5 Dariya News

मेयर कुलदीप कुमार ने 20 हजार लीटर मुफ्त पानी और पार्किंग का एजेंडा किया पास

इंडिया एलायंस के तीनों सदस्य नगर निगम में एफएंडसीसी के लिए चुने गए

5 Dariya News

चंडीगढ़ 11-Mar-2024

आज चंडीगढ़ नगर निगम की 333वीं बैठक हंगामेदार रही। बैठक के दौरान सदन की बैठक में बाधा डालने पर कई भाजपा पार्षदों को मार्शल द्वारा बाहर कर दिया गया। इस बैठक में इंडिया अलायंस के पार्षदों द्वारा चंडीगढ़ निवासियों को 20,000 लीटर मुफ्त पानी और मुफ्त पार्किंग का एजेंडा सदन में लाया गया। 

जिसे सभी पार्षदों की सहमति से पारित कर दिया गया। इसके तहत चंडीगढ़ के हर घर को 20,000 लीटर मुफ्त पानी दिया जाएगा और इसके साथ ही शहर में पार्किंग भी मुफ्त की जाएगी, इन बातों का प्रगटावा मेयर कुलदीप कुमार ने किया। मेयर कुलदीप कुमार ने आगे बताया कि चंडीगढ़ नगर निगम में एफएंडसीसी (फाइनेंस एंड कॉन्ट्रैक्ट कमेटी) के चुनाव में तीनों सदस्य इंडिया गठजोड़ पार्षद जसविंदर कौर, रामचंद्र यादव और तरूणा मेहता चुने गए हैं। 

इस मौके पर एफएंडसीसी चुनाव से पहले भाजपा के पार्षदों द्वारा नगर निगम अधिकारियों से तरह-तरह के उलटे-सीधे सवाल पूछकर नगर निगम का समय खराब किया गया और काफी देर तक वोटिंग प्रक्रिया शुरू नहीं होने दी गई। आख़िरकार जब वोटिंग प्रक्रिया शुरू की गई तो बीजेपी ने हार के डर से अपने पार्षद जसमनप्रीत सिंह का नाम चुनाव प्रक्रिया से वापस ले लिया और बाकी सदस्य बिना वोटिंग के ही चुन लिए गए। 

मेयर कुलदीप कुमार ने कहा कि आज नगर निगम में एफएंडसीसी सदस्यों के चुनाव के दौरान भाजपा पार्षदों ने जो किया, वह संविधान की गरिमा को नष्ट करने वाला था। ' भाजपा पार्षदों द्वारा जानबूझकर अधिकारियों का समय बर्बाद किया गया। उन्होंने कहा कि भाजपा को पहले से ही पता था कि आज एफएंडसीसी सदस्यों में उनकी हार तय है, जिसके चलते उनके पार्षदों ने एक योजना के तहत उल्टे-सीधे सवाल पूछकर समय बर्बाद किया। 

इस मौके पर उन्होंने नवनिर्वाचित सदस्यों को बधाई भी दी। इस मौके पर नगर निगम में सात अलग-अलग एजेंडे पेश किये गये। पहला एजेंडा पशु चिकित्सालय, रायपुर कलां, चंडीगढ़ में रेडियोग्राफिक मशीनरी स्थापित करना और एक्स-रे रूम, अल्ट्रासाउंड रूम और ऑपरेशन थिएटर का काम पूरा करना था। 

जिसे सहमति से पारित कर दिया गया। दूसरा एजेंडा बुड़ैल गांव में पानी की पाइपलाइन का था, जिसे आगामी बैठक में विचार के लिए रखा गया। तीसरा एजेंडा सेक्टर 38 स्थित रानी लक्ष्मी बाई भवन की विशेष मरम्मत के लिए पेश किया गया, जिसे सभी की सहमति से पास कर दिया गया। बैठक में चौथा एजेंडा डड्डूमाजरा स्थित डंपिंग ग्राउंड में ताजे गीले कचरे की प्रोसेसिंग का था, जिसे सर्वसम्मति से पास कर दिया गया। 

पांचवां एजेंडा सेक्टर 38 और रायपुर कलां में एबीसी केंद्रों की अनुबंध अवधि बढ़ाने और उनकी क्षमता बढ़ाने का था, इस एजेंडे को भी सदन ने पारित कर दिया। छठा एजेंडा सड़कों से पेड़ों का कूड़ा हटाने के लिए 50 ट्रैक्टर ट्रॉली किराए पर लेने का था, जो पास हो गया। सातवां एजेंडा आवास और शहरी मामलों के मंत्रालय द्वारा निर्धारित प्रोटोकॉल के अनुसार चंडीगढ़ को 7-स्टार कचरा मुक्त शहर घोषित करना था, जिसे सभी पार्षदों की सहमति से पारित किया गया। 

