5 Dariya News

राजनीतिक विज्ञापन, पेड न्यूज व झूठी खबरों पर रखी जा रही है तीखी नजरः कोमल मित्तल

डिप्टी कमिश्नर की ओर से मीडिया सर्टिफिकेशन एंड मानिटरिंग सैल का किया औचक दौरा

5 Dariya News

होशियारपुर 02-Apr-2024

जिला चुनाव अधिकारी-कम-डिप्टी कमिश्नर कोमल मित्तल ने आज मीडिया सर्टिफिकेशन एंड मानिटरिंग सैल का औचक दौरा किया। इस दौरान उन्होंने राजनीतिक विज्ञापन, पेड न्यूज व झूठी खबरों पर रखी जा रही निगरानी को और मजबूत करने की हिदायत की। उन्होंने कहा कि इलेक्ट्रानिक मीडिया, सोशल मीडिया व ई-पेपर में कोई भी राजनीतिक विज्ञापन मीडिया सर्टिफिकेशन एंड मानिटिरंग कमेटी की पूर्व मंजूरी के बिना जारी नहीं किया जा सकता। 

इसी तरह प्रिंट मीडिया में मतदान वाले दिन व मतदान से एक दिन पहले कोई भी राजनीतिक विज्ञापन मीडिया सर्टिफिकेशन एंड मानिटरिंग कमेटी की मंजूरी के बिना नहीं प्रकाशित हो सकता। उन्होंने कहा कि पोस्टर, पैंफलेट आदि पर प्रिंटर व पब्लिशर का नाम प्रकाशित होना अनिवार्य है। उन्होंने कहा कि जिला स्तर पर बनी मीडिया सर्टिफिकेशन एंड मानिटरिंग कमेटी की ओर से सोशल मीडिया पर भी तीखी नजर रखी जा रही है। 

उन्होंने कहा कि मीडिया की ओर से चुनाव के दौरान लोगों को वोट अधिकार के प्रति जागरुक करने में महत्वपूर्ण भूमिका निभाई जा रही है, परंतु साथ ही उन्होंने लोगों को अपील की कि सोशल मीडिया पर आने वाली खबरों की पुष्टि किए बिना उनको आगे शेयर न किया जाए ताकि झूठी खबरों के प्रसार को रोका जा सके। इस दौरान डिप्टी कमिश्नर ने जिला वैबकास्टिंग सैल का भी निरीक्षण किया व जरुरी हिदायतें जारी की। उन्होंने यह भी बताया कि जिला वासी चुनाव व चुनाव आचार संहिता संबंधी कोई भी शिकायत हैल्प लाइन नंबर 1950 पर कर सकते हैं। 

इसके अलावा चुनाव आचार संहिता की उल्लंघन संबंधी सी-विजिल पर भी शिकायत की जा सकती है। इस मौके पर सहायक कमिश्नर दिव्या.पी, जिला लोक संपर्क कार्यालय हरदेव सिंह आसी, जिला स्वीप नोडल अधिकारी प्रीत कोहली, सहायक लोक संपर्क कार्यालय लोकेश कुमार, चुनाव कानूनगो दीपक कुमार व डा. संजीव कुमार बख्शी के अलावा मीडिया सर्टिफिकेशन एंड मानिटरिंग सैल व जिला वैबकास्टिंग सैल के कर्मचारी मौजूद थे।

ਲੋਕ ਸਭਾ ਚੋਣਾਂ 2024- ਸਿਆਸੀ ਇਸ਼ਤਿਹਾਰਬਾਜ਼ੀ, ਮੁੱਲ ਦੀਆਂ ਖ਼ਬਰਾਂ ਅਤੇ ਝੂਠੀਆਂ ਖਬਰਾਂ 'ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ : ਕੋਮਲ ਮਿੱਤਲ 

ਡਿਪਟੀ ਕਮਿਸ਼ਨਰ ਵੱਲੋਂ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ  ਸੈੱਲ ਦਾ ਅਚਨਚੇਤ ਦੌਰਾ

ਹੁਸ਼ਿਆਰਪੁਰ

ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅੱਜ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ ਸੈੱਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਿਆਸੀ ਇਸ਼ਤਿਹਾਰਬਾਜ਼ੀ, ਮੁੱਲ ਦੀਆਂ ਖਬਰਾਂ ਅਤੇ ਝੂਠੀਆਂ ਖਬਰਾਂ 'ਤੇ ਰੱਖੀ ਜਾ ਰਹੀ ਨਜ਼ਰਸਾਨੀ ਨੂੰ ਹੋਰ ਮਜ਼ਬੂਤ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਅਤੇ ਈ-ਪੇਪਰ ਵਿਚ ਕੋਈ ਵੀ ਸਿਆਸੀ ਇਸ਼ਤਿਹਾਰਬਾਜ਼ੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਜਾਰੀ ਨਹੀਂ ਕੀਤੀ ਜਾ ਸਕਦੀ। 

ਇਸੇ ਤਰਾਂ ਪ੍ਰਿੰਟ ਮੀਡੀਆ ਵਿਚ ਵੋਟਾਂ ਵਾਲੇ ਦਿਨ ਅਤੇ ਵੋਟਾਂ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਕੋਈ ਵੀ ਸਿਆਸੀ ਇਸ਼ਤਿਹਾਰ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਛਪ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਪੋਸਟਰ, ਪੈਂਫਲਿਟ ਆਦਿ ਉੱਪਰ ਪ੍ਰਿੰਟਰ ਅਤੇ ਪਬਲਿਸ਼ਰ ਦਾ ਨਾਂ ਛਪਿਆ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਬਣੀ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ ਕਮੇਟੀ ਵੱਲੋਂ ਸੋਸ਼ਲ ਮੀਡੀਆ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। 

ਉਨ੍ਹਾਂ ਕਿਹਾ ਕਿ ਮੀਡੀਆ ਵੱਲੋਂ ਚੋਣਾਂ ਦੌਰਾਨ ਲੋਕਾਂ ਨੂੰ ਵੋਟ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ, ਪਰੰਤੂ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ 'ਤੇ ਆਉਣ ਵਾਲੀਆਂ ਖ਼ਬਰਾਂ ਦੀ ਪੁਸ਼ਟੀ ਕੀਤੇ ਬਿਨਾਂ ਉਨ੍ਹਾਂ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ ਤਾਂ ਜੋ ਝੂਠੀਆਂ ਖਬਰਾਂ ਦੇ ਪਸਾਰ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵੈੱਬਕਾਸਟਿੰਗ ਸੈੱਲ ਦਾ ਵੀ ਨੀਰਿਖਣ ਕੀਤਾ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਵਾਸੀ ਚੋਣਾਂ ਅਤੇ ਚੋਣ ਜ਼ਾਬਤੇ ਸਬੰਧੀ ਕੋਈ ਵੀ ਸ਼ਿਕਾਇਤ ਹੈਲਪ ਲਾਈਨ ਨੰਬਰ 1950 'ਤੇ ਕਰ ਸਕਦੇ ਹਨ। 

ਇਸ ਤੋਂ ਬਿਨ੍ਹਾਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸੀ-ਵਿਜਲ ਐਪ 'ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਦਿਵਿਆ ਪੀ, ਜ਼ਿਲ੍ਹਾ ਲੋਕ ਸੰਪਰਕ ਅਫਸਰ ਹਰਦੇਵ ਸਿੰਘ ਆਸੀ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਸਹਾਇਕ ਲੋਕ ਸੰਪਰਕ ਅਫਸਰ ਲੋਕੇਸ਼ ਕੁਮਾਰ, ਕਾਨੂੰਗੋ ਚੋਣਾਂ ਦੀਪਕ ਕੁਮਾਰ ਅਤੇ ਡਾ. ਸੰਜੀਵ ਕੁਮਾਰ ਬਖਸ਼ੀ ਤੋਂ ਇਲਾਵਾ ਮੀਡੀਆ ਸਰਟੀਫਿਕੇਸਨ ਅਤੇ ਮੋਨੀਟਰਿੰਗ ਸੈੱਲ ਅਤੇ ਜ਼ਿਲ੍ਹਾ ਵੈੱਬਕਾਸਟਿੰਗ ਸੈੱਲ ਦੇ ਕਰਮਚਾਰੀ ਮੌਜੂਦ ਸਨ।