5 Dariya News

डिप्टी कमिश्नर कोमल मित्तल ने बास्केटबाल खिलाड़ियों को भेंट किए स्पोर्ट्स शूज व प्लेइंग किट्स

5 Dariya News

होशियारपुर 10-Apr-2024

डिप्टी कमिश्नर कोमल मित्तल के सहयोग से लाजवंती मल्टीपर्पज स्टेडियम में चल रहे बास्केटबाल रैंजीडेंशियल सैंटर को 12 जोड़े स्पोर्ट्स शूज व 12 प्लेइंग किट्स दी गई। जानकारी देते हुए जिला खेल अधिकारी गुरप्रीत सिंह ने बताया कि इस बास्केटबाल टीम ने प्रदेश स्तरीय स्कूल गेम्स में तीसरा, खेडां वतन पंजाब दीयां में गोल्ड मैडल व अंडर-17 यूथ स्टेट पंजाब चैंपीयनशिप में गोल्ड मैडल हासिल किया है। 

उन्होंने बताया कि अंडर-17 यूथ स्टेट पंजाब चैंपियनिशप में यह गोल्ड मैडल 1997 के बाद होशियारपुर की लड़कियों की टीम को 27 वर्ष बाद प्राप्त हुआ है। उन्होंने बताया कि इस टूर्नामेंट के बाद होशियारपुर लड़कियों की टीम में सरे पांच लड़कियों ने 38वीं यूथ नेशनल बास्केटबाल चैंपियनशिप में भाग लिया। इस मौके पर चंद्र प्रकाश सैनी, रणजीत राणा, जसवंत सिंह, बास्क्टेबाल कोच अमनदीप कौर व खिलाड़ी भी मौजूद थे।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਬਾਸਕਟਬਾਲ ਖਿਡਾਰੀਆਂ ਨੂੰ ਭੇਟ ਕੀਤੇ ਸਪੋਰਟਸ ਸ਼ੂਜ਼ ਤੇ ਖੇਡ ਕਿੱਟਾਂ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਸਹਿਯੋਗ ਨਾਲ ਲਾਜਵੰਤੀ ਮਲਟੀਪਰਪਜ਼ ਸਟੇਡੀਅਮ ਵਿਚ ਚੱਲ ਰਹੇ ਬਾਸਕਟਬਾਲ ਰੈਜ਼ੀਡੈਂਸ਼ੀਅਲ ਸੈਂਟਰ ਨੂੰ 12 ਜੋੜੇ ਸਪੋਰਟਸ ਸ਼ੂਜ਼ ਅਤੇ 12 ਖੇਡ ਕਿੱਟਾਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਬਾਸਕਟਬਾਲ ਟੀਮ ਨੇ ਸੂਬਾ ਪੱਧਰੀ ਸਕੂਲ ਖੇਡਾਂ ਵਿਚ ਤੀਸਰਾ, ਖੇਡਾਂ ਵਤਨ ਪੰਜਾਬ ਦੀਆਂ ਵਿਚ ਗੋਲਡ ਮੈਡਲ ਅਤੇ ਅੰਡਰ-17 ਯੂਥ ਸਟੇਟ ਪੰਜਾਬ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਅੰਡਰ-17 ਯੂਥ ਸਟੇਟ ਪੰਜਾਬ ਚੈਂਪੀਅਨਸ਼ਿਪ ਵਿਚ ਇਹ ਗੋਲਡ ਮੈਡਲ 1997 ਤੋਂ ਬਾਅਦ ਹੁਸ਼ਿਆਰਪੁਰ ਦੀਆਂ ਲੜਕੀਆਂ ਦੀ ਟੀਮ ਨੂੰ 27 ਸਾਲ ਬਾਅਦ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਤੋਂ ਬਾਅਦ ਹੁਸ਼ਿਆਰਪੁਰ ਲੜਕੀਆਂ ਦੀ ਟੀਮ ਦੀਆਂ ਪੰਜਾਂ ਲੜਕੀਆਂ ਨੇ 38ਵੀਂ ਯੂਥ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਵੀ ਭਾਗ ਲਿਆ। ਇਸ ਮੌਕੇ ਚੰਦਰ ਪ੍ਰਕਾਸ਼ ਸੈਣੀ, ਰਣਜੀਤ ਰਾਣਾ, ਜਸਵੰਤ ਸਿੰਘ, ਬਾਸਕਟਬਾਲ ਕੋਚ ਅਮਨਦੀਪ ਕੌਰ ਅਤੇ ਖਿਡਾਰੀ ਵੀ ਮੌਜੂਦ ਸਨ।