देश में लाखों लोगों को सस्ती और मानक दवाओं की उपलब्धता सुनिश्चित करने के उद्देश्य से, स्वास्थ्य और परिवार कल्याण मंत्री डॉ. बलबीर सिंह ने सोमवार को विभिन्न ब्रांडों के तहत उपलब्ध दवाओं, जिनके साल्ट समान है, कि कीमतों में असमानताओं का मुद्दा उठाया। स्वास्थ्य मंत्री, यहां होटल पार्क व्यू में केंद्रीय ड्रग स्टेंडर्ड कंट्रोल ऑर्गेनाइजेशन (सीडीएससीओ), स्वास्थ्य एवं परिवार कल्याण मंत्रालय, भारत सरकार और फ़ूड एन्ड ड्रग्ज एडमिनिस्ट्रेशन, पंजाब के सहयोग से 'उत्तरी राज्यों के ड्रग रेगुलेटरों की क्षमता निर्माण' विषय पर आयोजित तीन दिवसीय चौथे क्षेत्रीय प्रशिक्षण कार्यक्रम के उद्घाटन सत्र को संबोधित कर रहे थे।
इस अवसर पर संयुक्त ड्रग कंट्रोलर (भारत) डॉ. एस. ईश्वरा रेड्डी, सचिव स्वास्थ्य-कम-कमिश्नर फ़ूड एंड ड्रग्ज एडमिनिस्ट्रेशन पंजाब डॉ. अभिनव त्रिखा और संयुक्त कमिश्नर (ड्रग्स) पंजाब संजीव कुमार भी उपस्थित थे। डॉ. बलबीर सिंह ने सभी दवाओं की कीमतों में समानता लाने की जरूरत पर जोर दिया और कहा कि केंद्र सरकार को इन मुद्दों पर ध्यान देने की जरूरत है।
उन्होंने कहा, ''मैंने यह मुद्दा पहले ही केंद्रीय स्वास्थ्य मंत्री के समक्ष उठाया है।'' स्वास्थ्य मंत्री ने बाजार में उपलब्ध दवाओं की गुणवत्ता के बारे में भी चिंता व्यक्त की और संयुक्त ड्रग कंट्रोलर (भारत) से इस मुद्दे से निपटने के लिए एक ठोस नीति लाने का आग्रह किया। उन्होंने कहा कि भारतीय फार्मास्युटिकल उद्योग ने दुनिया भर में उच्च गुणवत्ता, सस्ती और आसानी से उपलब्ध दवाएं सुनिश्चित करके वैश्विक स्वास्थ्य सेवा में महत्वपूर्ण योगदान दिया है।
उन्होंने कहा कि भारत को गुणवत्तापूर्ण जेनेरिक किफायती चिकित्सा उत्पादों के लिए विश्व फार्मेसी के रूप में जाना जाता है। डॉ. बलबीर सिंह ने कहा, “भारत जेनेरिक दवाओं के मामले में तीसरा सबसे बड़ा उत्पादक और मूल्य के मामले में 10वां सबसे बड़ा उत्पादक है। दुनिया में मरीजों द्वारा इस्तेमाल की जाने वाली दवा की लगभग हर पांचवीं गोली भारत में निर्मित होती है।
आयुक्त एफ.डी.ए, पंजाब, डॉ. अभिनव त्रिखा ने ड्रग्स और कॉस्मेटिक्स अधिनियम/नियमों के प्रावधानों के बेहतर कार्यान्वयन के लिए ऑनलाइन लाइसेंसिंग, दवा की गुणवत्ता और रेगुलेटरी इंफोर्समेंट सहित भारत सरकार के साथ राज्यों के विभिन्न सामान्य मुद्दों को संबोधित करने के लिए एक समर्पित मंच विकसित करने की आवश्यकता पर प्रकाश डाला। उन्होंने इंफोर्समेंट अधिकारियों के कौशल
व व्यक्तित्व विकास के लिए ऐसे प्रशिक्षण कार्यक्रमों के महत्व पर भी जोर दिया व सी.डी.एस.सी.ओ को नियमित रूप से ऐसे समागम का प्रबंध करने की अपील की। गौरतलब है कि ड्रग्ज रेगुलेटरों की क्षमता बढ़ाने के लिए पंजाब, जम्मू-कश्मीर, उत्तराखंड, हिमाचल प्रदेश और चंडीगढ़ के 75 ड्रग कंट्रोल अधिकारियों के लिए यह तीन दिवसीय प्रशिक्षण कार्यक्रम आयोजित किया जा रहा है।
इस प्रशिक्षण के दौरान अलग-अलग वक्ताओं जिनमें जेडीसी (1), सी.डी.एस.सी.ओ (मुख्य कार्यालय) नई दिल्ली डॉ. एस.ई. रेड्डी, पूर्व ड्रग कंट्रोलर ओडिशा हरुशिकेश महापात्रा, एसोसिएट डायरेक्टर-क्वालिटी ऑपरेशंस हेड, मेसर्स सिप्ला लिमिटेड सौरव घोष, डीजीएम- साइट क्वालिटी एश्योरेंस, मेसर्स सन फार्मा ऋषि कंसारा और एनपीपीए के अन्य अधिकारी प्रशिक्षण सत्र का संचालन करेंगे।
ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਇੱਕੋ-ਜਿਹੇ ਸਾਲਟ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਰਾਬਰਤਾ ਲਿਆਉਣ ਦੀ ਕੀਤੀ ਹਮਾਇਤ
ਉੱਤਰੀ ਰਾਜਾਂ ਦੇ ਡਰੱਗ ਰੈਗੂਲੇਟਰਾਂ ਦੀ ਕਾਰਜ ਕੁਸ਼ਲਤਾ ਅਤੇ ਸਮਰੱਥਾ ਵਧਾਉਣ ’ਤੇ ਅਧਾਰਤ 4ਵੇਂ ਖੇਤਰੀ ਸਿਖਲਾਈ ਪ੍ਰੋਗਰਾਮ ਦਾ ਕੀਤਾ ਉਦਘਾਟਨ
ਚੰਡੀਗੜ੍ਹ
ਦੇਸ਼ ਦੇ ਲੱਖਾਂ ਲੋਕਾਂ ਲਈ ਸਸਤੀਆਂ ਤੇ ਮਿਆਰੀ ਦਵਾਈਆਂ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸੋਮਵਾਰ ਨੂੰ ਵੱਖ-ਵੱਖ ਬ੍ਰਾਂਡਾਂ ਹੇਠ ਉਪਲਬਧ ਦਵਾਈਆਂ, ਜਿਨ੍ਹਾਂ ਦੇ ਸਾਲਟ ਇੱਕੋ ਜਿਹੇ ਹਨ, ਦੀਆਂ ਕੀਮਤਾਂ ਵਿੱਚ ਅਸਮਾਨਤਾਵਾਂ ਦਾ ਮੁੱਦਾ ਉਠਾਇਆ। ਸਿਹਤ ਮੰਤਰੀ, ਇੱਥੇ ਹੋਟਲ ਪਾਰਕ ਵਿਊ ਵਿਖੇ ਕੇਂਦਰੀ ਡਰੱਗ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਅਤੇ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ, ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ ਉੱਤਰੀ ਰਾਜਾਂ ਦੇ ਡਰੱਗ ਰੈਗੂਲੇਟਰਾਂ ਦੀ ਸਮਰੱਥਾ ਨਿਰਮਾਣ’ ਵਿਸ਼ੇ ’ਤੇ ਅਧਾਰਤ ਤਿੰਨ ਦਿਨਾਂ ਚੌਥੇ ਖੇਤਰੀ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਜੁਆਇੰਟ ਡਰੱਗਜ਼ ਕੰਟਰੋਲਰ (ਭਾਰਤ) ਡਾ: ਐਸ. ਈਸਵਰਾ ਰੈਡੀ, ਸਕੱਤਰ ਸਿਹਤ-ਕਮ-ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ ਡਾ: ਅਭਿਨਵ ਤ੍ਰਿਖਾ ਅਤੇ ਸੰਯੁਕਤ ਕਮਿਸ਼ਨਰ (ਡਰੱਗਜ਼) ਪੰਜਾਬ ਸੰਜੀਵ ਕੁਮਾਰ ਵੀ ਹਾਜ਼ਰ ਸਨ। ਡਾ.ਬਲਬੀਰ ਸਿੰਘ ਨੇ ਸਾਰੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਰਾਬਰਤਾ ਲਿਆਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਮੁੱਦਿਆਂ ਵੱਲ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ, “ਮੈਂ ਪਹਿਲਾਂ ਹੀ ਇਹ ਮੁੱਦਾ ਕੇਂਦਰੀ ਸਿਹਤ ਮੰਤਰੀ ਕੋਲ ਉਠਾ ਚੁੱਕਿਆ ਹਾਂ।
ਸਿਹਤ ਮੰਤਰੀ ਨੇ ਬਜ਼ਾਰ ਵਿੱਚ ਉਪਲਬਧ ਦਵਾਈਆਂ ਦੀ ਗੁਣਵੱਤਾ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਸੰਯੁਕਤ ਡਰੱਗ ਕੰਟਰੋਲਰ (ਭਾਰਤ) ਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਕੋਈ ਠੋਸ ਨੀਤੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਫਾਰਮਾਸਿਊਟੀਕਲ ਉਦਯੋਗ ਨੇ ਵਿਸ਼ਵ ਭਰ ਵਿੱਚ ਉੱਚ ਗੁਣਵੱਤਾ, ਕਿਫਾਇਤੀ ਅਤੇ ਆਸਾਨੀ ਨਾਲ ਪ੍ਰਾਪਤ ਹੋਣ ਵਾਲੀਆਂ ਦਵਾਈਆਂ ਨੂੰ ਯਕੀਨੀ ਬਣਾ ਕੇ ਵਿਸ਼ਵ ਸਿਹਤ ਸੰਭਾਲ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਉਹਨਾਂ ਅੱਗੇ ਕਿਹਾ ਕਿ ਭਾਰਤ ਨੂੰ ਗੁਣਵੱਤਾ ਵਾਲੇ ਜੈਨਰਿਕ ਕਿਫਾਇਤੀ ਮੈਡੀਕਲ ਉਤਪਾਦਾਂ ਲਈ ਵਿਸ਼ਵ ਫਾਰਮੇਸੀ ਵਜੋਂ ਜਾਣਿਆ ਜਾਂਦਾ ਹੈ। ਡਾ ਬਲਬੀਰ ਸਿੰਘ ਨੇ ਕਿਹਾ, “ਭਾਰਤ ਜੈਨਰਿਕ ਦਵਾਈਆਂ ਦੇ ਲਿਹਾਜ਼ ਨਾਲ ਤੀਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਮੁੱਲ ਦੇ ਲਿਹਾਜ਼ ਨਾਲ 10ਵੇਂ ਨੰਬਰ ’ਤੇ ਹੈ। ਦੁਨੀਆ ਵਿੱਚ ਮਰੀਜ਼ਾਂ ਵੱਲੋਂ ਵਰਤੀ ਜਾਂਦੀ ਦਵਾਈ ਦੀ ਲਗਭਗ ਹਰ 5ਵੀਂ ਗੋਲੀ ਭਾਰਤ ਵਿੱਚ ਬਣਾਈ ਜਾਂਦੀ ਹੈ।
ਕਮਿਸ਼ਨਰ ਐਫ.ਡੀ.ਏ, ਪੰਜਾਬ, ਡਾ. ਅਭਿਨਵ ਤ੍ਰਿਖਾ ਨੇ ਡਰੱਗਜ਼ ਐਂਡ ਕਾਸਮੈਟਿਕਸ ਐਕਟ/ਨਿਯਮਾਂ ਦੀਆਂ ਵਿਵਸਥਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਆਨਲਾਈਨ ਲਾਇਸੈਂਸ, ਦਵਾਈਆਂ ਦੀ ਗੁਣਵੱਤਾ ਅਤੇ ਰੈਗੂਲੇਟਰੀ ਇਨਫੋਰਸਮੈਂਟ ਸਮੇਤ ਭਾਰਤ ਸਰਕਾਰ ਨਾਲ ਰਾਜਾਂ ਦੇ ਵੱਖ-ਵੱਖ ਸਾਂਝੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਸਮਰਪਿਤ ਪਲੇਟਫਾਰਮ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨਫੋਰਸਮੈਂਟ ਅਫਸਰਾਂ ਦੇ ਹੁਨਰ ਅਤੇ ਸ਼ਖਸੀਅਤੀ ਵਿਕਾਸ ਲਈ ਅਜਿਹੇ ਸਿਖਲਾਈ ਪ੍ਰੋਗਰਾਮਾਂ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਅਤੇ ਸੀ.ਡੀ.ਐੱਸ.ਸੀ.ਓ. ਨੂੰ ਨਿਯਮਿਤ ਤੌਰ ’ਤੇ ਅਜਿਹੇ ਸਮਾਗਮਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਡਰੱਗਜ਼ ਰੈਗੂਲੇਟਰਾਂ ਦੀ ਸਮਰੱਥਾ ਵਧਾਉਣ ਲਈ ਪੰਜਾਬ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 75 ਡਰੱਗ ਕੰਟਰੋਲ ਅਫਸਰਾਂ ਲਈ ਇਹ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਦੌਰਾਨ ਵੱਖ-ਵੱਖ ਬੁਲਾਰੇ ਜਿਨ੍ਹਾਂ ਵਿੱਚ ਜੇਡੀਸੀ (1), ਸੀ.ਡੀ.ਐੱਸ.ਸੀ.ਓ. (ਮੁੱਖ ਦਫ਼ਤਰ), ਨਵੀਂ ਦਿੱਲੀ ਡਾ. ਐਸ.ਈ. ਰੈਡੀ, ਸਾਬਕਾ ਡਰੱਗ ਕੰਟਰੋਲਰ ਓਡੀਸ਼ਾ ਹਰੁਸ਼ੀਕੇਸ਼ ਮਹਾਪਾਤਰਾ, ਐਸੋਸੀਏਟ ਡਾਇਰੈਕਟਰ-ਕੁਆਲਟੀ ਆਪ੍ਰੇਸ਼ਨ ਹੈੱਡ, ਮੈਸਰਜ਼ ਸਿਪਲਾ ਲਿਮਟਿਡ ਸੌਰਵ ਘੋਸ਼, ਡੀ.ਜੀ.ਐਮ.- ਸਾਈਟ ਕੁਆਲਿਟੀ ਅਸ਼ੋਰੈਂਸ, ਮੈਸਰਜ਼ ਸਨ ਫਾਰਮਾ ਰਿਸ਼ੀ ਕੰਸਾਰਾ, ਅਤੇ ਐਨਪੀਪੀਏ ਦੇ ਹੋਰ ਅਧਿਕਾਰੀ ਭਾਗੀਦਾਰਾਂ ਲਈ ਸਿਖਲਾਈ ਸੈਸ਼ਨ ਆਯੋਜਿਤ ਕਰਨਗੇ।
Punjab Health Minister Dr Balbir Singh Bats For Bringing Parity In Prices Of Same Salts Of Medicines
Inaugurates 4th Regional Training Programme On “Capacity Building Of Drug Regulators Of Northern States”
Chandigarh
With an aim to ensure affordable medicines for millions of people in the country, Health and Family Welfare Minister Dr Balbir Singh on Monday raised the issue regarding the disparity of prices of same salts of medicines available in the market with different brand names. The Health Minister was addressing the inaugural session of three-days 4th Regional Training Programme on “Capacity Building of Drug Regulators of Northern States” organised by Central Drugs Standards Control Organization (CDSCO), Ministry of Health & Family Welfare, Government of India in collaboration with Food and Drugs Administration (FDA), Government of Punjab at Hotel Parkview here.
Joint Drugs Controller (India) Dr S Eswara Reddy, Secretary Health-cum-Commissioner Food and Drugs Administration Punjab Dr Abhinav Trikha and Joint Commissioner (Drugs) FDA Punjab Sanjiv Kumar were also present. While stressing on the need to bring parity in the prices of all the medicines, Dr Balbir Singh said that these issues need attention of the Central Government. “I've already flagged this issue with the Union Health Minister,” he added.
The Health Minister also raised the concern regarding quality of drugs available in the market and urged the Joint Drugs Controller (India) to make some concrete policy to tackle the issue. He said that the Indian pharmaceutical industry has contributed significantly to global healthcare by ensuring high quality, affordable and accessible medicines around the world.
India is known as the pharmacy of world for quality generic affordable medical products, he added. “India is the third largest producer of generic drugs in terms of volume and 10th in terms of value. Almost every 5th pill used by the patients in the world is manufactured in India,” said Dr Balbir Singh.
Commissioner FDA Punjab Dr Abhinav Trikha stressed on the need to develop a dedicated platform to address the various common issues of States with Government of India including online licensing, quality of drugs and regulatory enforcement for better implementation of the provisions of Drugs & Cosmetics Act/Rules. He also emphasised on the importance of such training programmes for skill and personality development of the enforcement officers and urged CDSCO to arrange such events on regular basis.
Meanwhile, this three days Residential Training Programme is being organized for 75 Drugs Control Officers from Punjab, Jammu and Kashmir, Uttrakhand, Himachal Pradesh and Chandigarh for capacity building of Drugs Regulators. During this training, various eminent key speakers including JDC (I), CDSCO (HQ), New Delhi Dr SE Reddy, Ex Drugs Controller Odisha Hrushikesh Mahapatra, Asssociate Director-Quality Operation Head, M/s Cipla Ltd. Sourav Ghosh, DGM - Site Quality Assurance, M/s Sun Pharma Rishi Kansara, and other Officers from NPPA will be holding training sessions for the participants.