5 Dariya News

एलन चंडीगढ़ ने किया करगिल शहीदों के परिजनों का सम्मान

करगिल विजय के 25वें वर्ष के तहत एलन चंडीगढ़ का शौर्य वंदन

5 Dariya News

चंडीगढ़, पंचकूला 25-Jun-2024

देश आगे बढ़ रहा है, क्योंकि हम सुरक्षित हैं। कोई हैं जो हमारी सुरक्षा के लिए प्राणों की बाजी लगाकर हमें खुली हवा में जीने की आजादी दे रहे हैं। इस बलिदान को याद रखते हुए आइए, हम भी दूसरों के लिए जीना सीखे। अपने परिवार के साथ समाज और देश की सेवा का जज्बा मन में रखें, तभी जीवन सार्थक होगा। परमवीर चक्र विजेता सूबेदार मेजर ऑनरेरी कैप्टन योगेन्द्र सिंह यादव ने यह बात मंगलवार को एलन कॅरियर इंस्टीट्यूट चंडीगढ़ की ओर से आयोजित शौर्य वंदन कार्यक्रम में शहीदों परिवारों के सम्मान के दौरान कही।

समारोह में विद्यार्थियों को सीख देते हुए कैप्टन योगेन्द्र ने कहा कि सेना का सम्मान देश का सम्मान है, जिस तरह एक योद्धा देश के लिए लड़ता है ठीक उसी तरह एक विद्यार्थी को भी देश को आगे ले जाने के लिए संकल्पित रहना चाहिए। पढ़ाई में भी टारगेट लेकर उसकी प्राप्ति के लिए पूरे प्रयास होने चाहिए।

एलन करियर इंस्टीट्यूट प्राइवेट लिमिटेड की ओर से चंडीगढ़ में करगिल विजय के 25वें वर्ष के तहत शौर्य वंदन कार्यक्रम इन्द्रधनुष ऑडिटोरियम सेक्टर-5 में आयोजित किया गया। कार्यक्रम में करगिल युद्ध में हिमाचल प्रदेश, हरियाणा और पंजाब के  40 शहीदों के परिजनों का सम्मान किया गया। इनमें काँगड़ा, पालमपुर, फतेहाबाद, करनाल, कुरूक्षेत्र, नंगल, रोपड़, लुधियाना, बिलासपुर, पठानकोट, मानसा, संगरूर, पटियाला, अंबाला, शिमला, सिरमौर, मंडी, हमीरपुर के निवासी शहीदों के परिजनों को 11-11 हजार के चेक, सम्मान पत्र सौंपे गए।

इस दौरान शहीदों के परिजनों ने भी अपने अनुभव साझा किए। इस दौरान कई बार ऐसे क्षण भी आए जब हर किसी के आंख में आंसू आ गए। कार्यक्रम में शामिल विद्यार्थियों ने खड़े होकर शहीदों के सम्मान में तालियां बजाई और परिजनों को सेल्युट किया। कार्यक्रम के मुख्य अतिथि एलन के निदेशक डॉ. नवीन माहेश्वरी ने शहीदों को नमन करते हुए परिजनों का सम्मान किया। उन्होंने कहा कि एलन करियर इंस्टीट्यूट अपने सामाजिक सरोकार निभाने में आगे रहता है। करगिल विजय के 25 वर्ष पूर्ण होने के अवसर पर शौर्य वंदन कार्यक्रम शुरू किया गया है। 

इसके तहत पूरे भारत में कार्यक्रम आयोजित किए जाएंगे। हम शिक्षा के साथ संस्कार देने में विश्वास रखते हैं। एक सैनिक के जीवन से विद्यार्थी बहुत कुछ सीख सकते हैं। मुख्यरूप से देने का भाव सीखना है, जिस तरह एक सैनिक देश के लिए जान देता है, उसी तरह एक विद्यार्थी को देश को आगे लाने के लिए सकारात्मक सोच रखनी चाहिए। इस अवसर पर एलन के जोनल हेड सदानंद वाणी  व अन्य सीनियर फैकल्टीज मौजूद रहे।

इन शहीदों के परिजनों का हुआ सम्मान:

कार्यक्रम में शहीद ब्रिजेन्द्र सिंह, शहीद ब्रह्म दास, शहीद लखबीर सिंह, शहीद राकेश कुमार, शहीद सौरभ कालिया, शहीद सुरतजीत सिंह, शहीद विक्रम बत्रा, शहीद योगेन्द्र सिंह, शहीद मनोहरलाल, शहीद गुलाब सिंह, शहीद राजबीर, शहीद संजीव कुमार, शहीद अमोल कालिया, शहीद गोपाल सिंह, शहीद जसविंदर सिंह, शहीद पुरषोत्तम लाल, शहीद सुखचैनदीप सिंह, शहीद विक्रम सिंह, शहीद अश्वनी कुमार, शहीद राजकुमार, शहीद विजय पाल, शहीद हरीश पाल, शहीद रनबीर सिंह, शहीद बूटा सिंह, शहीद दर्शन सिंह, शहीद गुरमेल सिंह, शहीद गुरमेल सिंह (2), शहीद निर्मल सिंह, शहीद रसविंदर सिंह, शहीद पवन कुमार, शहीद अनन्तराम, शहीद कल्याण सिंह, शहीद कुलविंदर सिंह, शहीद यशवंत सिंह, शहीद गुरदास सिंह, शहीद खेमचंद, शहीद नरेश कुमार, शहीद पूरण चंद, शहीद राजकुमार, शहीद सरवन कुमार के परिजन शामिल हुए। 

ਐਲਨ ਚੰਡੀਗੜ੍ਹ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ

ਕਾਰਗਿਲ ਜਿੱਤ ਦੇ 25ਵੇਂ ਸਾਲ ਦੇ ਮੌਕੇ ’ਤੇ ਐਲਨ ਚੰਡੀਗੜ੍ਹ ਦਾ ਸ਼ੌਰਿਆ ਵੰਦਨ

ਚੰਡੀਗੜ੍ਹ, ਪੰਚਕੂਲਾ

ਦੇਸ਼ ਅੱਗੇ ਵੱਧ ਰਿਹਾ ਹੈ ਕਿਉਂਕਿ ਅਸੀਂ ਸੁਰੱਖਿਅਤ ਹਾਂ। ਕੁੱਝ ਅਜਿਹੇ ਵੀ ਹਨ ਜੋ ਸਾਡੀ ਸੁਰੱਖਿਆ ਲਈ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਸਾਨੂੰ ਖੁੱਲ੍ਹੀ ਹਵਾ ਵਿਚ ਰਹਿਣ ਦੀ ਆਜ਼ਾਦੀ ਦੇ ਰਹੇ ਹਨ। ਇਸ ਕੁਰਬਾਨੀ ਨੂੰ ਯਾਦ ਕਰਦੇ ਹੋਏ, ਆਓ ਆਪਾਂ ਵੀ ਦੂਜਿਆਂ ਲਈ ਜਿਊਣਾ ਸਿੱਖੀਏ। ਆਪਣੇ ਪਰਿਵਾਰ ਸਮੇਤ ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖੋ, ਤਾਂ ਹੀ ਜੀਵਨ ਸਾਰਥਕ ਹੋਵੇਗਾ। ਇਹ ਗੱਲ ਪਰਮਵੀਰ ਚੱਕਰ ਪ੍ਰਾਪਤ ਸੂਬੇਦਾਰ ਮੇਜਰ ਆਨਰੇਰੀ ਕੈਪਟਨ ਯੋਗਿੰਦਰ ਸਿੰਘ ਯਾਦਵ ਨੇ ਮੰਗਲਵਾਰ ਨੂੰ ਐਲਨ ਕਰੀਅਰ ਇੰਸਟੀਚਿਊਟ ਚੰਡੀਗੜ੍ਹ ਵੱਲੋਂ ਆਯੋਜਿਤ ‘ਸ਼ੌਰਿਆ ਵੰਦਨ’ ਪ੍ਰੋਗਰਾਮ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਕਹੀ।

ਸਮਾਗਮ ’ਚ ਵਿਦਿਆਰਥੀਆਂ ਨੂੰ ਸਬਕ ਦਿੰਦੇ ਹੋਏ ਕੈਪਟਨ ਯੋਗਿੰਦਰ ਨੇ ਕਿਹਾ ਕਿ ਫੌਜ ਦਾ ਸਤਿਕਾਰ ਦੇਸ਼ ਦਾ ਸਤਿਕਾਰ ਹੈ, ਜਿਸ ਤਰ੍ਹਾਂ ਇਕ ਯੋਧਾ ਦੇਸ਼ ਲਈ ਲੜਦਾ ਹੈ, ਉਸੇ ਤਰ੍ਹਾਂ ਇਕ ਵਿਦਿਆਰਥੀ ਨੂੰ ਵੀ ਦੇਸ਼ ਨੂੰ ਸੰਭਾਲਣ ਲਈ ਦ੍ਰਿੜ੍ਹ ਹੋਣਾ ਚਾਹੀਦਾ ਹੈ। ਪੜ੍ਹਾਈ ਵਿੱਚ ਵੀ ਟੀਚੇ ਦੀ ਪ੍ਰਾਪਤੀ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਕਾਰਗਿਲ ਜਿੱਤ ਦੀ 25ਵੀਂ ਵਰ੍ਹੇਗੰਢ ਤਹਿਤ ਐਲਨ ਕਰੀਅਰ ਇੰਸਟੀਚਿਊਟ ਪ੍ਰਾਈਵੇਟ ਲਿਮਟਿਡ ਵੱਲੋਂ ਇੰਦਰਧਨੁਸ਼ ਆਡੀਟੋਰੀਅਮ, ਸੈਕਟਰ-5 ਵਿੱਚ ਸ਼ੌਰਿਆ ਵੰਦਨ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਕਾਰਗਿਲ ਜੰਗ ਵਿੱਚ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ 40 ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਕਾਂਗੜਾ, ਪਾਲਮਪੁਰ, ਫਤਿਹਾਬਾਦ, ਕਰਨਾਲ, ਕੁਰੂਕਸ਼ੇਤਰ, ਨੰਗਲ, ਰੋਪੜ, ਲੁਧਿਆਣਾ, ਬਿਲਾਸਪੁਰ, ਪਠਾਨਕੋਟ, ਮਾਨਸਾ, ਸੰਗਰੂਰ, ਪਟਿਆਲਾ, ਅੰਬਾਲਾ, ਸ਼ਿਮਲਾ, ਸਿਰਮੌਰ, ਮੰਡੀ, ਹਮੀਰਪੁਰ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 11-11 ਹਜ਼ਾਰ ਰੁਪਏ ਦੇ ਚੈੱਕ ਅਤੇ ਸਨਮਾਨ ਪੱਤਰ ਦਿੱਤੇ ਗਏ।

ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਦੌਰਾਨ ਕਈ ਅਜਿਹੇ ਪਲ ਆਏ ਜਦੋਂ ਸਾਰਿਆਂ ਦੀਆਂ ਅੱਖਾਂ ’ਚ ਹੰਝੂ ਸਨ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਖੜ੍ਹੇ ਹੋ ਕੇ ਸ਼ਹੀਦਾਂ ਦੇ ਸਨਮਾਨ ਵਿੱਚ ਤਾੜੀਆਂ ਵਜਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਲਾਮ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਐਲਨ ਦੇ ਡਾਇਰੈਕਟਰ ਡਾ. ਨਵੀਨ ਮਹੇਸ਼ਵਰੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ।

ਉਨ੍ਹਾਂ ਕਿਹਾ ਕਿ ਐਲਨ ਕਰੀਅਰ ਇੰਸਟੀਚਿਊਟ ਆਪਣੇ ਸਮਾਜਿਕ ਸਰੋਕਾਰਾਂ ਨੂੰ ਪੂਰਾ ਕਰਨ ਵਿੱਚ ਅੱਗੇ ਰਹਿੰਦਾ ਹੈ। ਕਾਰਗਿਲ ਜਿੱਤ ਦੇ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਸ਼ੌਰਿਆ ਵੰਦਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਪੂਰੇ ਭਾਰਤ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। ਅਸੀਂ ਸਿੱਖਿਆ ਦੇ ਨਾਲ-ਨਾਲ ਕਦਰਾਂ-ਕੀਮਤਾਂ ਦੇਣ ਵਿੱਚ ਵਿਸ਼ਵਾਸ ਰੱਖਦੇ ਹਾਂ। ਵਿਦਿਆਰਥੀ ਇੱਕ ਸਿਪਾਹੀ ਦੇ ਜੀਵਨ ਤੋਂ ਬਹੁਤ ਕੁਝ ਸਿੱਖ ਸਕਦੇ ਹਨ। 

ਮੁੱਖ ਤੌਰ ’ਤੇ ਦੇਣ ਦੀ ਭਾਵਨਾ ਸਿੱਖਣੀ ਚਾਹੀਦੀ ਹੈ, ਜਿਸ ਤਰ੍ਹਾਂ ਦੇਸ਼ ਲਈ ਇਕ ਸਿਪਾਹੀ ਆਪਣੀ ਜਾਨ ਦੇ ਦਿੰਦਾ ਹੈ, ਉਸੇ ਤਰ੍ਹਾਂ ਦੇਸ਼ ਨੂੰ ਅੱਗੇ ਲਿਜਾਣ ਲਈ ਵਿਦਿਆਰਥੀ ਨੂੰ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ। ਇਸ ਮੌਕੇ ਐਲਨ ਦੇ ਜ਼ੋਨਲ ਹੈੱਡ ਸਦਾਨੰਦ ਵਾਨੀ ਅਤੇ ਹੋਰ ਸੀਨੀਅਰ ਫੈਕਲਟੀਜ਼ ਹਾਜ਼ਰ ਸਨ।

ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਿਤ:

ਪ੍ਰੋਗਰਾਮ ਵਿੱਚ ਸ਼ਹੀਦ ਬ੍ਰਿਜੇਂਦਰ ਸਿੰਘ, ਸ਼ਹੀਦ ਬ੍ਰਹਮਾ ਦਾਸ, ਸ਼ਹੀਦ ਲਖਬੀਰ ਸਿੰਘ, ਸ਼ਹੀਦ ਰਾਕੇਸ਼ ਕੁਮਾਰ, ਸ਼ਹੀਦ ਸੌਰਭ ਕਾਲੀਆ, ਸ਼ਹੀਦ ਸੂਰਤਜੀਤ ਸਿੰਘ, ਸ਼ਹੀਦ ਵਿਕਰਮ ਬੱਤਰਾ, ਸ਼ਹੀਦ ਯੋਗਿੰਦਰ ਸਿੰਘ, ਸ਼ਹੀਦ ਮਨੋਹਰ ਲਾਲ, ਸ਼ਹੀਦ ਗੁਲਾਬ ਸਿੰਘ, ਸ਼ਹੀਦ ਰਾਜਬੀਰ, ਸ਼ਹੀਦ ਸੰਜੀਵ ਕੁਮਾਰ, ਸ਼ਹੀਦ ਅਮੋਲ ਕਾਲੀਆ, ਸ਼ਹੀਦ ਗੋਪਾਲ ਸਿੰਘ, ਸ਼ਹੀਦ ਜਸਵਿੰਦਰ ਸਿੰਘ, ਸ਼ਹੀਦ ਪੁਰਸ਼ੋਤਮ ਲਾਲ, ਸ਼ਹੀਦ ਸੁਖਚੈਨਦੀਪ ਸਿੰਘ, ਸ਼ਹੀਦ ਵਿਕਰਮ ਸਿੰਘ, ਸ਼ਹੀਦ ਅਸ਼ਵਨੀ ਕੁਮਾਰ, ਸ਼ਹੀਦ ਰਾਜਕੁਮਾਰ, ਸ਼ਹੀਦ ਵਿਜੇ ਪਾਲ, ਸ਼ਹੀਦ ਹਰੀਸ਼ ਪਾਲ, ਸ਼ਹੀਦ ਰਣਬੀਰ ਸਿੰਘ, ਸ਼ਹੀਦ ਬੂਟਾ ਸਿੰਘ, ਸ਼ਹੀਦ ਦਰਸ਼ਨ ਸਿੰਘ, ਸ਼ਹੀਦ ਗੁਰਮੇਲ ਸਿੰਘ, ਸ਼ਹੀਦ ਗੁਰਮੇਲ ਸਿੰਘ (2), ਸ਼ਹੀਦ ਨਿਰਮਲ ਸਿੰਘ, ਸ਼ਹੀਦ ਰਸਵਿੰਦਰ ਸਿੰਘ, ਸ਼ਹੀਦ ਪਵਨ ਕੁਮਾਰ, ਸ਼ਹੀਦ ਅਨੰਤਰਾਮ, ਸ਼ਹੀਦ ਕਲਿਆਣ ਸਿੰਘ, ਸ਼ਹੀਦ ਕੁਲਵਿੰਦਰ ਸਿੰਘ, ਸ਼ਹੀਦ ਯਸ਼ਵੰਤ ਸਿੰਘ, ਸ਼ਹੀਦ ਗੁਰਦਾਸ ਸਿੰਘ, ਸ਼ਹੀਦ ਖੇਮਚੰਦ, ਸ਼ਹੀਦ ਨਰੇਸ਼ ਕੁਮਾਰ , ਸ਼ਹੀਦ ਪੂਰਨ ਚੰਦ, ਸ਼ਹੀਦ ਰਾਜਕੁਮਾਰ, ਸ਼ਹੀਦ ਸਰਵਣ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ।