Thursday, 02 May 2024

 

 

खास खबरें भगवंत मान ने आप उम्मीदवार मलविंदर कंग के लिए गढ़शंकर के लोगों से मांगा समर्थन पटियाला की महिला नेत्री आप छोड़ अकाली दल में हुई शामिल गरीबों के शिक्षित बच्चे ही अपने परिवार को गरीबी से मुक्ति दिला सकते हैं: सीएम भगवंत मान ट्रस्ट की लेबोरेट्रीयों से हर वर्ष 12 लाख से ज्यादा लोगों की हो रही जांच : डॉ. एस.पी. सिंह ओबेरॉय 18 वर्षों से कांग्रेस में सक्रिय ओमप्रकाश सैनी सहित 1000 ने भाजपा का दामन थामा मई दिवस पर Chandigarh-Punjab Union of Journalists ने बनाई मानव श्रृंखला अब पति, भाई या बेटा नहीं करेगा महिलाओं की वोट का सौदा पंजाब के मुख्य निर्वाचन अधिकारी सिबिन सी द्वारा लोक सभा मतदान की तैयारियों का जायज़ा लेने के लिए राज्य के डिप्टी कमिशनरों, पुलिस कमिशनरों और ऐसऐसपीज़ के साथ मीटिंग झूठ व डर के सहारे सत्ता पाना चाह रहे जयराम : मुख्यमंत्री सुखविंदर सिंह सूक्खू मजीठा हल्के से होगी भारी जीत कांग्रेस नेताओं ने गुरजीत औजला के साथ मजीठा में की बैठक देश ने तय कर लिया है कि आएंगे तो मोदी ही : जयराम ठाकुर अर्थव्यवस्था की रीढ़ की हड्डी होते हैं मजदूर मैं साधारण ग्रामीण, जिसका मुकाबला बड़े-बड़े धनाढ्यों के साथ:एन.के.शर्मा एलपीयू की प्रो-चांसलर श्रीमती रश्मी मित्तल को मानद कर्नल रैंक से किया गया सम्मानित पूर्व कांग्रेसी दलवीर गोल्डी के शामिल होने से संगरूर में ‘आप’ की स्थिति हुई और मजबूत मीत हेयर की चुनावी सभाओं में जुटने लगी भारी भीड़ उर्वशी रौतेला-आलिया भट्ट की मुलाक़ात का राज़! महान संगीतकार रविन्द्र जैन के नाम पर ग़ज़ल-शास्त्रीय संगीत को बढ़ावा देने का संकल्प किसानों का औजला को समर्थन लुधियाना में मेरी जीत से विश्वासघातियों के खिलाफ पूरे देश को संदेश जाएगा : अमरिंदर सिंह राजा वडिंग मुख्यमंत्री भगवंत मान ने जेल में अरविंद केजरीवाल से की मुलाकात

 

कांग्रेस व भाजपा प्रत्याशियों का नहीं कोई किरदार : एन.के.शर्मा

सुतराणा, समाना व नाभा में किया जनसभाओं को संबोधित

NK Sharma, Narinder Kumar Sharma, Shiromani Akali Dal, SAD, Akali Dal, Patiala, Patiala News
Listen to this article

Web Admin

Web Admin

5 Dariya News

पटियाला , 18 Apr 2024

शिरोमणि अकाली दल के पटियाला लोकसभा हलका प्रत्याशी एन.के.शर्मा ने कहा है कि कांग्रेस व भाजपा द्वारा चुनाव मैदान में उतारे गए प्रत्याशियों का कोई किरदार नहीं है। आज हालात यह हो गए हैं कि इन दलबदलूओं को इन्हीं की पार्टियों के कार्यकर्ता सबक सिखाने के लिए बैठकें कर रहे हैं।

एनके शर्मा अपने चुनाव प्रचार अभियान के दौरान आज सुतराणा,समाना व नाभा में कार्यकर्ताओं व इलाका निवासियों को संबोधित कर रहे थे। उन्होंने कहा कि परनीत कौर चार बार कांग्रेस से सांसद रही। उनके पति कैप्टन अमरिंदर सिंह को कांग्रेस पार्टी ने दो बार मुख्यमंत्री बनाया लेकिन कांग्रेस की हालत जब खराब हुई तो दोनों पति-पत्नी भाजपा में शामिल हो गए। 

परनीत कौर आज भी कांग्रेस सांसद के पद से इस्तीफा दिए बगैर चुनाव लड़ रही हैं। कांग्रेस पार्टी आज अगर व्हीप जारी करे तो परनीत कौर को कांग्रेस के साथ खड़ा होना पड़ेगा। उन्होंने कहा कि सांसद रहते हुए परनीत कौर कभी भी पटियाला लोकसभा हलके के घग्गर नदी से सटे इलाकों को बाढ़ से बचाने का प्रबंध नहीं किया। 

शर्मा ने कांग्रेस प्रत्याशी को सत्ता का लालची करार देते हुए कहा कि धर्मवीर गांधी आम आदमी पार्टी से सांसद बने, वहां दाल नही गली तो निर्दलीय चुनाव लड़ लिया। जनता ने जब नकार दिया तो कांग्रेस का दामन थाम लिया। आप प्रत्याशी बलबीर सिंह पर कटाक्ष करते हुए कहा कि प्रचार की सरकार तीन साल में पंजाब के 13 हलकों में प्रत्याशी नहीं तलाश सकी। 

13 में से नौ विधायकों को चुनाव मैदान में उतारा गया है। पंजाब की महिलाएं आज भी एक-एक हजार रुपये मासिक भत्ते का इंतजार कर रही हैं। आप सरकार काम करने की बजाए केवल प्रचार पर ही 750 करोड़ रुपये खर्च कर चुकी है। एन.के.शर्मा ने कहा कि उन्हें वर्ष 1992 में पंथ रत्न गुरचरण सिंह टोहड़ा ने अकाली दल में शामिल किया था और वह आजतक अकाली दल में ही रहे हैं। 

उन्होंने कभी दलबदल नहीं किया। अकाली दल की सरकार ने हमेशा समूचे प्रदेश का एक समान विकास करवाया है। शर्मा ने पटियाला लोकसभा हलके के मतदाताओं को आहवान किया कि वह काम और किरदार देखने के बाद ही वोट करें। शर्मा ने कहा कि चुनाव मैदान में उतरे सभी प्रत्याशियों को यहां की जनता देख चुकी है। एक बार उन्हें मौका दिया तो वह एक सेवादार के रूप में काम करेंगे।

इस अवसर पर पूर्व कैबिनेट मंत्री सुरजीत सिंह रखड़ा के अलावा अकाली नेता सुखविंदर सिंह राजला, अमरजीत टोडरपुर, बलविंदर दानीपुर, बलदेव राजला, जगरूप फतेहपुर, नछत्र सिंह, इंद्रजीत रखड़ा, मोहिंदर सिंह लालवा, जगमीत सिंह हरयाओ, पूर्व प्रधान जोगा सिंह पातड़ा, गोबिंद विरदी, गुरबचन सिंह, गुरदीप सिंह समेत कई गणमान्य मौजूद थे।

ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ.ਕੇ. ਸ਼ਰਮਾ

ਸੁਤਰਾਣਾ, ਸਮਾਣਾ ਅਤੇ ਨਾਭਾ ਵਿੱਚ ਕੀਤਾ ਜਨ ਸਭਾਵਾਂ ਨੂੰ ਸੰਬੋਧਨ

ਪਟਿਆਲਾ

ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਵੱਲੋਂ ਚੋਣ ਮੈਦਾਨ ’ਚ ਉਤਾਰੇ ਗਏ ਉਮੀਦਵਾਰਾਂ ਦਾ ਕੋਈ ਕਿਰਦਾਰ ਨਹੀਂ ਹੈ। ਅੱਜ ਹਾਲਾਤ ਇਹ ਹੋ ਗਏ ਹਨ ਕਿ ਇਨ੍ਹਾਂ ਦਲਬਦਲੂਆਂ ਨੂੰ ਇਨ੍ਹਾਂ ਦੀਆਂ ਪਾਰਟੀਆਂ ਦੇ ਵਰਕਰ ਹੀ ਸਬਕ ਸਿਖਾਉਣ ਲਈ ਮੀਟਿੰਗਾਂ ਕਰ ਰਹੇ ਹਨ। ਐਨ.ਕੇ. ਸ਼ਰਮਾ ਆਪਣੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਅੱਜ ਸੁਤਰਾਣਾ, ਸਮਾਣਾ ਅਤੇ ਨਾਭਾ ਵਿੱਚ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। 

ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਚਾਰ ਵਾਰ ਕਾਂਗਰਸ ਦੀ ਸਾਂਸਦ ਰਹੀ। ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਪਾਰਟੀ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ, ਪਰ ਜਦੋਂ ਕਾਂਗਰਸ ਦੀ ਹਾਲਤ ਖ਼ਰਾਬ ਹੋ ਗਈ ਤਾਂ ਦੋਵੇਂ ਪਤੀ-ਪਤਨੀ ਭਾਜਪਾ ਵਿੱਚ ਸ਼ਾਮਲ ਹੋ ਗਏ। ਪ੍ਰਨੀਤ ਕੌਰ ਅਜੇ ਵੀ ਕਾਂਗਰਸ ਦੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਬਿਨਾਂ ਚੋਣ ਲੜ ਰਹੀ ਹਨ। ਜੇਕਰ ਅੱਜ ਕਾਂਗਰਸ ਪਾਰਟੀ ਵ੍ਹੀਪ ਜਾਰੀ ਕਰੇ ਤਾਂ ਪ੍ਰਨੀਤ ਕੌਰ ਨੂੰ ਕਾਂਗਰਸ ਨਾਲ ਖੜ੍ਹਨਾ ਪਵੇਗਾ।

ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਹੁੰਦਿਆਂ ਪ੍ਰਨੀਤ ਕੌਰ ਨੇ ਕਦੇ ਵੀ ਪਟਿਆਲਾ ਲੋਕ ਸਭਾ ਹਲਕੇ ਦੇ ਘੱਗਰ ਦਰਿਆ ਨਾਲ ਲੱਗਦੇ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਪ੍ਰਬੰਧ ਨਹੀਂ ਕੀਤਾ। ਸ਼ਰਮਾ ਨੇ ਕਾਂਗਰਸੀ ਉਮੀਦਵਾਰ ਨੂੰ ਸੱਤਾ ਦਾ ਲਾਲਚੀ ਕਰਾਰ ਦਿੰਦਿਆਂ ਕਿਹਾ ਕਿ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਤੋਂ ਸੰਸਦ ਮੈਂਬਰ ਬਣੇ, ਉਥੇ ਦਾਲ ਨਹੀਂ ਗਲੀ ਤਾਂ ਆਜ਼ਾਦ ਤੌਰ 'ਤੇ ਚੋਣ ਲੜੀ। ਜਨਤਾ ਨੇ ਜਦੋਂ ਨਕਾਰ ਦਿੱਤਾ ਤਾਂ ਕਾਂਗਰਸ ਦਾ ਪੱਲ੍ਹਾ ਫੜ੍ਹ ਲਿਆ।

'ਆਪ' ਉਮੀਦਵਾਰ ਬਲਬੀਰ ਸਿੰਘ 'ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਪ੍ਰਚਾਰ ਦੀ ਸਰਕਾਰ ਤਿੰਨ ਸਾਲਾਂ 'ਚ ਪੰਜਾਬ ਦੇ 13 ਹਲਕਿਆਂ 'ਚ ਉਮੀਦਵਾਰ ਨਹੀਂ ਲੱਭ ਸਕੀ। 13 ਵਿੱਚੋਂ 9 ਵਿਧਾਇਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪੰਜਾਬ ਦੀਆਂ ਔਰਤਾਂ ਅਜੇ ਵੀ ਇੱਕ-ਇੱਕ ਹਜ਼ਾਰ ਮਹੀਨਾਵਾਰ ਭੱਤੇ ਦੀ ਉਡੀਕ ਕਰ ਰਹੀਆਂ ਹਨ। 'ਆਪ' ਸਰਕਾਰ ਕੰਮ ਕਰਨ ਦੀ ਬਜਾਏ ਸਿਰਫ ਪ੍ਰਚਾਰ 'ਤੇ ਹੀ 750 ਕਰੋੜ ਰੁਪਏ ਖਰਚ ਕਰ ਚੁੱਕੀ ਹੈ।

ਐਨ. ਕੇ. ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ 1992 ਵਿੱਚ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਸੀ ਅਤੇ ਉਹ ਅੱਜ ਤੱਕ ਅਕਾਲੀ ਦਲ ਵਿੱਚ ਹੀ ਰਹੇ ਹਨ। ਉਨ੍ਹਾਂ ਨੇ ਕਦੇ ਦਲਬਦਲ ਨਹੀਂ ਕੀਤਾ। ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਹੀ ਸਮੁੱਚੇ ਸੂਬੇ ਦਾ ਬਰਾਬਰ ਵਿਕਾਸ ਕਰਵਾਇਆ ਹੈ। ਸ਼ਰਮਾ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਕੰਮ ਅਤੇ ਕਿਰਦਾਰ ਨੂੰ ਦੇਖ ਕੇ ਹੀ ਵੋਟ ਪਾਉਣ। ਸ਼ਰਮਾ ਨੇ ਕਿਹਾ ਕਿ ਚੋਣ ਮੈਦਾਨ ’ਚ ਉਤਰੇ ਸਾਰੇ  ਉਮੀਦਵਾਰਾਂ ਨੂੰ ਇੱਥੋਂ ਦੀ ਜਨਤਾ ਦੇਖ ਚੁੱਕੀ ਹੈ। ਇੱਕ ਵਾਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਇੱਕ ਸੇਵਾਦਾਰ ਵਜੋਂ ਕੰਮ ਕਰਨਗੇ।

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਅਕਾਲੀ ਆਗੂ ਸੁਖਵਿੰਦਰ ਸਿੰਘ ਰਾਜਲਾ, ਅਮਰਜੀਤ ਟੋਡਰਪੁਰ, ਬਲਵਿੰਦਰ ਦਾਨੀਪੁਰ, ਬਲਦੇਵ ਰਾਜਲਾ, ਜਗਰੂਪ ਫਤਿਹਪੁਰ, ਨਛੱਤਰ ਸਿੰਘ, ਇੰਦਰਜੀਤ ਰੱਖੜਾ, ਮਹਿੰਦਰ ਸਿੰਘ ਲਾਲਵਾ, ਜਗਮੀਤ ਸਿੰਘ ਹਰਿਆਓ, ਸਾਬਕਾ ਪ੍ਰਧਾਨ ਜੋਗਾ ਸਿੰਘ ਪਾਤੜਾਂ, ਗੋਬਿੰਦ ਵਿਰਦੀ, ਗੁਰਬਚਨ ਸਿੰਘ, ਗੁਰਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।

 

Tags: NK Sharma , Narinder Kumar Sharma , Shiromani Akali Dal , SAD , Akali Dal , Patiala , Patiala News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD