5 Dariya News

आर.टी.ओ ने सेफ स्कूल वाहन स्कीम का उल्लंघन करने वाली 23 बसों के काटे चालान

5 Dariya News

होशियारपुर 25-Apr-2024

जिले में बनी सेफ स्कूल वाहन स्कीम के अंतर्गत बनी कमेटी, डिप्टी कमिश्रर व एस.एस.पी के नेतृत्व में रिजनल ट्रांसपोर्ट अधिकारी की ओर से आज हाजीपुर, झीर की खूही व दसूहा के पांच स्कूलों की चैकिंग की गई। रिजनल ट्रांसपोर्ट अधिकारी आर.एस गिल ने बताया कि इस चैकिंग के दौरान सेफ स्कूल वाहन स्कीम के अंतर्गत की हिदायतों का उल्लंघन करने वाली 23 बसों के चालान काटे गए। इनमें से बिना कागजात, बिना फिटनेस सर्टिफिकेट वाली 1 बस को इंपाउंड किया गया।

आर.टी. ओ  की ओर से इस दौरान सेफ स्कूल वाहन स्कीम के बारे में जागरुक करते हुए बस, वैन में प्राथमिक सुविधाओं जैसे कि फस्ट एड बाक्स, अग्निशमन यंत्र, बस के अंदर कैमरा, बस का रंग पीला व उस पर लगी पट्टी में स्कूल का नाम होना, सरकारी नंबर प्लेट, फिटनेस सर्टिफिकेट, लेडीज अटेंडेंट आदि सुविधाएं यकीनी बनाने के निर्देश दिए गए। उन्होंने बच्चों के माता-पिता को अपील की कि यदि उसके बच्चे की स्कूल बस, वैन में किसी प्रकार की लापरवाही नजर आती है तो वह इस संबंधी स्कूल मैनेजमेंट, जिला बाल सुरक्षा कार्यालय या रिजनल ट्रांसपोर्ट कार्यालय में सूचित करें ताकि बच्चों की सुरक्षा के मद्देनजर सेफ स्कूल वाहन पालिसी को 100 प्रतिशत लागू किया जा सके। 

उन्होंने माता-पिता को यह भी अपील की कि वे अपने बच्चों को अच्छी हालत की बस, वैन में ही स्कूल भेजें न कि किसी आटो रिक्शा या 13 सीटों से कम वाली गाड़ी में ताकि स्कूली बच्चों का सुरक्षित आवागमन यकीनी बनाया जा सके।

ਆਰ.ਟੀ.ਓ ਨੇ ਸੇਫ ਸਕੂਲ ਵਾਹਨ ਸਕੀਮ ਦੀ ਉਲੰਘਣਾ ਕਰਨ ਵਾਲੀਆਂ 23 ਸਕੂਲੀ ਬੱਸਾਂ ਦੇ ਕੱਟੇ ਚਲਾਨ

ਹੁਸ਼ਿਆਰਪੁਰ

ਜ਼ਿਲ੍ਹੇ ਵਿਚ ਸੇਫ ਸਕੂਲ ਵਾਹਨ ਸਕੀਮ ਤਹਿਤ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਹਾਜੀਪੁਰ, ਝੀਰ ਦੀ ਖੂਹੀ ਅਤੇ ਦਸੂਹਾ ਦੇ ਪੰਜ ਸਕੂਲਾਂ ਦੀ ਚੈਕਿੰਗ ਕੀਤੀ ਗਈ। ਰਿਜਨਲ ਟਰਾਂਸਪੋਰਟ ਅਫ਼ਸਰ ਆਰ.ਐਸ ਗਿੱਲ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਸਕੀਮ ਤਹਿਤ ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ 23 ਬੱਸਾਂ ਦੇ ਚਲਾਨ ਕੱਟੇ ਗਏ। ਇਨ੍ਹਾਂ ਵਿਚ ਬਿਨ੍ਹਾਂ ਕਾਗਜ਼ਾਤ, ਬਿਨ੍ਹਾਂ ਫਿਟਨੈਸ ਸਰਟੀਫਿਕੇਟ ਵਾਲੀ ਬੱਸ ਨੂੰ ਇੰਪਾਊਂਡ ਕੀਤਾ ਗਿਆ।

ਆਰ.ਟੀ.ਓ ਵੱਲੋਂ ਇਸ ਦੌਰਾਨ ਸੇਫ ਸਕੂਲ ਸਕੂਲ ਵਾਹਨ ਸਕੀਮ ਦੇ ਬਾਰੇ ਵਿਚ ਜਾਗਰੂਕ ਕਰਦੇ ਹੋਏ ਬੱਸ/ਵੈਨ ਵਿਚ ਮੁੱਢਲੀਆਂ ਸੁਵਿਧਾਵਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਬੱਸ ਅੰਦਰ ਕੈਮਰਾ, ਬੱਸ ਦਾ ਰੰਗ ਪੀਲਾ ਅਤੇ ਉਸ ’ਤੇ ਲੱਗੀ ਪੱਟੀ ਵਿਚ ਸਕੂਲ ਦਾ ਨਾਮ ਹੋਣਾ, ਸਰਕਾਰੀ ਨੰਬਰ ਪਲੇਟ, ਫਿਟਨੈਸ ਸਰਟੀਫਿਕੇਟ, ਲੇਡੀਜ਼ ਅਟੈਂਡੈਂਟ ਸੁਵਿਧਾਵਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਸਕੂਲ ਬੱਸ/ਵੈਨ ਵਿਚ ਕਿਸੇ ਪ੍ਰਕਾਰ ਦੀ ਲਾਪਰਵਾਹੀ ਨਜ਼ਰ ਆਉਂਦੀ ਹੈ, ਤਾਂ ਉਹ ਇਸ ਸਬੰਧੀ ਸਕੂਲ ਮੈਨੇਜਮੈਂਟ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਜਾਂ ਰਿਜਨਲ ਟਰਾਂਸਪੋਰਟ ਦਫ਼ਤਰ ਵਿਚ ਸੂਚਿਤ ਕਰਨ, ਤਾਂ ਜੋ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੇਫ ਸਕੂਲ ਵਾਹਨ ਪਾਲਿਸੀ ਨੂੰ 100 ਫੀਸਦੀ ਲਾਗੂ ਕੀਤਾ ਜਾ ਸਕੇ। 

ਉਨ੍ਹਾਂ ਨੇ ਮਾਪਿਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਧੀਆ ਹਾਲਾਤ ਦੀ ਬੱਸ, ਵੈਨ ਵਿਚ ਹੀ ਸਕੂਲ ਭੇਜਣ, ਨਾ ਕਿ ਕਿਸੇ ਆਟੋ ਰਿਕਸ਼ਾ ਜਾਂ 13 ਸੀਟਾਂ ਤੋਂ ਘੱਟ ਵਾਲੀ ਗੱਡੀ ਵਿਚ, ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾ ਸਕੇ।