5 Dariya News

लोक सभा चुनाव के मद्देनजर बैंक संदिग्ध खातों से लेन-देने पर दें विशेष ध्यानः कोमल मित्तल

जिला चुनाव अधिकारी ने जिले के बैंक अधिकारियों के साथ की बैठक

5 Dariya News

होशियारपुर 18-Mar-2024

लोक सभा चुनाव को सुचारु ढंग से करवाने संबंधी जिला चुनाव अधिकारी-कम-डिप्टी कमिश्नर कोमल मित्तल की ओर से बैंक अधिकारियों के साथ बैठक कर उन्हें दिशा निर्देश दिए गए। उन्होंने बैंक अधिकारियों को हिदायत करते हुए कहा कि भारतीय निर्वाचन आयोग की ओर से देश भर में चुनाव आचार संहिता लागू कर दी गई है। इस लिए बैंकों से नकदी की गैर कानूनी मूवमेंट को रोकने के लिए अभी से जरुरी कदम उठाए जाएं।

जिला चुनाव अधिकारी ने बैंकों को दिशा निर्देश देते हुए कहा कि आयोग के निर्देशानुसार चुनाव खर्चे की निगरानी के लिए हर उम्मीदवार को चुनाव खर्चे के उद्देश्य के लिए एक अलग बैंक खाता खोलने की जरुरत होती है, इस लिए जिले के सभी बैंक चुनाव में खड़े उम्मीदवारों का तुरंत बैंक खाता खोलने के लिए समर्पित काउंटर खोले और उनका बैंक खाता खोलने में विलंब न किया जाए। 

उन्होंने कहा कि बैंक की ओर से 10 लाख रुपए से अधिक संदिग्ध लेन-देन की रिपोर्ट भेजी जाए। उन्होंने कहा कि चुनाव के दौरान इस बात का विशेष ध्यान रखा जाए कि पिछले दो महीने के दौरान किसी भी बैंक के संदिग्ध खातों में जमा राशी में एक लाख रुपए से अधिक की राशी ट्रांसफर तो नहीं हो रही है। इसके अलावा आर.टी.जी.एस के माध्यम से एक ही बैंक खाते में से अलग-अलग खातों में पैसे ट्रांसफर करने वाले खातों पर नजर रखी जाए।

कोमल मित्तल ने कहा कि बैंक यह भी यकीनी बनाए कि उस बैंक नकदी ले जाने वाले आउटसोर्स एजेंसियों या कंपनियों की कैश वैनें किसी भी हालत में बैंकों को छोड़ कर किसी तीसरे पक्ष की नकदी न लेकर जाएं। जब भी उनकी ओर से कैश लेकर जाया जाएगा तो बैंकों की ओर से जारी किए गए दस्तावेज उनके पास होना अनिवार्य है। 

कैश वैनों से आने वाले कर्मचारियों के पास उनका पहचान पत्र होना अनिवार्य है। इस दौरान बैंक अधिकारियों को इलेक्शन सीजर मैनेजमेंट सिस्टम से भी परिचित करवाया गया। इस मौके पर तहसीलदार चुनाव सर्बजीत सिंह, सहायक लोक संपर्क अधिकारी लोकेश कुमार, चुनाव कानूनगो दीपक कुमार, डा. ब्रजेश शर्मा भी मौजूद थे।  

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੈਂਕ ਸ਼ੱਕੀ ਖਾਤਿਆਂ ਤੋਂ ਲੈਣ-ਦੇਣ ’ਤੇ ਦੇਣ ਵਿਸ਼ੇਸ਼ ਧਿਆਨ : ਕੋਮਲ ਮਿੱਤਲ

ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਬੈਂਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ

ਲੋਕ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਇਸ ਲਈ ਬੈਂਕਾਂ ਤੋਂ ਨਕਦੀ ਦੀ ਗੈਰ- ਕਾਨੂੰਨੀ ਮੂਵਮੈਂਟ ਨੂੰ ਰੋਕਣ ਲਈ ਹੁਣ ਤੋਂ ਹੀ ਲੋੜੀਂਦੇ ਕਦਮ ਚੁੱਕੇ ਜਾਣ।

ਜ਼ਿਲ੍ਹਾ ਚੋਣ ਅਫ਼ਸਰ ਨੇ ਬੈਂਕਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਕਮਿਸ਼ਨ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਚੋਣ ਖ਼ਰਚੇ ਦੀ ਨਿਗਰਾਨੀ ਲਈ ਹਰ ਉਮੀਦਵਾਰ ਨੂੰ ਚੋਣ ਖ਼ਰਚੇ ਦੇ ਉਦੇਸ਼ ਲਈ ਇਕ ਅਲੱਗ ਬੈਂਕ ਖਾਤਾ ਖੋਲ੍ਹਣ ਦੀ ਲੋੜ ਹੁੰਦੀ ਹੈ, ਇਸ ਲਈ ਜ਼ਿਲ੍ਹੇ ਦੇ ਸਾਰੇ ਬੈਂਕ, ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦਾ ਤੁਰੰਤ ਬੈਂਕ ਖਾਤਾ ਖੋਲ੍ਹਣ ਲਈ ਸਮਰਪਿਤ ਕਾਊਂਟਰ ਖੋਲ੍ਹਣ ਅਤੇ ਉਨ੍ਹਾਂ ਦਾ ਬੈਂਕ ਖਾਤਾ ਖੋਲ੍ਹਣ ਵਿਚ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ 10 ਲੱਖ ਰੁਪਏ ਤੋਂ ਵੱਧ ਸ਼ੱਕੀ ਲੈਣ-ਦੇਣ ਦੀ ਰਿਪੋਰਟ ਭੇਜੀ ਜਾਵੇ। 

ਉਨ੍ਹਾਂ ਕਿਹਾ ਕਿ ਚੋਣਾਂ ਦੇ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਜਮ੍ਹਾਂ ਰਾਸ਼ੀ ਵਿਚ ਇਕ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਟਰਾਂਸਫਰ ਤਾਂ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਆਰ.ਟੀ.ਜੀ.ਐਸ ਰਾਹੀਂ ਇਕ ਹੀ ਬੈਂਕ ਖਾਤੇ ਵਿਚ ਵੱਖ-ਵੱਖ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਨ ਵਾਲੇ ਖਾਤਿਆਂ ’ਤੇ ਨਜ਼ਰ ਰੱਖੀ ਜਾਵੇ।

ਕੋਮਲ ਮਿੱਤਲ ਨੇ ਕਿਹਾ ਕਿ ਬੈਂਕ ਇਹ ਵੀ ਯਕੀਨੀ ਬਣਾਵੇ ਕਿ ਉਸ ਬੈਂਕ ਤੋਂ ਨਕਦੀ ਲੈ ਜਾਣ ਵਾਲੇ ਆਊਟਸੋਰਸ ਏਜੰਸੀਆਂ ਜਾਂ ਕੰਪਨੀਆਂ ਦੀਆਂ ਕੈਸ਼ ਵੈਨਾਂ ਕਿਸੇ ਵੀ ਹਾਲਤ ਵਿਚ ਬੈਂਕਾਂ ਨੂੰ ਛੱਡ ਕੇ ਕਿਸੇ ਤੀਸਰੇ ਪੱਖ ਦੀ ਨਕਦੀ ਨਾ ਲੈ ਕੇ ਜਾਣ। ਜਦੋਂ ਵੀ ਉਨ੍ਹਾਂ ਵੱਲੋਂ ਕੈਸ਼ ਲੈ ਕੇ ਜਾਇਆ ਜਾਵੇਗਾ ਤਾਂ ਬੈਂਕਾਂ ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ ਉਨ੍ਹਾਂ ਦੇ ਕੋਲ ਹੋਣੇ ਜ਼ਰੂਰੀ ਹੈ। 

ਕੈਸ਼ ਵੈਨਾਂ ਤੋਂ ਆਉਣ ਵਾਲੇ ਕਰਮਚਾਰੀਆਂ ਦੇ ਕੋਲ ਉਨ੍ਹਾਂ ਦਾ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੈ। ਇਸ ਦੋਰਾਨ ਬੈਂਕ ਅਧਿਕਾਰੀਆਂ ਨੂੰ ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਤਹਿਸੀਲਦਾਰ ਸਰਬਜੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਚੋਣ ਕਾਨੂੰਗੋ ਦੀਪਕ ਕੁਮਾਰ, ਡਾ. ਬ੍ਰਜੇਸ਼ ਸ਼ਰਮਾ ਵੀ ਮੌਜੂਦ ਸਨ।