5 Dariya News

कैबिनेट मंत्री ने श्री खुलागढ़ साहिब जी के दर्शनों के लिए जाने वाली बसों को किया रवाना

कहा, श्री गुरु रविदास जी ने समूची मानवता की भलाई व समाज के सभी वर्गों की बराबरी का दिया संदेश

5 Dariya News

होशियारपुर 12-Mar-2024

कैबिनेट मंत्री पंजाब ब्रम शंकर जिंपा ने कहा कि पंजाब सरकार मुख्य मंत्री भगवंत सिंह मान के नेतृत्व में पूरे प्रदेश में श्रद्धालुओं को अलग-अलग तीर्थ स्थानों की यात्रा करवा रही हैं, जिससे लाखों लोगों को अपने तीर्थ स्थानों पर जाने का मौका मिला है और उनकी मन की इच्छा को पंजाब सरकार ने पूरा किया है। 

वे होशियारपुर से श्री गुरु रविदास जी महाराज की तपस्थली श्री खुरालगढ़ साहिब जी के दर्शनों के लिए श्रद्धालुओं की बसों को रवाना करने के दौरान संबोधित कर रहे थे।इस दौरान उनके साथ मेयर सुरिंदर कुमार, सीनियर डिप्टी मेयर प्रवीन सैनी, डिप्टी मेयर रंजीत चौधरी व संदीप चेची भी मौजूद थे।

कैबिनेट मंत्री ने कहा कि तप स्थान श्री खुरालगढ़ साहिब जी के दर्शनों के लिए इलाके के सरगर्म नेता संदीप चेची का यह एक बेहतरीन प्रयास है। उन्होंने बताया कि हाल ही में श्री गुरु रविदास महाराज जी के प्रकाश पर्व पर आयोजित प्रदेश स्तरीय समागम के दौरान मुख्य मंत्री भगवंत सिंह मान ने शिरकत कर घोषणा की है कि राज्य सरकार की ओर से श्री गुरु रविदास जी का 650वां प्रकाश उत्सव यादगारी के मौके पर व्यापक स्तर पर मनाया जाएगा। 

इस दौरान मुख्य मंत्री जी ने 143 करोड़ रुपए की लागत से बनी श्री गुरु रविदास जी की यादगार श्री खुलालगढ़ सी किया था, जिसमें सैलानियों के लिए सुविधाओं वाली ईमारत, मल्टी स्तर पार्किंग, मीनार-ए-बेगमपुरा, संगत हाल, अत्याधुनिक आडीटोरियम आदि की सुविधा है।ब्रम शंकर जिंपा ने कहा कि श्री गुरु रविदास जी ने समूची मानवता की भलाई व समाज के सभी वर्गों की बराबरी का संदेश दिया, जिससे समानतावादी मूल्यों पर आधारित समाज की सृजना की जा सके।

उन्होंने कहा कि श्री गुरु रविदास जी ने ऐसे आदर्श समाज का संकल्प दिया, जहां किसी को किसी किस्म का दुख नहीं बर्दाश्त करना पड़ता। उन्होंने कहा कि श्री गुरु रविदास जी महान आध्यात्मक मार्गदर्शक और समाज के गरीब व बेसहारा वर्गों के मसीहा थे, जिन्होंने हमेशा मानवता को नेक और उत्तम जीवन जीने का संदेश दिया। इस मौके पर अमरजीत, प्रो, गुरदेव, सीता राम, विक्की, जसवीर सिंह, लाडी के अलावा अन्य लोग भी मौजूद थे।

                       

ਕੈਬਨਿਟ ਮੰਤਰੀ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਬੱਸਾਂ ਨੂੰ ਕੀਤਾ ਰਵਾਨਾ

ਕਿਹਾ, ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਤੇ ਸਮਾਜ ਦੇ ਸਾਰੇ ਵਰਗਾਂ ਦੀ ਬਰਾਬਰੀ ਦਾ ਦਿੱਤਾ ਸੰਦੇਸ਼

ਹੁਸ਼ਿਆਰਪੁਰ

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੂਰੇ ਸੂਬੇ ਵਿਚ ਸ਼ਰਧਾਲੂਆਂ ਨੂੰ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਕਰਵਾ ਰਹੀ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਆਪਣੇ ਤੀਰਥ ਸਥਾਨਾਂ ’ਤੇ ਜਾਣ ਦਾ ਮੌਕਾ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਮਨ ਦੀ ਇੱਛਾ ਨੂੰ ਪੰਜਾਬ ਸਰਕਾਰ ਨੇ ਪੂਰਾ ਕੀਤਾ ਹੈ। 

ਉਹ ਹੁਸ਼ਿਆਰਪੁਰ ਤੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਤਪ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਦੀਆਂ ਬੱਸਾਂ ਨੂੰ ਰਵਾਨਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਸੰਦੀਪ ਚੇਚੀ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜੀ ਦੇ ਦਰਸ਼ਨਾਂ ਲਈ ਇਲਾਕੇ ਦੇ ਸਰਗਰਮ ਨੇਤਾ ਸੰਦੀਪ ਚੇਚੀ ਦਾ ਇਹ ਇਕ ਬਿਹਤਰੀਨ ਯਤਨ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ’ਤੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕਰਕੇ ਐਲਾਨ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਉਤਸਵ ਯਾਦਗਾਰੀ ਦੇ ਮੌਕੇ ’ਤੇ ਵਿਆਪਕ ਪੱਧਰ ’ਤੇ ਮਨਾਇਆ ਜਾਵੇਗਾ। 

ਇਸ ਦੌਰਾਨ ਮੁੱਖ ਮੰਤਰੀ ਜੀ ਨੇ 143 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ਸ੍ਰੀ ਖੁਰਾਲਗੜ੍ਹ ਤੋਂ ਕੀਤਾ ਸੀ, ਜਿਸ ਵਿਚ ਸੈਲਾਨੀਆਂ ਲਈ ਸੁਵਿਧਾਵਾਂ ਵਾਲੀ ਈਮਾਰਤ, ਮਲਟੀ ਲੈਵਲ ਪਾਰਕਿੰਗ, ਮੀਨਾਰ-ਏ-ਬੇਗਮਪੁਰਾ, ਸੰਗਤ ਹਾਲ, ਅਤਿ-ਆਧੁਨਿਕ ਆਡੀਟੋਰੀਅਮ ਆਦਿ ਦੀ ਸੁਵਿਧਾ ਹੈ।ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੁੱਚੀ ਮਾਨਵਤਾ ਦੀ ਭਲਾਈ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਬਰਾਬਰੀ ਦਾ ਸੰਦੇਸ਼ ਦਿੱਤਾ, ਜਿਸ ਨਾਲ ਮਾਨਵਤਾਵਾਦੀ ਕਦਰਾਂ-ਕੀਮਤਾਂ ’ਤੇ ਆਧਾਰਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। 

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਇਸ ਤਰ੍ਹਾਂ ਦੇ ਸਮਾਜ ਦਾ ਸੰਕਲਪ ਕੀਤਾ, ਜਿਥੇ ਕਿਸੇ ਨੂੰ ਕਿਸੇ ਕਿਸਮ ਦਾ ਦੁੱਖ ਨਹੀਂ ਝੱਲਣਾ ਪੈਂਦਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਨ ਅਧਿਆਤਮਕ ਮਾਰਗਦਰਸ਼ਕ ਅਤੇ ਸਮਾਜ ਦੇ ਗਰੀਬ ਅਤੇ ਬੇਸਹਾਰਾ ਵਰਗਾਂ ਦੇ ਮਸੀਹਾ ਸਨ, ਜਿਨ੍ਹਾਂ ਨੇ ਹਮੇਸ਼ਾ ਮਾਨਵਤਾ ਨੂੰ ਨੇਕ ਅਤੇ ਉੱਤਮ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਅਮਰਜੀਤ, ਪ੍ਰੋ. ਗੁਰਦੇਵ, ਸੀਤਾ ਰਾਮ, ਵਿੱਕੀ, ਜਸਵੀਰ ਸਿੰਘ, ਲਾਡੀ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ।