5 Dariya News

गेजा राम वाल्मिकी को लोकसभा प्रत्याशी बनाने की उठी मांग

वाल्मिकी मजहबी सिख समुदाय के विभिन्न संगठनों ने सुनील जाखड़ से मुलाकात कर मौजूदा राजनीतिक स्थिति पर चर्चा की

5 Dariya News

चंडीगढ़ 09-Apr-2024

आज वाल्मिकी मजहबी सिख समाज के विभिन्न संगठनों का एक प्रतिनिधिमंडल भारतीय जनता पार्टी पंजाब के प्रदेश अध्यक्ष सुनील जाखड़ से चंडीगढ़ स्थित भाजपा मुख्यालय में मिला, जहां उन्होंने प्रदेश अध्यक्ष से पंजाब की वर्तमान राजनीतिक स्थिति पर विस्तार से चर्चा की तथा आम आदमी पार्टी पंजाब की भगवंत मान सरकार द्वारा दलित समुदाय के साथ किए गए धोखे और अत्याचारों के बारे में जानकारी दी।

इस प्रतिनिधिमंडल का नेतृत्व पावन वाल्मिकी तीर्थ कमेटी अमृतसर के शशि गिल ने किया। इस प्रतिनिधिमंडल में पावन वाल्मिकी तीर्थ कमेटी अमृतसर के शशि गिल के अलावा डॉ. अंबेडकर भलाई मंच के ओम प्रकाश अनार्य, सेंट्रल वाल्मिकी सभा इंडिया के प्रदेश अध्यक्ष जतिंदर चानो, यूथ अध्यक्ष एडवोकेट राहुल आदिया, डॉ. बीआर अंबेडकर एजुकेशन मूवमेंट के एडवोकेट नरेश गिल, सृष्टिकर्ता आदि वाल्मिकी एजुकेशन फाउंडेशन के शीतल आदिवंशी, यूथ अध्यक्ष लुधियाना रमन सिद्धु, रमन मट्टू रोपड़ आदि उपस्थित थे।

वाल्मिकी मजहबी सिख और दलित समाज के नेताओं ने कहा कि गेजा राम वाल्मिकी जो कि लंबे समय से वाल्मिकी मजहबी सिख और दलित समाज की उन्नति के लिए काम कर रहे हैं। उनके समाज के प्रति कार्यों को देखते हुए प्रदेश अध्यक्ष सुनील जाखड़ से दलित समुदाय के नेता गेजा राम वाल्मिकी को लोकसभा फतेहगढ़ साहिब से भाजपा का टिकट दिए जाने की मांग की गई।

सभी ने सहमति जताते हुए भाजपा प्रदेश अध्यक्ष सुनील जाखड़ से कहा कि गेजा राम वाल्मिकी जो कि लंबे समय से बिना किसी पद तथा जिम्मेदारी के अपनी सेवाएं दे रहे हैं। वह लंबे समय से समाज की सेवा कर रहे हैं, उन्हें यह सेवा जारी रखनी चाहिए और लोकसभा फतेहगढ़ साहिब का चेहरा बनकर भारत की सबसे बड़ी पंचायत में अपने दलित समुदाय का नेतृत्व करना चाहिए।

उन्होंने कहा कि प्रधानमंत्री नरेंदर मोदी ने दलित समाज के लिए बहुत कुछ किया गया है और अब दलित समाज एकजुट होकर प्रधानमंत्री नरेंद्र मोदी के साथ कंधे से कंधा मिलाकर खड़ा है और तीसरे बार केंद्र में बनने जा रही भाजपा सरकार में योगदान देने के लिए तैयार है।

ਗੇਜਾ ਰਾਮ ਵਾਲਮੀਕੀ ਨੂੰ ਲੋਕਸਭਾ ਉਮੀਦਵਾਰ ਬਣਾਏ ਜਾਣ ਦੀ ਉਠੀ ਮੰਗ

ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸੁਨੀਲ ਜਾਖੜ ਨਾਲ ਮੁਲਾਕਾਤ ਕਰ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਬਾਰੇ ਕੀਤੀ ਚਰਚਾ

ਚੰਡੀਗੜ੍ਹ

ਅੱਜ ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵਫਦ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਮਾਨਯੋਗ ਸੁਨੀਲ ਜਾਖੜ ਨਾਲ ਬੀਜੇਪੀ ਦੇ ਮੁੱਖ ਦਫਤਰ ਚੰਡੀਗੜ ਵਿਖੇ ਮੁਲਾਕਾਤ ਕੀਤੀ, ਜਿਥੇ ਉਹਨਾਂ ਸੂਬਾ ਪ੍ਰਧਾਨ ਨਾਲ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਬਾਰੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ, ਉਥੇ ਹੀ ਵਾਲਮੀਕੀ ਮਜਬੀ ਸਿੱਖ ਅਤੇ ਦਲਿਤ ਭਾਈਚਾਰੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਗਏ ਧੋਖਿਆਂ ਅਤੇ ਕੀਤੇ ਜਾ ਰਹੇ ਅਤਿਆਚਾਰਾਂ ਬਾਰੇ ਜਾਣਕਾਰੀ ਦਿੱਤੀ।

ਇਸ ਵਫਦ ਦੀ ਅਗੁਵਾਈ ਪਾਵਨ ਵਾਲਮੀਕੀ ਤੀਰਥ ਕਮੇਟੀ ਅੰਮ੍ਰਿਤਸਰ ਦੇ ਸ਼ਸ਼ੀ ਗਿੱਲ ਨੇ ਕੀਤੀ। ਇਸ ਵਫਦ ਵਿੱਚ ਪਾਵਨ ਵਾਲਮੀਕੀ ਤੀਰਥ ਕਮੇਟੀ ਅੰਮ੍ਰਿਤਸਰ ਦੇ ਸ਼ਸ਼ੀ ਗਿੱਲ ਤੋਂ ਅਲਾਵਾ ਡਾ ਅੰਬੇਦਕਰ ਭਾਲਾਈ ਮੰਚ ਦੇ ਓਮ ਪ੍ਰਕਾਸ਼ ਅਨਾਰਿਆ, ਸੈਂਟਰਲ ਵਾਲਮੀਕੀ ਸਭਾ ਇੰਡੀਆ ਸੂਬਾ ਪ੍ਰਧਾਨ ਜਤਿੰਦਰ ਚਨੋਅ, ਯੂਥ ਪ੍ਰਧਾਨ ਐਡਵੋਕੇਟ ਰਾਹੁਲ ਆਦੀਆ, ਡਾ ਬੀਆਰ ਅੰਬੇਦਕਰ ਐਜੂਕੇਸ਼ਨ ਮੁਮੇੰਟ ਦੇ ਐਡਵੋਕੇਟ ਨਰੇਸ਼ ਗਿੱਲ, ਸ਼੍ਰੀਸ਼ਟੀਕਰਤਾ ਆਦਿ ਵਾਲਮੀਕੀ ਐਜੂਕੇਸ਼ਨ ਫ਼ਾਉਂਡੇਸ਼ਨ ਦੇ ਸ਼ੀਤਲ ਆਦਿਵੰਸ਼ੀ, ਯੂਥ ਪ੍ਰਧਾਨ ਲੁਧਿਆਣਾ ਰਮਣ ਸਿਧੂ, ਰਮਣ ਮਟ੍ਟੂ ਰੋਪੜ ਆਦਿ ਹਾਜਰ ਸਨ।

ਵਾਲਮੀਕੀ ਮਜਬੀ ਸਿਖ ਅਤੇ ਦਲਿਤ ਸਮਾਜ ਦੇ ਆਗੂਆਂ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਗੇ ਮੰਗ ਰੱਖੀ ਕਿ ਗੇਜਾ ਰਾਮ ਵਾਲਮੀਕੀ, ਜੋ ਕਿ ਕਾਫੀ ਲੰਬੇ ਸਮੇਂ ਤੋਂ ਵਾਲਮੀਕੀ ਮਜਬੀ ਸਿੱਖ ਅਤੇ ਦਲਿਤ ਭਾਈਚਾਰੇ ਦੀ ਤਰੱਕੀ ਲਈ  ਕੰਮ ਕਰਦੇ ਆ ਰਹੇ ਹਨ ਅਤੇ ਜਿਹਨਾਂ ਦੀ ਸਮਾਜ ਪ੍ਰਤੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਦਲਿਤ ਸਮਾਜ ਦੀ ਅਗਵਾਈ ਕਰਨ ਵਾਲੇ ਗੇਜਾ ਰਾਮ ਵਾਲਮੀਕੀ ਜੀ ਨੂੰ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੀ ਟਿਕਟ ਦੇਣ ਦੀ ਮੰਗ ਕੀਤੀ।

ਉਹਨਾਂ ਕਿਹਾ ਕਿ ਗੇਜਾ ਰਾਮ ਵਾਲਮੀਕੀ, ਜੋ ਬਿਨਾਂ ਕਿਸੀ ਅਹੁਦੇ ਅਤੇ ਜਿੰਮੇਵਾਰੀ ਤੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ, ਉਹ ਇਸ ਸੇਵਾ ਨੂੰ ਜਾਰੀ ਰੱਖਣ ਅਤੇ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਚਿਹਰਾ ਬਣ ਕੇ ਆਪਣੇ ਦਲਿਤ ਭਾਈਚਾਰੇ ਦੀ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਅਗਵਾਈ ਕਰਨI ਉਹਨਾਂ ਕਿਹਾ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਦਲਿਤ ਸਮਾਜ ਲਈ ਬਹੁਤ ਕੁਝ ਕੀਤਾ ਹੈ ਅਤੇ ਹੁਣ ਦਲਿਤ ਸਮਾਜ ਇਕਠੀਆਂ ਹੋਕੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਤੀਸਰੀ ਵਾਇਰ ਕੇਂਦਰ ਵਿੱਚ ਬਣਨ ਜਾ ਰਹੀ ਬੀਜੇਪੀ ਸਰਕਾਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੈ।