आज मोहाली में बीजेपी जिला अध्यक्ष संजीव वशिष्ठ के नेतृत्व में आयोजित कार्यक्रम के दौरान कार्यकर्ताओं को संबोधित करते हुए बीजेपी के वरिष्ठ नेता और पूर्व राज्यसभा सदस्य अविनाश राय खन्ना ने आपातकाल के दिनों का जिक्र करते हुए कांग्रेस पार्टी पर निशाना साधा ओर उन्होंने कहा कि देश के संविधान की मर्यादा के प्रति समर्पित, लोकतांत्रिक परंपराओं में आस्था रखने वाले भारत के लोगों के लिए 25 जून को एक न भूलने वाला दिन है।
उन्होंने कहा कि 50 साल पहले 25 जून को भारत के लोकतन्त्र को जो कला दाग लगा था उसे भारत की नई पीढ़ी यह कभी नहीं भूलेगी कि संविधान को पूरी तरह से खारिज कर दिया गया था। अविनाश राय खन्ना ने कहा कि कांग्रेस पार्टी, जो संविधान को बचाने का नाटक करके देश के लोगों को गुमराह करने की कोशिश कर रही है, यह दिन आपको याद दिलाने के लिए काफी है की ददेश के संविधान का कांग्रेस ने केसे उल्लंघन किया, किस तरह 21 महीने तक देश की जनता पर अत्याचार किया गया।
उन्होंने कहा कि कांग्रेस पार्टी की प्रवृत्ति हमेशा सत्तावादी रही है। उन्होंने कहा कि देश की जनता कांग्रेस पार्टी की हकीकत जान चुकी है और भारतीय जनता पार्टी के नेतृत्व वाली केंद्र सरकार के जनहित के कार्यों से खुश है। देश की जनता ने नरेंद्र मोदी को तीसरी बार देश का प्रधानमंत्री बनाकर इतिहास रचा और इंडी गठबंधन को खारिज कर दिया।
उन्होंने कहा कि अगर देश के संविधान को खतरा है तो वह कांग्रेस पार्टी है। वह इस मौके पर बीजेपी के प्रदेश उपाध्यक्ष सुभाष शर्मा , प्रदेश प्रेस सचिव हरदेव सिंह उभा, मंडल अध्यक्ष जशमिंदर पाल सिंह समेत बड़ी संख्या में भाजपा कार्यकर्ता मौजूद थे ।
25 ਜੂਨ 1974 ਦਾ ਕਾਲਾ ਦਿਨ ਨਾ ਭੁੱਲਣ ਵਾਲਾ ਦਿਨ : ਅਵਿਨਾਸ਼ ਰਾਏ ਖੰਨਾ
ਭਾਰਤ ਦੀ ਨਵੀਂ ਪੀੜੀ ਇਹ ਕਦੇ ਨਹੀ ਭੁੱਲੇਗੀ ਕਿ 25 ਜੂਨ 1974 ਦੇ ਦਿਨ ਦੇਸ਼ ਦੇ ਸੰਵਿਧਾਨ ਨੂੰ ਪੂਰੀ ਤਰਾਂ ਨਕਾਰ ਦਿੱਤਾ ਗਿਆ ਸੀ :- ਅਵਿਨਾਸ਼ ਰਾਏ ਖੰਨਾ
