5 Dariya News

लोक सभा चुनाव 2024- पेड न्यूज पर नजर रखने के लिए मीडिया सर्टिफिकेशन एंड मानिटरिंग कमेटी हुई कार्यशील

प्रिंट, इलेक्ट्रानिक व सोशल मीडिया पर रहेगी तीखी नजरः कोमल मित्तल

5 Dariya News

होशियारपुर 17-Mar-2024

आगामी लोक सभा चुनाव- 2024 के मद्देनजर भारतीय निर्वाचन आयोग की हिदायतों अनुसार गठित की गई जिला स्तरीय मीडिया सर्टिफिकेशन एंड मानिटरिंग कमेटी कार्यशील हो गई है, जिसकी ओर से चुनाव आचार संहिता के दौरान प्रिंट, इलेक्ट्रानिक व सोशल मीडिया के माध्यम से किए जाने वाले विज्ञापन, पेड न्यूजों, संदिग्ध पेड न्यूजों पर लगातार नजर रखी जाएगी। यह विचार डिप्टी कमिश्नर-कम-जिला चुनाव अधिकारी कोमल मित्तल ने आज जिला प्रशासकीय कांप्लेक्स में स्थापित किए मीडिया मानिटरिंग सैल का जायजा लेने के मौके पर किया। 

उन्होंने बताया कि जिला चुनाव अधिकारी के नेतृत्व में गठित इस कमेटी में अतिरिक्त डिप्टी कमिश्नर-कम-अतिरिक्त जिला चुनाव अधिकारी राहुल चाबा को नोडल अधिकारी, जिला लोक संपर्क अधिकारी हरदेसव सिंह को मैंबर सचिव व जिला सिस्टम मैनेजर चरण कंवल सिंह, संजीव कुमार बख्शी (प्रसार भारती) व संजीव सूद (पी.टी.आई) को सदस्य के तौर पर शामिल किया गया है। इसके अलावा मीडिया मानिटरिंग सैल में 20 के करीब कर्मचारियों को अलग-अलग न्यूज चैनलों, सोशल मीडिया पर हो रहे प्रचार पर निगरानी के लिए तैनात किया गया है। 

उन्होंने बताया कि इस सैल की ओर से अपना कार्य शुरु कर दिया गया है, जिसमें शामिल अलग-अलग विभागों के कर्मचारियों की ओऱ से लगातार न्यूज चैनलों, सोशल मीडिया में आने वाले खबरों की निगरानी की जा रही है। इसके अलावा चुनाव लड़ने वाले उम्मीदवारों की ओर से दिए जाने वाले विज्ञापनों व प्रचार सामग्री के कंटेंट की प्री-सर्टिफिकेशन भी की जाएगी। इसके अलावा पेड न्यूज व संदिग्ध पेड न्यूज के मामले पर भी विचार किया जाएगा।

इस मौके पर अतिरिक्त जिला चुनाव अधिकारी राहुल चाबा, सहायक कमिश्नर दिव्या. पी, जिला लोक संपर्क अधिकारी हरदेव सिंह आसी, तहसीलदार चुनाव सर्बजीत सिंह, सहायक लोक संपर्क अधिकारी लोकेश कुमार, चुनाव कानूनगो दीपक कुमार भी मौजूद थे।

ਲੋਕ ਸਭਾ ਚੋਣਾਂ-2024-ਪੇਡ ਖ਼ਬਰਾਂ ’ਤੇ ਨਜ਼ਰ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਹੋਈ ਕਾਰਜਸ਼ੀਲ 

ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਉੱਪਰ ਰਹੇਗੀ ਤਿੱਖੀ ਨਜ਼ਰ : ਕੋਮਲ ਮਿੱਤਲ 

