5 Dariya News

लोक सभा मतदान 2024 के मद्देनज़र मुख्य निर्वाचन अधिकारी सिबिन सी द्वारा पी. ए. एम. एस. की शुरुआत

5 Dariya News

चंडीगढ़ 11-Apr-2024

निष्पक्ष और सुचारू चुनाव अमल को यकीनी बनाने के लिए पंजाब के मुख्य निर्वाचन अधिकारी सिबिन सी द्वारा आज यहाँ अपने दफ़्तर में लोक सभा चुनाव 2024 के लिए पोल ऐक्टिविटी मैनेजमेंट सिस्टम (पी. ए. एम. एस.) की शुरुआत की गई। ज़िक्रयोग्य है कि 2022 विधान सभा मतदान के दौरान पी. ए. एम. एस. ने अलग-अलग चुनाव प्रोग्रामों जैसे कि पोल पार्टियों की गतिविधियां, मोक पोल, वोटिंग प्रक्रिया शुरू और बंद होने, शाम 6 बजे पंक्ति में खड़े वोटरों की संख्या, जमा करवाई गई सामग्री आदि की निगरानी में महत्वपूर्ण भूमिका निभाई थी। 

यह प्रणाली एक समर्पित मोबाइल एप्लीकेशन के प्रयोग के ज़रिये सैक्टर मैजिस्ट्रेटों द्वारा सभी पोलिंग स्टेशनों में अलग-अलग गतिविधियों की रियल टाईम मॉनिटरिंग के लिए और ज्यादा मददगार सिद्ध हुई। सिबिन सी ने बताया कि लोक सभा चुनाव 2024 के मद्देनज़र पी. ए. एम. एस. को और भी कारगर बनाया गया है, जो चुनाव प्रक्रिया के दौरान पारदर्शिता को यकीनी बनाते हुये मतदान से सम्बन्धित अलग- अलग गतिविधियों के प्रबंधन में अहम भूमिका निभाएगा। 

उन्होंने आगे बताया कि रियल-टाईम अपडेट्स के लिए ऐंडरायड और आई. ओ. एस. प्लेटफार्मों के लिए मोबाइल ऐपलीकेशनें विकसित की गई हैं। इसके इलावा एप्लीकेशन और सरवर के दरमियान प्रभावी तालमेल को यकीनी बनाने के लिए एक टोकन-आधारित एकसैस ऐलगोरिदम भी लागू किया गया है। 

जी. पी. एस. कोआर्डीनेटस का प्रयोग करते यह एप्लीकेशन डिसपैच प्रक्रिया के दौरान पार्टियों की हलचल पर बारीकी से नज़र रखती है और हर कदम पर पारदर्शिता और जवाबदेही को यकानी बनाती है। 

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਪੀ.ਏ.ਐਮ.ਐਸ. ਦੀ ਸ਼ੁਰੂਆਤ

ਚੰਡੀਗੜ੍ਹ

ਨਿਰਪੱਖ ਅਤੇ ਸੁਚਾਰੂ ਚੋਣ ਅਮਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਅੱਜ ਇਥੇ ਆਪਣੇ ਦਫ਼ਤਰ ਵਿਖੇ ਲੋਕ ਸਭਾ ਚੋਣਾਂ 2024 ਲਈ ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ (ਪੀ.ਏ.ਐਮ.ਐਸ.) ਦੀ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੀ.ਏ.ਐਮ.ਐਸ. ਨੇ ਵੱਖ-ਵੱਖ ਚੋਣ ਪ੍ਰੋਗਰਾਮਾਂ ਜਿਵੇਂ ਕਿ ਪੋਲ ਪਾਰਟੀਆਂ ਦੀਆਂ ਗਤੀਵਿਧੀਆਂ, ਮੌਕ ਪੋਲ, ਵੋਟਿੰਗ ਪ੍ਰਕਿਰਿਆ ਸ਼ੁਰੂ ਤੇ ਬੰਦ ਹੋਣ, ਸ਼ਾਮ 6 ਵਜੇ ਕਤਾਰ ਵਿੱਚ ਖੜ੍ਹੇ ਵੋਟਰਾਂ ਦੀ ਗਿਣਤੀ, ਜਮ੍ਹਾਂ ਕਰਵਾਈ ਗਈ ਸਮੱਗਰੀ ਆਦਿ ਦੀ ਨਿਗਰਾਨੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 

ਇਹ ਪ੍ਰਣਾਲੀ ਇੱਕ ਸਮਰਪਿਤ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਜ਼ਰੀਏ ਸੈਕਟਰ ਮੈਜਿਸਟ੍ਰੇਟਾਂ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ਵਿਖੇ ਵੱਖ-ਵੱਖ ਗਤੀਵਿਧੀਆਂ ਦੀ ਰੀਅਲ ਟਾਈਮ ਮਾਨੀਟਰਿੰਗ ਲਈ ਵਧੇਰੇ ਮਦਦਗਾਰ ਸਿੱਧ ਹੋਈ। ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੀ.ਏ.ਐਮ.ਐਸ. ਨੂੰ ਹੋਰ ਵੀ ਕਾਰਗਰ ਬਣਾਇਆ ਗਿਆ ਹੈ, ਜੋ ਚੋਣ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਿਆਂ ਚੋਣਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਉਨ੍ਹਾਂ ਅੱਗੇ ਦੱਸਿਆ ਕਿ ਰੀਅਲ-ਟਾਈਮ ਅਪਡੇਟਸ ਲਈ ਐਂਡਰਾਇਡ ਅਤੇ ਆਈ.ਓ.ਐਸ. ਪਲੇਟਫਾਰਮਾਂ ਵਾਸਤੇ ਮੋਬਾਈਲ ਐਪਲੀਕੇਸ਼ਨਾਂ ਵਿਕਸਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਐਪਲੀਕੇਸ਼ਨ ਅਤੇ ਸਰਵਰ ਦਰਮਿਆਨ ਪ੍ਰਭਾਵੀ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਇੱਕ ਟੋਕਨ-ਅਧਾਰਤ ਅਕਸੈਸ ਐਲਗੋਰਿਦਮ ਵੀ ਲਾਗੂ ਕੀਤਾ ਗਿਆ ਹੈ। 

ਜੀ.ਪੀ.ਐਸ. ਕੋਆਰਡੀਨੇਟਸ  ਦੀ ਵਰਤੋਂ ਕਰਦਿਆਂ ਇਹ ਐਪਲੀਕੇਸ਼ਨ ਡਿਸਪੈਚ ਪ੍ਰਕਿਰਿਆ ਦੌਰਾਨ ਪਾਰਟੀਆਂ ਦੀ ਹਲਚਲ 'ਤੇ ਬਾਰੀਕੀ ਨਾਲ ਨਜ਼ਰ ਰੱਖਦੀ ਹੈ ਅਤੇ ਹਰ ਕਦਮ 'ਤੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦੀ ਹੈ।

Punjab CEO Sibin C Launches Pams For Lok Sabha Elections 2024

Chandigarh 

Spearheading the charge for efficient electoral processes, Punjab's Chief Electoral Officer (CEO), Sibin C, launched the Poll Activity Management System (PAMS) for the upcoming Lok Sabha Elections 2024 in his office today. It is pertinent to mention that during the Assembly Elections of 2022, the PAMS played a pivotal role in monitoring various poll events such as Party Dispatched, Party Arrived, Mock Poll conducted, Poll Started, Poll Closed, Voters in Queue at 6 pm, Party Dispersed, Party Reached and Material Deposited.

This system facilitated real-time monitoring of activities across all polling stations through sector magistrates, utilizing a dedicated mobile application. Sibin C underscored that the PAMS has been enhanced and refined for the forthcoming Lok Sabha Elections 2024, promising heightened efficiency in managing election-related activities while ensuring transparency in the electoral process. 

To provide real-time updates, mobile applications compatible with both Android and iOS platforms have been developed. Moreover, a token-based access algorithm has been implemented to ensure secure interactions between the application and the server. 

Leveraging GPS coordinates (latitude and longitude), the application meticulously tracks the movement of parties during the dispatch process, thereby upholding transparency and accountability at every step.