5 Dariya News

समाना हलके से एनके शर्मा की जीत को यकीनी बनाएंगे: सुरजीत सिंह रखड़ा

अकाली दल प्रत्याशी के समर्थन में रखड़ा व कल्याण में चुनावी जनसभाएं

5 Dariya News

पटियाला 19-May-2024

पंजाब के पूर्व मंत्री एवं अकाली दल कोर कमेटी के सदस्य सुरजीत सिंह रखड़ा ने कहा है कि पटियाला लोकसभा हलके से पार्टी प्रत्याशी एन.के.शर्मा की समाणा विधानसभा क्षेत्र से बड़े अंतर के साथ जीत को यकीनी बनाया जाएगा। वह अपने पैतृक गांव रखड़ा तथा ननिहाल गांव कल्याण में चुनावी जनसभाओं को संबोधित कर रहे थे। 

उन्होंने कहा कि शर्मा उनके छोटे भाई हैं। जिनकी बतौर नगर परिषद प्रधान, विधायक, मंत्री व चेयरमैन पदों पर रहते हुए उपलब्धियां जनता के सामने हैं। उन्होंने कहा कि अकाली दल की तरफ से लोगों को बार-बार यह अपील की जा रही है कि वह केवल और केवल काम और किरदार देखकर ही इस बार वोट डालें।

इस अवसर पर बालते हुए एन.के.शर्मा ने कहा कि उन्होंने सरपंच से लेकर मंत्री तक की जिम्मेदारी को पूरी मेहनत व ईमानदारी के साथ निभाया है। वह यही वादा पटियाला की जनता के साथ करते हैं कि बतौर सांसद एक बार उन्हें मौकें तो पता चलेंगा कि 25 वर्षों में परनीत कौर धर्मवीर गांधी पटियाला के लिए कुछ नहीं करवा सके। इस अवसर पर एसजीपीसी सदस्य सतविंदर सिंह टोहड़ा, पूर्व चेयरमैन रणजीत सिंह रखड़ा, युवा नेता इंद्रजीत सिंह रखड़ा समेत कई गणमान्य मौजूद थे।

ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ

ਐਨ ਕੇ ਸ਼ਰਮਾ ਦੇ ਹੱਕ ’ਚ ਰੱਖੜਾ ਤੇ ਕਲਿਆਣ ’ਚ ਹੋਏ ਵਿਸ਼ਾਲ ਜਲਸੇ

ਪਟਿਆਲਾ

ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਸਮਾਣਾ ਵਿਧਾਨ ਸਭਾ ਹਲਕੇ ਤੋਂ ਪਟਿਆਲਾ ਪਾਰਲੀਮਾਨੀ ਹਲਕੇ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਈ ਜਾਵੇਗੀ। ਉਹ ਆਪਣੇ ਜੱਦੀ ਪਿੰਡ ਰੱਖੜਾ ਤੇ ਨਾਨਕਾ ਪਿੰਡ ਕਲਿਆਣ ਵਿਖੇ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਜਿਥੇ ਸਮੁੱਚੇ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਐਨ ਕੇ ਸ਼ਰਮਾ ਦੀ ਉਮੀਦਵਾਰੀ ਨੂੰ ਲੈ ਕੇ ਉਤਸ਼ਾਹ ਹੈ, ਉਥੇ ਹੀ ਸਮਾਣਾ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਨੂੰ ਲੈ ਕੇ ਬਹੁਤ ਉਤਸ਼ਾਹ ਹੈ।

ਰੱਖੜਾ ਨੇ ਕਿਹਾ ਕਿ ਐਨ ਕੇ ਸ਼ਰਮਾ ਉਹਨਾਂ ਦੇ ਨਿੱਕੇ ਭਰਾ ਹਨ ਜਿਹਨਾਂ ਦੀਆਂ ਬਤੌਰ ਐਮ ਐਲ ਏ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਤੇ ਪ੍ਰਧਾਨ ਨਗਰ ਕੌਂਸਲ ਜ਼ੀਰਕਪੁਰ ਪ੍ਰਾਪਤੀਆਂ ਲੋਕਾਂ ਸਾਹਮਣੇ ਹਨ। ਉਹਨਾਂ ਕਿਹਾ ਕਿ ਅਸੀਂ ਅਕਾਲੀ ਦਲ ਵੱਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਸਿਰਫ ਤੇ ਸਿਰਫ ਕਿਰਦਾਰ ਤੇ ਕਾਰਗੁਜ਼ਾਰੀ ਵੇਖ ਕੇ ਹੀ ਵੋਟਾਂ ਪਾਈਆਂ ਜਾਣ।ਇਸ ਮੌਕੇ ਐਨ ਕੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਸਰਪੰਚ ਤੋਂ ਲੈ ਕੇ ਮੰਤਰੀ ਤੱਕ ਜੋ ਵੀ ਜ਼ਿੰਮੇਵਾਰੀ ਮਿਲੀ ਉਹਨਾਂ ਨੇ ਪੂਰੀ ਤਨਦੇਹੀ ਨਾਲ ਨਿਭਾਈ ਹੈ ਜਿਸਦਾ ਨਤੀਜਾ ਲੋਕਾਂ ਦੇ ਸਾਹਮਣੇ ਹੈ। 

ਉਹਨਾਂ ਕਿਹਾ ਕਿ ਉਹ ਤਾਂ ਇਹੀ ਵਾਅਦਾ ਲੋਕਾਂ ਨਾਲ ਕਰਦੇ ਹਨ ਕਿ ਇਕ ਵਾਰ ਬਤੌਰ ਐਮ ਪੀ ਸੇਵਾ ਉਹਨਾਂ ਦੀ ਝੋਲੀ ਪਾ ਕੇ ਵੇਖਣ ਫਿਰ ਪਤਾ ਲੱਗੇਗਾ ਕਿ 25 ਸਾਲਾਂ ਵਿਚ ਪ੍ਰਨੀਤ ਕੌਰ ਤੇ ਡਾ. ਧਰਮਵੀਰ ਗਾਂਧੀ ਪਟਿਆਲਾ ਲਈ ਕੀ ਨਹੀਂ ਕਰਵਾ ਸਕੇ, ਜੋ ਉਹ ਕਰਵਾ ਕੇ ਵਿਖਾਉਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਰੱਖੜਾ, ਯੂਥ ਆਗੂ ਇੰਦਰਜੀਤ ਸਿੰਘ ਰੱਖੜਾ ਤੇ ਹੋਰ ਪਤਵੰਤੇ ਹਾਜ਼ਰ ਸਨ।