मुख्यमंत्री भगवंत मान ने गुरुवार को जालंधर पश्चिम में आप उम्मीदवार मोहिंदर भगत के लिए प्रचार किया और वार्ड नंबर 40, 45 एवं वार्ड नंबर 1 में जनसभाओं को संबोधित किया। सीएम ने लोगों से मोहिंदर भगत के लिए वोट करने की अपील की और वादा किया कि वह उन्हें मंत्री बनाएंगे ताकि वह जालंधर के लोगों की और भी बेहतर तरीके से सेवा कर सकें।
लोगों को संबोधित करते हुए सीएम मान ने कहा कि जालंधर के लोग कहते हैं कि वे मेरे और आम आदमी पार्टी के साथ हैं। हम लोगों के इस प्यार और आशीर्वाद का कर्ज कभी नहीं चुका सकते। उन्होंने कहा कि आप को हर वर्ग और समुदाय के लोगों का समर्थन प्राप्त है।
मान ने कहा कि इस चुनाव के परिणाम से सरकार में कोई बदलाव नहीं हो सकता। न तो हमारी सरकार गिरेगी और न ही किसी और की सरकार बनेगी, लेकिन आम आदमी पार्टी के उम्मीदवार की जीत से आपको सरकार में हिस्सेदारी मिलेगी, जिससे इस क्षेत्र का विकास और तेज गति से होगा।
मान ने कहा कि वह काफी समय से दोआबा में कार्यालय खोलने की योजना बना रहे थे, ताकि वह दोआबा और माझा क्षेत्र के लोगों से मिल सकें। इस उपचुनाव में एक अच्छी बात ये हुई कि आखिरकार वह उस योजना को लागू करने में सफल रहे और यहां अपना कार्यालय स्थापित किया। मान ने कहा कि वह रोजाना सुबह जालंधर स्थित अपने आवास पर 500 लोगों से मिलते हैं।
अब लोगों को अपने काम करवाने के लिए चंडीगढ़ नहीं जाना पड़ता, अब सरकार आपके दरवाजे पर है। इससे आपका समय और मेहनत बच रही है। मान ने कहा कि वह चुनाव के बाद भी इस आवास को अपने पास रखेंगे ताकि वह दोआबा और माझा क्षेत्र के लोगों के लिए सप्ताह में 2-3 उपलब्ध रह सकें।
मान ने कहा कि भाजपा की नफरत और ध्रुवीकरण की राजनीति पंजाब में कभी काम नहीं कर सकती। पंजाब की धरती बहुत उपजाऊ है, लेकिन यहां के लोग यहां नफरत के बीज को कभी पनपने नहीं देंगे। उन्होंने कहा कि पंजाब के लोग अपने गुरुपर्व, ईद, दिवाली और क्रिसमस एक साथ मनाते हैं। यहां सभी समुदाय शांतिपूर्वक रहते हैं।
मान ने कहा कि राजनीति बुरी नहीं है, इसमें बुरे लोगों की ज्यादा संख्या समस्या है। उन्होंने कहा कि आपकी जिंदगी में सब कुछ राजनीति से तय होता है, यहां तक कि आप रात में क्या खाते हैं। इसलिए इससे भागें नहीं, राजनीति में सक्रिय रूप से हिस्सा लें और बदलाव लाएं। उन्होंने कहा कि उन्हें यह बताते हुए खुशी हो रही है कि युवा उनके पास आ रहे हैं और हर रोज आम आदमी पार्टी से जुड़ रहे हैं।
सीएम ने कहा कि उनकी जिंदगी बहुत व्यस्त है, इसलिए एक पत्रकार ने उनसे पूछा कि वह अपने परिवार को कितना समय देते हैं। मैंने उसे कहा कि पूरा पंजाब ही मेरा परिवार है। इसलिए काम करते हुए भी मैं हमेशा अपने परिवार के साथ रहता हूं और उनके साथ समय बिताता हूं।
उन्होंने कहा कि उन्होंने बिना किसी रिश्वत या सिफारिश के 43 हजार सरकारी नौकरियां दीं। यह पहली बार है कि पंजाब के युवाओं को योग्यता के आधार पर नौकरी मिल रही है। उन्होंने कहा कि वह किसी की सिफारिश पर ध्यान नहीं देते, चाहे वह उनके अपने विधायक की ही क्यों न हो।
उन्होंने लोगों से आप उम्मीदवार मोहिंदर भगत को वोट देने की अपील की और कहा कि केवल आम आदमी पार्टी ही युवाओं और आम लोगों को राजनीतिक मंच देती है। शिरोमणि अकाली दल और भारतीय जनता पार्टी जैसी पारंपरिक पार्टियों में आम लोगों के लिए कोई जगह नहीं है। उन्होंने कहा कि बादल और कैप्टन ने 25 साल पंजाब पर राज किया, लेकिन उन्होंने पंजाब के लिए कुछ नहीं किया, इसलिए उनके (मान) जैसे लोगों को राजनीति में आना पड़ा।
उन्होंने कहा कि सुखबीर बादल जैसे लोग यह नहीं पचा पा रहे हैं कि आम लोग सीएम, मंत्री और विधायक कैसे बन गए। उन्होंने कहा कि भगवान सब कुछ अच्छे के लिए करता है। यह अच्छी बात हुई है कि अब जालंधर के लोगों को भ्रष्ट व्यक्ति से छुटकारा मिलेगा एक ईमानदार विधायक मिलेगा।
मान सरकार में काम हो रहा है, लेकिन अवैध या भ्रष्ट काम नहीं: मोहिंदर भगत
लोगों को संबोधित करते हुए आप उम्मीदवार मोहिंदर भगत ने जनसभा में बड़ी संख्या में आने के लिए लोगों का धन्यवाद किया। उन्होंने कहा कि कुछ लोग कह रहे हैं कि मान सरकार में काम नहीं हो रहा है, लेकिन यह झूठ है। सच ये है कि मान सरकार में काम हो रहा है, लेकिन अवैध या भ्रष्ट काम नहीं। असल में मान सरकार पंजाब के लिए अभूतपूर्व काम कर रही है। उन्होंने लोगों से वोट के माध्यम से आप सरकार के जनहित कार्यों पर मुहर लगाने की अपील की।
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਚ ਜਨਤਕ ਰੈਲੀਆਂ ਨੂੰ ਕੀਤਾ ਸੰਬੋਧਨ, ਲੋਕਾਂ ਨੂੰ 'ਆਪ' ਉਮੀਦਵਾਰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਮੈਂ ਰੋਜ਼ਾਨਾ ਸਵੇਰੇ ਜਲੰਧਰ ਸਥਿਤ ਆਪਣੇ ਘਰ 500 ਲੋਕਾਂ ਨੂੰ ਮਿਲਦਾ ਹਾਂ, ਹੁਣ ਤੁਹਾਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਜਾਣ ਦੀ ਲੋੜ ਨਹੀਂ, ਸਰਕਾਰ ਤੁਹਾਡੇ ਦਰਵਾਜ਼ੇ 'ਤੇ ਹੈ: ਭਗਵੰਤ ਮਾਨ
ਜਲੰਧਰ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਪੱਛਮੀ ਦੇ ਵਾਰਡ ਨੰਬਰ 40 ਅਤੇ ਵਾਰਡ ਨੰਬਰ 45 'ਚ ‘ਆਪ’ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਮੋਹਿੰਦਰ ਭਗਤ ਨੂੰ ਕੈਬਨਿਟ ਮੰਤਰੀ ਬਣਾਵਾਂਗੇ ਤਾਂ ਜੋ ਜਲੰਧਰ ਦੇ ਕੰਮ ਹੋਰ ਤੇਜ਼ੀ ਨਾਲ ਹੋ ਸਕਣ।
ਲੋਕਾਂ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਡੱਟ ਕੇ ਖੜੇ ਹਨ। ‘ਆਪ’ ਨੂੰ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਪਿਆਰ ਅਤੇ ਅਸ਼ੀਰਵਾਦ ਦਾ ਕਰਜ਼ਾ ਕਦੇ ਵੀ ਨਹੀਂ ਚੁਕਾ ਸਕਦੇ।
ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਸਰਕਾਰ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ, ਨਾ ਤਾਂ ਸਾਡੀ ਸਰਕਾਰ ਡਿੱਗੇਗੀ ਤੇ ਨਾ ਹੀ ਕਿਸੇ ਹੋਰ ਦੀ ਸਰਕਾਰ ਬਣੇਗੀ, ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਤੁਹਾਡਾ ਸਰਕਾਰ ਵਿਚ ਹਿੱਸਾ ਪਾਵੇਗੀ, ਜਿਸ ਸਦਕਾ ਇਸ ਇਲਾਕੇ ਦਾ ਵਿਕਾਸ ਹੋਰ ਤੇਜ਼ ਰਫ਼ਤਾਰ ਨਾਲ ਹੋਵੇਗਾ। ਮਾਨ ਨੇ ਕਿਹਾ ਕਿ ਉਹ ਦੋਆਬੇ ਵਿੱਚ ਦਫ਼ਤਰ ਸਥਾਪਤ ਕਰਨ ਲਈ ਕਾਫੀ ਸਮੇਂ ਤੋਂ ਯੋਜਨਾ ਬਣਾ ਰਹੇ ਸਨ ਤਾਂ ਜੋ ਉਹ ਦੁਆਬੇ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ ਅਤੇ ਉਨ੍ਹਾਂ ਦੇ ਕੰਮ ਹੋ ਸਕਣ।
ਉਨ੍ਹਾਂ ਕਿਹਾ ਕਿ ਇਸ ਜ਼ਿਮਨੀ ਚੋਣ ਦੌਰਾਨ ਇਕ ਚੰਗੀ ਗੱਲ ਸਾਹਮਣੇ ਆਈ ਹੈ ਕਿ ਉਹ ਆਖ਼ਰਕਾਰ ਉਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਕਾਮਯਾਬ ਹੋ ਗਏ ਅਤੇ ਇੱਥੇ ਆਪਣਾ ਦਫ਼ਤਰ ਸਥਾਪਿਤ ਕਰ ਲਿਆ। ਮਾਨ ਨੇ ਕਿਹਾ ਕਿ ਉਹ ਰੋਜ਼ਾਨਾ ਸਵੇਰੇ 500 ਲੋਕਾਂ ਨੂੰ ਜਲੰਧਰ ਸਥਿਤ ਆਪਣੀ ਰਿਹਾਇਸ਼ 'ਤੇ ਮਿਲਦੇ ਹਨ।
ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ, ਹੁਣ ਸਰਕਾਰ ਤੁਹਾਡੇ ਦਰਵਾਜ਼ੇ 'ਤੇ ਹੈ। ਇਸ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ। ਮਾਨ ਨੇ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਵੀ ਇਸ ਰਿਹਾਇਸ਼ 'ਚ ਹਫ਼ਤੇ ਵਿਚ 3-4 ਦਿਨ ਰਹਿਣਗੇ ਤਾਂ ਜੋ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ।
ਮਾਨ ਨੇ ਕਿਹਾ ਕਿ ਭਾਜਪਾ ਦੀ ਨਫਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਪੰਜਾਬ ਵਿੱਚ ਕਦੇ ਵੀ ਨਹੀਂ ਚੱਲ ਸਕਦੀ। ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ। ਇੱਥੇ ਨਫ਼ਰਤ ਦੇ ਬੀਜ ਨੂੰ ਕਦੇ ਵੀ ਉੱਗਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਗੁਰਪੁਰਬ, ਈਦ, ਦੀਵਾਲੀ ਅਤੇ ਕ੍ਰਿਸਮਸ ਇਕੱਠੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਹਨ।
ਮਾਨ ਨੇ ਕਿਹਾ ਕਿ ਰਾਜਨੀਤੀ ਮਾੜੀ ਨਹੀਂ ਹੁੰਦੀ, ਇਸ ਵਿੱਚ ਮਾੜੇ ਲੋਕਾਂ ਦੀ ਗਿਣਤੀ ਹੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਜ਼ਿੰਦਗੀ ਵਿਚ ਹਰ ਚੀਜ਼ ਦਾ ਫ਼ੈਸਲਾ ਰਾਜਨੀਤੀ ਨਾਲ ਹੁੰਦਾ ਹੈ, ਭਾਵੇਂ ਤੁਸੀਂ ਰਾਤ ਦੇ ਖਾਣੇ ਵਿਚ ਕੀ ਖਾਂਦੇ ਹੋ, ਇਸ ਲਈ ਇਸ ਤੋਂ ਦੂਰ ਨਾ ਭੱਜੋ, ਰਾਜਨੀਤੀ ਵਿਚ ਸਰਗਰਮੀ ਨਾਲ ਹਿੱਸਾ ਲਓ, ਬਦਲਾਅ ਲਿਆਓ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਹਰ ਰੋਜ਼ ਨੌਜਵਾਨ ਉਨ੍ਹਾਂ ਕੋਲ ਆਉਂਦੇ ਹਨ ਅਤੇ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ।
ਸੀਐਮ ਨੇ ਕਿਹਾ ਕਿ ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਆਪਣੇ ਰੁਝੇਵੇਂ ਸਮੇਂ ਵਿਚੋਂ ਆਪਣੇ ਪਰਿਵਾਰ ਨੂੰ ਸਮਾਂ ਕਿਵੇਂ ਦਿੰਦੇ ਹੋ। ਮਾਨ ਨੇ ਕਿਹਾ ਕਿ ਪੂਰਾ ਪੰਜਾਬ ਮੇਰਾ ਪਰਿਵਾਰ ਹੈ, ਇਸ ਲਈ ਕੰਮ ਕਰਦੇ ਹੋਏ ਵੀ ਮੈਂ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਹਾਂ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਂਦਾ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ 43 ਹਜ਼ਾਰ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਤੋਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਿਫ਼ਾਰਸ਼ ਨੂੰ ਸਵੀਕਾਰ ਨਹੀਂ ਕਰਦੇ ਭਾਵੇਂ ਉਹ ਉਨ੍ਹਾਂ ਦੇ ਆਪਣੇ ਵਿਧਾਇਕ ਦੀ ਹੀ ਕਿਉਂ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਇਸ ਵਾਰ ਇਮਾਨਦਾਰ ਉਮੀਦਵਾਰ ਮੋਹਿੰਦਰ ਭਗਤ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਮਾਨ ਨੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ (ਆਪ) ਹੀ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਪਲੇਟਫ਼ਾਰਮ ਅਤੇ ਮੌਕਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਰਗੀਆਂ ਰਵਾਇਤੀ ਪਾਰਟੀਆਂ ਵਿੱਚ ਆਮ ਲੋਕਾਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਨੇ 25 ਸਾਲ ਪੰਜਾਬ 'ਤੇ ਰਾਜ ਕੀਤਾ, ਪਰ ਇਨ੍ਹਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ, ਇਸੇ ਕਰਕੇ ਉਨ੍ਹਾਂ (ਮਾਨ) ਵਰਗੇ ਲੋਕਾਂ ਨੂੰ ਸਿਆਸਤ ਵਿਚ ਆਉਣਾ ਪਿਆ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਰਗੇ ਲੋਕਾਂ ਤੋਂ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਲੋਕ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਕਿਵੇਂ ਬਣ ਗਏ। ਉਨ੍ਹਾਂ ਅੱਗੇ ਕਿਹਾ ਕਿ ਪ੍ਰਮਾਤਮਾ ਸਭ ਕੁਝ ਚੰਗੇ ਲਈ ਕਰਦਾ ਹੈ, ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਜਲੰਧਰ ਦੇ ਲੋਕਾਂ ਨੂੰ ਜਲਦ ਇੱਕ ਇਮਾਨਦਾਰ ਵਿਧਾਇਕ ਮਿਲ ਰਿਹਾ ਹੈ।
ਮਾਨ ਸਰਕਾਰ ਵਿਚ ਕੰਮ ਤਾਂ ਹੋ ਰਿਹਾ ਹੈ, ਪਰ ਗੈਰ-ਕਾਨੂੰਨੀ ਜਾਂ ਭ੍ਰਿਸ਼ਟ ਕੰਮ ਨਹੀਂ : ਮੋਹਿੰਦਰ ਭਗਤ
ਲੋਕਾਂ ਨੂੰ ਸੰਬੋਧਨ ਕਰਦਿਆਂ 'ਆਪ' ਉਮੀਦਵਾਰ ਮੋਹਿੰਦਰ ਭਗਤ ਨੇ ਇਸ ਜਨ ਸਭਾ 'ਚ ਐਨੀ ਵੱਡੀ ਗਿਣਤੀ 'ਚ ਪਹੁੰਚਣ 'ਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੁਝ ਲੋਕ ਇਹ ਕਹਿ ਰਹੇ ਹਨ ਕਿ ਮਾਨ ਸਰਕਾਰ ਵਿੱਚ ਕੰਮ ਨਹੀਂ ਹੋ ਰਹੇ ਪਰ ਇਹ ਕੋਰਾ ਝੂਠ ਹੈ। ਸੱਚ ਤਾਂ ਇਹ ਹੈ ਕਿ ਮਾਨ ਸਰਕਾਰ ਵਿੱਚ ਕੰਮ ਤਾਂ ਹੋ ਰਹੇ ਹਨ ਪਰ ਕੋਈ ਵੀ ਗੈਰ-ਕਾਨੂੰਨੀ ਜਾਂ ਭ੍ਰਿਸ਼ਟ ਕੰਮ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਵਿੱਚ ਬੇਮਿਸਾਲ ਕੰਮ ਕਰ ਰਹੀ ਹੈ।
CM Bhagwant Mann addressed public rallies in Jalandhar west, urged the people to vote for AAP candidate Mohinder Bhagat
I meet 500 people everyday just in the morning at my Jalandhar residence, now you don't have to go to Chandigarh to get your work done, the government is at your doorstep: Bhagwant Mann
Jalandhar
Chief Minister Bhagwant Mann, on Thursday, campaigned for AAP's candidate Mohinder Bhagat in Jalandhar west and addressed public rallies in ward no. 40 and ward no. 45. CM urged people to vote for Mohinder Bhagat and promised that he will give him the next platform where he will be able to serve the people of Jalandhar even better.
He hinted at making Mohinder Bhagat cabinet minister once he was elected MLA from Jalandhar west. Addressing the people, CM Mann said that the people of Jalandhar say that they are with him and the Aam Aadmi Party. He said that he can never repay the debt of the love and blessings of the people.
He said that the AAP has the support of the people of every section and community. Mann said that the result of this election cannot cause any change in the government. Neither our government will fall nor anyone else's government will be formed, but the victory of the Aam Aadmi Party candidate will give you a share in the government, due to which the development of this area will be done at a faster pace.
Mann said that he was planning for a long time to set up an office in Doaba so that he can meet the people of Doaba and Majha region. He said that one thing good came out of this by-election is that he was finally able to implement that plan and set up an office here.
Mann said that he meets 500 people in the morning everyday at his Jalandhar residence. Now people don't have to go to Chandigarh to get their work done, now the government is at your doorstep. It saves your time and effort. Mann said that he will keep this residence even after elections so that he can be available 3-4 days a week to the people of Doaba and Majha region.
Mann said that BJP's politics of hatred and polarisation can never work in Punjab. Punjab's land is very fertile but it will never let the seed of hatred grow here. He said that the people of Punjab celebrate their Gurpurabs, Eids, Diwali and Christmas together. He said that all communities live peacefully here.
Mann said that the politics is not bad, it's just tge number of bad people in it that is the problem. He said that everything in your life is decided by politics, even what you eat for dinner, so don't run away from it, take an active part in the politics, bring change.
He said that he is delighted to share that youth comes to him and joins the AAP everyday. CM said that he has a very busy life so a journalist asks him how he gives time to his family. Mann said that the whole of Punjab is family, so even working, I'm always with my family and spending time with them.
He said that he gave 43 thousand government jobs, without any bribe or recommendation. He said that it is for the first time that the youth of Punjab is getting jobs on meritorious basis. He said that he doesn't even entertain any recommendation even if it's from his own MLA. He urged the people to vote for an honest candidate Mohinder Bhagat this time.
Mann said that only the Aam Aadmi Party (AAP) gives platform and opportunity to youth and common people. He said that traditional parties like Shiromani Akali Dal and Bharatiya Janata Party have no place for common people. He said that Badal and Captain ruled Punjab for 25 years, but they did nothing for Punjab, that's why the people like him (Mann) had to join politics.
He said that people like Sukhbir Badal cannot even digest that the common people became CM, ministers and MLAs. He added that God does everything for good, he said that it is a good thing that the people of Jalandhar are getting an honest MLA.
Work is being done in the Mann government, but not illegal or corrupt work : Mohinder Bhagat
Addressing the people AAP candidate Mohinder Bhagat thanked the people for coming in such large numbers for this public meeting. He said that some people are saying that work is not being done in the Mann government, but that is a lie.
Truth is work is being done in the Mann government but nothing illegal or corruption. He said that the Mann government is doing exceptional and unprecedented work in Punjab. He urged the people to approve the public welfare works of the AAP government through this election.