧਨ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਡਾ. ਦਪਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਯੋਗ ਪ੍ਰਬੰਧਨ ਕਰਨ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮੁਹੱਈਆ ਕਰਵਾਈ ਗਈਆਂ ਖੇਤੀ ਮਸ਼ੀਨਾਂ ਦਾ ਪੂਰਾ ਲਾਭ ਉਠਾਉਣ ਅਤੇ ਕਿਸਾਨ ਭੂਮੀ ਪਰਖ ਦੇ ਆਧਾਰ ‘ਤੇ ਪ੍ਰਾਪਤ ਕੀਤੇ ਭੋਂ ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦੀ ਵਰਤੋ ਕਰਨ।
ਉਨ੍ਹਾਂ ਕਿਹਾ ਕਿ ਵਿਭਾਗ ਕਿਸਾਨਾਂ ਨੂੰ ਮਿਆਰੀ ਖਾਦ, ਬੀਜ ਅਤੇ ਖੇਤੀ ਰਸਾਇਣ ਉਪਲਬੱਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵੱਲੋਂ ਸਬਸਿਡੀ ‘ਤੇ ਮੁਹੱਈਆ ਕਰਵਾਇਆ ਜਾ ਰਹੇ ਮੱਕੀ ਦੇ ਬੀਜ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨ ਸਾਉਣੀ ਦੀ ਮੱਕੀ ਦੇ ਬੀਜ ਅਤੇ ਇੰਨਪੁਟਸ ਦੇ ਖ਼ਰੀਦ ਬਿੱਲ ਬਲਾਕ ਦਫ਼ਤਰ ਵਿਖੇ ਜਾ ਕੇ ਪੋਰਟਲ 'ਤੇ ਆਨਲਾਈਨ 25 ਜੁਲਾਈ, 2024 ਤੱਕ ਭਰ ਸਕਦੇ ਹਨ ਅਤੇ ਸਕੀਮ ਦਾ ਲਾਭ ਲੈ ਸਕਦੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਹਿਯੋਗੀ ਨਿਰਦੇਸ਼ਕ ਡਾ. ਮਨਿੰਦਰ ਸਿੰਘ ਬੌਂਸ ਅਤੇ ਉਨ੍ਹਾਂ ਦੀ ਟੀਮ ਦੇ ਮਾਹਰਾਂ ਵਲੋਂ ਕਿਸਾਨਾਂ ਨੂੰ ਪਸ਼ੂ ਪਾਲਣ, ਪਰਾਲੀ ਦੀ ਸਾਂਭ-ਸੰਭਾਲ, ਸਬਜ਼ੀਆਂ ਦੀ ਕਾਸ਼ਤ, ਉਨੱਤ ਬੀਜ ਅਤੇ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਅਤੇ ਐਗਰੋਫੋਰੈਸਟਰੀ ਅਧੀਨ ਖੇਤੀ ਆਦਿ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਕੈਂਪ ਦੌਰਾਨ ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਜ਼ਿਲ੍ਹਾ ਸਿਖਲਾਈ ਅਫ਼ਸਰ ਸੁਰਿੰਦਰ ਸਿੰਘ ਸੋਢੀ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਸਵਿੰਦਰ ਸਿੰਘ ਸਮੇਤ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਅਧਿਕਾਰੀ/ ਕਰਮਚਾਰੀ, ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲਿਅਤ ਕੀਤੀ। ਕੈਂਪ ਵਿਚ ਵੱਖ-ਵੱਖ ਸੈਲਫ ਹੈਲਪ ਗਰੁੱਪਾਂ, ਵਿਭਾਗਾਂ ਵੱਲੋਂ ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ।