5 Dariya News

वोट पोलिंग के 70 प्रतिशत पार के लक्ष्य को लेकर जिले में बड़े स्तर पर करवाई जा रही हैं स्वीप गतिविधियाः कोमल मित्तल

एस.डी कालेज होशियारपुर में स्वीप मेले का हुआ आयोजन

5 Dariya News

होशियारपुर 09-Apr-2024

जिला निर्वाचन अधिकारी-कम-डिप्टी कमिश्नर कोमल मित्तल ने कहा कि लोक सभा चुनाव 2024 के मद्देनजर जिले के समूह विधान सभा क्षेत्रों में लगातार स्वीप गतिविधियों के अंतर्गत वोटों संबंधी जागरुकता फैलाई जा रही है। इसका उद्देश्य वोट पोलिंग के 70 प्रतिशत से पार के लक्ष्य को प्राप्त करना है व वोटिंग प्रतिशतता को बढ़ाना है। 

वे आज एस.डी कालेज होशियारपुर में स्वीप मेले के अंर्तगत वोटर जागरुकता कार्यक्रम को संबोधित कर रहे थे। इस दौरान उनके साथ एस.डी.एम-कम-सहायक रिटर्निंग अधिकारी प्रीतइंदर सिंह बैंस व जिल स्वीप नोडल अधिकारी प्रीत कोहली भी मौजूद थे। इस दौरान कालेज में विधान सभा क्षेत्र गढ़शंकर, चब्बेवाल, होशियारपुर व शाम चौरासी के कैंपस अंबेसडर तथा कैंपस नोडल स्वीप अधिकारियों की संयुक्त वर्कशाप का भी आयोजन किया गया।

जिला निर्वाचन अधिकारी ने कालेज प्रबंधन समिति की अध्यक्षा हेमा शर्मा की ओर से कालेज में करवाई जा रही वोट जागरुकता गतिविधियों की प्रशंसा करते हुए कहा कि स्वीप गतिविधियों के माध्यम से लोगों, नौजवानों व विशेषकर विद्यार्थियों को वोटों के अधिकार के प्रति विस्तारपूर्वक जानकारी दी जा रही है ताकि वे अपने कीमती वोट का इस्तेमाल करने से वंचित न रहें। उन्होंने कहा कि मजबूत लोकतंत्र के लिए वोट बहुत जरुरी है और हर वोट का अपना महत्व है व हर योग्य व्यक्ति को मतदान वाले दिन वोट जरुर डालनी चाहिए। 

उन्होंने इस दौरान कालेज में मतदान जागरुकता संबंधी करवाए गए पोस्टर मेकिंग, स्लोगन राइटिंग, मेहंदी व अन्य मुकाबलों की सराहना करते हुए कालेज के प्रिंसिपल प्रशांत सेठी व विद्यार्थियों को बधाई देते हुए कहा कि ऐसे मुकाबले जहां विद्यार्थियों के ज्ञान में वृद्धि करते हैं वहीं उनके सर्वांगीण विकास व लोगों में वोट के अधिकार के प्रति अहम भूमिका निभाते हैं। उन्होंने विद्यार्थियों को अपने मतदान का प्रयोग कर चुनाव प्रक्रिया का हिस्सा बनने की अपील की और उन्हें ई.वी.एम. मशीनों के प्रति लोगों को जागरुक करने के लिए भी कहा। 

उन्होंने बताया कि  लोक सभा चुनावों में सौ प्रतिशत वी.वी.पी.ए.टी मशीनों का प्रयोग होगा। उन्होंने बताया कि चुनाव संबंधी किसी भी किस्म की शिकायत 1950 हैल्प लाईन नंबर पर दी जा सकती है वहीं चुनाव आयोग की ओर से सी-विजिल मोबाइल एप्लीकेशन लांच की गई है और इसके माध्यम से भी कोई व्यक्ति आदर्श चुनाव आचार संहिता के उल्लंघन संबंधी शिकायत कर सकता है, जिसको 100 मिनट के अंदर हल किया जाएगा।

कोमल मित्तल ने कहा कि जो छात्र 18 वर्ष के हो गए हैं, वह 6 नंबर फॉर्म भरकर या फिर ऑनलाइन अपना वोट बनवाएं। कार्यक्रम में पी.जी डिपार्टमेंट ऑफ़ कॉमर्स की ओर से ट्रेड हाल कार्निवल आयोजित किया गया, जिसमें विद्यार्थियों ने खाने पीने की वस्तुएं, गेम्स, नेल आर्ट संबंधी स्टाल लगाए गए। 

इस दौरान नगर निगम, होशियारपुर की टीम जिसमें मीना कुमारी, जसविंदर कौर और ज्योति कालिया शामिल थे, उन्होंने कचरे से बनी जैविक  खाद का स्टॉल लगाकर विद्यार्थियों को स्वच्छता के प्रति जागरूक किया। इसी के साथ ही विद्यार्थियों ने सांस्कृतिक गतिविधियों जिसमें नुक्कड़ नाटक, गिद्दा, मिमिक्री, डांस और गीत के माध्यम से सभी को मतदान करने के लिए जागरूक किया। 

इस मौके पर कालेज प्रबंधक कमेटी के सचिव गोपाल शर्मा,  संयुक्त सचिव तिलक राज शर्मा, कोषाध्यक्ष राष्ट्रीय पुरस्कार विजेता प्रमोद शर्मा, प्रिंसिपल प्रशांत सेठी, राकेश कुमार, संदीप सूद, अंकुर शर्मा, इंद्रजीत सिंह, रेखा रानी, मेनका भट्टी, चुनाव कानूनगो हरप्रीत कौर, नरेंद्र सिंह, संजीव अरोड़ा, हरप्रीत कौर, हर्षिंदर पाल, हरीश, रजनीश गुलयानी, नीरज धीमान, कॉलेज की स्वीप नोडल अफसर प्रो. नेहा, एस.डी  कॉलेजिएट पंडित अमृत आनंद मेमोरियल सीनियर सेकेंडरी स्कूल की प्राचार्या डॉ. राधिका रतन, प्रो. सौरभ ठाकुर तथा कॉलेज का समस्त स्टाफ उपस्थित था।

70 ਫੀਸਦੀ ਤੋਂ ਵੱਧ ਵੋਟਾਂ ਪੁਆਉਣ ਦੇ ਉਦੇਸ਼ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਵੱਡੇ ਪੱਧਰ 'ਤੇ ਕਰਵਾਈਆਂ ਜਾ ਰਹੀਆਂ ਹਨ ਸਵੀਪ ਗਤੀਵਿਧੀਆਂ : ਕੋਮਲ ਮਿੱਤਲ

ਐਸ.ਡੀ ਕਾਲਜ ਹੁਸ਼ਿਆਰਪੁਰ ਵਿੱਚ ਸਵੀਪ ਮੇਲੇ ਦਾ ਹੋਇਆ ਆਯੋਜਨ

ਹੁਸ਼ਿਆਰਪੁਰ

ਜ਼ਿਲ੍ਹਾ ਚੌਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਲਗਾਤਾਰ ਸਵੀਪ ਗਤੀਵਿਧੀਆਂ ਤਹਿਤ ਵੋਟ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਦਾ ਉਦੇਸ਼ 70 ਫੀਸਦੀ ਤੋਂ ਵੱਧ ਵੋਟਿੰਗ ਦੇ ਟੀਚੇ ਨੂੰ ਪ੍ਰਾਪਤ ਕਰਨਾ ਅਤੇ ਵੋਟ ਪ੍ਰਤੀਸ਼ਤ ਨੂੰ ਵਧਾਉਣਾ ਹੈ।  

