सीजीसी झंजेड़ी में रक्तदान शिविर का आयोजन
छात्रों व स्टाफ ने उत्साह से किया रक्तदान, 207 युनिट रक्त एकत्र
5 Dariya News
मोहाली 19-Aug-2024
चंडीगढ़ गु्रप आफ कालेजिस के झंजेडी कैंपस में मानवता की सेवा के लिए रक्तदान शिविर का आयोजन किया गया। जिसमें झंजेडी कालेज के एनसीसी युनिट, समूह स्टाफ व छात्रों ने उत्साहपूर्वक रक्तदान किया। इस रक्तदान शिविर में 207 युनिट रक्त एकत्र किया गया। पीजीआई चंडीगढ़ की रक्तदान सोसाईटी के साथ मिलकर आयोजित इस शिविर में जहां रक्तदानियों ने इस शिविर में बढ़ चढक़र भाग लिया वहीं सीजीसी गु्रप मैनेजमेंट व पीजीआई स्टाफ द्वारा किए गए प्रबंध प्रशंसनीय थे।
इस अवसर पर सीजीसी के प्रेसिडेंट रशपाल सिंह धालीवाल ने रक्तदान करने वाले छात्रों व स्टाफ की प्रशंसा करते हुए कहा कि रक्तदान महादान है, जो कीमती जान बचाता है। इसके साथ ही उन्होंने छात्रों को अन्य लोगों को भी रक्तदान के लिए प्रेरित करने के लिए कहा। उन्होंने कहा कि मानवता की सेवा के लिए रक्तदान से बड़ा ओर कोई दान नहीं है।
सी जी सी झंजेड़ी के एम डी अरश धालीवाल ने बताया कि इस रक्तदान शिविर का एक अन्य उद्देश्य छात्रों को रक्तदान के फायदों से अवगत करवाना थी है ता कि वे आगे भी रक्तदान करें और अपने दोस्तों व रिश्तेदारों को रक्तदान के लिए प्रेरित करें। इस दौरान सीजीसी मैनेजमेंट द्वारा रक्तदानियों के लिए दूध, फल व अन्य पौष्टिक आहार का प्रबंध भी किया गया था।
ਸੀ ਜੀ ਜੀ ਝੰਜੇੜੀ ਵਿਚ ਖ਼ੂਨਦਾਨ ઠਕੈਂਪ ਦੌਰਾਨ 207 ਯੂਨਿਟ ਖ਼ੂਨਦਾਨ ਕੀਤਾ ਗਿਆ
ਵਿਦਿਆਰਥੀਆਂ ਤੇ ਸਟਾਫ਼ ਨੇ ਉਤਸ਼ਾਹ ਨਾਲ ਦਿਤਾ ਮਾਨਵਤਾ ਦੀ ਸੇਵਾ ਵਿਚ ਯੋਗਦਾਨ
ਮੁਹਾਲੀ
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਦੇ ਐਲਾਈਡ ਹੈਲਥ ਸਾਇੰਸ ਵਿਭਾਗ ਵੱਲੋਂ ਨਿਆ ਸਵੇਰਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਨੁੱਖੀ ਜਿੰਦੜੀ ਦੀ ਸੇਵਾ ਵਿਚ ਇਕ ਹੋਰ ਉਪਰਾਲਾ ਕਰਦੇ ਹੋਏ ਕੈਂਪਸ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਝੰਜੇੜੀ ਕਾਲਜ ਦੇ ਐਨ ਸੀ ਸੀ ਯੂਨਿਟ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਮਾਨਵਤਾ ਦੀ ਸੇਵਾ ਵਿਚ 207 ਯੂਨਿਟ ਖੂਨ ਦਾਨ ਕੀਤਾ ਗਿਆ।
ਇਸ ਖ਼ੂਨਦਾਨ ਕੈਂਪ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਖ਼ੂਨਦਾਨ ਕਰਨ ਦਾ ਉਤਸ਼ਾਹ ਉਨ੍ਹਾਂ ਦੀ ਉਡੀਕ ਦੀ ਲੰਬੀ ਲਾਈਨ ਤੋਂ ਨਜ਼ਰ ਆਇਆ। ਇਸ ਦੌਰਾਨ ਸੀ ਜੀ ਸੀ ਗਰੁੱਪ ਮੈਂਨੇਜ਼ਮੈਂਟ ਅਤੇ ੇ ਸਟਾਫ਼ ਵੱਲੋਂ ਕੀਤੇ ਪ੍ਰਬੰਧ ਵੀ ਸ਼ਲਾਘਾਯੋਗ ਰਹੇ। ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਖੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਸ਼ਲਾਘਾ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੁੰਦਾ ਹੈ ਜੋ ਕਿ ਅਨਮੋਲ ਜ਼ਿੰਦਗੀ ਬਚਾਉਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਹੋਰਨਾ ਲੋਕਾਂ ਨੂੰ ਵੀ ਖੂਨ ਦਾਨ ਲਈ ਪ੍ਰੇਰਿਤ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਖੂਨ ਦਾਨ ਕਰਨ ਤੋਂ ਵੱਡਾ ਹੋਰ ਕੋਈ ਪਵਿੱਤਰ ਕੰਮ ਨਹੀਂ ਹੈ । ਉਨ੍ਹਾਂ ਵਿਦਿਆਰਥੀਆਂ ਦੁਆਰਾ ਮਾਨਵਤਾ ਲਈ ਕੀਤੀ ਕੋਸ਼ਿਸ਼ ਤੇ ਖੂਨ ਦਾਨ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ।
ਸੀ ਜੀ ਸੀ ਝੰਜੇੜੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਇਸ ਖੂਨ ਦਾਨ ਕੈਂਪ ਦਾ ਇੱਕ ਹੋਰ ਉਦੇਸ਼ ਵਿਦਿਆਰਥੀਆਂ ਨੂੰ ਖੂਨ ਦਾਨ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣਾ ਵੀ ਹੈ ਤਾਂ ਜੋ ਉਹ ਅੱਗੋਂ ਵੀ ਖੂਨ ਦਾਨ ਕਰਨ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਵੀ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਨ। ਇਸ ਦੌਰਾਨ ਖ਼ੂਨਦਾਨੀਆਂ ਲਈ ਦੁੱਧ,ਫਲਾਂ ਅਤੇ ਹੋਰ ਡਾਈਟ ਦਾ ਪ੍ਰਬੰਧ ਵੀ ਸੀ ਜੀ ਸੀ ਮੈਂਨੇਜ਼ਮੈਂਟ ਵੱਲੋਂ ਕੀਤਾ ਗਿਆ।