5 Dariya News

मैरिज पैलेस/रिसोर्ट में होने वाले राजनीतिक समागमों व बैठकों की अग्रिम सूचना देनी बनाई जाए यकीनी: कोमल मित्तल

जिला चुनाव अधिकारी ने मैरिज पैलेसों व होटलों के मालिकों को चुनाव आयोग से जारी हिदायतों से करवाया परिचित

5 Dariya News

होशियारपुर 20-Mar-2024

लोकसभा चुनाव 2024 के मद्देनजर जिला चुनाव अधिकारी-कम-डिप्टी कमिश्नर कोमल मित्तल ने जिला प्रशासनिक कॉम्प्लेक्स में सभी मैरिज पैलेस/रिसॉर्ट मालिकों और उनके प्रतिनिधियों के साथ बैठक की।  जिला चुनाव अधिकारी ने कहा कि आदर्श चुनाव आचार संहिता के दौरान चुनावी सभाएं या रैलियां करने की अग्रिम सूचना मैरिज पैलेस मालिकों की ओर से प्राथमिकता के आधार पर दी जाए ताकि संबंधित ड्यूटी पर तैनात टीमों की ओर से किसी भी तरह से चुनाव आचार संहिता का उल्लंघन न होना यकीनी बनाया जा सके। 

डिप्टी कमिश्नर ने कहा कि चुनावी रैली/बैठक के दौरान होने वाले खर्चों का पता लगा कर संबंधित उम्मीदवार या पार्टी की ओर से किया गया खर्च बुक करने के लिए जरूरी है कि पैलेस मालिक की ओर से इसकी सूचना पहले प्रशासन को दी जाए। उन्होंने मैरिज पैलेस/रिसोर्ट मालिकों को निर्देश देते हुए कहा कि घरेलू समारोह की आड़ में चुनावी बैठक/रैली से बचने के लिए, समारोह का निमंत्रण पत्र  (कार्ड) साथ लगाया जाए व बनता परमिट यकीनी बनाया जाए। 

इससे संबंधित किसी भी प्रकार की जानकारी के लिए या समस्या के समाधान के लिए मैरिज पैलेसों के मालिक जिला प्रशासनिक काम्प्लेक्स की पांचवीं मंजिल के कमरा नंबर 514 पर संपर्क किया जा सकता है। इस मौके पर सहायक कमिश्नर दिव्या. पी, चुनाव तहसीलदार सरबजीत सिंह, आबकारी अधिकारी, चुनाव कानूनगो दीपक कुमार और लखबीर सिंह भी मौजूद थे।

ਮੈਰਿਜ ਪੈਲੇਸ/ਰਿਸੋਰਟ ’ਚ ਹੋਣ ਵਾਲੇ ਰਾਜਨੀਤਿਕ ਸਮਾਗਮਾਂ ਤੇ ਮੀਟਿੰਗਾਂ ਦੀ ਅਗੇਤੀ ਸੂਚਨਾ ਦੇਣੀ ਬਣਾਈ ਜਾਵੇ ਯਕੀਨੀ : ਕੋਮਲ ਮਿੱਤਲ

ਜ਼ਿਲ੍ਹਾ ਚੋਣ ਅਫ਼ਸਰ ਨੇ ਮੈਰਿਜ ਪੈਲੇਸਾਂ ਤੇ ਹੋਟਲਾਂ ਦੇ ਮਾਲਕਾਂ ਨੂੰ ਚੋਣ ਕਮਿਸ਼ਨ ਦੀਆਂ ਜਾਰੀ ਹਦਾਇਤਾਂ ਤੋਂ ਕਰਵਾਇਆ ਜਾਣੂ

ਹੁਸ਼ਿਆਰਪੁਰ

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਾਰੇ ਮੈਰਿਜ ਪੈਲੇਸ/ਰਿਸੋਰਟ ਮਾਲਕਾਂ ਅਤੇ ਉਨ੍ਹਾਂ ਦੇ ਪ੍ਰਤੀਨਿੱਧੀਆਂ ਨਾਲ ਮੀਟਿੰਗ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੌਰਾਨ ਚੋਣ ਮੀਟਿੰਗਾਂ ਅਤੇ ਰੈਲੀਆਂ ਕਰਨ ਦੀ ਅਗੇਤੀ ਸੂਚਨਾ ਮੈਰਿਜ ਪੈਲੇਸ ਮਾਲਕਾਂ ਵਲੋਂ ਪਹਿਲ ਦੇ ਆਧਾਰ ’ਤੇ ਦਿੱਤੀ ਜਾਵੇ, ਤਾਂ ਜੋ ਸਬੰਧਤ ਡਿਊਟੀ ’ਤੇ ਤਾਇਨਾਤ ਟੀਮਾਂ ਵਲੋਂ ਕਿਸੇ ਵੀ ਤਰ੍ਹਾਂ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਰੈਲੀਆਂ/ਮੀਟਿੰਗਾਂ ਦੌਰਾਨ ਹੋਣ ਵਾਲੇ ਖਰਚਿਆਂ ਦਾ ਪਤਾ ਲਗਾ ਕੇ ਸਬੰਧਤ ਉਮੀਦਵਾਰ ਜਾਂ ਪਾਰਟੀਆਂ ਵਲੋਂ ਕੀਤਾ ਗਿਆ ਖਰਚਾ ਬੁੱਕ ਕਰਨ ਲਈ ਜ਼ਰੂਰੀ ਹੈ ਕਿ ਪੈਲੇਸ ਮਾਲਕ ਵਲੋਂ ਇਸ ਦੀ ਸੂਚਨਾ ਪਹਿਲਾਂ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਉਨ੍ਹਾਂ ਮੈਰਿਜ ਪੈਲੇਸ/ਰਿਸੋਰਟ ਮਾਲਕਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਘਰੇਲੂ ਸਮਾਰੋਹ ਦੀ ਆੜ ਵਿਚ ਚੋਣ ਮੀਟਿੰਗ/ਰੈਲੀ ਤੋਂ ਬੱਚਣ ਲਈ, ਸਮਾਰੋਹ ਦਾ ਸੱਦਾ ਪੱਤਰ (ਕਾਰਡ) ਨਾਲ ਲਗਾਇਆ ਜਾਵੇ ਅਤੇ ਬਣਦਾ ਪਰਮਿੱਟ ਯਕੀਨੀ ਬਣਾਇਆ ਜਾਵੇ। 

ਇਸ ਨਾਲ ਸਬੰਧਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਜਾਂ ਸਮੱਸਿਆ ਦੇ ਹੱਲ ਲਈ ਮੈਰਿਜ ਪੈਲੇਸਾਂ ਦੇ ਮਾਲਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪੰਜਵੀਂ ਮੰਜ਼ਿਲ ਦੇ ਕਮਰਾ ਨੰਬਰ 514 ਵਿਚ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਦਿਵਿਆ.ਪੀ, ਚੋਣ ਤਹਿਸੀਦਾਰ ਸਰਬਜੀਤ ਸਿੰਘ, ਆਬਕਾਰੀ ਅਫ਼ਸਰ, ਚੋਣ ਕਾਨੂੰਗੋ ਦੀਪਕ ਕੁਮਾਰ ਅਤੇ ਲਖਬੀਰ ਸਿੰਘ ਵੀ ਮੌਜੂਦ ਸਨ।