5 Dariya News

संगरूर की हर मांग गाँव से संसद तक उठाई जाएगी: मीत हेयर

मीत हेयर और पंडोरी द्वारा महल कलां निर्वाचन क्षेत्र के गांवों का तूफानी दौरा, बड़ी संख्या में लोगों ने किया स्वागत

5 Dariya News

टल्लेवाल/महल कलां (बरनाला) 05-May-2024

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने कहा कि वह संगरूर की हर मांग को गाँव से लेकर संसद तक उठाएंगे। संगरूर हलके का विकास, मेरी पहल होगी। मीत हेयर ने आज विधायक कुलवंत सिंह पंडोरी के साथ महल कलां हलके के गांवों का दौरा किया और गांवों में बड़ी भीड़ को संबोधित किया। 

पखोके, चीमा, टल्लेवाल, भोतना, बिहला गाँवों में चुनावी रैलियों में भारी भीड़ जुटी। मीत हेयर ने कहा कि बरनाला उनकी कर्म भूमि है और महल कलां हलका जन्म भूमि है। उनका गांव कुरड महल कलां निर्वाचन क्षेत्र में पड़ता है और बरनाला निर्वाचन क्षेत्र ने मुझे दो बार विधान सभा में भेजकर सम्मानित किया। 

उन्होंने कहा कि पार्टी हाईकमान और मुख्यमंत्री स. भगवंत सिंह मान ने अब संगरूर से टिकट देकर पूरे संसदीय क्षेत्र को मेरी कर्म भूमि बना दिया है और मैं अपनी जन्म और कर्म भूमि का कर्ज चुकाने के लिए जीवन भर लोगों की सेवा करूंगा। मीत हेयर ने कहा कि आम आदमी पार्टी को पूरे संगरूर संसदीय क्षेत्र और इस क्षेत्र के सभी विधानसभा क्षेत्रों के निवासियों पर बहुत गर्व है, जिन्होंने देश में वैकल्पिक राजनीति का रास्ता खोला है और अब आम आदमी पार्टी केंद्र में बड़ी भूमिका निभाएगी। 

उन्होंने कहा कि मुख्यमंत्री भगवंत सिंह मान की सरकार ने पिछले दो वर्षों में राज्य का चेहरा बदल दिया है, अब केंद्र सरकार में भागीदार बनने और केंद्र से बड़ी परियोजनाएं प्राप्त करने का समय है। विधायक कुलवंत सिंह पंडोरी ने मीत हेयर को आश्वासन दिया कि महल कलां हलके से आम आदमी पार्टी को सबसे बड़ी बढ़त मिलेगी।

ਸੱਥਾਂ ਤੋਂ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵਾਗਾਂ: ਮੀਤ ਹੇਅਰ

ਮੀਤ ਹੇਅਰ ਤੇ ਪੰਡੋਰੀ ਵੱਲੋਂ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ, ਲੋਕਾਂ ਦੇ ਵੱਡੇ ਇਕੱਠਾਂ ਨੇ ਕੀਤਾ ਸਵਾਗਤ

ਟੱਲੇਵਾਲ/ਮਹਿਲ ਕਲਾਂ (ਬਰਨਾਲਾ)

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਹ ਸੱਥਾਂ ਤੋਂ ਲੈ ਕੇ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵੇਗਾ ਅਤੇ ਸੰਗਰੂਰ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਮੀਤ ਹੇਅਰ ਨੇ ਅੱਜ ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਦੇ ਨਾਲ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਦਿਆਂ ਪਿੰਡਾਂ ਵਿੱਚ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸੰਗਰੂਰ ਵਾਸੀ ਦੀ ਸੰਸਦ ਤੱਕ ਜਾਵੇਗੀ।

ਰੋਡ ਸ਼ੋਅ ਦੌਰਾਨ ਪੱਖੋਕੇ, ਚੀਮਾ, ਟੱਲੇਵਾਲ, ਭੋਤਨਾ, ਬੀਹਲਾ ਵਿਖੇ ਚੋਣ ਜਲਸੇ ਹੋਏ।ਇਸ ਤੋਂ ਬਾਅਦ ਚੋਣ ਮੀਟਿੰਗਾਂ ਦਾ ਕਾਫ਼ਲਾ ਅਗਲੇ ਪਿੰਡਾਂ ਵਿੱਚ ਤੁਰਿਆ।ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਉਸ ਦੀ ਕਰਮ ਭੂਮੀ ਹੈ ਤੇ ਮਹਿਲ ਕਲਾਂ ਹਲਕਾ ਜਨਮ ਭੂਮੀ। ਉਸ ਦਾ ਪਿੰਡ ਕੁਰੜ ਮਹਿਲ ਕਲਾਂ ਹਲਕੇ ਵਿੱਚ ਪੈਂਦਾ ਹੈ ਅਤੇ ਬਰਨਾਲਾ ਹਲਕੇ ਨੇ ਦੋ ਵਾਰ ਮੈਨੂੰ ਵਿਧਾਨ ਸਭਾ ਵਿੱਚ ਭੇਜ ਕੇ ਮਾਣ ਬਖ਼ਸ਼ਿਆ। 

ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਹੁਣ ਸੰਗਰੂਰ ਤੋਂ ਟਿਕਟ ਦੇ ਕੇ ਸਮੁੱਚੇ ਪਾਰਲੀਮੈਂਟ ਹਲਕੇ ਨੂੰ ਮੇਰੀ ਕਰਮ ਭੂਮੀ ਬਣਾਇਆ ਹੈ ਅਤੇ ਮੈਂ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਦਾ ਕਰਜ਼ਾ ਮੋੜਨ ਲਈ ਸਾਰੀ ਉਮਰ ਲੋਕਾਂ ਦੀ ਸੇਵਾ ਕਰਾਂਗਾ। ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਸੰਗਰੂਰ ਪਾਰਲੀਮੈਂਟ ਹਲਕੇ ਅਤੇ ਇਸ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਸਨੀਕਾਂ ਉਤੇ ਬਹੁਤ ਮਾਣ ਹੈ ਜਿੰਨਾਂ ਦੇਸ਼ ਵਿੱਚ ਬਦਲਵੀਂ ਰਾਜਨੀਤੀ ਦਾ ਰਾਹ ਖੋਲ੍ਹਿਆ ਅਤੇ ਹੁਣ ਭਾਰਤ ਵਿੱਚ ਆਉਣ ਵਾਲੀ ਕੇਂਦਰ ਸਰਕਾਰ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡਾ ਰੋਲ ਨਿਭਾਏਗੀ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੇ ਦੋ ਸਾਲ ਵਿੱਚ ਸੂਬੇ ਦੀ ਨੁਹਾਰ ਬਦਲ ਦਿੱਤੀ।ਹੁਣ ਵਾਰੀ ਕੇਂਦਰ ਸਰਕਾਰ ਵਿੱਚ ਭਾਈਵਾਲ ਬਣ ਕੇ ਕੇਂਦਰ ਤੋਂ ਵੱਡੇ ਪ੍ਰਾਜੈਕਟ ਹਾਸਲ ਕਰਨ ਦੀ। ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਨੇ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਮਹਿਲ ਕਲਾਂ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਲੀਡ ਹਾਸਲ ਹੋਵੇਗੀ।