5 Dariya News

पार्षद नेहा मुसावत ने स्कूली बच्चों की समस्याओं का समाधान करवाया

5 Dariya News

चंडीगढ़ 09-Apr-2024

वार्ड नंबर 19, रामदरबार, चंडीगढ़ से आम आदमी पार्टी की पार्षद नेहा मुसावत ने आज विशेष रूप से रामदरबार के सरकारी मॉडल सीनियर सेकेंडरी स्कूल का दौरा किया और बच्चों को स्कूल में दाखिला लेने में आ रही समस्याओं का समाधान करवाया। पार्षद नेहा मुसावत ने कहा कि सरकारी मॉडल सीनियर सेकेंडरी स्कूल, रामदरबार में कुछ विद्यार्थियों को प्रवेश लेने में दिक्कतें आ रही थीं, जब यह मामला उनके ध्यान में आया तो उन्होंने स्कूल प्रिंसिपल अनिता धवन के साथ बैठक कर इसका समाधान करवाया और बच्चों का स्कूल में दाखिला करवाया।

उन्होंने आगे बताया कि इस दौरान उन्होंने स्कूल प्रिंसिपल अनिता धवन के साथ पूरे स्कूल का दौरा भी किया। स्कूल प्रिंसिपल ने स्कूल के बुनियादी ढांचे से संबंधित समस्याओं को उनके ध्यान में लाया। उन्होंने कहा कि स्कूल की सभी समस्याओं के समाधान के लिए वह जल्द ही स्कूल शिक्षा निदेशक से मिलेंगे और सभी समस्याओं का समाधान कराया जायेगा।

उन्होंने आगे कहा कि हर बच्चे को स्कूल में पढ़ने का अधिकार है। चंडीगढ़ शहर में बच्चों को स्कूल एडमिशन में आ रही दिक्कतों पर शिक्षा विभाग और प्रशासन को विशेष ध्यान देना चाहिए। बच्चे देश का भविष्य हैं, वे पढ़ेंगे तभी देश आगे बढ़ेगा।

 

ਕੌਂਸਲਰ ਨੇਹਾ ਮੁਸਾਵਤ ਨੇ ਸਕੂਲੀ ਬੱਚਿਆਂ ਦੀਆਂ ਮੁਸਕਿਲਾਂ ਦਾ ਕਰਵਾਇਆ ਹੱਲ

ਚੰਡੀਗੜ੍ਹ

ਚੰਡੀਗੜ੍ਹ ਦੇ ਵਾਰਡ ਨੰ 19, ਰਾਮਦਰਬਾਰ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਨੇਹਾ ਮੁਸਾਵਤ ਨੇ ਬੱਚਿਆਂ ਨੂੰ ਸਕੂਲ ਵਿੱਚ ਦਾਖਲਾ ਲੈਣ ਲਈ ਆ ਰਹੀਆਂ ਮੁਸਕਿਲਾਂ ਨੂੰ ਹੱਲ ਕਰਵਾਉਣ ਦੇ ਲਈ ਅੱਜ ਰਾਮਦਰਬਾਰ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ। ਕੌਂਸਲਰ ਨੇਹਾ ਮੁਸਾਵਤ ਨੇ ਦੱਸਿਆ ਕਿ ਕੁੱਝ ਵਿਦਿਆਰਥੀਆਂ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਰਾਮਦਰਬਾਰ ਵਿੱਚ ਦਾਖਲਾ ਲੈਣ ਦੇ ਵਿੱਚ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਦੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਨੇ ਇਸ ਨੂੰ ਹੱਲ ਕਰਵਾਉਣ ਦੇ ਲਈ ਸਕੂਲ ਪ੍ਰਿੰਸੀਪਲ ਅਨੀਤਾ ਧਵਨ ਨਾਲ ਮੁਲਾਕਾਤ ਕਰਕੇ ਇਸ ਨੂੰ ਹੱਲ ਕਰਵਾਇਆ ਅਤੇ ਬੱਚਿਆਂ ਦਾ ਸਕੂਲ ਵਿੱਚ ਦਾਖਲਾ ਕਰਵਾਇਆ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ ਅਨੀਤਾ ਧਵਨ ਨਾਲ ਸਾਰੇ ਸਕੂਲ ਦਾ ਦੌਰਾ ਵੀ ਕੀਤਾ। ਸਕੂਲ ਪ੍ਰਿੰਸੀਪਲ ਵਲੋਂ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ, ਉਨ੍ਹਾਂ ਨੂੰ ਹੱਲ ਕਰਵਾਉਣ ਦੇ ਲਈ ਛੇਤੀ ਹੀ ਉਹ ਡਾਇਰੈਕਟਰ ਆਫ਼ ਸਕੂਲ ਐਜ਼ੂਕੇਸ਼ਨ ਦੇ ਨਾਲ ਮੀਟਿੰਗ ਕਰਨਗੇ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਹਰ ਬੱਚੇ ਦਾ ਸਕੂਲ ਵਿੱਚ ਪੜ੍ਹਨ ਦਾ ਹੱਕ ਹੈ। ਚੰਡੀਗੜ੍ਹ ਸ਼ਹਿਰ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਦਾਖਲਿਆਂ ਨੂੰ ਲੈ ਕੇ ਆ ਰਹੀਆਂ ਮੁਸਕਿਲਾਂ ਤੇ ਸਿਖਿਆ ਵਿਭਾਗ ਅਤੇ ਪ੍ਰਸ਼ਾਸਨ ਨੂੰ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ। ਬੱਚੇ ਦੇਸ਼ ਦਾ ਭਵਿੱਖ ਹਨ, ਜੇਕਰ ਉਹ ਪੜਨਗੇ ਤਾਂ ਹੀ ਦੇਸ਼ ਅੱਗੇ ਤਰੱਕੀ ਕਰੇਗਾ।