सन्त निरंकारी सत्संग भवन सैक्टर 15 चंडीगढ़ में निरंकारी बाल समागम आयोजन किया गया। इस बाल समागम की अध्यक्षता करते हुए श्री ओ पी निरंकारी जी ज़ोनल इंचार्ज चंडीगढ़ ने कहा कि दिखने में तो बच्चे ही थे पर जो संदेश इन्होने दिया वह बहुत बड़ा था।
बच्चों ने कई प्रकार की कलाओं का सहारा लेते हुए यह बताने का प्रयास किया कि मर्यादा व अनुशासन में रहकर जीवन व्यतित करना चाहिए। उन्होंने निरंकारी सत्गुरू माता सुदीक्षा जी महाराज की शिक्षाओं का जिकर करते हुए बताया कि मानुष जन्म बहुत ही अनमोल है हमें व्यर्थ नहीं गंवाना चाहिए बल्कि सत्संग-सेवा-सिमरन में लगाना चाहिए।
उन्होने बच्चों द्वारा पेश की गई हर आईटम की सराहना की और कहा बच्चों के मन निर्मल होते हैं यदि बचपन से ही इनमें जात-पात, भाषा, रहन-सहन आदि के आधार पर किसी से वैर-नफरत का भाव पैदा न होने दिया जाए तो बड़े होकर ये बच्चे समाज व देश के लिए वरदान साबित हो सकते हैं और फिर देश में अनेकता होते हुए भी एकता स्थापित करना सम्भव हो सकेगा। इन नन्हे मुन्ने बच्चों से यह आशा की जाती है कि वे सोशल मीडिया की और कम ध्यान दें तथा अपनी पड़ाई के विषयों एवं खेल कूद पर विशेष ध्यान देंगे।
अपने माता पिता एवं अध्यापकों का सत्कार करें तथा उनकी आज्ञा का पालन करें। आज के बच्चे देश का भविष्य हैं अतः परम पिता परमात्मा से अरदास है कि वह इन बच्चों को सदबुद्धि प्रदान करें ताकि ये अपने माता पिता एवं देश का नाम रोशन कर सकें।
ਚੰਡੀਗੜ੍ਹ ਵਿਖੇ ਨਿਰੰਕਾਰੀ ਬਾਲ ਸਮਾਗਮ ਦਾ ਆਯੋਜਨ ਸੰਤ ਨਿਰੰਕਾਰੀ ਸਤਿਸੰਗ ਭਵਨ ਸੈਕਟਰ 15 ਡੀ ਵਿੱਚ ਕੀਤਾ ਗਿਆ
ਚੰਡੀਗੜ੍ਹ
ਸੰਤ ਨਿਰੰਕਾਰੀ ਸਤਿਸੰਗ ਭਵਨ ਸੈਕਟਰ 15 ਚੰਡੀਗੜ੍ਹ ਵਿਖੇ ਨਿਰੰਕਾਰੀ ਬਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਬਾਲ ਸਮਾਗਮ ਦੀ ਅਗਵਾਈ ਕਰਦੇ ਹੋਏ ਸ਼੍ਰੀ ਓ ਪੀ ਨਿਰੰਕਾਰੀ ਜੀ ਜੋਨਲ ਇੰਚਾਰਜ ਚੰਡੀਗੜ੍ਹ ਨੇ ਕਿਹਾ ਕਿ ਦੇਖਣ ਵਿੱਚ ਤਾਂ ਬੱਚੇ ਹੀ ਹਨ ਪਰ ਜੋ ਸੰਦੇਸ਼ ਇਹਨਾਂ ਨੇ ਦਿੱਤਾ ਉਹ ਬਹੁਤ ਹੀ ਵੱਡਾ ਸੀ। ਬੱਚਿਆਂ ਨੇ ਕਈ ਪ੍ਰਕਾਰ ਦੀਆਂ ਕਲਾਵਾਂ ਦਾ ਸਹਾਰਾ ਲੈਂਦੇ ਹੋਏ ਇਹ ਦੱਸਣ ਦਾ ਯਤਨ ਕੀਤਾ ਕਿ ਮਰਿਆਦਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦਾ।
ਉਹਨਾਂ ਨੇ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਮਨੁੱਖਾ ਜਨਮ ਬਹੁਤ ਹੀ ਅਨਮੋਲ ਹੈ ਸਾਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ ਬਲਕਿ ਸਤਸੰਗ ਸੇਵਾ ਸਿਮਰਨ ਵਿੱਚ ਲਾਉਣਾ ਚਾਹੀਦਾ। ਉਹਨਾਂ ਬੱਚਿਆਂ ਵੱਲੋਂ ਪੇਸ਼ ਕੀਤੀ ਗਈ ਹਰ ਆਈਟਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਬੱਚਿਆਂ ਦੇ ਮਨ ਨਿਰਮਲ ਹੁੰਦੇ ਹਨ ਜੇਕਰ ਬਚਪਨ ਤੋਂ ਹੀ ਇਹਨਾਂ ਵਿਚ ਜਾਤ ਪਾਤ ਭਾਸ਼ਾ ਰਹਿਣ ਸਹਿਣ ਆਦਿ ਦੇ ਅਧਾਰ ਤੇ ਕਿਸੇ ਵੀ ਵੈਰ ਵਿਰੋਧ ਦਾ ਭਾਵ ਪੈਦਾ ਨਾ ਹੋਣ ਦਿੱਤਾ ਜਾਏ ਤਾਂ ਵੱਡੇ ਹੋ ਕੇ ਇਹ ਬੱਚੇ ਸਮਾਜ ਅਤੇ ਦੇਸ਼ ਲਈ ਵਰਦਾਨ ਸਾਬਿਤ ਹੋ ਸਕਦੇ ਹਨ ਅਤੇ ਫਿਰ ਦੇਸ਼ ਵਿੱਚ ਅਨੇਕਤਾ ਹੁੰਦੇ ਹੋਏ ਵੀ ਏਕਤਾ ਸਥਾਪਿਤ ਕਰਨਾ ਸੰਭਵ ਹੋ ਸਕੇਗਾ।
ਇਹਨਾਂ ਛੋਟੇ ਛੋਟੇ ਬੱਚਿਆਂ ਤੋਂ ਇਹ ਆਸ ਰੱਖੀ ਜਾ ਸਕਦੀ ਹੈ ਕਿ ਇਹ ਸੋਸ਼ਲ ਮੀਡੀਆ ਵਲ ਘੱਟ ਧਿਆਨ ਦੇਣ ਅਤੇ ਆਪਣੀ ਪੜ੍ਹਾਈ ਦੇ ਵਿਸ਼ਿਆਂ ਚ ਅਤੇ ਖੇਡਾਂ ਵਿੱਚ ਵਿਸ਼ੇਸ਼ ਧਿਆਨ ਦੇਣਗੇ ਅਤੇ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਨ। ਅੱਜ ਦੇ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿਚ ਅਰਦਾਸ ਹੈ ਕਿ ਉਹ ਇਹਨਾਂ ਬੱਚਿਆਂ ਨੂੰ ਸਤ ਬੁੱਧੀ ਪ੍ਰਦਾਨ ਕਰੇ ਤਾਂ ਜੋ ਆਪਣੇ ਮਾਤਾ ਪਿਤਾ ਦੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।