5 Dariya News

दीपक बांसल डकाला अपने साथियों के साथ भारतीय जनता पार्टी में शामिल

बीजेपी के पटियाला जिला शहरी प्रधान संजीव शर्मा बिट्टू ने पार्टी का सरोपा पहनाकर किया स्वागत

5 Dariya News

पटियाला 22-Apr-2024

राजनीति, धार्मिक और सामाजिक कार्यों में अपनी एक भिन्न पहचान रखने वाले यूथ नेता दीपक बांसल डकाला रविवार को अपने सभी यूथ साथियों सहित भारतीय जनता पार्टी में शामिल हो गए। लोकसभा सदस्य महारानी परनीत कौर और बीजेपी के पटियाला जिला शहरी प्रधान संजीव शर्मा बिट्टू रविवार बाद दोपहर दीपक बांसल डकाला के घुम्मन नगर स्थित घर पहुंचे और उन्हें पार्टी का सरोपा भेंट कर लोकसभा चुनाव में सक्रिय भूमिका निभाने के लिए विस्तार से चर्चा की।

सांसद महारानी परनीत कौर ने कहा कि ज्यूं-ज्यूं लोकसभा चुनाव पास आते जा रहे हैं, युवाओं में भारतीय जनता पार्टी का हिस्सा बनने को लेकर उत्साह बढ़ता जा रहा है। उन्होंने कहा कि दीपक बांसल डकाला के साथ उनकी पारिवारिक सांझ है। राजनीति के साथ-साथ सामाजिक और धार्मिक गतिविधियों में बढ़चढकर हिस्सा लेते आ रहे दीपक बांसल के भारतीय जनता पार्टी में आने से पार्टी के यूथ विंग को बड़ी ताकत मिली है। 

 बीजेपी पटियाला जिला शहरी प्रधान संजीव शर्मा बिट्टू ने कहा कि बेशक आज दीपक बांसल के साथ उनके 60 साथियों ने बीजेपी का सरोपा पहना है, लेकिन आगामी दिनों में दीपक बांसल के सहयोग से युवाओं का एक बड़ा वर्ग बीजेपी परिवार का हिस्सा बनकर महारानी परनीत कौर को इस बार के लोकसभा चुनाव बड़ी जीत दिलाकर केंद्र में मोदी सरकार के हाथ मजबूत करेगा। 

संभवः इस बार मोदी सरकार चार बार लोकसभा मैंबर रह चुकी महारानी परनीत कौर को अपनी सरकार में किसी बड़ी जिम्मेदारी के साथ नई पहचान देंगे और इलाके के विकास को फिर से नई रफ्तार मिल सकेगी। इस अवसर पर  सीनियर बीजेपी नेता हरदेव सिंह बल्ली भी मुख्य रूप से उपस्थित थे।

ਦੀਪਕ ਬਾਂਸਲ ਡਕਾਲਾ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ

ਭਾਜਪਾ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਸਿਰੋਪਾਓ ਪਾ ਕੇ ਕੀਤਾ ਸਵਾਗਤ

ਪਟਿਆਲਾ

ਰਾਜਨੀਤੀਕ, ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਖਰੀ ਪਹਿਚਾਣ ਰੱਖਣ ਵਾਲੇ ਨੌਜਵਾਨ ਆਗੂ ਦੀਪਕ ਬਾਂਸਲ ਡਕਾਲਾ ਐਤਵਾਰ ਨੂੰ ਆਪਣੇ ਸਮੂਹ ਨੌਜਵਾਨ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਭਾਜਪਾ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਐਤਵਾਰ ਦੁਪਹਿਰ ਘੁਮਣ ਨਗਰ ਸਥਿਤ ਦੀਪਕ ਬਾਂਸਲ ਡਕਾਲਾ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਪਾਰਟੀ ਦਾ ਸਿਰੋਪਾਓ ਭੇਂਟ ਕੀਤਾ ਅਤੇ ਲੋਕ ਸਭਾ ਚੋਣਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ।

ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਨੇ ਦੱਸਿਆ ਕਿ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਨੌਜਵਾਨਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣਨ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੀਪਕ ਬਾਂਸਲ ਡਕਾਲਾ ਨਾਲ ਪਰਿਵਾਰਕ ਸ਼ਾਂਝ ਹੈ। ਰਾਜਨੀਤੀ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਦੀਪਕ ਬਾਂਸਲ ਦੀ ਭਾਰਤੀ ਜਨਤਾ ਪਾਰਟੀ ਵਿੱਚ ਆਉਂਣ ਨਾਲ ਪਾਰਟੀ ਦੇ ਯੂਥ ਵਿੰਗ ਨੂੰ ਵੱਡੀ ਤਾਕਤ ਮਿਲੀ ਹੈ। 

ਉਨ੍ਹਾਂ ਕਿਹਾ ਕਿ ਅੱਜ ਦੀਪਕ ਬਾਂਸਲ ਦੇ ਨਾਲ ਉਨ੍ਹਾਂ ਦੇ 60 ਤੋਂ ਵੱਧ ਸਾਥੀਆਂ ਨੇ ਭਾਜਪਾ ਦਾ ਸਰੋਪਾ ਪਾ ਲਿਆ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਦੀਪਕ ਬਾਂਸਲ ਦੇ ਸਹਿਯੋਗ ਨਾਲ ਨੌਜਵਾਨ ਵਰਗ ਦਾ ਵੱਡਾ ਹਿੱਸਾ ਭਾਜਪਾ ਪਰਿਵਾਰ ਦਾ ਹਿੱਸਾ ਬਣ ਕੇ ਪਾਰਟੀ ਦਾ ਸਾਥ ਦੇਵੇਗਾ। ਇਸ ਮੌਕੇ ਭਾਜਪਾ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਮਹਾਰਾਣੀ ਪ੍ਰਨੀਤ ਕੌਰ ਦੀ ਵੱਡੀ ਜਿੱਤ ਕੇਂਦਰ ਵਿੱਚ ਮੋਦੀ ਸਰਕਾਰ ਦੇ ਹੱਥ ਮਜ਼ਬੂਤ ਕਰੇਗੀ। 

ਚਾਰ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੀ ਮਹਾਰਾਣੀ ਪ੍ਰਨੀਤ ਕੌਰ ਨੂੰ ਇਸ ਵਾਰ ਮੋਦੀ ਸਰਕਾਰ ਆਪਣੀ ਸਰਕਾਰ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਨਵੀਂ ਪਛਾਣ ਦੇਵੇਗੀ ਅਤੇ ਇਲਾਕੇ ਦੇ ਵਿਕਾਸ ਨੂੰ ਮੁੜ ਨਵੀਂ ਗਤੀ ਮਿਲ ਸਕੇਗੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਹਰਦੇਵ ਸਿੰਘ ਬੱਲੀ ਵੀ ਪ੍ਰਮੁੱਖ ਤੌਰ ’ਤੇ ਹਾਜ਼ਰ ਸਨ।