पंजाब मंडी बोर्ड के चेयरमैन स. हरचंद सिंह बरसट ने आज इंजीनियर-इन-चीफ स. गुरदीप सिंह को उनकी रिटायरमेंट के अवसर पर विदायगी पार्टी दी। इस अवसर पर अधिकारियों की मौजूदगी में अपने विचार रखते हुए स. बरसट ने कहा कि स. गुरदीप सिंह ने विभिन्न पदों पर रहते हुए 37 साल 4 महीने तक राज्य और पंजाब मंडी बोर्ड की सेवा की है।
बतौर इंजीनियर-इन-चीफ कम चीफ-विजिलेंस अफसर (विंग) रहते हुए पंजाब मंडी बोर्ड और यहां के कर्मचारियों के सर्वपक्षीय विकास के लिये हमेशा तत्पर रहे हैं। अपनी सेवाओं के दौरान स. गुरदीप सिंह की तरफ से पंजाब मंडी बोर्ड से संबंधित सभी पहलुओं पर अहम निर्णय लेते हुए अपना कर्तव्य पूरी निष्ठा से निभाया गया।
भविष्य के लिए शुभकामनाएं देते हुए पंजाब मंडी बोर्ड के चेयरमैन ने कहा कि विभिन्न पदों पर कार्य करने से किसी भी अधिकारी का अनुभव बहुत महत्वपूर्ण होता है, जिसका लाभ जनहित में उठाया जा सकता है। उन्होंने आशा व्यक्त की कि स. गुरदीप सिंह भविष्य में भी राज्य के हित में अपना योगदान देते रहेंगे। बताने योग्य है कि स. गुरदीप सिंह को नैशनल स्तर पर कई अवार्ड मिल चुके हैं।
इस अवसर पर सेवानिवृत्त हो रहे इंजीनियर-इन-चीफ स. गुरदीप सिंह ने चेयरमैन स. हरचंद सिंह बरसट का धन्यवाद करते हुए कहा कि उनके द्वारा जताए विश्वास के कारण ही वह अपनी जिम्मेदारियों को निभाते रहे हैं और यह समय उन्हें जीवन भर याद रहेगा। इस मौके पर संयुक्त सचिव गीतिका सिंह, मुख्य इंजीनियर स. जतिंदर सिंह भंगू, मुख्य इंजीनियर स. गुरिंदर सिंह चीमा, जी.एम. मंजीत सिंह संधू समेत समूह उच्चाधिकारियों और कर्मचारियों ने स. गुरदीप सिंह को उनके भविष्य के लिए शुभकामनाएं दीं।
ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਸ. ਗੁਰਦੀਪ ਸਿੰਘ ਦੀ ਬੋਰਡ ਵਿਖੇ ਨਿਭਾਈਆਂ ਸੇਵਾਵਾਂ ਦੀ ਕੀਤੀ ਸ਼ਲਾਘਾ
ਐਸ.ਏ.ਐਸ. ਨਗਰ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਅੱਜ ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਉਨ੍ਹਾਂ ਦੀ ਸੇਵਾ-ਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਅਧਿਕਾਰੀਆਂ ਦੀ ਇਕੱਤਰਤਾ ਵਿਚ ਆਪਣੇ ਵਿਚਾਰ ਰਖਦਿਆਂ ਸ. ਬਰਸਟ ਨੇ ਕਿਹਾ ਕਿ ਸ. ਗੁਰਦੀਪ ਸਿੰਘ ਵੱਲੋਂ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦਿਆਂ ਹੋਇਆਂ 37 ਸਾਲ 4 ਮਹੀਨੇ ਸੂਬੇ ਅਤੇ ਪੰਜਾਬ ਮੰਡੀ ਬੋਰਡ ਦੀ ਸੇਵਾ ਕੀਤੀ ਗਈ ਹੈ। ਬਤੌਰ ਇੰਜੀਨੀਅਰ-ਇਨ-ਚੀਫ਼ ਕਮ ਚੀਫ਼ ਵਿਜਿਲੈਂਸ ਅਫ਼ਸਰ (ਵਿੰਗ) ਰਹਿੰਦਿਆਂ ਪੰਜਾਬ ਮੰਡੀ ਬੋਰਡ ਤੇ ਇਸ ਦੇ ਮੁਲਾਜ਼ਮਾਂ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਤੱਤਪਰ ਰਹੇ ਹਨ।
ਆਪਣੀਆਂ ਸੇਵਾਵਾਂ ਦੌਰਾਨ ਸ. ਗੁਰਦੀਪ ਸਿੰਘ ਵੱਲੋਂ ਪੰਜਾਬ ਮੰਡੀ ਬੋਰਡ ਨਾਲ ਸਬੰਧਤ ਹਰ ਪੱਖ ਤੋਂ ਅਹਿਮ ਫੈਸਲੇ ਲੈਂਦੇ ਹੋਏ ਆਪਣੀ ਡਿਉਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਗਿਆ। ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਵੱਖ-ਵੱਖ ਅਹੁਦਿਆਂ ਤੇ ਕੰਮ ਕਰਨ ਸਦਕਾ ਕਿਸੇ ਵੀ ਅਧਿਕਾਰੀ ਦਾ ਤਜਰਬਾ ਬਹੁਤ ਮਹੱਤਵਪੂਰਨ ਹੁੰਦਾ ਹੈ, ਜਿਸਦਾ ਲੋਕ ਹਿੱਤ ਵਿਚ ਲਾਭ ਉਠਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਸ. ਗੁਰਦੀਪ ਸਿੰਘ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਹਿੱਤ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇੱਥੇ ਦੱਸਣਯੋਗ ਹੈ ਕਿ ਸ. ਗੁਰਦੀਪ ਸਿੰਘ ਨੂੰ ਨੈਸ਼ਨਲ ਪੱਧਰ ਤੇ ਕਈ ਅਵਾਰਡ ਵੀ ਮਿਲ ਚੁੱਕੇ ਹਨ। ਇਸ ਮੌਕੇ ਸੇਵਾ-ਮੁਕਤ ਹੋ ਰਹੇ ਇੰਜੀਨਿਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਗਟਾਏ ਭਰੋਸੇ ਸਦਕਾ ਹੀ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਰਹੇ ਹਨ ਅਤੇ ਇਹ ਸਮਾਂ ਉਨ੍ਹਾਂ ਨੂੰ ਪੂਰਾ ਜੀਵਨ ਯਾਦ ਰਹੇਗਾ।
ਇਸ ਮੌਕੇ ਸ੍ਰੀਮਤੀ ਗੀਤਿਕਾ ਸਿੰਘ ਸੰਯੁਕਤ ਸਕੱਤਰ, ਸ. ਜਤਿੰਦਰ ਸਿੰਘ ਭੰਗੂ ਮੁੱਖ ਇੰਜੀਨਿਅਰ, ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਮਨਜੀਤ ਸਿੰਘ ਸੰਧੂ, ਜੀ.ਐਮ. ਸਮੇਤ ਸਮੂਹ ਉੱਚ ਅਧਿਕਾਰੀਆਂ ਅਤੇ ਮੁਲਾਜਮਾਂ ਨੇ ਸ. ਗੁਰਦੀਪ ਸਿੰਘ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।