5 Dariya News

देश को एकता के सूत्र में पिरोने में बाबा साहिब की विशेष भूमिका: डिप्टी कमिश्नर कोमल मित्तल

जिला प्रशासन ने श्रद्धा सुमन अर्पित कर मनाया डा. बी.आर. अंबेडकर जी का जन्म दिवस

5 Dariya News

होशियारपुर 14-Apr-2024

जिला प्रशासन होशियारपुर की ओर से आज बहुत ही श्रद्धा से भारत रत्न डा. बी.आर अंबेडकर जी का जन्म दिवस जिला प्रशासनिक कांप्लेक्स में मनाया गया। इस मौके डिप्टी कमिश्नर कोमल मित्तल ने कांप्लेक्स में लगी डा. अंबेडकर जी की प्रमिता को श्रद्धा सुमन अर्पित कर उन्हें नमन किया।

डिप्टी कमिश्नर ने जिला वासियों को डा. भीम राव अंबेडकर जी के जन्म दिवस की बधाई देते हुए कहा कि डा. भीम राव अंबेडकर जी भारतीय संविधान के निर्माता थे। उन्होंने कहा कि देश को एकता के सूत्र में पिरोने का जो कार्य बाबा साहिब ने किया है उसे देश कभी भूला नहीं सकता। 

उन्होंने कहा कि बाबा साहब जी ने सभी को बराबर अधिकार देने के लिए एकजुटता कायम करने में मुख्य भूमिका निभाई और उस समय के दौरान समाज में फैली सामाजिक बुराईयों को दूर किया। कोमल मित्तल ने कहा कि बाबा साहिब एक महान शख्सियत थे। उन्होंने कहा कि देश व समाज के लिए उनके योगदान को भुलाया नहीं जा सकता। 

उन्होंने जिला वासियों को अपील करते हुए कहा कि संविधान निर्माता डा. अंबेडकर जी के बताए मार्ग पर चल कर देश व समाज की सेवा के लिए आगे आएं। इस मौके पर उपस्थित अन्य अधिकारियों व कर्मचारियों ने भी डा. अंबेडकर जी को श्रद्धा सुमन अर्पित किए।

ਦੇਸ਼ ਨੂੰ ਇਕਜੁੱਟ ਕਰਨ ’ਚ ਬਾਬਾ ਸਾਹਿਬ ਦੀ ਵਿਸ਼ੇਸ਼ ਭੂਮਿਕਾ : ਡਿਪਟੀ ਕਮਿਸ਼ਨਰ ਕੋਮਲ ਮਿੱਤਲ

ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਮਨਾਇਆ ਡਾ. ਬੀ.ਆਰ.ਅੰਬੇਦਕਰ ਜੀ ਦਾ ਜਨਮ ਦਿਵਸ

ਹੁਸ਼ਿਆਰਪੁਰ

ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਬਹੁਤ ਹੀ ਸ਼ਰਧਾ ਨਾਲ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਦਾ ਜਨਮ ਦਿਵਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕੰਪਲੈਕਸ ਵਿਚ ਲੱਗੀ ਡਾ. ਅੰਬੇਦਕਰ ਜੀ ਦੀ ਤਸਵੀਰ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਜੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਕਜੁੱਟ ਕਰਨ ਦਾ ਜੋ ਕਾਰਜ ਬਾਬਾ ਸਾਹਿਬ ਨੇ ਕੀਤਾ ਹੈ, ਉਸ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ। 

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਨੇ ਸਾਰਿਆਂ ਨੂੰ ਬਰਾਬਰ ਅਧਿਕਾਰ ਦੇਣ ਲਈ ਇਕਜੁੱਟਤਾ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਅਤੇ ਉਸ ਸਮੇਂ ਦੌਰਾਨ ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ। ਕੋਮਲ ਮਿੱਤਲ ਨੇ ਕਿਹਾ ਕਿ ਬਾਬਾ ਸਾਹਿਬ ਇਕ ਮਹਾਨ ਸ਼ਖਸੀਅਤ ਸਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸਮਾਜ ਲਈ ਦਿੱਤੇ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। 

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਅੰਬੇਦਕਰ ਜੀ ਦੇ ਦਰਸਾਏ ਮਾਰਗ ’ਤੇ ਚੱਲ ਕੇ ਦੇਸ਼ ਅਤੇ ਸਮਾਜ ਦੀ ਸੇਵਾ ਲਈ ਅੱਗੇ ਆਉਣ। ਇਸ ਮੌਕੇ ਹਾਜ਼ਰ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਡਾ. ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।