5 Dariya News

लोक सभा चुनाव 2024 - जिला चुनाव अधिकारी की ओर से नोडल अधिकारियों के साथ बैठक

चुनाव प्रक्रिया को तनदेही व लगन से मुकम्मल करने में योगदान देने की हिदायत की

5 Dariya News

होशियारपुर 18-Mar-2024

होशियारपुर लोक सभा चुनाव- 2024 संबंधी जिला चुनाव अधिकारी-कम-डिप्टी कमिश्नर कोमल मित्तल ने जिला स्तर पर गठित की गई अलग-अलग टीमों के नोडल अधिकारियों के साथ बैठक करते हुए सख्त हिदायत की कि सभी नोडल अधिकारी चुनाव प्रक्रिया को तनदेही व लगन के साथ मुकम्मल करने में अपना योगदान दे। उन्होंने कहा कि इस अहम कार्य में किसी भी तरह की लापरवाही बर्दाश्त नहीं की जाएगी। 

इस दौरान उन्होंने समूह नोडल अधिकारियों से उनकी ओर से की गई तैयारी के बारे में विस्तार से जानकारी प्राप्त की। जिला चुनाव अधिकारी ने बताया कि चुनाव प्रक्रिया को सुचारु ढंग से संपन्न करने के लिए होशियारपुर लोक सभा क्षेत्र में जिला स्तर पर अलग-अलग टीमों का गठन किया गया है, जिनके अलग-अलग नोडल अधिकारी लगाए गए हैं। उन्होंने बताया कि इनमें मैनपावर मैनेजमेंट, ई.वी.एम/वी.वी पैट मैनेजमेंट, ट्रांसपोर्ट मैनेजमेंट, ट्रेनिंग मैनेजमेंट, मैटीरियल मैनेजमेंट, एम.सी.सी, खर्चा नियंत्रक, अमन व कानून व जिला सुरक्षा प्लान, बैलेट पेपरों की छपाई, मीडिया कम्यूनिकेशन, कंप्यूटराइजेशन, स्वीप, हैल्पलाइन व शिकायत निवारण व कंट्रोल रुम, एस.एम.एस मानिटरिंग, वैब कास्टिंग, आई.सी.टी एप्लीकेशनज, वोटर हैल्पलाइन, एक्साइज, रोजाना रिपोर्टिंग, चुनाव डयूटी पर लगे स्टाफ के लिए बैलेट पेपर जारी करने, सिंगल विंडो, मंजूरी सैल, माइक्रो आब्जर्बर, डिस्पैच सैंटर, स्ट्रांग रुम, काउंटिंग सैंटर, केंद्रीय अर्ध सरकारी सैनिक बलों से तालमेल, पोलिंग वेलफेयर, पी.डब्लयू,डी, ई.टी.पी.बी.एस, जिला चुनाव मैनेजमेंट प्लान, वीडियो कांफ्रेसिंग, टेलीकाम, इंटरनेट, इलेक्ट्रोल रोल, सी-विजिल, इनकम टैक्स, ड्रग कंट्रोलर व आबजरवरों संबंधी नोडल अधिकारी शामिल थे।

जिला चुनाव अधिकारी ने सभी नोडल अधिकारियों को हिदायत जारी करते हुए कहा कि लोक सभा चुनाव-2024 पारदर्शी, शांतिमय व बिना किसी डर-भय से करवाना यकीनी बनाएं व सभी टीमें सांझे प्रयास करें। उन्होंने कहा कि भारतीय निर्वाचन आयोग की हिदायतों का पालन यकीनी बनाया जाए व इसमें किसी भी प्रकार की लापरवाही न अपनाई जाए। 

इस मौके पर अतिरिक्त डिप्टी कमिश्नर (सामान्य) राहुल चाबा, कमिश्नर नगर निगम डा. अमनदीप कौर, सहायक कमिश्नर दिव्या.पी, एस.पी मनोज ठाकुर, चुनाव तहसीलदार सर्बजीत सिंह, डी.डी.एफ जोया सिद्दीकी, चुनाव कानूनगो दीपक कुमार व लखबीर सिंह के अलावा समूह नोडल अधिकारी मौजूद थे।

‘ਲੋਕ ਸਭਾ ਚੋਣਾਂ-2024’-ਜ਼ਿਲ੍ਹਾ ਚੋਣ ਅਫ਼ਸਰ ਵਲੋਂ ਸਮੂਹ ਨੋਡਲ ਅਫ਼ਸਰਾਂ ਨਾਲ ਮੀਟਿੰਗ

ਚੋਣ ਪ੍ਰਕਿਰਿਆ ਨੂੰ ਤਨਦੇਹੀ ਅਤੇ ਲਗਨ ਨਾਲ ਮੁਕੰਮਲ ਕਰਨ ਵਿਚ ਯੋਗਦਾਨ ਦੇਣ ਦੀ ਕੀਤੀ ਹਦਾਇਤ

ਹੁਸ਼ਿਆਰਪੁਰ

ਲੋਕ ਸਭਾ ਚੋਣਾਂ-2024 ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਪੱਧਰ ’ਤੇ ਗਠਿਤ ਕੀਤੀਆਂ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਸਖਤ ਹਦਾਇਤ ਕੀਤੀ ਕਿ ਸਾਰੇ ਨੋਡਲ ਅਫ਼ਸਰ ਚੋਣ ਪ੍ਰਕਿਰਿਆ ਨੂੰ ਤਨਦੇਹੀ ਅਤੇ ਲਗਨ ਨਾਲ ਮੁਕੰਮਲ ਕਰਨ ਵਿਚ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਇਸ ਅਹਿਮ ਕਾਰਜ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸਮੂਹ ਨੋਡਲ ਅਫ਼ਸਰਾਂ ਤੋਂ ਉਨ੍ਹਾਂ ਵਲੋਂ ਕੀਤੀ ਗਈ ਤਿਆਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।

  ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ ਜ਼ਿਲ੍ਹਾ ਪੱਧਰ ’ਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਦੇ ਵੱਖ-ਵੱਖ ਨੋਡਲ ਅਫ਼ਸਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਮੈਨਪਾਵਰ ਮੈਨੇਜਮੈਂਟ, ਈ.ਵੀ.ਐਮ/ਵੀ.ਵੀ.ਪੈਟ ਮੈਨੇਜਮੈਂਟ, ਟਰਾਂਸਪੋਰਟ ਮੈਨੇਜਮੈਂਟ, ਟ੍ਰੇਨਿੰਗ ਮੈਨੇਜਮੈਂਟ, ਮੈਟੀਰੀਅਲ ਮੈਨੇਜਮੈਂਟ, ਐਮ.ਸੀ.ਸੀ., ਖਰਚਾ ਨਿਗਰਾਨ, ਅਮਨ ਤੇ ਕਾਨੂੰਨ ਅਤੇ ਜ਼ਿਲ੍ਹਾ ਸੁਰੱਖਿਆ ਪਲਾਨ, ਬੈਲਟ ਪੇਪਰਾਂ ਦੀ ਛਪਾਈ, ਮੀਡੀਆ/ਕਮਿਊਨੀਕੇਸ਼ਨ, ਕੰਪਿਊਟਰਾਈਜ਼ੇਸ਼ਨ, ਸਵੀਪ, ਹੈਲਪਲਾਈਨ ਅਤੇ ਸ਼ਿਕਾਇਤ ਨਿਵਾਰਨ ਤੇ ਕੰਟਰੋਲ ਰੂਮ, ਐਸ.ਐਮ.ਐਸ. ਮੋਨੀਟਰਿੰਗ, ਵੈਬ ਕਾਸਟਿੰਗ, ਆਈ.ਸੀ.ਟੀ ਐਪਲੀਕੇਸ਼ਨਜ਼, ਵੋਟਰ ਹੈਲਪਲਾਈਨ, ਐਕਸਾਈਜ਼, ਰੋਜ਼ਾਨਾ ਰਿਪੋਰਟਿੰਗ, ਚੋਣ ਡਿਊਟੀ ’ਤੇ ਲੱਗੇ ਸਟਾਫ਼ ਲਈ ਬੈਲਟ ਪੇਪਰ ਜਾਰੀ ਕਰਨ, ਸਿੰਗਲ ਵਿੰਡੋ, ਪ੍ਰਵਾਨਗੀ ਸੈੱਲ, ਮਾਈਕ੍ਰੋ ਆਬਜ਼ਰਵਰ, ਡਿਸਪੈਚ ਸੈਂਟਰ/ਸਟਰਾਂਗ ਰੂਮ/ਕਾਊਂਟਿੰਗ ਸੈਂਟਰ, ਕੇਂਦਰੀ ਅਰਧ ਸੈਨਿਕ ਬੱਲਾਂ ਨਾਲ ਤਾਲਮੇਲ, ਪੋÇਲੰਗ ਵੈਲਫੇਅਰ, ਪੀ.ਡਬਲਯੂ.ਡੀ. ਵੈਲਫੇਅਰ, ਈ.ਟੀ.ਪੀ.ਬੀ.ਐਸ, ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ, ਵੀਡੀਓ ਕਾਨਫਰੰਸ, ਟੈਲੀਕਾਮ/ਇੰਟਰਨੈਟ, ਇਲੈਕਟੋਰਲ ਰੋਲ, ਸੀ-ਵਿਜ਼ਲ, ਇਨਕਮ ਟੈਕਸ, ਡਰੱਗ ਕੰਟਰੋਲ ਅਤੇ ਆਬਜ਼ਰਵਰਾਂ ਸਬੰਧੀ ਨੋਡਲ ਅਫ਼ਸਰ ਸ਼ਾਮਲ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਨੋਡਲ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ-2024 ਪਾਰਦਰਸ਼ੀ, ਸ਼ਾਂਤਮਈ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਕਰਵਾਉਣੀਆਂ ਯਕੀਨੀ ਬਣਾਉਣ ਲਈ ਸਾਰੀਆਂ ਟੀਮਾਂ ਸਾਂਝੇ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਇੰਨ-ਬਿੰਨ ਲਾਗੂ ਕਰਵਾਇਆ ਜਾਵੇ ਅਤੇ ਇਸ ਵਿਚ ਕਿਸੇ ਵੀ ਪ੍ਰਕਾਰ ਦੀ ਢਿੱਲ ਮੱਠ ਨਾ ਵਰਤੀ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਸਹਾਇਕ ਕਮਿਸ਼ਨਰ ਦਿਵਿਆ.ਪੀ, ਐਸ.ਪੀ ਮਨੋਜ ਠਾਕੁਰ, ਚੋਣ ਤਹਿਸੀਲਦਾਰ, ਸਰਬਜੀਤ ਸਿੰਘ, ਡੀ.ਡੀ.ਐਫ ਜੋਇਆ ਸਿੱਦੀਕੀ, ਚੋਣ ਕਾਨੂੰਗੋ ਦੀਪਕ ਕੁਮਾਰ ਤੇ ਲਖਵੀਰ ਸਿੰਘ ਤੋਂ ਇਲਾਵਾ ਸਮੂਹ ਨੋਡਲ ਅਫ਼ਸਰ ਹਾਜ਼ਰ ਸਨ।