5 Dariya News

डिप्टी कमिश्नर कोमल मित्तल ने जिला बाल सुरक्षा यूनिट व बाल कल्याण कमेटी के कामकाज की समीक्षा की

5 Dariya News

होशियारपुर 16-Apr-2024

डिप्टी कमिश्नर कोमल मित्तल की अध्यक्षता में आज जिला प्रशासनिक कांप्लेक्स होशियारपुर में जिला बाल सुरक्षा यूनिट होशियारपुर व बाल कल्याण कमेटी होशियारपुर के कामकाज संबंधी तिमाही समीक्षा बैठक की गई। इस दौरान डिप्टी कमिश्नर ने कहा कि जिले में यदि कोई किसी भी अनाथ, बेसहारा बच्चे को सुरक्षा व संभाल की जरुरत हो तो सीधे बाल कल्याण कमेटी से फोन नंबर 01882- 291839 या चाइल्ड हैल्पलाइन 1098 पर संपर्क किया जा सकता है।

इस दौरान जिला बाल सुरक्षा अधिकारी हरप्रीत कौर ने जिला बाल कल्याण व सुरक्षा कमेटी के स्टेकहोल्डरों के कामकाज के बारे में विस्तापूर्वक बताया। बैठक में बच्चों की संभाल के लिए बने सरकारी होम्ज, बाल कल्याण कमेटी व जिला बाल सुरक्षा यूनिट के कार्यों पर चर्चा की गई। 

हरप्रीत कौर ने सुरक्षा व संभाल के लिए जरुरी बच्चों जैसे अनाथ, बेसहारा, गुमशुदा हालत में मिले बच्चे, बाल विवाह, यौन शोषण से पीड़ित बच्चों के केसों के निपटारे संबंधी बाल कल्याण कमेटी व जिला बाल सुरक्षा यूनिट की ओर से की गई कार्रवाई संबंधी जानकारी दी। इसके अलावा गांव स्तरीय बाल सुरक्षा कमेटियों व ब्लाक स्तरीय बाल सुरक्षा कमेटियों की कारगुजारी संबंधी विचार विमर्श किया गया। इस दौरान समूह सुपरीडैंट होम्ज की ओर से होम्ज में रह रहे बच्चों की दी जा रही सुविधाओं की जानकारी दी गई।

बैठक में बाल कल्याण कमेटी की चेयरपर्सन हरजीत कौर, सदस्य जुवेनाइल जस्टिस बोर्ड रोहित शर्मा, कौशल विकास प्रोजैक्ट अधिकारी मोहिंदर सिंह राणा, जिला कानूनी सेवाएं अथारिटी से जसविंदर सिंह, नगर निगम से कुलविंदर सिंह, कार्मेलाइट सोशल सर्विसेज होशियारपुर से निर्मला देवी, डीईओ(ए) कार्यालय से वोकेशनल कोआर्डिनेटर अमरीक सिंह, मैडिकल अधिकारी डा. रजिंदर पाल, समूह सुपरीडैंट, लेबर इंस्पेक्टर, बाल सुरक्षा विभाग व वन स्टाप सैंटर होशियारपुर का समूह स्टाफ मौजूद था।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਬਾਲ ਭਲਾਈ ਕਮੇਟੀ ਦੇ ਕੰਮਕਾਜ਼ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਵਿਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਹੁਸ਼ਿਆਰਪੁਰ ਅਤੇ ਬਾਲ ਭਲਾਈ ਕਮੇਟੀ ਹੁਸ਼ਿਆਰਪੁਰ ਦੇ ਕੰਮਕਾਜ਼ ਸਬੰਧੀ ਤਿਮਾਹੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਜੇਕਰ ਕਿਸੇ ਵੀ ਅਨਾਥ, ਬੇਸਹਾਰਾ ਬੱਚੇ ਨੂੰ ਸੁਰੱਖਿਆ ਅਤੇ ਸੰਭਾਲ ਦੀ ਲੋੜ ਹੈ ਤਾਂ ਸਿੱਧਾ ਬਾਲ ਭਲਾਈ ਕਮੇਟੀ ਨਾਲ ਫੋਨ ਨੰਬਰ 01882-291839 ਜਾਂ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਜ਼ਿਲ੍ਹਾ ਬਾਲ ਭਲਾਈ ਅਤੇ ਸੁਰੱਖਿਆ ਕਮੇਟੀ ਦੇ ਹਿੱਸੇਦਾਰਾਂ ਬਾਰੇ ਵਿਸਥਾਰਪੂਰਵਕ ਦੱਸਿਆ। ਮੀਟਿੰਗ ਵਿਚ ਬੱਚਿਆਂ ਦੀ ਸੰਭਾਲ ਲਈ ਬਣੇ ਸਰਕਾਰੀ ਹੋਮਜ਼, ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਕੰਮਾਂ ’ਤੇ ਚਰਚਾ ਕੀਤੀ ਗਈ। ਹਰਪ੍ਰੀਤ ਕੌਰ ਨੇ ਸੁਰੱਖਿਆ ਅਤੇ ਸੰਭਾਲ ਲਈ ਜ਼ਰੂਰੀ ਬੱਚੇ, ਜਿਵੇਂ ਅਨਾਥ, ਬੇਸਹਾਰਾ, ਗੁੰਮਸ਼ੁਦਾ ਹਾਲਤ ਵਿਚ ਮਿਲੇ ਬੱਚੇ, ਬਾਲ ਵਿਆਹ, ਜਿਨਸੀ ਸ਼ੋਸ਼ਣ ਤੋਂ ਪੀੜਤ ਬੱਚਿਆਂ ਦੇ ਕੇਸਾਂ ਦੇ ਨਿਪਟਾਰੇ ਸਬੰਧੀ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਪਿੰਡ ਪੱਧਰੀ ਬਾਲ ਸੁਰੱਖਿਆ ਕਮੇਟੀਆਂ ਅਤੇ ਬਲਾਕ ਪੱਧਰੀ ਬਾਲ ਸੁਰੱਖਿਆ ਕਮੇਟੀਆਂ ਦੀ ਕਾਰਗੁਜ਼ਾਰੀ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਸਮੂਹ ਸੁਪਰਡੈਂਟ ਹੋਮਜ਼ ਵੱਲੋਂ ਹੋਮਜ਼ ਵਿਚ ਰਹਿ ਰਹੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਜਾਣਕਾਰੀ ਦਿੱਤੀ ਗਈ।

ਮੀਟਿੰਗ ਵਿਚ ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਹਰਜੀਤ ਕੌਰ, ਮੈਂਬਰ ਜੁਵੇਨਾਈਲ ਜਸਟਿਸ ਬੋਰਡ ਰੋਹਿਤ ਸ਼ਰਮਾ, ਕੌਸ਼ਲ ਵਿਕਾਸ ਪ੍ਰੋਜੈਕਟ ਅਫ਼ਸਰ ਮੋਹਿੰਦਰ ਸਿੰਘ ਰਾਣਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਜਸਵਿੰਦਰ ਸਿੰਘ, ਨਗਰ ਨਿਗਮ ਤੋਂ ਕੁਲਵਿੰਦਰ ਸਿੰਘ, ਕਾਰਮੇਲਾਈਟ ਸੋਸ਼ਲ ਸਰਵਿਸਜ਼ ਹੁਸ਼ਿਆਰਪੁਰ ਤੋਂ ਨਿਰਮਲਾ ਦੇਵੀ, ਡੀ.ਈ.ਓ (ਅ) ਦਫ਼ਤਰ ਤੋਂ ਵੋਕੇਸ਼ਨਲ ਕੋਆਰਡੀਨੇਟਰ ਅਮਰੀਕ ਸਿੰਘ, ਮੈਡੀਕਲ ਅਫ਼ਸਰ ਡਾ. ਰਜਿੰਦਰ ਪਾਲ, ਸਮੂਹ ਸੁਪਰਡੈਂਟ, ਲੇਬਰ ਇੰਸਪੈਕਟਰ, ਬਾਲ ਸੁਰੱਖਿਆ ਵਿਭਾਗ ਅਤੇ ਵਨ ਸਟਾਪ ਸੈਂਟਰ ਹੁਸ਼ਿਆਰਪੁਰ ਦਾ ਸਮੂਹ ਸਟਾਫ ਮੌਜੂਦ ਸੀ।