इसके तहत शहर को बेहतर तरीके से कचरा मुक्त बनाना है। जिसमें अलग-अलग 24 मुख्य बिंदुओं पर काम किया जाना है, जिसमें डोर टू डोर कलेक्शन, वार्डों की जियो-मैपिंग जैसे वार्ड की सीमाएं, नालियां, जल निकाय, अपशिष्ट प्रसंस्करण, अपशिष्ट प्रसंस्करण सुविधाएं, लैंडफिल, डंपसाइट, स्वच्छता और घरेलू खतरनाक अपशिष्ट प्रसंस्करण और सूखा अपशिष्ट, अपशिष्ट - अपशिष्ट उप-उत्पादों की बिक्री, वैज्ञानिक लैंडफिल, शिकायत निवारण, प्लास्टिक प्रतिबंध आदि पर काम किया जाना है।

इस अवसर पर पंजाब जल आपूर्ति एवं सीवरेज बोर्ड के चेयरमैन एवं सह-प्रभारी आम आदमी पार्टी चंडीगढ़ डा. एसएस आहलूवालिया ने कहा कि आज चंडीगढ़ के लोगों के लिए बहुत खुशी का दिन है, जब चंडीगढ़ नगर निगम में इंडिया एलायंस के मेयर कुलदीप कुमार द्वारा 20,000 लीटर मुफ्त पानी और मुफ्त पार्किंग का एजेंडा पारित किया गया। उन्होंने कहा कि आज सदन की बैठक में भाजपा के पार्षदों ने शहरवासियों को इस सुविधा से दूर रखने में कई बाधाएं डाली, लेकिन सभी बाधाओं को पार करते हुए इन एजेंडों को इंडिया एलायंस के पार्षदों ने पारित करवाया।

ਮੇਅਰ ਕੁਲਦੀਪ ਕੁਮਾਰ ਨੇ 20,000 ਲੀਟਰ ਮੁਫ਼ਤ ਪਾਣੀ ਅਤੇ ਪਾਰਕਿੰਗ ਦਾ ਏਜੰਡਾ ਕੀਤਾ ਪਾਸ

ਨਗਰ ਨਿਗਮ ਵਿੱਚ ਐਫਐਂਡਸੀਸੀ ਲਈ ਚੁਣੇ ਗਏ ਇੰਡੀਆ ਗਠਜੋੜ ਦੇ ਤਿੰਨੋਂ ਮੈਂਬਰ

ਚੰਡੀਗੜ੍ਹ

ਅੱਜ ਚੰਡੀਗੜ੍ਹ ਨਗਰ ਨਿਗਮ ਦੀ 333ਵੀਂ ਮੀਟਿੰਗ ਬਹੁਤ ਹੀ ਹੰਗਾਮੇ ਨਾਲ ਭਰੀ ਰਹੀ। ਮੀਟਿੰਗ ਦੌਰਾਨ ਬੀਜੇਪੀ ਦੇ ਕਈਂ ਕੌਂਸਲਰਾਂ ਨੂੰ ਹਾਊਸ ਦੀ ਮੀਟਿੰਗ ਵਿੱਚ ਵਿਘਨ ਪਾਉਣ ਕਾਰਨ ਮਾਰਸ਼ਲ ਬੁਲਾ ਕੇ ਬਾਹਰ ਕੱਢਿਆ ਗਿਆ। ਇਸ ਮੀਟਿੰਗ ਵਿੱਚ ਇੰਡੀਆ ਗਠਜੋੜ ਦੇ ਕੌਂਸਲਰਾਂ ਦੁਆਰਾ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦਾ ਏਜੰਡਾ ਹਾਊਸ ਵਿੱਚ ਲਿਆਇਆ ਗਿਆ। ਜਿਸ ਨੂੰ ਕਿ ਸਾਰੇ ਕੌਂਸਲਰਾਂ ਦੀ ਸਹਿਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। 

ਇਸ ਦੇ ਤਹਿਤ ਚੰਡੀਗੜ੍ਹ ਦੇ ਹਰ ਘਰ ਨੂੰ 20,000 ਲੀਟਰ ਮੁਫਤ ਪਾਣੀ ਦਿੱਤਾ ਜਾ ਸਕੇਗਾ ਅਤੇ ਇਸਦੇ ਨਾਲ ਹੀ ਸ਼ਹਿਰ ਵਿੱਚ ਪਾਰਕਿੰਗ ਨੂੰ ਮੁਫ਼ਤ ਕੀਤਾ ਜਾ ਸਕੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੇਅਰ ਕੁਲਦੀਪ ਕੁਮਾਰ ਵਲੋਂ ਕੀਤਾ ਗਿਆ। ਮੇਅਰ ਕੁਲਦੀਪ ਕੁਮਾਰ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਐਫਐਂਡਸੀਸੀ (ਫਾਇਨੈਂਸ ਐਂਡ ਕੌਂਟਰੈਕਟ ਕਮੇਟੀ) ਦੀ ਚੋਣ ਵਿੱਚ ਇੰਡੀਆ ਗਠਜੋੜ ਦੇ ਤਿੰਨੋਂ ਮੈਂਬਰ ਕੌਂਸਲਰ ਜਸਵਿੰਦਰ ਕੌਰ, ਰਾਮਚੰਦਰ ਯਾਦਵ ਅਤੇ ਤਰੁਣਾ ਮਹਿਤਾ ਚੁਣੇ ਗਏ। 

ਇਸ ਮੌਕੇ ਐਫਐਂਡਸੀਸੀ ਚੋਣ ਤੋਂ ਪਹਿਲਾਂ ਬੀਜੇਪੀ ਦੇ ਕੌਂਸਲਰਾਂ ਵਲੋਂ ਨਗਰ ਨਿਗਮ ਅਫ਼ਸਰਾਂ ਨੂੰ ਵੱਖ–ਵੱਖ ਉਲਟੇ–ਸਿੱਧੇ ਸੁਆਲ ਪੁੱਛ ਕੇ ਨਗਰ ਨਿਗਮ ਦਾ ਸਮਾਂ ਖਰਾਬ ਕੀਤਾ ਗਿਆ ਅਤੇ ਕਾਫੀ ਸਮੇਂ ਤੱਕ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਣ ਦਿੱਤੀ। ਅਖੀਰ ਵਿੱਚ ਜਦੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਕਰਵਾਈ ਗਈ ਤਾਂ ਬੀਜੇਪੀ ਵਲੋ ਹਾਰ ਦੇ ਡਰ ਕਾਰਨ ਆਪਣੇ ਕੌਂਸਲਰ ਜਸਮਨਪ੍ਰੀਤ ਸਿੰਘ ਦਾ ਚੋਣ ਪ੍ਰਕਿਰਿਆ ਵਿਚੋਂ ਨਾਮ ਵਾਪਿਸ ਲੈ ਲਿਆ ਅਤੇ ਬਾਕੀ ਮੈਂਬਰ ਬਿਨ੍ਹਾਂ ਵੋਟਿੰਗ ਕਰਵਾਏ ਚੁਣੇ ਗਏ।

ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਬੀਜੇਪੀ ਦੇ ਕੌਂਸਲਰਾਂ ਵਲੋਂ ਅੱਜ ਜੋ ਨਗਰ ਨਿਗਮ ਵਿੱਚ ਐਫਐਂਡਸੀਸੀ ਦੇ ਮੈਂਬਰਾਂ ਦੀ ਚੋਣ ਦੌਰਾਨ ਕੀਤਾ ਗਿਆ। ਉਹ ਸੰਵਿਧਾਨ ਦੀ ਮਰਿਆਦਾ ਨੂੰ ਭੰਗ ਕਰਨ ਵਾਲਾ ਸੀ। ਬੀਜੇਪੀ ਦੇ ਕੌਂਸਲਰਾਂ ਵਲੋਂ ਜਾਣਬੁੱਝ ਕੇ ਅਫਸਰਾਂ ਦਾ ਸਮਾਂ ਖਰਾਬ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਪਹਿਲਾਂ ਹੀ ਪਤਾ ਸੀ ਕਿ ਅੱਜ ਉਨ੍ਹਾਂ ਦੀ ਐਫਐਂਡਸੀਸੀ ਦੇ ਮੈਂਬਰਾਂ ਵਿੱਚ ਹਾਰ ਹੋਣੀ ਪੱਕੀ ਹੈ, ਜਿਸ ਕਾਰਨ ਉਨ੍ਹਾਂ ਦੇ ਕੌਂਸਲਰਾਂ ਵਲੋਂ ਇੱਕ ਸਾਜਿਸ ਦੇ ਤਹਿਤ ਉਲਟੇ–ਸਿੱਧ ਸੁਆਲ ਪੁੱਛ ਕੇ ਸਮਾਂ ਖਰਾਬ ਕੀਤਾ ਗਿਆ। ਉਨ੍ਹਾਂ ਨੇ ਇਸ ਮੌਕੇ ਉਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਵੀ ਦਿੱਤੀ।

