सनौर में अकाली दल प्रत्याशी के कार्यालय का उदघाटन
पटियाला से एन.के.शर्मा को बड़े अंतर से विजयी बनाएंगे:करतारपुर, लाछडू
5 Dariya News
सनौर 18-May-2024
पटियाला लोकसभा हलके से शिरोमणि अकाली दल प्रत्याशी एन.के.शर्मा के चुनाव कार्यालय का उदघाटन जिला अध्यक्ष जरनैल सिंह करतारपुर व शिरोमणि कमेटी सदस्य जसमेर सिंह लाछडू ने संयुक्त रूप से किया। इस अवसर पवर जरनैल सिंह करतारपुर व जसमेर सिंह लाछडू ने कहा कि इस बार पटियाला लोकसभा हलके से अकाली दल उम्मीदवार एन.के.शर्मा भारी मतों के अंतर से विजयी होंगे।
उन्होंने कहा कि पंजाबियों ने यह महसूस कर लिया है कि दिल्ली के राजनीतिक दल केवल उन्हें लूटने के लिए ही पंजाब में आते हैं। पहले कांग्रेस ने पांच साल तक पंजाब को लूट और अब आम आदमी पार्टी की सरकार ने पंजाब के खजाने को केजरीवाल पर लुटा दिया है। दोनों नेताओं ने कहा कि दिल्ली की पार्टियां पंजाबियों के लिए धोखेबाज साबित हुई है, जबकि शिरोमणि अकाली दल पंजाबियों की पार्टी है। उ
न्होंने कहा कि लोग अकाली दल की सरकार के समय में हुए विकास कार्यों को याद करने लग पड़े हैं। इस अवसर पर सुशमन शर्मा, कृष्ण सिंह सनौर, अरजन ङ्क्षसह सनौर, प्रीतम सिंह सर्कल प्रधान, निशान सिंह मंगा, बलवंत राय, झोटा सिंह, सुखदीप सिंह, महावीर सिंह पार्षद, कर्म सिंह, बिंदर सिंह, लखविंदर सिंह, भूपिंदर सिंह, हरमिंदर सिंह जोगीपुर व हरविंदर सिंह गगरौली समेत कई गणमान्य मौजूद थे।
ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ
ਪਟਿਆਲਾ ਤੋਂ ਐਨ ਕੇ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ: ਕਰਤਾਰਪੁਰ, ਲਾਛੜੂ
ਸਨੌਰ
ਸਨੌਰ ਕਸਬੇ ਵਿਚ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਜਰਨੈਲ ਸਿੰਘ ਕਰਤਾਰਪੁਰ ਤੇ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਇਸ ਵਾਰ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ।
ਉਹਨਾਂ ਕਿਹਾ ਕਿ ਪੰਜਾਬੀਆਂ ਨੇ ਮਹਿਸੂਸ ਕਰ ਲਿਆ ਹੈ ਕਿ ਦਿੱਲੀ ਦੀਆਂ ਪਾਰਟੀਆਂ ਤਾਂ ਕੇਵਲ ਉਹਨਾਂ ਨੂੰ ਲੁੱਟਣ ਲਈ ਹੀ ਪੰਜਾਬ ਆਉਂਦੀਆਂ ਹਨ। ਪਹਿਲਾਂ ਕਾਂਗਰਸ ਨੇ ਪੰਜ ਸਾਲ ਪੰਜਾਬ ਨੂੰ ਲੁੱਟਿਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਲੁੱਟ ਕੇ ਅਰਵਿੰਦ ਕੇਜਰੀਵਾਲ ’ਤੇ ਲੁਟਾ ਦਿੱਤੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਧੋਖੇਬਾਜ਼ ਸਾਬਤ ਹੋਈਆਂ ਹਨ ਜਦੋਂ ਕਿ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਉਹਨਾਂ ਕਿਹਾ ਕਿ ਲੋਕ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਕੰਮਾਂ ਨੂੰ ਚੇਤੇ ਕਰਨ ਲੱਗ ਪਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸ਼ਮਨ ਸ਼ਰਮਾ, ਕ੍ਰਿਸ਼ਨ ਸਿੰਘ ਸਨੌਰ, ਅਰਜਨ ਸਿੰਘ ਸਨੌਰ, ਪ੍ਰੀਤਮ ਸਿੰਘ ਸਰਕਲ ਪ੍ਰਧਾਨ, ਨਿਸ਼ਾਨ ਸਿੰਘ ਮੰਗਾ, ਬਲਵੰਤ ਰਾਏ, ਝੋਟਾ ਸਿੰਘ, ਸੁਖਦੀਪ ਸਿੰਘ, ਮਹਾਂਵੀਰ ਸਿੰਘ ਕੌਂਸਲਰ, ਕਰਮ ਸਿੰਘ ਕੌਂਸਲਰ, ਬਿੰਦਰ ਸਿੰਘ ਕੌਂਸਲਰ, ਲਖਵਿੰਦਰ ਸਿੰਘ ਲੱਖ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ ਜੋਗੀਪੁਰ ਤੇ ਹਰਵਿੰਦਰ ਸਿੰਘ ਗਗਰੌਲੀ ਵੀ ਹਾਜ਼ਰ ਸਨ।