5 Dariya News

जिला प्रशासन ने 'लोकतंत्र की जागो' निकाल कर मतदाताओं को मतदान करने का किया आह्वान

लोकतंत्र के सबसे बड़े पर्व पर जिलावासी अपने मताधिकार का प्रयोग अवश्य करें: कोमल मित्तल

5 Dariya News

गढ़दीवाला/होशियारपुर 11-Apr-2024

भारत निर्वाचन आयोग के दिशानिर्देशानुसार एवं डिप्टी कमिश्नर-कम-जिला निर्वाचन अधिकारी होशियारपुर कोमल मित्तल के कुशल नेतृत्व में जिले में लोगों को मतदान करने एवं वोट बनाने के प्रति जागरूक करने हेतु विभिन्न जागरूकता कार्यक्रम चलाए जा रहे हैं। इसी कड़ी के अन्तर्गत विधानसभा उड़मुड़ के गांव रूपोवाल में एक अनोखी पहल की गई, जिसके अंतर्गत गांव में 'लोकतंत्र की जागो' निकाली गई। 

गांव के आसपास एक बहुत बड़ा और पुराना बरगद का पेड़ है और उसके आस पास बने बड़े चबूतरे पर लोगों का एकत्रीकरण किया गया। इस दौरान गांव के करीब 500 लोग एकत्र हुए। इस जागो में मुख्य अतिथि के तौर पर जिला निर्वाचन अधिकारी कोमल मित्तल  व विशेष अतिथि के तौर पर एस.डी.एम टांडा व्योम भारद्वाज ने शिरकत की। कार्यक्रम की रूपरेखा जिला स्वीप नोडल अधिकारी प्रीत कोहली ने तैयार की, जिनका सहयोग उनके सहायक नोडल अधिकारी अकुंर शर्मा ने किया। 

इस दौरान सरकारी सीनियर सीनियर सेकेंडरी स्मार्ट स्कूल अंबाला जट्टा की छात्राओं की ओर से सहायक नोडल अधिकारी उड़मुड़ डा. कुलदीप सिंह मिन्हास के नेतृत्व में मतदाताओं को अनोखे तरीके से वोट के प्रति जागरूक करने के लिए पहले स्वीप गिद्दा शुरू प्रस्तुत किया गया, जिसकी सभी बोलियां मतदाता जागरूकता से संबंधित थी। इसके बाद गांव वासियों को साथ लेकर ढोल की थाप पर जागो निकाली गई, जिसका नेतृत्व डिप्टी कमिश्नर की ओर से किया गया। 

डिप्टी कमिश्नर-कम-जिला निर्वाचन अधिकारी कोमल मित्तल ने इस अनूठी पहल कदमी के लिए स्कूल की प्रशंसा की और कहा कि जैसे एक विवाह में सभी गांव वासियों को आमंत्रित किया जाता है और फिर सभी के साथ मिलकर गांव में खुशी मनाई जाती है। उसी प्रकार मतदान भी एक महापर्व है, जिसमें हम सब मिलकर अपने मताधिकार का प्रयोग करते हैं। उन्होंने समूह जिलावासियों को लोकतंत्र के सबसे बड़े त्योहार पर अपने मताधिकार का प्रयोग करने का आह्वान किया। इस अवसर पर जिला स्वीप नोडल अधिकारी प्रीत कोहली एवं सहायक नोडल अधिकारी अंकुर शर्मा ने भी ग्रामीणों को मतदान करने के लिए जागरूक किया।  

इस अवसर पर स्वीप आइकॉन डा.केवल, दक्ष सोहल स्वीप नोडल अधिकारी उड़मुउड़,  डॉ. हरदीप सिंह मिन्हास सुपरवाइजर, बीएलओ जसवीर सिंह बोदल, जगदीप सिंह, राजिंदर सिंह, हरतेज कौर, रजनी बाला, रणजीत कौर, इंद्रजीत सिंह और ग्रामीण उपस्थित थे।

ਜ਼ਿਲ੍ਹਾ ਪ੍ਰਸ਼ਾਸਨ ਨੇ 'ਲੋਕਤੰਤਰ ਦੀ ਜਾਗੋ' ਕੱਢ ਕੇ ਵੋਟਰਾਂ ਨੂੰ ਵੋਟ ਪਾਉਣ ਦਾ ਦਿੱਤਾ ਸੱਦਾ

ਲੋਕਤੰਤਰ ਦੇ ਸਭ ਤੋਂ ਵੱਡੇ ਤਿਓਹਾਰ 'ਤੇ ਜ਼ਿਲ੍ਹਾ ਵਾਸੀ ਆਪਣੇ ਵੋਟ ਦੇ ਅਧਿਕਾਰ ਦਾ ਜ਼ਰੂਰ ਕਰਨ ਇਸਤੇਮਾਲ: ਕੋਮਲ ਮਿੱਤਲ

ਗੜ੍ਹਦੀਵਾਲਾ/ ਹੁਸ਼ਿਆਰਪੁਰ

ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ -ਕਮ-ਜਿਲਾ ਚੋਣ ਅਫ਼ਸਰ ਹੁਸਿਆਰਪੁਰ ਕੋਮਲ ਮਿੱਤਲ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਵੋਟ ਪਾਉਣ ਅਤੇ ਵੋਟ ਬਣਾਉਣ ਸਬੰਧੀ ਜਾਗਰੂਕ ਕਰਨ ਦੇ ਲਈ ਜ਼ਿਲ੍ਹੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਰੂਪੋਵਾਲ ਹਲਕਾ ਉੜਮੁੜ ਵਿੱਚ ਇੱਕ ਨਿਵੇਕਲੀ ਪਹਿਲ ਕੀਤੀ ਗਈ, ਜਿਸ ਅਧੀਨ ਪਿੰਡ ਵਿੱਚ 'ਲੋਕਤੰਤਰ ਦੀ ਜਾਗੋ' ਕੱਢੀ ਗਈ। 