ਉਹ ਅੱਜ ਐਸ.ਡੀ ਕਾਲਜ ਹੁਸ਼ਿਆਰਪੁਰ ਵਿਖੇ ਸਵੀਪ ਮੇਲੇ ਤਹਿਤ ਵੋਟਰ ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਪ੍ਰੀਤਇੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਵੀ ਹਾਜ਼ਰ ਸਨ। ਇਸ ਦੌਰਾਨ ਕਾਲਜ ਵਿੱਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ, ਚੱਬੇਵਾਲ, ਹੁਸ਼ਿਆਰਪੁਰ ਅਤੇ ਸ਼ਾਮਚੁਰਾਸੀ ਦੇ ਕੈਂਪਸ ਅੰਬੈਸਡਰਾਂ ਅਤੇ ਕੈਂਪਸ ਨੋਡਲ ਸਵੀਪ ਅਫ਼ਸਰਾਂ ਦੀ ਸਾਂਝੀ ਵਰਕਸ਼ਾਪ ਵੀ ਲਗਾਈ ਗਈ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਾਲਜ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਹੇਮਾ ਸ਼ਰਮਾ ਵੱਲੋਂ ਕਾਲਜ ਵਿੱਚ ਕਰਵਾਈਆਂ ਜਾ ਰਹੀਆਂ ਵੋਟ ਜਾਗਰੂਕਤਾ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਵੀਪ ਗਤੀਵਿਧੀਆਂ ਰਾਹੀਂ ਲੋਕਾਂ, ਨੌਜਵਾਨਾਂ ਅਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਆਪਣੀ ਕੀਮਤੀ ਵੋਟ ਦੀ ਵਰਤੋਂ ਕਰਨ ਤੋਂ ਵਾਂਝੇ ਨਾ ਰਹਿ ਜਾਣ।  ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਵੋਟ ਬਹੁਤ ਜ਼ਰੂਰੀ ਹੈ ਅਤੇ ਹਰ ਵੋਟ ਦਾ ਆਪਣਾ ਮਹੱਤਵ ਹੈ ਅਤੇ ਹਰੇਕ ਯੋਗ ਵਿਅਕਤੀ ਨੂੰ ਵੋਟ ਵਾਲੇ ਦਿਨ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।  

ਇਸ ਦੌਰਾਨ ਉਨ੍ਹਾਂ ਕਾਲਜ ਵਿੱਚ ਵੋਟ ਜਾਗਰੂਕਤਾ ਸਬੰਧੀ ਕਰਵਾਏ ਗਏ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ, ਮਹਿੰਦੀ ਅਤੇ ਹੋਰ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਕਾਲਜ ਪ੍ਰਿੰਸੀਪਲ ਪ੍ਰਸ਼ਾਂਤ ਸੇਠੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ, ਉੱਥੇ ਹੀ ਉਨ੍ਹਾਂ ਦੇ ਸਰਬਪੱਖੀ ਵਿਕਾਸ ਅਤੇ  ਲੋਕਾਂ ਦੇ ਵੋਟ ਦੇ ਅਧਿਕਾਰ ਦੇ ਪ੍ਰਤੀ ਅਹਿਮ ਭੂਮਿਕਾ ਨਿਭਾਉਂਦੇ ਹਨ।  

ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਕੇ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਈ.ਵੀ.ਐਮ.  ਮਸ਼ੀਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ 100 ਫੀਸਦੀ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਚੋਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਹੈਲਪਲਾਈਨ ਨੰਬਰ 1950 'ਤੇ ਦਿੱਤੀ ਜਾ ਸਕਦੀ ਹੈ, ਜਦਕਿ ਚੋਣ ਕਮਿਸ਼ਨ ਵੱਲੋਂ ਸੀ-ਵਿਜੀਲ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ ਅਤੇ ਇਸ ਰਾਹੀਂ ਵੀ ਕੋਈ ਵਿਅਕਤੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਕਰ ਸਕਦਾ ਹੈ, ਜਿਸ ਨੂੰ 100 ਮਿੰਟਾਂ ਵਿੱਚ ਹੱਲ ਕੀਤਾ ਜਾ ਸਕਦਾ ਹੈ।ਕੋਮਲ ਮਿੱਤਲ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 18 ਸਾਲ ਹੋ ਗਈ ਹੈ, ਉਹ ਫਾਰਮ ਨੰਬਰ 6 ਭਰ ਕੇ ਜਾਂ ਆਨਲਾਈਨ ਆਪਣੀ ਵੋਟ ਬਣਾ ਸਕਦੇ ਹਨ।

ਪ੍ਰੋਗਰਾਮ ਵਿੱਚ ਪੀਜੀ ਡਿਪਾਰਟਮੈਂਟ ਆਫ਼ ਕਾਮਰਸ  ਵੱਲੋਂ ਟਰੇਡ ਹਾਲ ਕਾਰਨੀਵਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਖਾਣ-ਪੀਣ ਦੀਆਂ ਵਸਤੂਆਂ, ਖੇਡਾਂ, ਨੇਲ ਆਰਟ ਆਦਿ ਸਬੰਧੀ ਸਟਾਲ ਲਗਾਏ।  ਇਸ ਦੌਰਾਨ ਨਗਰ ਨਿਗਮ ਹੁਸ਼ਿਆਰਪੁਰ ਦੀ ਟੀਮ ਜਿਸ ਵਿੱਚ ਮੀਨਾ ਕੁਮਾਰੀ, ਜਸਵਿੰਦਰ ਕੌਰ ਅਤੇ ਜੋਤੀ ਕਾਲੀਆ ਸ਼ਾਮਲ ਸਨ, ਜਿਨ੍ਹਾਂ  ਨੇ ਕੂੜੇ ਤੋਂ ਬਣੀ ਜੈਵਿਕ ਖਾਦ ਦਾ ਸਟਾਲ ਲਗਾ ਕੇ ਵਿਦਿਆਰਥੀਆਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਨੁੱਕੜ ਨਾਟਕ, ਗਿੱਧਾ, ਮਿਮਿਕਰੀ, ਡਾਂਸ ਅਤੇ ਗੀਤਾਂ ਸਮੇਤ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਸਭ ਨੂੰ ਵੋਟ ਪਾਉਣ ਬਾਰੇ ਜਾਗਰੂਕ ਕੀਤਾ। 

ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ  ਗੋਪਾਲ ਸ਼ਰਮਾ, ਸੰਯੁਕਤ ਸਕੱਤਰ ਤਿਲਕ ਰਾਜ ਸ਼ਰਮਾ, ਖਜ਼ਾਨਚੀ ਨੈਸ਼ਨਲ ਐਵਾਰਡੀ ਪ੍ਰਮੋਦ ਸ਼ਰਮਾ, ਪ੍ਰਿੰਸੀਪਲ ਪ੍ਰਸ਼ਾਂਤ ਸੇਠੀ, ਰਾਕੇਸ਼ ਕੁਮਾਰ, ਸੰਦੀਪ ਸੂਦ, ਅੰਕੁਰ ਸ਼ਰਮਾ, ਇੰਦਰਜੀਤ ਸਿੰਘ, ਰੇਖਾ ਰਾਣੀ, ਮੇਨਕਾ ਭੱਟੀ, ਚੋਣ ਕਾਨੂੰਗੋ ਹਰਪ੍ਰੀਤ ਕੌਰ, ਨਰਿੰਦਰ ਸਿੰਘ,  ਸੰਜੀਵ ਅਰੋੜਾ, ਹਰਪ੍ਰੀਤ ਕੌਰ, ਹਰਸ਼ਿੰਦਰ ਪਾਲ, ਹਰੀਸ਼, ਰਜਨੀਸ਼ ਗੁਲਿਆਣੀ, ਨੀਰਜ ਧੀਮਾਨ, ਕਾਲਜ ਦੇ ਸਵੀਪ ਨੋਡਲ ਅਫਸਰ ਪ੍ਰੋ.  ਨੇਹਾ, ਐਸ. ਡੀ ਕਾਲਜੀਏਟ ਪੰਡਿਤ ਅੰਮ੍ਰਿਤ ਆਨੰਦ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ.ਰਾਧਿਕਾ ਰਤਨ, ਪ੍ਰੋ.  ਸੌਰਭ ਠਾਕੁਰ ਅਤੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।