ਹੁਸ਼ਿਆਰਪੁਰ

ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਕਾਰਜਸ਼ੀਲ ਹੋ ਗਈ ਹੈ, ਜਿਸ ਵੱਲੋਂ ਚੋਣ ਜ਼ਾਬਤੇ ਦੌਰਾਨ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਕੀਤੀ ਜਾਣ ਵਾਲੀ  ਇਸ਼ਤਿਹਾਰਬਾਜ਼ੀ, ਪੇਡ ਖ਼ਬਰਾਂ/ਸ਼ੱਕੀ ਪੇਡ ਖ਼ਬਰਾਂ ’ਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਾਪਿਤ ਕੀਤੇ ਮੀਡੀਆ ਮੋਨੀਟਰਿੰਗ ਸੈੱਲ ਦਾ ਜਾਇਜ਼ਾ ਲੈਣ ਮੌਕੇ ਕੀਤਾ। 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ 'ਚ ਗਠਿਤ ਇਸ ਕਮੇਟੀ ਵਿਚ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੂੰ ਨੋਡਲ ਅਫ਼ਸਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਨੂੰ ਮੈਂਬਰ ਸਕੱਤਰ ਅਤੇ ਜ਼ਿਲ੍ਹਾ ਸਿਸਟਮ ਮੈਨੇਜਰ ਚਰਨ ਕਮਲ ਸਿੰਘ, ਸੰਜੀਵ ਕੁਮਾਰ ਬਖਸ਼ੀ (ਪ੍ਰਸਾਰ ਭਾਰਤੀ) ਤੇ ਸੰਜੀਵ ਸੂਦ (ਪੀ.ਟੀ.ਆਈ) ਨੂੰ ਮੈਂਬਰਾਂ ਵਜੋਂ ਸ਼ਾਮਿਲ ਕੀਤਾ ਗਿਆ ਹੈ । ਇਸ ਤੋਂ ਇਲਾਵਾ ਮੀਡੀਆ ਮੋਨੀਟਰਿੰਗ ਸੈੱਲ ਵਿਚ 20 ਦੇ ਕਰੀਬ ਕਰਮਚਾਰੀਆਂ ਨੂੰ ਵੱਖ-ਵੱਖ ਨਿਊਜ਼ ਚੈਨਲਾਂ, ਸੋਸ਼ਲ ਮੀਡੀਆ ਉੱਪਰ ਪ੍ਰਚਾਰ ਤੇ ਨਿਗਰਾਨੀ ਲਈ ਵੀ ਤਾਇਨਾਤ ਕੀਤਾ ਗਿਆ ਹੈ । 

ਉਹਨਾਂ ਦੱਸਿਆ ਕਿ ਇਸ ਸੈੱਲ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਨਿਊਜ਼ ਚੈਨਲਾਂ, ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਵਿਚ ਨਸ਼ਰ ਹੋਣ ਵਾਲੀਆਂ ਖ਼ਬਰਾਂ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਅਤੇ ਪ੍ਰਚਾਰ ਸਮੱਗਰੀ ਦੇ ਕੰਟੈਂਟ ਦੀ ਪ੍ਰੀ-ਸਰਟੀਫਿਕੇਸ਼ਨ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੇਡ ਨਿਊਜ਼ ਤੇ ਸ਼ੱਕੀ ਪੇਡ ਨਿਊਜ਼ ਦੇ ਮਾਮਲੇ ਵੀ ਵਿਚਾਰੇ ਜਾਣਗੇ।

ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ ਰਾਹੁਲ ਚਾਬਾ ਸਹਾਇਕ ਕਮਿਸ਼ਨਰ ਦਿਵਿਆ ਪੀ, ਜ਼ਿਲ੍ਹਾ ਲੋਕ ਸੰਪਰਕ ਅਫਸਰ ਹਰਦੇਵ ਸਿੰਘ ਆਸੀ, ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਸਹਾਇਕ ਲੋਕ ਸੰਪਰਕ ਅਫਸਰ ਲੋਕੇਸ਼ ਕੁਮਾਰ, ਚੋਣ ਕਾਨੂੰਗੋ ਦੀਪਕ ਕੁਮਾਰ ਤੇ ਹੋਰ ਹਾਜ਼ਰ ਸਨ।