5 Dariya News

अंबेडकर नवयुवक दल द्वारा संविधान निर्माता डा. बी.आर अंबेडकर के 133वें जन्मदिवस पर विशाल शोभा यात्रा का आयोजन

डा. ए.वी.एम पब्लिक सीनियर सेकेंडरी स्कूल से शुरू होकर जालंधर बाईपास स्थित डॉ बी.आर अंबेडकर की प्रतिमा को पुष्पांजलि अर्पित करने के बाद संपूर्ण हुई शोभा यात्रा

5 Dariya News

लुधियाना 14-Apr-2024

संविधान निर्माता डा. बी.आर अंबेडकर के 133वें जन्मदिवस के अवसर पर अंबेडकर नवयुवक दल द्वारा विशाल शोभा यात्रा का आयोजन किया गया। शोभा यात्रा डा. ए.वी.एम पब्लिक सीनियर सेकेंडरी स्कूल, ईसा नगरी पुली से शुरू होकर चर्च चौक, सीएमसी अस्पताल चौंक, गुरुद्वारा छेवीं पातशाही, बाबा थान सिंह चौक, डिवीजन नंबर 3, अहाता शेर जंग, ख्वाजा चौक, नीम वाला चौक, सुभानी बिल्डिंग, फील्ड गंज, जगराओं पुल, पुराना जी.टी रोड, घंटाघर चौक, माता रानी चौक, चांद सिनेमा,  सलेम टाबरी से होते हुए जालंधर बाईपास स्थित डॉ बी.आर अंबेडकर की प्रतिमा को पुष्पांजलि अर्पित करने के बाद संपूर्ण हुई। 

इससे पहले शोभा यात्रा शुरुआत डा. ए.वी.एम पब्लिक सीनियर सेकेंडरी स्कूल पर समारोह के आयोजन के साथ हुई। जहां से बाबा साहिब अंबेडकर को श्रद्धासुमन अर्पित करने के बाद बैंड बाजों, घोड़े गाड़ियों, अलग-अलग झाकियों के साथ ट्रैक्टर ट्रालियों, ऑटो रिक्शों इत्यादि वाहनों पर सवार होने के साथ-साथ बड़ी संख्या में लोग पैदल चल रहे थे। शोभा यात्रा मार्ग में जगह-जगह पर स्वागती गेट और लंगर लगाए गए थे।

पत्रकारों से बातचीत में राजीव कुमार लवली और बंसी लाल प्रेमी ने बताया कि संविधान निर्माता डॉ भीमराव अंबेडकर जी के जन्म दिवस पर अंबेडकर नवयुवक दल द्वारा हर साल विशाल शोभा यात्रा का विभिन्न संस्थाओं के सहयोग से आयोजन किया जा रहा है। उन्होंने कहा कि बाबा साहिब अंबेडकर के समाज के हर वर्ग को देन है। जिन्होंने न सिर्फ समाज के दबे कुचले लोगों को बराबरी का हक दिया। 

बल्कि महिलाओं और अन्य वर्गों के उत्थान के लिए भी कार्य किया। उनके द्वारा दी गई शिक्षा पर चलकर आज समाज तरक्की की ओर बढ़ रहा है। इस दौरान उन्होंने बाबा साहिब अंबेडकर के जन्म दिवस को अमेरिका द्वारा विश्व शिक्षा दिवस घोषित किए जाने का स्वागत किया। उन्होंने कहा कि अमेरिका के इस ऐलान से सिद्ध होता है कि पश्चिमी देश भी बाबा साहिब अंबेडकर की शिक्षाओं से प्रेरित होकर सामाजिक उत्थान की दिशा में आगे बढ़ रहे हैं। 

उन्होंने सभी को बाबा साहिब अंबेडकर के विचारों से प्रेरित होकर शिक्षा के प्रचार और प्रचार पर जोर देने के लिए प्रेरित किया, जिन्होंने शिक्षा को शेरनी का दूध बताया था। उन्होंने आयोजन को सफल बनाने के लिए अलग-अलग सहयोगी संस्थाओं धन्यवाद किया। 

जहां अन्य के अलावा, श्री गुरू रविदास धर्मशाला अहाता शेरजंग के प्रमुख रामजी दास, एडवोकेट आर.एल सुमन, दल के उपाध्यक्ष ललन, एडवोकेट इंद्रजीत सिंह, बृज लाल, मनोज कुमार, चंद्रिका प्रसाद राव, संजय कुमार, डॉ संजीत, विवेकानंद, ओम प्रकाश, जय प्रकाश, प्रेम सोहल, चरणजीत सिंह थ्रीके, परविंदर सिंह टिब्बा रोड भी मौजूद रहे।

ਅੰਬੇਡਕਰ ਨਵਯੁਵਕ ਦਲ ਵੱਲੋਂ ਸੰਵਿਧਾਨ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਦੀ 133ਵੀਂ ਜਯੰਤੀ 'ਤੇ ਵਿਸ਼ਾਲ ਸੋਭਾ ਯਾਤਰਾ ਦਾ ਆਯੋਜਨ 

ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਇਹ ਸ਼ੋਭਾ ਯਾਤਰਾ ਜਲੰਧਰ ਬਾਈਪਾਸ ਸਥਿਤ ਡਾ.ਬੀ.ਆਰ.ਅੰਬੇਦਕਰ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸਮਾਪਤ ਹੋਈ 

ਲੁਧਿਆਣਾ

ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ 133ਵੇਂ ਜਨਮ ਦਿਨ ਮੌਕੇ ਅੰਬੇਡਕਰ ਨਵਯੁਕਤ ਦਲ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਡਾ: ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸਾ ਨਗਰੀ ਪੁਲੀ ਤੋਂ ਸ਼ੁਰੂ ਹੋ ਕੇ ਚਰਚ ਚੌਂਕ, ਸੀ.ਐਮ.ਸੀ ਹਸਪਤਾਲ ਚੌਂਕ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਬਾ ਥਾਨ ਸਿੰਘ ਚੌਂਕ, ਡਵੀਜ਼ਨ ਨੰਬਰ 3, ਅਹਾਤਾ ਸ਼ੇਰ ਜੰਗ, ਖਵਾਜਾ ਚੌਂਕ, ਨਿੰਮ ਵਾਲਾ ਚੌਂਕ, ਸੁਭਾਨੀ ਬਿਲਡਿੰਗ, ਫੀਲਡ ਗੰਜ, ਜਗਰਾਉਂ ਪੁਲ, ਪੁਰਾਣੀ ਜੀ.ਟੀ ਰੋਡ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਚਾਂਦ ਸਿਨੇਮਾ, ਸਲੇਮ ਟਾਬਰੀ ਤੋਂ ਹੁੰਦੀ ਹੋਈ ਜਲੰਧਰ ਬਾਈਪਾਸ ਸਥਿਤ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਸਮਾਪਤ ਹੋਈ।

ਇਸ ਤੋਂ ਪਹਿਲਾਂ, ਸ਼ੋਭਾ ਯਾਤਰਾ ਦੀ ਸ਼ੁਰੂਆਤ ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਗਮ ਦੇ ਆਯੋਜਨ ਨਾਲ ਹੋਈ। ਜਿੱਥੋਂ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਵੱਡੀ ਗਿਣਤੀ ਵਿਚ ਲੋਕ ਬੈਂਡ ਵਾਜਿਆਂ, ਘੋੜਾ ਗੱਡੀਆਂ, ਟਰੈਕਟਰ ਟਰਾਲੀਆਂ, ਆਟੋ ਰਿਕਸ਼ਾ ਆਦਿ ਵਾਹਨਾਂ 'ਤੇ ਸਵਾਰ ਹੋਣ ਦੇ ਨਾਲ ਨਾਲ ਪੈਦਲ ਵੀ ਚੱਲ ਰਹੇ ਸਨ।  ਸ਼ੋਭਾ ਯਾਤਰਾ ਦੇ ਰਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਸਵਾਗਤੀ ਗੇਟ ਅਤੇ ਲੰਗਰ ਲਗਾਏ ਗਏ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੀਵ ਕੁਮਾਰ ਲਵਲੀ ਅਤੇ ਬੰਸੀ ਲਾਲ ਪ੍ਰੇਮੀ ਨੇ ਦੱਸਿਆ ਕਿ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਹਰ ਸਾਲ ਅੰਬੇਡਕਰ ਨਵਯੁਵਕ ਦਲ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੀ ਸਮਾਜ ਦੇ ਹਰ ਵਰਗ ਨੂੰ ਦੇਣ ਹੈ। ਜਿਨ੍ਹਾਂ ਨੇ ਨਾ ਸਿਰਫ਼ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਬਰਾਬਰੀ ਦੇ ਹੱਕ ਦਿੱਤੇ।  ਸਗੋਂ ਔਰਤਾਂ ਅਤੇ ਹੋਰ ਵਰਗਾਂ ਦੀ ਤਰੱਕੀ ਲਈ ਵੀ ਕੰਮ ਕੀਤਾ।  