ਪਿੰਡ ਦੀ ਸੱਥ ਵਿੱਚ ਬਹੁਤ ਵੱਡਾ ਤੇ ਪੁਰਾਣਾ ਬੋਹੜ ਦਾ ਦਰਖ਼ਤ ਹੈ ਅਤੇ ਉਸ ਦੇ ਆਲੇ ਬਣੇ ਵੱਡੇ ਥੜੇ ਦੇ ਆਸ ਪਾਸ ਪਿੰਡ ਦੇ ਲੋਕਾਂ ਦਾ ਇਕੱਠ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਤਕਰੀਬਨ 500 ਲੋਕ ਇਕੱਤਰ ਹੋਏ। ਇਸ ਜਾਗੋ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਐਸ.ਡੀ.ਐਮ ਟਾਂਡਾ ਵਿੳਮ ਭਾਰਦਵਾਜ ਨੇ ਸ਼ਿਰਕਤ ਕੀਤੀ। 

ਇਸ ਪ੍ਰੋਗਰਾਮ ਦੀ ਰੂਪ-ਰੇਖਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਵਲੋਂ ਉਲੀਕੀ ਗਈ, ਉਹਨਾਂ ਦਾ ਸਾਥ ਉਹਨਾਂ ਦੇ ਸਹਾਇਕ ਨੋਡਲ ਅਫ਼ਸਰ ਅਕੁੰਰ ਸ਼ਰਮਾ ਵਲੋਂ ਦਿੱਤਾ ਗਿਆ। ਇਸ ਦੌਰਾਨ ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਣਾਂ ਵਲੋਂ ਸਹਾਇਕ ਨੋਡਲ ਅਫ਼ਸਰ ਉੜਮੁੜ ਡਾ. ਕੁਲਦੀਪ ਸਿੰਘ ਮਿਨਹਾਸ ਜੀ ਅਗਵਾਈ ਵਿੱਚ ਇਕ ਨਿਵੇਕਲੇ ਢੰਗ ਨਾਲ ਵੋਟਰਾਂ ਨੂੰ ਵੋਟਾਂ ਲਈ ਜਾਗਰੂਕ ਕਰਨ ਲਈ ਪਹਿਲਾ ਸਵੀਪ ਗਿੱਧਾ ਪੇਸ਼ ਕੀਤਾ ਗਿਆ, ਜਿਸ ਦੀਆਂ ਸਾਰੀਆਂ ਬੋਲੀਆਂ ਵੋਟਰ ਜਾਗਰੁਕਤਾ ਨਾਲ ਸੰਬਧਤ ਸਨ। 

ਇਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਢੋਲ ਦੀ ਥਾਪ ਤੇ ਜਾਗੋ ਕੱਢੀ ਗਈ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ। ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਇਸ ਨਿਵੇਕਲੀ ਪਹਿਲ ਕਦਮੀ ਲਈ ਸਕੂਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿਵੇਂ ਇੱਕ ਵਿਆਹ ਵਿੱਚ ਸਾਰੇ ਪਿੰਡ ਵਾਸੀਆਂ ਨੂੰ ਸੱਦਾ ਦੇ ਕੇ ਬੁਲਾਇਆ ਜਾਂਦਾ ਹੈ ਅਤੇ ਫਿਰ ਸਾਰੀਆਂ ਦੇ ਨਾਲ ਮਿਲਕੇ ਪਿੰਡ ਵਿੱਚ ਖੁਸ਼ੀ ਮਨਾਈ ਜਾਂਦੀ ਹੈ। 

ਉਸੇ ਤਰਾਂ ਵੋਟਾਂ ਵੀ ਇੱਕ ਮਹਾ ਉਤਸਵ ਹੈ, ਜਿਸ ਵਿੱਚ ਅਸੀਂ ਸਾਰੇ ਇੱਕਠੇ ਹੋਕੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਦੇ ਹਾਂ। ਉਨ੍ਹਾਂ ਲੋਕਤੰਤਰ ਦੇ ਸਭ ਤੋਂ ਵੱਡੇ ਤਿਓਹਾਰ 'ਤੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਤੇ ਜਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਅਤੇ ਸਹਾਇਕ ਨੋਡਲ ਅਫ਼ਸਰ ਅੰਕੁਰ ਸ਼ਰਮਾ ਨੇ ਵੀ ਆਪਣੀਆਂ ਜੁਗਤਾ ਰਾਹੀਂ ਵਿਦਿਆਰਥੀਆਂ ਨਾਲ ਰੰਗ ਬੰਨਿਆ ਪਿੰਡ ਵਾਸੀਆਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ। 

ਇਸ ਮੌਕੇ ਸਵੀਪ ਆਈਕੋਨ ਡਾ. ਕੇਵਲ, ਦਕਸ਼ ਸੋਹਲ ਸਵੀਪ ਨੋਡਲ ਅਫ਼ਸਰ ਉੜਮੁੜ , ਡਾ ਹਰਦੀਪ ਸਿੰਘ ਮਿਨਹਾਸ ਸੁਪਰਵਾਈਜਰ, ਬੀ.ਐਲ.ਓ ਜਸਵੀਰ ਸਿੰਘ ਬੋਦਲ, ਜਗਦੀਪ ਸਿੰਘ, ਰਾਜਿੰਦਰ ਸਿੰਘ, ਹਰਤੇਜ ਕੌਰ, ਰਜਨੀ ਬਾਲਾ, ਰਣਜੀਤ ਕੌਰ, ਇੰਦਰਜੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਿਰ ਸਨ।