ਮੋਹਾਲੀ
ਅੱਜ ਮੋਹਾਲੀ ਵਿਖੇ ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਵਿੱਚ ਕਰਵਾਏ ਪ੍ਰੋਗਰਾਮ ਦੌਰਾਨ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਐਮਰਜੈਸੀ ਦੇ ਦਿਨਾਂ ਦਾ ਜ਼ਿਕਰ ਕਰਦਿਆਂ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲੈਦੇ ਹੋਏ ਭਾਜਪਾ ਦੇ ਸੀਨੀਅਰ ਲੀਡਰ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ 25 ਜੂਨ ਦਾ ਦਿਨ ਭਾਰਤ ਦੇ ਉਹਨਾਂ ਲੋਕਾਂ ਲਈ ਨਾ ਭੁੱਲਣ ਵਾਲਾ ਦਿਨ ਹੈ ਜੋ ਦੇਸ਼ ਦੇ ਸੰਵਿਧਾਨ ਦੀ ਗਰਿਮਾ ਨੂੰ ਸਮਰਪਿਤ ਹਨ ,ਜੋ ਲੋਕਤੰਤਰ ਪਰੰਪਰਾਵਾਂ ਤੇ ਭਰੋਸਾ ਰੱਖਦੇ ਹਨ।
ਉਹਨਾਂ ਕਿਹਾ ਕਿ 25 ਜੂਨ ਨੂੰ ਭਾਰਤ ਦੇ ਲੋਕਤੰਤਰ ਤੇ ਜੋ ਕਾਲਾ ਦਾਗ਼ ਲੱਗਿਆ ਸੀ ,ਜਿਸ ਨੂੰ 50 ਸਾਲ ਪੂਰੇ ਹੋ ਗਏ ਹਨ ,ਇਸ ਨੂੰ ਭਾਰਤ ਦੀ ਨਵੀਂ ਪੀੜੀ ਕਦੇ ਨਹੀ ਭੁੱਲੇਗੀ ਕਿ ਸੰਵਿਧਾਨ ਨੂੰ ਪੂਰੀ ਤਰਾਂ ਨਕਾਰ ਦਿੱਤਾ ਗਿਆ ਸੀ ।ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸੰਵਿਧਾਨ ਬਚਾਉਣ ਦਾ ਢੌਂਗ ਰਚ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਇਹ ਦਿਨ ਯਾਦ ਦਿਵਾਉਣ ਲਈ ਕਾਫੀ ਹੈ ਕਿ ਤੁਸੀ ਕਿਸ ਤਰਾ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆ ਉਡਾਈਆ ।
ਕਿਸ ਤਰਾਂ 21 ਮਹੀਨੇ ਤੱਕ ਦੇਸ਼ ਦੇ ਲੋਕਾਂ ਤੇ ਤਸੱਦਦ ਕੀਤਾ ਗਿਆ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਦੀ ਪ੍ਰਵਿਰਤੀ ਹਮੇਸ਼ਾ ਹੀ ਤਾਨਾਸ਼ਾਹੀ ਰਹੀ ਹੈ ।ਉਹਨਾ ਕਿਹਾ ਕਿ ਦੇਸ਼ ਦੀ ਜਨਤਾ ਕਾਂਗਰਸ ਪਾਰਟੀ ਦੀ ਅਸਲੀਅਤ ਜਾਣ ਚੁੱਕੀ ਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਦੇਸ਼ ਦੇ ਲੋਕ ਭਲਾਈ ਲਈ ਕੀਤੇ ਕੰਮਾ ਤੋ ਖੁਸ਼ ਹੈ ,ਜਿਹਨਾ ਨੇ ਤੀਜੀ ਵਾਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਇਤਿਹਾਸ ਰਚ ਦਿੱਤਾ ਤੇ ਇੰਡੀ ਗੱਠਜੋੜ ਨੂੰ ਨਕਾਰ ਦਿੱਤਾ।
ਉਹਨਾ ਕਿਹਾ ਕਿ ਜੇਕਰ ਦੇਸ਼ ਦੇ ਸੰਵਿਧਾਨ ਨੂੰ ਖਤਰਾਂ ਹੈ ਤਾ ਉਹ ਕਾਂਗਰਸ ਪਾਰਟੀ ਤੋ ਹੈ।ਇਸ ਮੌਕੇ ਤੇ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ਼ੁਭਾਸ਼ ਸਰਮਾ, ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ, ਮੰਡਲ ਪ੍ਰਧਾਨ ਜਸ਼ਮਿੰਦਰ ਪਾਲ ਸਿੰਘ, ਤੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।