5 Dariya News

गेहूँ के स्टाक को खुर्द बुर्द करने के दोष अधीन ख़ाद्य और सिवल सप्लाई विभाग का इंस्पेक्टर विजीलैंस ब्यूरो द्वारा काबू

5 Dariya News

पठानकोट 20-Mar-2024

पंजाब विजीलैंस ब्यूरो ने राज्य में भ्रष्टाचार के विरुद्ध जारी अपनी मुहिम के दौरान बुधवार को पठानकोट में तैनात ख़ाद्य और सिवल सप्लाई विभाग के इंस्पेक्टर सुशील कुमार को अलग- अलग भलाई स्कीमों के अंतर्गत सरकार की तरफ से अलाट किये गेहूँ के स्टाक को खुर्द बुर्द करने के दोष अधीन काबू किया है। यह जानकारी देते हुये आज यहाँ राज्य विजीलैंस ब्यूरो के सरकारी प्रवक्ता ने बताया कि पड़ताल के दौरान पाया गया कि उक्त मुलजिमों ने कुल 2079 क्विंटल से अधिक गेहूँ के स्टाक का दुरुपयोग किया, जिससे सरकारी खजाने को लाखों रुपए का वित्तीय नुकसान हुआ। 

उन्होंने आगे बताया कि उक्त मुलजिम के खि़लाफ़ भ्रष्टाचार रोकथाम कानून की धारा 13(1), 13(2) और आई. पी. सी की धारा 409 के अंतर्गत विजीलैंस ब्यूरो थाना अमृतसर रेंज में एफ. आई. नम्बर 14 दर्ज करके गिरफ़्तार कर लिया गया है। उन्होंने बताया कि मुलजिमों को कल अदालत में पेश किया जायेगा और आगे पूछताछ जारी है। 

ਕਣਕ ਦੇ ਸਟਾਕ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦਾ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪਠਾਨਕੋਟ 

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਪਠਾਨਕੋਟ ਵਿਖੇ ਤਾਇਨਾਤ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਸੁਸ਼ੀਲ ਕੁਮਾਰ ਨੂੰ ਵੱਖ-ਵੱਖ ਭਲਾਈ ਸਕੀਮਾਂ ਤਹਿਤ ਸਰਕਾਰ ਵੱਲੋਂ ਅਲਾਟ ਕੀਤੇ ਕਣਕ ਦੇ ਸਟਾਕ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਮੁਲਜ਼ਮਾਂ ਨੇ ਕੁੱਲ 2079 ਕੁਇੰਟਲ ਤੋਂ ਵੱਧ ਕਣਕ ਦੇ ਸਟਾਕ ਦੀ ਦੁਰਵਰਤੋਂ ਕੀਤੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ। 

ਉਹਨਾਂ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਅਤੇ ਆਈ.ਪੀ.ਸੀ ਦੀ ਧਾਰਾ 409 ਤਹਿਤ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਐਫ਼.ਆਈ.ਨੰਬਰ 14 ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਗਲੇਰੀ ਪੁੱਛਗਿੱਛ ਜਾਰੀ ਹੈ।

Vigilance Bureau arrests Inspector Food & Civil Supplies for misappropriation of Wheat stock

Pathankot

The Punjab Vigilance Bureau (VB), during its ongoing campaign against corruption in the state, on Wednesday has apprehended Inspector Sushil Kumar, Food and Civil Supplies Department Punjab, posted at Pathankot for misappropriation of Wheat stock allotted by the Government under various welfare schemes. Disclosing this here today an official spokesperson of the state VB said during and enquiry it was found that the above mentioned accused had misappropriated Wheat stock totalling to more than 2079 Quintals, thereby causing financial loss of lakhs of rupees to the state exchequer. 

He further informed that the said accused has been arrested registered a FIR No. 14  under sections 13(1), 13(2) of Prevention of Corruption Act and under section 409 of IPC against the accused at VB police station Amritsar range. The accused would be produced in the competent court tomorrow and further investigation was under progress, he said.