5 Dariya News

सांसद मनीष तिवारी ने गांव खटकड़ कलां में श्रद्धांजलि भेंट कर शहीदों को किया याद

कहा: कांग्रेस शहीदों के विचारों पर चलकर समाज के कल्याण हेतु वचनबद्ध

5 Dariya News

नवांशहर/बंगा 23-Mar-2024

शहीद-ए-आजम भगत सिंह, राजगुरु और सुखदेव के शहीदी दिवस पर श्री आनंदपुर साहिब से सांसद और पूर्व केंद्रीय मंत्री मनीष तिवारी द्वारा शहीद भगत सिंह के पैतृक गांव खटकड़ कलां में नतमस्तक होकर श्रद्धांजलि भेंट की गई। इस दौरान उनके कांग्रेस के सीनियर नेताओं सहित स्थानीय लोग व कार्यकर्ता भी मौजूद रहे।

इस अवसर सांसद ने देश को आजाद करवाने हेतु हमारे शहीदों की महान कुर्बानियों को याद किया, जिनके बलिदानों की बदौलत आज हम आजादी की फिजा में सांस ले रहे हैं। उन्होंने कहा कि कांग्रेस पार्टी शहीदों के विचारों पर चलकर समाज की भलाई के लिए काम करने हेतु वचनबद्ध है। उनका मानना है कि शहीदों को सच्ची श्रद्धांजलि उनके सपनों के भारत के निर्माण से ही होगी।

जहां अन्य के अलावा, पूर्व मंत्री मलकीत सिंह दाखा, जिला कांग्रेस प्रधान अजय मंगूपुर, पूर्व विधायक अंगद सिंह, जिला योजना बोर्ड के पूर्व चेयरमैन सतवीर सिंह पल्लीझिक्की, जिला यूथ कांग्रेस प्रधान सुमनप्रीत सिंह, कमलजीत सिंह जिला परिषद सदस्य, ब्लाक प्रधान बंगा कुलवरन सिंह, ब्लॉक प्रधान औड़ राम दास सिंह, हरजीत जाडली चेयरमैन सेंट्रल कोपरेटिव बैंक नवांशहर, हरभजन भरौली, द्रवजीत पुनीया पूर्व चेयरमैन जिला मार्केट कमेटी, राजिंदर छिंदी, राजिंदर शर्मा, कलसी बेहराम, अमरजीत सिंह बिट्टा चेयरमैन नगर काउंसिल राहों, टिंकू घई पूर्व चेयरमैन नगर काउंसिल राहों, साबी कंगरूर, राज कुमार, युद्धवीर सिंह, बलवीर खामांचो, हरपाल सिंह पठलावा, नरिंद्र सिंह झिक्का, अमरीक सिंह सोढी भी मौजूद रहे।

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਿੰਡ ਖਟਕੜ ਕਲਾਂ ਵਿੱਚ ਸ਼ਰਧਾਂਜਲੀ ਭੇਟ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ 

ਕਿਹਾ: ਕਾਂਗਰਸ ਸ਼ਹੀਦਾਂ ਦੇ ਵਿਚਾਰਾਂ 'ਤੇ ਚੱਲ ਕੇ ਸਮਾਜ ਦੀ ਭਲਾਈ ਲਈ ਵਚਨਬੱਧ

ਨਵਾਂਸ਼ਹਿਰ/ਬੰਗਾ

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਥਾਨਕ ਲੋਕ ਤੇ ਵਰਕਰ ਵੀ ਹਾਜ਼ਰ ਸਨ।

ਇਸ ਮੌਕੇ ਸੰਸਦ ਮੈਂਬਰ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕੀਤਾ, ਜਿਨ੍ਹਾਂ ਦੇ ਬਲਿਦਾਨਾਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਸਾਹ ਲੈ ਰਹੇ ਹਾਂ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸ਼ਹੀਦਾਂ ਦੇ ਵਿਚਾਰਾਂ 'ਤੇ ਚੱਲ ਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਨਾਲ ਹੀ ਮਿਲੇਗੀ।

ਜਿੱਥੇ ਹੋਰਨਾਂ ਤੋਂ ਇਲਾਵਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ, ਸਾਬਕਾ ਵਿਧਾਇਕ ਅੰਗਦ ਸਿੰਘ, ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੁਮਨਪ੍ਰੀਤ ਸਿੰਘ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਪ੍ਰਧਾਨ ਬੰਗਾ ਕੁਲਵਰਨ ਸਿੰਘ, ਬਲਾਕ ਪ੍ਰਧਾਨ ਔੜ ਰਾਮ ਦਾਸ ਸਿੰਘ, ਹਰਜੀਤ ਜਾਡਲੀ ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਨਵਾਂਸ਼ਹਿਰ, ਹਰਭਜਨ ਭਰੋਲੀ, ਦ੍ਰਵਜੀਤ ਪੁਨੀਆ ਸਾਬਕਾ ਚੇਅਰਮੈਨ ਜ਼ਿਲ੍ਹਾ ਮਾਰਕੀਟ ਕਮੇਟੀ, ਰਜਿੰਦਰ ਛਿੰਦੀ, ਰਜਿੰਦਰ ਸ਼ਰਮਾ, ਕਲਸੀ ਬਹਿਰਾਮ, ਅਮਰਜੀਤ ਸਿੰਘ ਬਿੱਟਾ ਚੇਅਰਮੈਨ ਨਗਰ ਕੌਂਸਲ ਰਾਹੋਂ, ਟਿੰਕੂ ਘਈ ਸਾਬਕਾ ਚੇਅਰਮੈਨ ਨਗਰ ਕੌਂਸਲ ਰਾਹੋਂ, ਸਾਬੀ ਕੰਗਰੂਰ, ਰਾਜ ਕੁਮਾਰ, ਯੁੱਧਵੀਰ ਸਿੰਘ, ਬਲਵੀਰ ਖਮਾਂਚੋ, ਹਰਪਾਲ ਸਿੰਘ ਪਠਲਾਵਾ, ਨਰਿੰਦਰ ਸਿੰਘ ਝਿੱਕਾ, ਅਮਰੀਕ ਸਿੰਘ ਸੋਢੀ ਆਦਿ ਹਾਜ਼ਰ ਸਨ।