5 Dariya News

कैबिनेट मंत्री ब्रम शंकर जिंपा ने वार्ड नंबर 23 में वाटर सप्लाई पाइप लाइन डालने के कार्य की करवाई शुरुआत

5 Dariya News

होशियारपुर 15-Mar-2024

कैबिनेट मंत्री पंजाब ब्रम शंकर जिंपा ने वार्ड नंबर 23 में 8.74 लाख रुपए की लागत से वाटर सप्लाई की पाइप लाइन डालने के कार्य की शुरुआत करते हुए कहा कि पूरे प्रदेश में मुख्य मंत्री भगवंत सिंह मान के नेतृत्व वाली पंजाब सरकार की ओर से विकास कार्य बड़ी तेजी से करवाए जा रहे हैं। उन्होंने कहा कि चाहे शहर हो या गांव हर स्थान का विकास कार्य पंजाब सरकार की प्राथमिकता है। 

इस दौरान उनके साथ मेयर सुरिंदर कुमार, सीनियर डिप्टी मेयर प्रवीण सैनी, डिप्टी मेयर रंजीत चौधरी भी मौजूद थे। कैबिनेट मंत्री ने कहा कि होशियारपुर को विकास के हर पक्ष से मजबूत किया जा रहा है। जनता की समस्याओं को ध्यान में रखते हुए क्षेत्र में कई विकास कार्य करवाए जा रहे हैं। 

उन्होंने कहा कि शहर के उन सभी क्षेत्रों में पीने के पानी के लिए वाटर सप्लाई व सीवरेज पाइप लाइन डलवाए जा रहे हैं, जहां अभी तक यह सुविधा नहीं पहुंची है। कैबिनेट मंत्री ने कहा कि मुख्य मंत्री  भगवंत सिंह मान के नेतृत्व वाली पंजाब सरकार प्रदेश में हर बुनियादी सुविधा उपलब्ध करवाने के लिए वचनबद्ध है। उन्होंने कहा कि हाल ही में मुख्य मंत्री पंजाब ने जिले को 867 करोड़ रुपए के प्रोजैक्ट दिए हैं, जो कि युद्ध स्तर पर चल रहे हैं। 

उन्होंने इस दौरान इलाका निवासियों की समस्याएं सुनते हुए कहा कि उनके सभी जरुरी कार्य जल्द करवा दिए जाएंगे और इलाके में अन्य सुविधाएं भी मुहैया करवाई जाएंगी। इस मौके पर पार्षद प्रदीप बिट्टू, मंजीत कौर, जसप्रीत हुंदल, मंजोत कौर, निर्मल सिंह सैनी, मदन लाल महाजन, बहादुर सिंह सुनेत, कंचन के अलावा अन्य गणमान्य भी मौजूद थे।

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 23 ’ਚ ਵਾਟਰ ਸਪਲਾਈ ਪਾਈਪ ਲਾਈਨ ਪਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ

ਕੈਬਨਿਟ ਮੰਤਰੀ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ  ਨੇ ਵਾਰਡ ਨੰਬਰ 23 ਵਿਚ 8.74 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਪੂਰੇ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਬੜੀ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹੇ ਸ਼ਹਿਰ ਹੋਵੇ ਜਾਂ ਪਿੰਡ ਹਰ ਸਥਾਨ ਦਾ ਵਿਕਾਸ ਕਾਰਜ ਪੰਜਾਬ ਸਰਕਾਰ ਦੀ ਪਹਿਲ ਹੈ। 

ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਵਿਕਾਸ ਦੇ ਹਰ ਪੱਖੋਂ ਮਜ਼ਬੂਤ ਕੀਤਾ ਜਾ ਰਿਹਾ ਹੈ। ਜਨਤਾ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਖੇਤਰ ਵਿਚ ਕਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਸ਼ਹਿਰ ਦੇ ਉਹ ਸਾਰੇ ਖੇਤਰਾਂ ਵਿਚ ਪੀਣ ਵਾਲੇ ਪਾਣੀ ਲਈ ਵਾਟਰ ਸਪਲਾਈ ਅਤੇ ਸੀਵਰੇਜ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਥੋਂ ਤੱਕ ਇਹ ਸੁਵਿਧਾ ਨਹੀਂ ਪਹੁੰਚੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿਚ ਹਰ ਬੁਨਿਆਦੀ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਬਚਨਬੱਧ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਮੁੱਖ ਮੰਤਰੀ ਪੰਜਾਬ ਨੇ ਜ਼ਿਲ੍ਹੇ ਨੂੰ 867 ਕਰੋੜ ਰੁਪਏ ਦੇ ਪ੍ਰੋਜੈਕਟ ਦਿੱਤੇ ਹਨ, ਜੋ ਕਿ ਜੰਗੀ ਪੱਧਰ ’ਤੇ ਚੱਲ ਰਹੇ ਹਨ। 

ਉਨ੍ਹਾਂ ਇਸ ਦੌਰਾਨ ਇਲਾਵਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਕਿਹਾ ਕਿ ਉਨ੍ਹਾਂ ਦੇ ਜ਼ਰੂਰੀ ਕੰਮ ਜਲਦ ਕਰਵਾ ਦਿੱਤੇ ਜਾਣਗੇ ਅਤੇ ਇਲਾਕੇ ਵਿਚ ਹੋਰ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਕੌਂਸਲਰ ਪ੍ਰਦੀਪ ਬਿੱਟੂ, ਮਨਜੀਤ ਕੌਰ, ਜਸਪ੍ਰੀਤ ਹੁੰਦਲ, ਮਨਜੋਤ ਕੌਰ, ਨਿਰਮਲ ਸਿੰਘ ਸੈਣੀ, ਮਦਨ ਲਾਲ ਮਹਾਜਨ, ਬਹਾਦਰ ਸਿੰਘ ਸੁਨੇਤ, ਕੰਚਨ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।