पंजाब मंडी बोर्ड के चेयरमैन स. हरचंद सिंह बरसट ने आज अनाज मंडी, भवानीगढ़ का दौरा किया और शहीद भगत सिंह हरियावल लहर के दूसरे चरण का आरंभ करते हुए मंडी में 200 फलदार, छायादार और औषधि पौधे लगाए गए। इन पौधों की संभाल की जिम्मेदारी वहां के अधिकारियों व कर्मचारियों को सौंपी गई।
इस अवसर पर चेयरमैन ने ग्लोबल वार्मिंग से पर्यावरण को होने वाले नुकसान एवं वृक्षों के संरक्षण पर अपने विचार रखते हुए कहा कि मुख्यमंत्री स. भगवंत सिंह मान की अगवाई में पूरे पंजाब में पौधे लगाए जा रहे हैं। उन्होंने सभी वरिष्ठ अधिकारियों, कर्मचारियों एवं आढ़तियों को अपने आसपास पांच-पांच पौधे लगाने और उनकी देख-रेख करने के लिये प्रोत्साहित किया।
पंजाब मंडी बोर्ड के चेयरमैन ने कहा कि बढ़ रहा प्रदूषण और तापमान पूरी मानवता के लिए एक बड़ी चुनौती बन गया है। इसलिए हम सभी को पर्यावरण को हरा-भरा बनाने के लिए अधिक से अधिक पौधे लगाने चाहिए। पेड़ हमारे स्वस्थ समाज और खुशहाल जीवन के लिए अतिआवश्यक हैं।
इसलिए पौधे लगाने के साथ-साथ उनकी देख-रेख करनी भी बहुत जरूरी है। उन्होंने कहा कि वर्ष 2023-24 के दौरान पंजाब राज्य की विभिन्न मंडियों में अधिकारियों, कर्मचारियों, आढ़ती एसोसिएशनों, एन.जी.ओज के सहयोग से करीब 33 हजार फलदार, छायादार और औषधि पौधे लगाए गए और इस सीज़न में 35 हजार से ज्यादा पौधे लगाने का लक्ष्य निर्धारित किया गया है।
उन्होंने बताया कि प्रदूषण को खत्म करने और हरियाली बढ़ाने के लिए चंडीगढ़ के किसान भवन में 700 पेड़ों का जंगल लगाया गया है। इस दौरान पंजाब मंडी बोर्ड के चेयरमैन ने आढ़तियों, मजदूरों को मंडी में पेश आ रही समस्याओं का जल्द से जल्द समाधान करने का आश्वासन दिया।
इस मौके पर स. गुरिंदर सिंह चीमा मुख्य इंजीनियर, स. मनदीप सिंह जिला मंडी अफसर, स. जसपाल सिंह जिला मंडी अफसर संगरूर, स. हरप्रीत सिंह सचिव मार्केट कमेटी भवानीगढ़, पुनीत कुमार कार्यकारी इंजीनियर, प्रदीप मित्तल प्रधान आढ़ती एसोसिएशन, तरसेम सिंह तूर, जगदेव सिंह बुट्टर, अशोक मित्तल, हरबंस मित्तल, धरमिंदर सिंह तूर, मंगत शर्मा, सतीश कुमार, डॉ. सांगल राम, सीता राम, लक्की शर्मा सहित सभी अधिकारी, कर्मचारी, आढ़ती और मजदूर उपस्थित रहे।
ਹਰਚੰਦ ਸਿੰਘ ਬਰਸਟ ਨੇ ਅਨਾਜ ਮੰਡੀ, ਭਵਾਨੀਗੜ੍ਹ ਵਿਖੇ ਲਗਾਏ ਪੌਦੇ
ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ, ਸਾਰਿਆਂ ਨੂੰ ਘੱਟੋਂ ਘੱਟ ਪੰਜ ਬੂਟੇ ਲਗਾਉਣ ਦੀ ਕੀਤੀ ਅਪੀਲ
ਐਸ.ਏ.ਐਸ. ਨਗਰ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਅਨਾਜ ਮੰਡੀ, ਭਵਾਨੀਗੜ੍ਹ ਦਾ ਦੌਰਾ ਕੀਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਮੰਡੀ ਵਿਖੇ ਫ਼ਲਦਾਰ, ਛਾਂ ਵਾਲੇ ਅਤੇ ਮੈਡੀਸਨ ਦੇ 200 ਬੂਟੇ ਲਗਾਏ ਗਏ। ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਉੱਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ।
ਇਸ ਮੌਕੇ ਚੇਅਰਮੈਨ ਵੱਲੋਂ ਰੁੱਖਾਂ ਦੀ ਸੰਭਾਲ ਅਤੇ ਗਲੋਬਲ ਵਾਰਮਿੰਗ ਕਰਕੇ ਹੋ ਰਹੇ ਵਾਤਾਵਰਣ ਦੇ ਨੁਕਸਾਨ ਬਾਰੇ ਆਪਣੇ ਵਿਚਾਰ ਰੱਖਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਆੜ੍ਹਤੀਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਉਤਸਾਹਿਤ ਕੀਤਾ ਗਿਆ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਵੱਧ ਰਿਹਾ ਪ੍ਰਦੂਸ਼ਣ ਅਤੇ ਤਾਪਮਾਨ ਸਮੁੱਚੀ ਮਨੁੱਖਤਾ ਲਈ ਬਹੁਤ ਵੱਡੀ ਚੂਣੌਤੀ ਬਣ ਗਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਰੁੱਖ ਸਾਡੇ ਸਿਹਤਮੰਦ ਸਮਾਜ ਅਤੇ ਖੁਸ਼ਹਾਲ ਜੀਵਨ ਲਈ ਬੇਹੱਦ ਜਰੂਰੀ ਹਨ।
ਇਸ ਲਈ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਵੀ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ ਸਾਲ 2023-24 ਦੌਰਾਨ ਪੰਜਾਬ ਰਾਜ ਦੀਆਂ ਵੱਖ-ਵੱਖ ਮੰਡੀਆਂ ਵਿੱਚ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀ ਐਸੋਸੀਏਸ਼ਨਾਂ, ਐਨ.ਜੀ.ਓਜ਼ ਦੇ ਸਹਿਯੋਗ ਨਾਲ ਕਰੀਬ 33 ਹਜਾਰ ਫਲਦਾਰ, ਛਾਂ ਵਾਲੇ ਅਤੇ ਮੈਡੀਸਨ ਦੇ ਪੌਦੇ ਲਗਾਏ ਗਏ ਸਨ ਅਤੇ ਇਸ ਸੀਜਨ ਵਿੱਚ 35 ਹਜਾਰ ਤੋਂ ਵੱਧ ਬੂਟੇ ਲਗਾਉਣ ਦਾ ਟੀਚਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਦੇ ਖਾਤਮੇ ਅਤੇ ਹਰਿਆਲੀ ਨੂੰ ਵਧਾਉਣ ਦੇ ਲਈ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ 700 ਰੁੱਖਾ ਦਾ ਜੰਗਲ ਲਗਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਆੜ੍ਹਤੀਆਂ, ਮਜਦੂਰਾਂ ਨੂੰ ਮੰਡੀ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਵਾਇਆ।
ਇਸ ਮੌਕੇ ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਮਨਦੀਪ ਸਿੰਘ ਜਿਲਾ ਮੰਡੀ ਅਫਸਰ, ਸ. ਜਸਪਾਲ ਸਿੰਘ ਜਿਲ੍ਹਾ ਮੰਡੀ ਅਫ਼ਸਰ ਸੰਗਰੂਰ, ਸ. ਹਰਪ੍ਰੀਤ ਸਿੰਘ ਸਕੱਤਰ ਮਾਰਕਿਟ ਕਮੇਟੀ ਭਵਾਨੀਗੜ੍ਹ, ਪੁਨੀਤ ਕੁਮਾਰ ਕਾਰਜਕਾਰੀ ਇੰਜੀਨਿਅਰ, ਪ੍ਰਦੀਪ ਮਿੱਤਲ ਪ੍ਰਧਾਨ ਆੜ੍ਹਤੀ ਐਸੋਸਿਏਸ਼ਨ, ਤਰਸੇਮ ਸਿੰਘ ਤੂਰ, ਜਗਦੇਵ ਸਿੰਘ ਬੂੱਟਰ, ਅਸ਼ੋਕ ਮਿੱਤਲ, ਹਰਬੰਸ ਮਿੱਤਲ, ਧਰਮਿੰਦਰ ਸਿੰਘ ਤੂਰ, ਮੰਗਤ ਸ਼ਰਮਾ, ਸਤੀਸ਼ ਕੁਮਾਰ, ਡਾ. ਸਾਂਗਲ ਰਾਮ, ਸੀਤਾ ਰਾਮ, ਲੱਕੀ ਸ਼ਰਮਾ ਸਮੇਤ ਸਮੂਹ ਅਧਿਕਾਰੀ, ਕਰਮਚਾਰੀ, ਆੜ੍ਹਤੀ ਅਤੇ ਮਜਦੂਰ ਮੌਜੂਦ ਰਹੇ।