5 Dariya News

हम बांटने की नहीं जोड़ने की राजनीति कर रहे हैं: मीत हेयर

मीत हेयर द्वारा मालरेकोटला निर्वाचन क्षेत्र के गांवों का दौरा

5 Dariya News

मालेरकोटला 21-May-2024

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने कहा कि उनकी पार्टी लोगों को जोड़ने की राजनीति करती है, न कि अन्य पार्टियों की तरह उन्हें बांटने की। मालेरकोटला हलके के गांवों का दौरा करते हुए मीत हेयर ने कहा कि अब तक हमारे राजनेताओं ने धर्म, जाति और संप्रदाय के आधार पर विभाजन पाया है। 

भाजपा की वर्तमान केंद्र सरकार अपने 10 साल के काम के बदले सांप्रदायिक विभाजन पैदा कर वोट मांग रही है। उन्होंने कहा कि पंजाब की धरती गुरुओं, पीर-पैगंबरों, देवी-देवताओं की धरती है और यहां सभी धर्मों और जातियों के लोग एक साथ रहते हैं।

मीत हेयर ने कहा कि हमारी पार्टी का उद्देश्य लोगों को एकजुट करना है। उन्होंने कहा कि हम अपनी राज्य सरकार के दो साल के काम के आधार पर लोकसभा चुनाव लड़ रहे हैं। उन्होंने कहा कि अब संसद चुनाव के नतीजों के बाद नई केंद्र सरकार में आम आदमी पार्टी अहम भूमिका निभाएगी। उन्होंने कहा कि केंद्र से रोका गया फंड जारी किया जाएगा और पंजाब को फिर से सोने की चिड़िया बनाया जाएगा।

इस मौके पर मालेरकोटला के विधायक जमील उर रहमान ने कहा कि मीत हेयर ने कैबिनेट मंत्री के तौर पर दो साल में अनुकरणीय काम किया है। उन्होंने कहा कि अब हम सभी को एकजुट होकर मीत हेयर को संसद में भेजना चाहिए ताकि वह संगरूर के अधिकारों की रक्षा कर सकें। उन्होंने मीत हेयर को आश्वासन दिया कि आम आदमी पार्टी मालेरकोटला निर्वाचन क्षेत्र से बड़ी बढ़त के साथ जीत हासिल करेगी।

ਅਸੀਂ ਤੋੜਨ ਦੀ ਬਜਾਏ ਜੋੜਨ ਦੀ ਰਾਜਨੀਤੀ ਕਰਦੇ ਆ: ਮੀਤ ਹੇਅਰ

ਮੀਤ ਹੇਅਰ ਵੱਲੋਂ ਮਾਲਰੇਕੋਟਲਾ ਹਲਕੇ ਦੇ ਪਿੰਡਾਂ ਦੇ ਦੌਰੇ

ਮਾਲੇਰਕੋਟਲਾ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਨੂੰ ਜੋੜਨ ਦੀ ਰਾਜਨੀਤੀ ਕਰਦੀ ਹੈ ਨਾ ਕਿ ਦੂਜੀਆਂ ਪਾਰਟੀਆਂ ਵਾਂਗ ਤੋੜਨ ਦੀ। ਮਾਲੇਰਕੋਟਲਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਹੁਣ ਤੱਕ ਸਾਡੇ ਸਿਆਸਤਦਾਨਾਂ ਨੇ ਧਰਮ, ਜਾਤ, ਫਿਰਕੇ ਦੇ ਆਧਾਰ ਉਤੇ ਵੰਡੀਆਂ ਹੀ ਪਾਈਆਂ ਹਨ। 

ਮੌਜੂਦਾ ਭਾਜਪਾ ਦੀ ਕੇਂਦਰ ਸਰਕਾਰ ਆਪਣੀਆਂ 10 ਸਾਲਾਂ ਦੇ ਕੰਮਾਂ ਦੀ ਬਜਾਏ ਫਿਰਕੂ ਵੰਡੀਆਂ ਪਾ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ-ਪੈਗੰਬਰਾਂ, ਦੇਵੀ-ਦੇਵਤਿਆਂ ਦੀ ਚਰਨ ਛੋਹ ਹੈ ਅਤੇ ਇੱਥੇ ਸਭ ਧਰਮਾਂ, ਜਾਤਾਂ ਦੇ ਲੋਕ ਮਿਲ ਕੇ ਰਹਿੰਦੇ ਹਨ।

ਮੀਤ ਹੇਅਰ ਨੇ ਕਿਹਾ ਕਿ ਸਾਡੀ ਪਾਰਟੀ ਦਾ ਟੀਚਾ ਲੋਕਾਂ ਨੂੰ ਆਪਸ ਵਿੱਚ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ ਸਾਡੀ ਸੂਬਾ ਸਰਕਾਰ ਦੇ ਦੋ ਸਾਲਾਂ ਦੇ ਕੰਮਾਂ ਦੇ ਆਧਾਰ ਉਤੇ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਪਾਰਲੀਮੈਂਟ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਵੀਂ ਕੇਂਦਰ ਸਰਕਾਰ ਵਿੱਚ ਆਪ ਅਹਿਮ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਰੁਕੇ ਫੰਡ ਜਾਰੀ ਕਰਵਾਏ ਜਾਣਗੇ ਅਤੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਵਾਂਗੇ।

ਇਸ ਮੌਕੇ ਮਾਲੇਰਕੋਟਲਾ ਤੋਂ ਵਿਧਾਇਕ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮੀਤ ਹੇਅਰ ਨੇ ਕੈਬਨਿਟ ਮੰਤਰੀ ਵਜੋਂ ਦੋ ਸਾਲਾਂ ਵਿੱਚ ਲਾਮਿਸਾਲ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਇਕ-ਜੁੱਟ ਹੋ ਕੇ ਮੀਤ ਹੇਅਰ ਨੂੰ ਪਾਰਲੀਮੈਂਟ ਵਿੱਚ ਭੇਜਣਾ ਚਾਹੀਦਾ ਹੈ ਤਾਂ ਉਹ ਸੰਗਰੂਰ ਦੇ ਹੱਕਾਂ ਦੀ ਰਾਖੀ ਕਰ ਸਕਣ। ਉਨ੍ਹਾਂ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਮਾਲੇਰਕੋਟਲਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ।