5 Dariya News

शहीद-ए-आजम भगत सिंह, राजगुरु और सुखदेव के शहीदी दिवस पर रक्तदान शिविर का आयोजन

सांसद मनीष तिवारी ने संस्था के प्रयासों की प्रशंसा की; कहा - संस्था द्वारा इकट्ठा किया गया खून का एक-एक कतरा कई लोगों की जानों को बचाएगा

5 Dariya News

बलाचौर 23-Mar-2024

शहीद-ए-आजम भगत सिंह, राजगुरु और सुखदेव के शहीदी दिवस पर पंजाब टैक्सी आपरेटर यूनियन द्वारा रक्तदान शिविर का आयोजन किया गया, जिसमें मुख्य मेहमान के तौर पर पहुंचे गुरुद्वारा डेरा करतारगढ़ साहब के मुख्य सेवादार संत अमरीक सिंह और श्री आनंदपुर साहिब से सांसद और पूर्व केंद्रीय मंत्री मनीष तिवारी ने संस्था द्वारा किए जा रहे प्रयासों की प्रशंसा की। 

इस अवसर पर संबोधित करते हुए, सांसद तिवारी ने कहा कि शहीदों को सच्ची श्रद्धांजलि उनके विचारों पर चलकर लोगों की भलाई के लिए काम करना है और रक्तदान शिविर के जरिए संस्था द्वारा इकट्ठा किया गया खून का एक-एक कतरा कई लोगों की जानों को बचाएगा। उन्होंने पार्टी की ओर से जन कल्याण हेतु हर तरह के कार्य में पूर्ण सहयोग का भरोसा दिया। सांसद तिवारी ने शिविर में पहुंचे लोगों का हौसला भी बढ़ाया, जो रक्तदान के जरिए इस महादान में योगदान डाल रहे हैं।

जहां अन्य के अलावा, जिला कांग्रेस प्रधान अजय मंगूपुर, जिला योजना बोर्ड के पूर्व चेयरमैन सतवीर सिंह पल्लीझिक्की, यूनियन के महासचिव बलवीर सिंह थांदी, जतिंदर कुमार, सुखबीर सिंह, भूपिंदर सिंह राठी, राजिंदर छिंदी, नवीन आदियाना, हरजीत जाडली भी मौजूद रहे।

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਖੂਨਦਾਨ ਕੈਂਪ ਦਾ ਆਯੋਜਨ 

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ;  ਕਿਹਾ- ਸੰਸਥਾ ਵੱਲੋਂ ਇਕੱਠੀ ਕੀਤੀ ਗਈ ਖੂਨ ਦੀ ਹਰ ਬੂੰਦ ਕਈ ਲੋਕਾਂ ਦੀ ਜਾਨ ਬਚਾਏਗੀ

ਬਲਾਚੌਰ

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਟੈਕਸੀ ਅਪਰੇਟਰ ਯੂਨੀਅਨ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਗੁਰਦੁਆਰਾ ਡੇਰਾ ਕਰਤਾਰਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੇ ਵਿਚਾਰਾਂ 'ਤੇ ਚੱਲ ਕੇ ਲੋਕ ਭਲਾਈ ਲਈ ਕੰਮ ਕਰਨਾ ਹੈ ਅਤੇ ਸੰਸਥਾ ਵੱਲੋਂ ਖੂਨਦਾਨ ਕੈਂਪ ਰਾਹੀਂ ਇਕੱਠੀ ਕੀਤੀ ਗਈ ਖੂਨ ਦੀ ਇਕ-ਇਕ ਬੂੰਦ ਨਾਲ ਕਈ ਲੋਕਾਂ ਦੀਆਂ ਜਾਨਾਂ ਬਚ ਜਾਣਗੀਆਂ।  ਉਨ੍ਹਾਂ ਪਾਰਟੀ ਵੱਲੋਂ ਲੋਕ ਭਲਾਈ ਦੇ ਹਰ ਤਰ੍ਹਾਂ ਦੇ ਕੰਮਾਂ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਐਮ.ਪੀ ਤਿਵਾੜੀ ਨੇ ਕੈਂਪ ਵਿੱਚ ਪਹੁੰਚੇ ਲੋਕਾਂ ਦੀ ਹੌਂਸਲਾ ਅਫਜਾਈ ਵੀ ਕੀਤੀ, ਜੋ ਖੂਨਦਾਨ ਕਰਕੇ ਇਸ ਮਹਾਨ ਦਾਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਜਿੱਥੇ ਹੋਰਨਾਂ ਤੋਂ ਇਲਾਵਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੈ ਮੰਗੂਪੁਰ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਯੂਨੀਅਨ ਦੇ ਜਨਰਲ ਸਕੱਤਰ ਬਲਵੀਰ ਸਿੰਘ ਥਾਂਦੀ, ਜਤਿੰਦਰ ਕੁਮਾਰ, ਸੁਖਬੀਰ ਸਿੰਘ, ਭੁਪਿੰਦਰ ਸਿੰਘ ਰਾਠੀ, ਰਜਿੰਦਰ ਛਿੰਦੀ, ਨਵੀਨ ਆਦੀਆਣਾ, ਹਰਜੀਤ ਜਾਡਲੀ ਆਦਿ ਹਾਜ਼ਰ ਸਨ।