5 Dariya News

पंजाब की मंडियों में गेहूं की आवक, खरीद व लिफ्टिंग का काम शुरू

हरचंद सिंह बरसट ने कहा- मंडियों में खरीद प्रबंधों को उचित ढंग से चलाने के लिये किये गए पुख्ता प्रबंध

5 Dariya News

एस.ए.एस. नगर 12-Apr-2024

पंजाब मंडी बोर्ड के चेयरमैन स. हरचंद सिंह बरसट ने रबी सीज़न 2024-25 के दौरान मंडियों में किसानों को किसी भी प्रकार की समस्या ना आने देने की बात पर जोर देते हुए बताया कि मंडियों में किसानों, आढ़तियों, मजदूरों की सहूलियत के लिये पुख्ता प्रबंध किये गये हैं। उन्होंने बताया कि पंजाब की मंडियों में गेहूं की खरीद शुरू हो गई है। इसके चलते अब तक मंडियों में 5596 मीट्रिक टन गेहूं की आवक हो गई है और 2717 मीट्रिक टन गेंहू की खरीद हो चुकी है। 

जिसमें से 1793 मीट्रिक टन सरकारी और 924 मीट्रिक टन गेंहू की प्राइवेट स्तर पर खरीद हुई है और 742 मीट्रिक टन गेहूं की लिफ्टिंग हो चुकी है। बरसट ने कहा कि रबी सीजन 2024-25 के दौरान पंजाब मंडी बोर्ड द्वारा कुल 1907 खरीद केंद्र और 517 आरजी खरीद केंद्रों की घोषणा की गई है। जहां पंजाब के लोगों, किसानों, मजदूरों, आढ़तियों और व्यापारियों के लिए खरीद व्यवस्था को सही ढंग से चलाने के लिए उचित व्यवस्था की गई है। 

इसके तहत सभी मंडियों की को साफ – सफाई, पीने के लिये पानी, बिजली की व्यवस्था, बैठने के लिए छाया और शौचालयों की व्यवस्था की गई है। खरीद प्रबंधों को सुचारु रूप से चलाने के लिए जिला मंडी अधिकारियों को निजी स्तर पर जांच के निर्देश दिए गए हैं तथा मुख्यालय स्तर पर भी जांच के लिए फ्लाइंग स्कवाइड टीम का गठन किया गया है। उन्होंने कहा कि मुख्यालय में कंट्रोल रूम भी बनाया गया है।

उन्होंने कहा कि किसानों की सुविधा को मुख्य रखते हुए हर साल मंडियों की संख्या बढ़ाई जाती है। पिछले साल 1860 खरीद केंद्र घोषित किए गए थे और इस साल 1907 खरीद केंद्र घोषित किए गए हैं, जो पिछले साल से 47 खरीद केंद्र अधिक हैं और निर्विघन खरीद को सुनिश्चित करने के लिए सार्वजनिक स्थानों पर 517 आरजी खरीद केंद्रों की भी घोषणा की जा रही है। 

उन्होंने कहा कि पंजाब मंडी बोर्ड द्वारा किसानों, मजदूरों, आढ़तियों और व्यापारियों की सुविधा के लिए विशेष प्रयास किए जा रहे हैं। पंजाब मंडी बोर्ड किसानों, मजदूरों, आढ़तियों और व्यापारियों की सुविधा को मुख्य रखकर ही काम करता है। सीजन के दौरान किसानों को किसी भी प्रकार की परेशानी का सामना नहीं करना पड़ेगा।

ਪੰਜਾਬ ਦੀਆਂ ਮੰਡੀਆਂ ਵਿੱਚੋਂ ਕਣਕ ਦੀ ਆਮਦ, ਖਰੀਦ ਤੇ ਲਿਫਟਿੰਗ ਦਾ ਕੰਮ ਸੁਚਝੇ ਢੰਗ ਨਾਲ ਸ਼ੁਰੂ

ਹਰਚੰਦ ਸਿੰਘ ਬਰਸਟ ਨੇ ਕਿਹਾ- ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ

ਐਸ.ਏ.ਐਸ. ਨਗਰ 

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਹਾੜੀ ਸੀਜ਼ਨ 2024-25 ਦੌਰਾਨ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਆਉਣ ਦੀ ਗੱਲ ਤੇ ਜੋਰ ਦਿੰਦਿਆਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਜਿਸਦੇ ਚਲਦਿਆਂ ਹੁਣ ਤੱਕ ਮੰਡੀਆਂ ਵਿੱਚ 5596 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ 2717 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ।

ਜਿਸ ਵਿੱਚੋਂ 1793 ਮੀਟ੍ਰਿਕ ਟਨ ਸਰਕਾਰੀ ਅਤੇ 924 ਮੀਟ੍ਰਿਕ ਟਨ ਕਣਕ ਦੀ ਪ੍ਰਾਈਵੇਟ ਪੱਧਰ ਤੇ ਖਰੀਦ ਹੋਈ ਚੁੱਕੀ ਹੈ ਅਤੇ 742 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਵੀ ਹੋ ਗਈ ਹੈ।  ਸ. ਬਰਸਟ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਹਾੜ੍ਹੀ ਸੀਜ਼ਨ 2024-25 ਦੌਰਾਨ ਕੁੱਲ 1907 ਖਰੀਦ ਕੇਂਦਰ ਅਤੇ 517 ਆਰਜੀ ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ। ਜਿੱਥੇ ਪੰਜਾਬ ਦੇ ਲੋਕਾਂ, ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਅਤੇ ਵਪਾਰੀਆਂ ਲਈ ਖਰੀਦ ਪ੍ਰਬੰਧਾਂ ਨੂੰ ਸਹੀ ਚਲਾਉਣ ਦੇ ਲਈ ਸੁਚੱਝੇ ਪ੍ਰਬੰਧ ਕੀਤੇ ਗਏ ਹਨ, ਜਿਸਦੇ ਚੱਲਦਿਆਂ ਸਾਰੀਆਂ ਮੰਡੀਆਂ ਦੀ ਸਾਫ-ਸਫਾਈ, ਪੀਣ ਯੋਗ ਪਾਣੀ ਦੇ ਪ੍ਰਬੰਧ, ਬਿਜਲੀ ਦੇ ਯੋਗ ਪ੍ਰਬੰਧ, ਬੈਠਣ ਲਈ ਛਾਂ ਅਤੇ ਪਖਾਨਿਆ ਦਾ ਪ੍ਰਬੰਧ ਕੀਤਾ ਗਿਆ ਹੈ। 

ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਜਿਲ੍ਹਾਂ ਮੰਡੀ ਅਫ਼ਸਰਾਂ ਨੂੰ ਨਿੱਜੀ ਪੱਧਰ ਤੇ ਚੈਕਿੰਗ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਨਾਲ ਹੀ ਚੈਕਿੰਗ ਦੇ ਲਈ ਮੁੱਖ ਦਫ਼ਤਰ ਪੱਧਰ ਤੇ ਫਲਾਇੰਗ ਸੁਕਾਇਡ ਟੀਮ ਵੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦਫ਼ਤਰ ਵਿਖੇ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਮੰਡੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਂਦਾ ਹੈ। ਪਿਛਲੇ ਸਾਲ 1860 ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਸਨ ਅਤੇ ਇਸ ਸਾਲ 1907 ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਨਾਲੋਂ 47 ਖ੍ਰੀਦ ਕੇਂਦਰ ਵੱਧ ਹਨ ਅਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਜਨਤਕ ਥਾਵਾਂ ਤੇ 517 ਆਰਜੀ ਖਰੀਦ ਕੇਂਦਰ ਵੀ ਐਲਾਨੇ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ, ਵਪਾਰੀਆਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਮੰਡੀ ਬੋਰਡ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਅਤੇ ਵਪਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਕੇ ਹੀ ਕੰਮ ਕਰਦਾ ਹੈ। ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।