ਇਸ ਮੌਕੇ ਉਤੇ ਨਗਰ ਨਿਗਮ ਦੇ ਅੰਦਰ ਸੱਤ ਵੱਖ–ਵੱਖ ਏਜੰਡੇ ਪੇਸ਼ ਕੀਤੇ ਗਏ। ਪਹਿਲਾ ਏਜੰਡਾ ਰਾਏਪੁਰ ਕਲਾਂ ਚੰਡੀਗੜ ਦੇ ਪਸ਼ੂ ਹਸਪਤਾਲ ਵਿੱਚ ਰੇਡੀਓਗ੍ਰਾਫਿਕ ਮਸ਼ੀਨਰੀ ਦੀ ਸਥਾਪਨਾ ਅਤੇ ਐਕਸਰੇ ਰੂਮ, ਅਲਟਰਾਸਾਊਂਡ ਰੂਮ ਅਤੇ ਅਪਰੇਸ਼ਨ ਥੀਏਟਰ ਦਾ ਕੰਮ ਨੂੰ ਮੁਕੰਮਲ ਕਰਨ ਦਾ ਸੀ। ਜਿਸ ਨੂੰ ਸਹਿਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਦੂਜਾ ਏਜੰਡਾ ਪਿੰਡ ਬੁੜੈਲ ਵਿੱਚ ਪਾਣੀ ਦੀ ਪਾਇਪ ਲਾਇਨ ਦਾ ਸੀ, ਜਿਸ ਨੂੰ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਵਿਚਾਰਨ ਦੇ ਲਈ ਅੱਗੇ ਪਾ ਦਿੱਤਾ ਗਿਆ। 

ਤੀਜਾ ਏਜੰਡਾ ਸੈਕਟਰ 38 ਵਿੱਚ ਰਾਣੀ ਲਕਸ਼ਮੀ ਬਾਈ ਭਵਨ ਦੀ ਸਪੈਸ਼ਲ ਰਿਪੇਅਰ ਦਾ ਪੇਸ਼ ਕੀਤਾ ਗਿਆ, ਜਿਸ ਨੂੰ ਕਿ ਸਾਰਿਆਂ ਦੀ ਸਹਿਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਮੀਟਿੰਗ ਵਿੱਚ ਚੌਥਾ ਏਜੰਡਾ ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਵਿੱਚ ਤਾਜ਼ੇ ਗਿੱਲੇ ਕੂੜੇ ਦੀ ਪ੍ਰੋਸੈਸਿੰਗ ਦੇ ਕੰਮ ਲਈ ਲਈ ਸੀ, ਜਿਸ ਨੂੰ ਕਿ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ। 

ਪੰਜਵਾਂ ਏਜੰਡਾ ਸੈਕਟਰ 38 ਅਤੇ ਰਾਇਪੁਰ ਕਲਾਂ ਵਿੱਚ ਏਬੀਸੀ ਸੈਂਟਰਾਂ ਦੇ ਕੌਂਟਰੈਕਟ ਦੀ ਸਮਾਂ–ਸੀਮਾ ਨੂੰ ਵਧਾਉਣ ਅਤੇ ਉਨ੍ਹਾਂ ਦੀ ਸਮਰੱਥਾ ਵਧਾਉਣ ਦਾ ਸੀ, ਇਸ ਏਜੰਡੇ ਨੂੰ ਵੀ ਹਾਊਸ ਵਲੋਂ ਪਾਸ ਕਰ ਦਿੱਤਾ ਗਿਆ। ਛੇਵਾਂ ਏਜੰਡਾ ਸੜਕਾਂ ਤੋਂ ਦਰਖਤਾਂ ਦਾ ਕੂੜਾ ਚੁੱਕਣ ਦੇ ਲਈ 50 ਟਰੈਕਟਰ ਟਰਾਲੀਆਂ ਨੂੰ ਕਿਰਾਏ ਤੇ ਲੈਣ ਦਾ ਸੀ, ਜਿਸ ਨੂੰ ਕਿ ਪਾਸ ਕਰ ਦਿੱਤਾ ਗਿਆ। ਸੱਤਵਾਂ ਏਜੰਡਾ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਨਿਰਧਾਰਤ ਪ੍ਰੋਟੋਕੋਲ ਅਨੁਸਾਰ ਚੰਡੀਗੜ੍ਹ ਨੂੰ 7 ਸਟਾਰ ਕੂੜਾ ਮੁਕਤ ਸ਼ਹਿਰ ਘੋਸ਼ਿਤ ਕਰਨ ਦਾ ਸੀ, ਜਿਸ ਨੂੰ ਸਾਰੇ ਕੌਂਸਲਰਾਂ ਦੀ ਸਹਿਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਦੇ ਤਹਿਤ ਸ਼ਹਿਰ ਨੂੰ ਹੋਰ ਵਧੀਆ ਤਰੀਕੇ ਨਾਲ ਕੂੜਾ ਮੁਕਤ ਬਣਾਇਆ ਜਾਣਾ ਹੈ। 

ਜਿਸ ਵਿੱਚ ਵੱਖ–ਵੱਖ 24 ਮੁੱਖ ਬਿੰਦੂਆਂ ਤੇ ਕੰਮ ਕੀਤਾ ਜਾਣਾ ਹੈ। ਜਿਸ ਵਿੱਚ ਡੋਰ ਟੂ ਡੋਰ ਕਲੈਕਸ਼ਨ, ਵਾਰਡਾਂ ਦੀ ਜੀਓ-ਮੈਪਿੰਗ ਜਿਵੇਂ ਕਿ ਵਾਰਡ ਦੀਆਂ ਹੱਦਾਂ, ਨਾਲਿਆਂ, ਜਲਘਰਾਂ, ਵੇਸਟ ਪ੍ਰੋਸੈਸਿੰਗ, ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਸੁਵਿਧਾਵਾਂ, ਲੈਂਡਫਿਲਜ਼, ਡੰਪਸਾਈਟਸ,  ਸੈਨੇਟਰੀ ਅਤੇ ਘਰੇਲੂ ਖਤਰਨਾਕ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਅਤੇ ਸੁੱਕਾ ਕੂੜਾ,  ਰਹਿੰਦ-ਖੂੰਹਦ ਦੇ ਉਪ-ਉਤਪਾਦਾਂ ਦੀ ਵਿਕਰੀ,  ਵਿਗਿਆਨਕ ਲੈਂਡਫਿਲ,   ਸ਼ਿਕਾਇਤ ਨਿਵਾਰਣ,  ਪਲਾਸਟਿਕ ਪਾਬੰਦੀ ਆਦਿ ਬਿੰਦੂਆਂ ਤੇ ਕੰਮ ਕੀਤਾ ਜਾਣਾ ਹੈ।

ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਮ ਆਦਮੀ ਪਾਰਟੀ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਅੱਜ ਚੰਡੀਗੜ੍ਹ ਵਾਸੀਆਂ ਦੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ, ਜਦੋਂ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਇੰਡੀਆ ਗਠਜੋੜ ਦੇ ਮੇਅਰ ਕੁਲਦੀਪ ਕੁਮਾਰ ਵਲੋਂ 20,000 ਲੀਟਰ ਮੁਫ਼ਤ ਪਾਣੀ ਅਤੇ ਮੁਫ਼ਤ ਪਾਰਕਿੰਗ ਦਾ ਏਜੰਡਾ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਅੱਜ ਸ਼ਹਿਰ ਵਾਸੀਆਂ ਨੂੰ ਇਸ ਸਹੂਲਤ ਤੋਂ ਦੂਰ ਰੱਖਣ ਦੇ ਲਈ ਹਾਊਸ ਮੀਟਿੰਗ ਵਿੱਚ ਬਹੁਤ ਅੜਿੱਕੇ ਪਾਏ ਗਏ, ਪਰ ਸਾਰੇ ਅੜਿੱਕਿਆਂ ਨੂੰ ਪਾਰ ਕਰਦੇ ਹੋਏ ਇੰਡੀਆ ਗਠਜੋੜ ਦੇ ਕੌਂਸਲਰਾਂ ਵਲੋਂ ਇਨ੍ਹਾਂ ਏਜੰਡਿਆਂ ਨੂੰ ਪਾਸ ਕਰਵਾਇਆ ਗਿਆ।