ਉਨ੍ਹਾਂ ਵੱਲੋਂ ਦਿੱਤੀ ਸਿੱਖਿਆ ’ਤੇ ਚੱਲਦਿਆਂ ਅੱਜ ਸਮਾਜ ਤਰੱਕੀ ਵੱਲ ਵਧ ਰਿਹਾ ਹੈ। ਇਸ ਦੌਰਾਨ ਉਨ੍ਹਾਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਨੂੰ ਅਮਰੀਕਾ ਵੱਲੋਂ ਵਿਸ਼ਵ ਸਿੱਖਿਆ ਦਿਵਸ ਐਲਾਨੇ ਜਾਣ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਇਹ ਐਲਾਨ ਸਾਬਤ ਕਰਦਾ ਹੈ ਕਿ ਪੱਛਮੀ ਦੇਸ਼ ਵੀ ਬਾਬਾ ਸਾਹਿਬ ਅੰਬੇਡਕਰ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਸਮਾਜਿਕ ਉੱਨਤੀ ਵੱਲ ਵਧ ਰਹੇ ਹਨ।  

ਉਨ੍ਹਾਂ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ 'ਤੇ ਜੋਰ ਦੇਣ ਲਈ ਸਾਰਿਆਂ ਨੂੰ ਪ੍ਰੇਰਿਆ, ਜਿਨ੍ਹਾਂ ਨੇ ਸਿੱਖਿਆ ਨੂੰ ਸ਼ੇਰਨੀ ਦਾ ਦੁੱਧ ਦੱਸਿਆ ਸੀ। ਉਨ੍ਹਾਂ ਸਮਾਗਮ ਨੂੰ ਸਫਲ ਬਣਾਉਣ ਲਈ ਵੱਖ-ਵੱਖ ਭਾਈਵਾਲ ਸੰਸਥਾਵਾਂ ਦਾ ਧੰਨਵਾਦ ਕੀਤਾ।  ਜਿੱਥੇ ਹੋਰਨਾਂ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਅਹਾਤਾ ਸ਼ੇਰਜੰਗ ਦੇ ਮੁਖੀ ਰਾਮਜੀ ਦਾਸ, ਐਡਵੋਕੇਟ ਆਰ.ਐਲ. ਸੁਮਨ, ਦਲ ਦੇ ਉਪ ਪ੍ਰਧਾਨ ਲਲਨ ਬੋਧ, ਐਡਵੋਕੇਟ ਇੰਦਰਜੀਤ ਸਿੰਘ, ਬ੍ਰਿਜ ਲਾਲ, ਮਨੋਜ ਕੁਮਾਰ, ਚੰਦਰਿਕਾ ਪ੍ਰਸਾਦ ਰਾਓ, ਸੰਜੇ ਕੁਮਾਰ, ਡਾ: ਸੰਜੀਤ, ਵਿਵੇਕਾਨੰਦ, ਓਮ ਪ੍ਰਕਾਸ਼, ਜੈ ਪ੍ਰਕਾਸ਼, ਪ੍ਰੇਮ ਸੋਹਲ, ਚਰਨਜੀਤ ਸਿੰਘ ਥਰੀਕੇ, ਪਰਵਿੰਦਰ ਸਿੰਘ ਟਿੱਬਾ ਰੋਡ ਆਦਿ ਹਾਜ਼ਰ ਸਨ।